ਆਪ੍ਰੇਸ਼ਨ ਸਿੰਦੂਰ ਦੇ ਹੀਰੋ ਗਰੁੱਪ ਕੈਪਟਨ ਰਣਜੀਤ ਸਿੱਧੂ ਵੀਰ ਚੱਕਰ ਨਾਲ ਸਨਮਾਨਿਤ, ਜਾਣੋ ਪੂਰੀ ਕਹਾਣੀ
Group Captain Ranjit Singh Sidhu: ਆਪ੍ਰੇਸ਼ਨ ਸਿੰਦੂਰ ਵਿੱਚ ਯੋਗਦਾਨ ਲਈ ਏਅਰ ਫੋਰਸ ਨੇ ਗਰੁੱਪ ਕੈਪਟਨ ਰਣਜੀਤ ਸਿੰਘ ਸਿੱਧੂ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਪੰਜਾਬ-ਹਰਿਆਣਾ ਰਣਜੀਤ ਸਿੱਧੂ ਕਾਰਨ ਮਾਣ ਮਹਿਸੂਸ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉਹ ਇਤਿਹਾਸ ਰਚ ਚੁੱਕੇ ਹਨ। ਉਨ੍ਹਾਂ ਬਾਰੇ ਜਾਣੋ...
ਗਰੁੱਪ ਕੈਪਟਨ ਰਣਜੀਤ ਸਿੱਧੂ (Photo Credit: @braddy_Codie05)
ਏਅਰ ਫੋਰਸ ਗਰੁੱਪ ਕੈਪਟਨ ਰਣਜੀਤ ਸਿੰਘ ਸਿੱਧੂ ਨੂੰ ਆਪ੍ਰੇਸ਼ਨ ਸਿੰਦੂਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬ-ਹਰਿਆਣਾ ਰਣਜੀਤ ਸਿੱਧੂ ਕਾਰਨ ਮਾਣ ਮਹਿਸੂਸ ਕਰ ਰਿਹਾ ਹੈ। ਉਹ ਪਹਿਲਾਂ ਵੀ ਇਤਿਹਾਸ ਰਚ ਚੁੱਕੇ ਹਨ। ਅੰਬਾਲਾ ਕੈਂਟ ਏਅਰ ਫੋਰਸ ਸਟੇਸ਼ਨ ‘ਤੇ ਆਪਣੀ ਤਾਇਨਾਤੀ ਦੌਰਾਨ, ਸਿੱਧੂ ਰਾਫੇਲ ਮਿਸ਼ਨ ਦਾ ਹਿੱਸਾ ਸਨ। ਅਪ੍ਰੈਲ 2021 ਵਿੱਚ, ਉਹ ਉਸ ਟੀਮ ਵਿੱਚ ਸਨ ਜਿਸਨੇ ਫਰਾਂਸ ਤੋਂ ਅੰਬਾਲਾ ਏਅਰਬੇਸ ਲਈ ਰਾਫੇਲ ਉਡਾਇਆ ਸੀ।
ਰਣਜੀਤ ਸਿੰਘ ਸਿੱਧੂ ਨੂੰ ਵੀਰ ਚੱਕਰ ਨਾਲ ਸਨਮਾਨਿਤ
ਆਪ੍ਰੇਸ਼ਨ ਸਿੰਦੂਰ ਵਿੱਚ ਯੋਗਦਾਨ ਲਈ ਏਅਰ ਫੋਰਸ ਨੇ ਗਰੁੱਪ ਕੈਪਟਨ ਰਣਜੀਤ ਸਿੰਘ ਸਿੱਧੂ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਪੰਜਾਬ-ਹਰਿਆਣਾ ਰਣਜੀਤ ਸਿੱਧੂ ਕਾਰਨ ਮਾਣ ਮਹਿਸੂਸ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉਹ ਇਤਿਹਾਸ ਰਚ ਚੁੱਕੇ ਹਨ। ਸਿੱਧੂ ਅੰਬਾਲਾ ਕੈਂਟ ਏਅਰ ਫੋਰਸ ਸਟੇਸ਼ਨ ‘ਤੇ ਆਪਣੀ ਤਾਇਨਾਤੀ ਦੌਰਾਨ ਰਾਫੇਲ ਮਿਸ਼ਨ ਦਾ ਹਿੱਸਾ ਸਨ। ਦੱਸ ਦਈਏ ਕਿ ਅਪ੍ਰੈਲ 2021 ਵਿੱਚ ਉਹ ਉਸ ਟੀਮ ਵਿੱਚ ਸਨ ਜਿਸ ਨੇ ਫਰਾਂਸ ਤੋਂ ਅੰਬਾਲਾ ਏਅਰਬੇਸ ਲਈ ਰਾਫੇਲ ਉਡਾਇਆ ਸੀ।
ਭਾਰਤੀ ਹਵਾਈ ਸੈਨਾ ਨੇ ਆਪ੍ਰੇਸ਼ਨ ਸਿੰਦੂਰ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ। ਇਸ ਬਹਾਦਰੀ ਲਈ ਰਣਜੀਤ ਸਿੰਘ ਸਿੱਧੂ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਭਾਰਤੀ ਹਵਾਈ ਸੈਨਾ ਦੇ ਸਭ ਤੋਂ ਉੱਚੇ ਪੁਰਸਕਾਰਾਂ ਵਿੱਚੋਂ ਇੱਕ ਹੈ। ਬਹਾਦਰੀ ਪੁਰਸਕਾਰਾਂ ਵਿੱਚ ਪਰਮ ਵੀਰ ਚੱਕਰ ਅਤੇ ਮਹਾਂਵੀਰ ਚੱਕਰ ਤੋਂ ਬਾਅਦ ਵੀਰ ਚੱਕਰ ਆਉਂਦਾ ਹੈ। ਇਹ ਪੁਰਸਕਾਰ ਅਜਿਹੇ ਯੋਧਿਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਅਦੁੱਤੀ ਹਿੰਮਤ ਦਿਖਾਈ ਹੈ।
ਰਣਜੀਤ ਸਿੰਘ ਸਿੱਧੂ ਬਾਰੇ ਜਾਣੋ
ਰਣਜੀਤ ਸਿੰਘ ਸਿੱਧੂ ਮੂਲ ਰੂਪ ਵਿੱਚ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਲ ਜ਼ਿਲ੍ਹੇ ਦੇ ਗਿੱਦੜਬਾਹਾ ਕਸਬੇ ਦੇ ਰਹਿਣ ਵਾਲੇ ਹਨ। ਲਗਭਗ ਪੰਜ ਸਾਲ ਪਹਿਲਾਂ, ਜਦੋਂ ਰਾਫੇਲ ਲੜਾਕੂ ਜਹਾਜ਼ਾਂ ਦਾ ਪਹਿਲਾ ਜੱਥਾ ਫਰਾਂਸ ਤੋਂ ਭਾਰਤ ਲਿਆਂਦਾ ਗਿਆ ਸੀ, ਤਾਂ ਉਨ੍ਹਾਂ ਵਿੱਚੋਂ ਇੱਕ ਜਹਾਜ਼ ਰਣਜੀਤ ਸਿੰਘ ਸਿੱਧੂ ਨੇ ਉਡਾਇਆ ਸੀ। ਉਸ ਦਿਨ ਪੂਰੇ ਦੇਸ਼ ਦੀਆਂ ਅੱਖਾਂ ਟੀਵੀ ਸਕ੍ਰੀਨ ‘ਤੇ ਟਿਕੀਆਂ ਹੋਈਆਂ ਸਨ ਅਤੇ ਪੰਜਾਬ ਅਤੇ ਗਿੱਦੜਬਾਹਾ ਦੇ ਲੋਕਾਂ ਦੇ ਦਿਲ ਮਾਣ ਨਾਲ ਭਰ ਗਏ ਸਨ।
ਫੁੱਟਬਾਲ ਖੇਡਦੇ ਹੋਇਆ ਲਿਆ ਏਅਰ ਫੋਰਸ ‘ਚ ਭਰਤੀ ਹੋਣ ਦਾ ਸੁਪਨਾ
ਇਹ ਵੀ ਪੜ੍ਹੋ
ਰਣਜੀਤ ਨੇ ਗਿੱਦੜਬਾਹਾ ਦੇ ਮਾਲਵਾ ਸਕੂਲ ਤੋਂ 12ਵੀਂ ਤੱਕ ਪੜ੍ਹਾਈ ਕੀਤੀ। ਉਹ ਸਕੂਲ ਦੀ ਫੁੱਟਬਾਲ ਟੀਮ ਦਾ ਕਪਤਾਨ ਸੀ ਅਤੇ ਉਨ੍ਹਾਂ ਦੀ ਕਪਤਾਨੀ ਵਿੱਚ ਸਕੂਲ ਨੇ ਰਾਜ ਪੱਧਰੀ ਟੂਰਨਾਮੈਂਟ ਜਿੱਤਿਆ ਸੀ। ਉਨ੍ਹਾਂ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਪੜ੍ਹਾਈ ਅਤੇ ਖੇਡਾਂ ਦੋਵਾਂ ਵਿੱਚ ਸ਼ਾਨਦਾਰ ਸੀ। ਸਕੂਲ ਦੇ ਵਾਈਸ-ਪ੍ਰਿੰਸੀਪਲ ਜਸਬੀਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਰਣਜੀਤ ਵਿੱਚ ਸ਼ਾਨਦਾਰ ਲੀਡਰਸ਼ਿਪ ਹੁਨਰ ਸਨ।
ਪੜ੍ਹਾਈ ‘ਚ ਟੌਪਰ, ਖੇਡਾਂ ਵਿੱਚ ਅੱਗੇ ਤੇ ਹਮੇਸ਼ਾ ਅਨੁਸ਼ਾਸਿਤ
ਰਣਜੀਤ ਨੂੰ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ ਹੋਣ ਦੀ ਪ੍ਰੇਰਨਾ ਆਪਣੇ ਸਕੂਲ ਦੇ ਤਤਕਾਲੀ ਪ੍ਰਿੰਸੀਪਲ ਵੇਣੂਗੋਪਾਲ ਤੋਂ ਮਿਲੀ, ਜੋ ਖੁਦ ਇੱਕ ਸੇਵਾਮੁਕਤ ਸਕੁਐਡਰਨ ਲੀਡਰ ਸਨ। ਰਣਜੀਤ ਦਾ ਹਵਾਈ ਸੈਨਾ ਪ੍ਰਤੀ ਜਨੂੰਨ 10ਵੀਂ ਜਮਾਤ ਵਿੱਚ ਹੀ ਉਨ੍ਹਾਂ ਦੇ ਮਨ ਵਿੱਚ ਜਾਗ ਪਿਆ ਸੀ। ਸਾਲ 1999 ਵਿੱਚ 12ਵੀਂ ਪਾਸ ਕਰਨ ਤੋਂ ਬਾਅਦ, ਉਨ੍ਹਾਂ ਨੇ ਸਾਲ 2000 ਵਿੱਚ ਐਨਡੀਏ ਦੀ ਪ੍ਰੀਖਿਆ ਪਾਸ ਕੀਤੀ ਅਤੇ ਆਪਣੇ ਸੁਪਨਿਆਂ ਨੂੰ ਉਡਾਉਣ ਲੱਗ ਪਏ। ਰਣਜੀਤ ਦੇ ਪਿਤਾ ਗੁਰਮੀਤ ਸਿੰਘ ਮਾਲ ਵਿਭਾਗ ਤੋਂ ਸੇਵਾਮੁਕਤ ਹਨ।
ਸੁਖੋਈ ਤੋਂ ਰਾਫੇਲ ਤੱਕ ਦਾ ਸਫ਼ਰ
ਰਣਜੀਤ ਸਿੰਘ ਸਿੱਧੂ ਦਾ ਸਫ਼ਰ ਸਿਰਫ਼ ਰਾਫੇਲ ਤੱਕ ਹੀ ਸੀਮਤ ਨਹੀਂ ਹੈ। ਇਸ ਤੋਂ ਪਹਿਲਾਂ ਉਹ ਰੂਸ ਤੋਂ ਸੁਖੋਈ ਵਰਗੇ ਉੱਨਤ ਲੜਾਕੂ ਜਹਾਜ਼ ਵੀ ਭਾਰਤ ਲਿਆ ਚੁੱਕੇ ਹਨ।
