ਮੌਸਮ ਦੀ ਕਰਵਟ ਤੋਂ ਕਿਸਾਨ ਚਿੰਤਤ, ਵੱਧਦੀ ਗਰਮੀ ਨਾਲ ਕਣਕ ਦੀ ਫਸਲ ਦਾ ਹੋ ਸਕਦਾ ਨੁਕਸਾਨ

Updated On: 

20 Feb 2026 10:42 AM IST

Punjab Wheat Crop: ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਹਾਲ ਹੀ 'ਚ ਹੋਏ ਹੜ੍ਹਾਂ ਤੇ ਬੇਮੌਸਮੀ ਬਾਰਸ਼ਾਂ ਨੇ ਝੋਨੇ ਦੀ ਫਸਲ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ ਤੇ ਹੁਣ ਕਣਕ ਦੀ ਫਸਲ ਵਧਦੀ ਗਰਮੀ ਨਾਲ ਪ੍ਰਭਾਵਿਤ ਹੋ ਸਕਦੀ ਹੈ।

ਮੌਸਮ ਦੀ ਕਰਵਟ ਤੋਂ ਕਿਸਾਨ ਚਿੰਤਤ, ਵੱਧਦੀ ਗਰਮੀ ਨਾਲ ਕਣਕ ਦੀ ਫਸਲ ਦਾ ਹੋ ਸਕਦਾ ਨੁਕਸਾਨ
Follow Us On

ਪੂਰੇ ਉੱਤਰ ਭਾਰਤ ‘ਚ ਮੌਸਮ ‘ਚ ਤੇਜ਼ੀ ਨਾਲ ਬਦਲਾਅ ਦੇਖਿਆ ਜਾ ਰਿਹਾ ਹੈ। ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ ਹੈ ਤੇ ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਇਸ ਵਾਰ ਗਰਮੀਆਂ ਆਮ ਨਾਲੋਂ ਪਹਿਲਾਂ ਆ ਜਾਣਗੀਆਂ। ਮੌਸਮ ‘ਚ ਬਦਲਾਅ ਨਾਲ ਫਸਲਾਂ ‘ਤੇ ਵੀ ਅਸਰ ਪੈ ਰਿਹਾ ਹੈ। ਖਾਸ ਤੌਰ ‘ਤੇ, ਪੰਜਾਬ ਦੇ ਕਿਸਾਨ ਬਦਲਦੇ ਮੌਸਮ ਤੋਂ ਕਾਫ਼ੀ ਚਿੰਤਤ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਸ ਦਰ ਨਾਲ ਗਰਮੀ ਵਧਦੀ ਰਹੀ, ਤਾਂ ਕਣਕ ਦੀ ਫਸਲ, ਜੋ ਕਿ ਆਪਣੇ ਸਿਖਰ ‘ਤੇ ਹੈ, ਪ੍ਰਭਾਵਿਤ ਹੋਵੇਗੀ। ਕਣਕ ਦੇ ਦਾਣੇ ਸਹੀ ਢੰਗ ਨਾਲ ਨਹੀਂ ਬਣਨਗੇ, ਜਿਸ ਦਾ ਕਣਕ ਦੀ ਫਸਲ ‘ਤੇ ਅਸਰ ਪਵੇਗਾ।

ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ‘ਚ ਹਾਲ ਹੀ ‘ਚ ਹੋਏ ਹੜ੍ਹਾਂ ਤੇ ਬੇਮੌਸਮੀ ਬਾਰਸ਼ਾਂ ਨੇ ਝੋਨੇ ਦੀ ਫਸਲ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ ਤੇ ਹੁਣ ਕਣਕ ਦੀ ਫਸਲ ਵਧਦੀ ਗਰਮੀ ਨਾਲ ਪ੍ਰਭਾਵਿਤ ਹੋ ਸਕਦੀ ਹੈ। ਬਰਨਾਲਾ ਦੇ ਪਿੰਡ ਸਨਖੇੜਾ ਤੇ ਵਜੀਦਕੇ ਕਲਾਂ ਦੇ ਕਿਸਾਨਾਂ ਨੇ ਆਪਣੀ ਕਣਕ ਦੀ ਫਸਲ ਬਾਰੇ ਦੱਸਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਦੇ ਪਿੰਡ’ਚ ਲਗਭਗ 10,000 ਏਕੜ ਜ਼ਮੀਨ ਹੈ, ਜਿਸ ‘ਚ ਕਰੀਬ 95 ਫ਼ੀਸਦੀ ਜ਼ਮੀਨ ‘ਤੇ ਕਣਕ ਦੀ ਕਾਸ਼ਤ ਹੁੰਦੀ ਹੈ। ਪਿਛਲੇ ਦੋ ਤੋਂ ਤਿੰਨ ਦਿਨਾਂ ‘ਚ ਮੌਸਮ ਨੇ ਸਖ਼ਤ ਕਰਵਟ ਲਈ ਹੈ ਤੇ ਗਰਮੀ ਕਾਫ਼ੀ ਵੱਧਦੀ ਜਾ ਰਹੀ ਹੈ, ਜੋ ਉਨ੍ਹਾਂ ਦੀ ਕਣਕ ਦੀ ਫਸਲ ਲਈ ਬਹੁਤ ਨੁਕਸਾਨਦੇਹ ਸਾਬਤ ਹੋ ਸਕਦੀ ਹੈ।

ਕਣਕ ਦੀ ਫਸਲ ਇਸ ਸਮੇਂ ਆਪਣੇ ਸਿਖਰ ‘ਤੇ ਹੈ, ਪਰ ਵਾਢੀ ਤੋਂ ਪਹਿਲਾਂ ਅਜੇ ਲਗਭਗ ਡੇਢ ਮਹੀਨਾ ਬਾਕੀ ਹੈ। ਜਿਸ ਤਰ੍ਹਾਂ ਮੌਸਮ ਬਦਲਿਆ ਹੈ ਤੇ ਗਰਮੀ ਵੱਧਦੀ ਜਾ ਰਹੀ ਹੈ, ਇਹ ਕਣਕ ਦੀ ਫਸਲ ਲਈ ਬਹੁਤ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਬਰਨਾਲਾ ਦੇ ਕਿਸਾਨ ਇਸ ਬਾਰੇ ਕਾਫ਼ੀ ਚਿੰਤਤ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਫਸਲ ਨੂੰ ਠੰਡੇ ਮੌਸਮ ਦੀ ਲੋੜ ਹੈ, ਪਰ ਗਰਮੀ ‘ਚ ਅਚਾਨਕ ਵਾਧਾ ਕਣਕ ਦੀ ਫਸਲ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ।

ਪੰਜਾਬ ਵਿੱਚ ਹਾਲ ਹੀ ਵਿੱਚ ਹੋਏ ਹੜ੍ਹਾਂ ਅਤੇ ਬੇਮੌਸਮੀ ਬਾਰਿਸ਼ ਨੇ ਝੋਨੇ ਦੀ ਫਸਲ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ, ਅਤੇ ਹੁਣ ਕਣਕ ਦੀ ਫਸਲ ਵਧਦੀ ਗਰਮੀ ਤੋਂ ਪ੍ਰਭਾਵਿਤ ਹੋ ਸਕਦੀ ਹੈ।