ਪੀਐਮ ਮੋਦੀ ਮੰਗਣ ਪੁਤਿਨ ਤੋਂ ਜਵਾਬ, ਪਰਗਟ ਸਿੰਘ ਬੋਲੇ- ਪੰਜਾਬੀਆਂ ਨੂੰ ਕੀਤਾ ਜਾ ਰਿਹਾ ਗੁੰਮਰਾਹ

Updated On: 

04 Dec 2025 16:23 PM IST

ਪਰਗਟ ਸਿੰਘ ਨੇ ਕਿਹਾ ਕਿ ਪੁਤਿਨ ਅੱਗੇ ਮਾਨਵਤਾਵਾਦੀ ਮੁੱਦਾ ਚੁਕਿਆ ਜਾਵੇ। ਉਨ੍ਹਾਂ ਨੇ ਪੀਐਮ ਮੋਦੀ ਤੇ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕਰਦੇ ਹੋਏ ਕਿਹਾ ਹੈ ਕਿ ਰੂਸ 'ਚ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇ ਆਫ਼ਰ ਦੇ ਕੇ ਧੋਖੇ ਨਾਲ ਜੰਗ 'ਚ ਧੱਕਿਆ ਜਾ ਰਿਹਾ ਹੈ। ਕਈਆਂ ਦੀ ਮੌਤ ਵੀ ਹੋ ਗਈ ਹੈ। ਭਾਰਤ ਨੂੰ ਰੂਸ ਤੋਂ ਠੋਸ ਜਾਣਕਾਰੀ ਦੀ ਮੰਗ ਕਰਨੀ ਚਾਹੀਦੀ ਹੈ ਤੇ ਭਾਰਤੀ ਤੇ ਪੰਜਾਬੀਆਂ ਨੂੰ ਸਹੀ-ਸਲਾਮਤ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ।

ਪੀਐਮ ਮੋਦੀ ਮੰਗਣ ਪੁਤਿਨ ਤੋਂ ਜਵਾਬ, ਪਰਗਟ ਸਿੰਘ ਬੋਲੇ- ਪੰਜਾਬੀਆਂ ਨੂੰ ਕੀਤਾ ਜਾ ਰਿਹਾ ਗੁੰਮਰਾਹ
Follow Us On

ਰੂਸ ਦੇ ਰਾਸ਼ਟਰਪਤੀ ਵਲੀਦੀਮੀਰ ਪੁਤਿਨ ਅੱਜ ਤੋਂ ਦੋ ਦਿਨਾਂ ਦੇ ਦੌਰੇ ਲਈ ਭਾਰਤ ਆ ਰਹੇ ਹਨ। ਪੁਤਿਨ ਦੇ ਦੌਰੇ ਦੌਰਾਨ, ਕਈ ਵੱਡੇ ਸਮਝੌਤਿਆਂ ਤੇ ਦਸਤਖਤ ਕੀਤੇ ਜਾਣਗੇ ਤੇ ਉਹ ਵਪਾਰਕ ਲੀਡਰਸ ਨਾਲ ਮੁਲਾਕਾਤ ਕਰਨਗੇ। ਇੱਕ ਸ਼ਾਹੀ ਡਿਨਰ ਵੀ ਹੋਵੇਗਾ। ਉੱਥੇ ਹੀ, ਇਸ ਦੌਰੇ ਦੌਰਾਨ ਪੰਜਾਬ ਦੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਬੇਨਤੀ ਕੀਤੀ ਹੈ।

ਪਰਗਟ ਸਿੰਘ ਨੇ ਕਿਹਾ ਕਿ ਪੁਤਿਨ ਅੱਗੇ ਮਾਨਵਤਾਵਾਦੀ ਮੁੱਦਾ ਚੁਕਿਆ ਜਾਵੇ। ਉਨ੍ਹਾਂ ਨੇ ਪੀਐਮ ਮੋਦੀ ਤੇ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕਰਦੇ ਹੋਏ ਕਿਹਾ ਹੈ ਕਿ ਰੂਸ ਚ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇ ਆਫ਼ਰ ਦੇ ਕੇ ਧੋਖੇ ਨਾਲ ਜੰਗ ਚ ਧੱਕਿਆ ਜਾ ਰਿਹਾ ਹੈ। ਕਈਆਂ ਦੀ ਮੌਤ ਵੀ ਹੋ ਗਈ ਹੈ। ਭਾਰਤ ਨੂੰ ਰੂਸ ਤੋਂ ਠੋਸ ਜਾਣਕਾਰੀ ਦੀ ਮੰਗ ਕਰਨੀ ਚਾਹੀਦੀ ਹੈ ਤੇ ਭਾਰਤੀ ਤੇ ਪੰਜਾਬੀਆਂ ਨੂੰ ਸਹੀ-ਸਲਾਮਤ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ।

ਪਰਗਟ ਸਿੰਘ ਨੇ ਟਵੀਟ ਚ ਕੀ ਕਿਹਾ?

ਵਿਧਾਇਕ ਪਰਗਟ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆਜਿਵੇਂ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੋ ਦਿਨਾਂ ਦੇ ਸਰਕਾਰੀ ਦੌਰੇ ਲਈ ਭਾਰਤ ਪਹੁੰਚ ਰਹੇ ਹਨ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲ ਰਹੇ ਹਨ, ਮੈਂ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰਾਲੇ ਨੂੰ ਇੱਕ ਮਹੱਤਵਪੂਰਨ ਮਾਨਵਤਾਵਾਦੀ ਮੁੱਦਾ ਉਠਾਉਣ ਦੀ ਬੇਨਤੀ ਕਰਦਾ ਹਾਂ।

ਉਨ੍ਹਾਂ ਨੇ ਅੱਗੇ ਲਿਖਿਆ ਕਿ ਪੰਜਾਬੀ ਨੌਜਵਾਨਾਂ, ਜਿਨ੍ਹਾਂ ਨੂੰ ਨੌਕਰੀ ਦੀਆਂ ਪੇਸ਼ਕਸ਼ਾਂ ਨਾਲ ਗੁੰਮਰਾਹ ਕੀਤਾ ਗਿਆ ਸੀ ਤੇ ਰੂਸ ਦੀ ਜੰਗ ਵਿੱਚ ਧੱਕਿਆ ਗਿਆ ਸੀ। ਹੁਣ ਤੱਕ ਘੱਟੋ-ਘੱਟ 5 ਦੀ ਮੌਤ ਹੋ ਗਈ ਹੈ ਤੇ ਕਈ ਹੋਰ ਲਾਪਤਾ ਹਨ।

ਪਰਗਟ ਸਿੰਘ ਨੇ ਲਿਖਿਆ- ਪੰਜਾਬ ਚ ਉਨ੍ਹਾਂ ਦੇ ਪਰਿਵਾਰ ਜਵਾਬਾਂ ਲਈ ਬੇਤਾਬ ਹਨ। ਭਾਰਤ ਨੂੰ ਠੋਸ ਜਾਣਕਾਰੀ ਦੀ ਮੰਗ ਕਰਨੀ ਚਾਹੀਦੀ ਹੈ, ਉਨ੍ਹਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਤੇ ਦ੍ਰਿੜਤਾ ਨਾਲ ਦੱਸਣਾ ਚਾਹੀਦਾ ਹੈ ਕਿ ਵਿਦੇਸ਼ੀ ਸੰਘਰਸ਼ਾਂ ਲਈ ਭਾਰਤੀ ਨਾਗਰਿਕਾਂ, ਖਾਸ ਕਰਕੇ ਪੰਜਾਬੀ ਨੌਜਵਾਨਾਂ ਦਾ ਸ਼ੋਸ਼ਣ ਕਰਨਾ ਅਸਵੀਕਾਰਨਯੋਗ ਹੈ। ਇਹ ਜ਼ਿੰਮੇਵਾਰੀ ਤੇ ਸਪੱਸ਼ਟਤਾ ਨਾਲ ਬੋਲਣ ਦਾ ਸਮਾਂ ਹੈ।

ਰੂਸ ‘ਚ ਫਸੇ ਕਈ ਪੰਜਾਬੀਆਂ ਦੇ ਮਾਮਲੇ ਆ ਚੁੱਕੇ ਹਨ ਸਾਹਮਣੇ

ਰੂਸ ਤੇ ਯੂਕਰੇਨ ਵਿਚਕਾਰ ਜੰਗ ਸ਼ੁਰੂ ਹੋਏ 3 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਜੰਗ ਚ ਬਹੁਤ ਸਾਰੇ ਭਾਰਤੀ ਯੂਕਰੇਨੀ ਫੌਜ ਚ ਫਸੇ ਹੋਏ ਹਨ। ਦਰਅਸਲ, ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਸ ਚ ਭਾਰਤੀ ਨੌਜਵਾਨਾਂ ਨੂੰ ਨੌਕਰੀਆਂ ਦੇ ਝੂਠੇ ਵਾਅਦੇ ਕਰਕੇ ਰੂਸੀ ਫੌਜ ਚ ਭਰਤੀ ਕੀਤਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਗੁਰਸੇਵਕ ਦਾ ਵੀ ਹੈ।

ਗੁਰਸੇਵਕ ਨੇ ਦੱਸਿਆ ਕਿ ਵਿਜ਼ਟਰ ਵੀਜ਼ਾ ਦੇਣ ਦੇ ਬਹਾਨੇ ਲੋਕਾਂ ਨੂੰ ਫੌਜ ਚ ਭਰਤੀ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਚ ਜਲੰਧਰ ਦੇ ਗੁਰਸੇਵਕ ਸਣੇ 14 ਹੋਰ ਭਾਰਤੀਆਂ ਨੂੰ ਝੂਠਾ ਲਾਲਚ ਦੇ ਕੇ ਰੂਸੀ ਫੌਜ ਚ ਭਰਤੀ ਕੀਤਾ ਗਿਆ। ਜਿਨ੍ਹਾਂ ਵਿੱਚੋਂ 8 ਭਾਰਤੀਆਂ ਨੂੰ ਜੰਗ ਵਿੱਚ ਲੜਨ ਲਈ ਫਰੰਟ ਲਾਈਨ ਤੇ ਭੇਜਿਆ ਗਿਆ ਹੈ। ਜਦੋਂ ਕਿ ਗੁਰਸੇਵਕ ਸਮੇਤ 6 ਨੌਜਵਾਨਾਂ ਨੂੰ ਜਲਦ ਹੀ ਫਰੰਟ ਲਾਈਨ ਤੇ ਭੇਜਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਕਈ ਨੌਜਵਾਨਾਂ ਦੇ ਜੰਗ ਚ ਜ਼ਖ਼ਮੀ ਹੋਣ ਦੀਆਂ ਖ਼ਬਰਾ ਵੀ ਸਾਹਮਣੇ ਆਈਆਂ ਸਨ, ਜਿਨ੍ਹਾਂ ਨੂੰ ਰੂਸੀ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ।