ਅਟਾਰੀ ਸਰਹੱਦ ‘ਤੇ ਲਹਿਰਾਇਆ ਜਾਵੇਗਾ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ, ਕੇਂਦਰੀ ਮੰਤਰੀ ਨਿਤਿਨ ਗਡਕਰੀ ਕਰਨਗੇ ਉਦਘਾਟਨ

Updated On: 

19 Oct 2023 12:08 PM

ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਅੱਜ ਸਵੇਰੇ 11.30 ਵਜੇ ਅੰਮ੍ਰਿਤਸਰ ਪਹੁੰਚ ਰਹੇ ਹਨ। ਅੰਮ੍ਰਿਤਸਰ ਉਤਰਨ ਤੋਂ ਬਾਅਦ ਉਹ ਸਿੱਧਾ ਹਰਿਮੰਦਰ ਸਾਹਿਬ ਪਹੁੰਚ ਕੇ ਮੱਥਾ ਟੇਕਣਗੇ। ਇਸ ਤੋਂ ਬਾਅਦ ਉਹ ਦਿੱਲੀ-ਕਟੜਾ ਨੈਸ਼ਨਲ ਹਾਈਵੇਅ ਦਾ ਨਿਰਖਣ ਵੀ ਕਰਨਗੇ। ਸ਼ਾਮ ਦੀ ਰਿਟਰੀਟ ਸ਼ੁਰੂ ਹੋਣ ਤੋਂ ਪਹਿਲਾਂ ਉਹ ਅਟਾਰੀ ਸਰਹੱਦ 'ਤੇ ਪਹੁੰਚ ਕੇ ਨਵੇਂ ਪੋਲ ਦਾ ਉਦਘਾਟਨ ਕਰਨਗੇ। ਜਿੱਥੇ ਦੇਸ਼ ਦਾ ਸਭ ਤੋਂ ਉੱਚਾ 418 ਫੁੱਟ ਤਿਰੰਗਾ ਲਹਿਰ ਲਹਿਰਾਇਆ ਜਾਵੇਗਾ। ਇਹ ਦੇਸ਼ ਲਈ ਮਾਣ ਵਾਲੀ ਗੱਲ ਹੋਵੇਗੀ।

ਅਟਾਰੀ ਸਰਹੱਦ ਤੇ ਲਹਿਰਾਇਆ ਜਾਵੇਗਾ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ, ਕੇਂਦਰੀ ਮੰਤਰੀ ਨਿਤਿਨ ਗਡਕਰੀ ਕਰਨਗੇ ਉਦਘਾਟਨ
Follow Us On

ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਅੱਜ ਅੰਮ੍ਰਿਤਸਰ ਦੌਰੇ ‘ਤੇ ਹਨ। ਉਹ ਕਰੀਬ ਸਵੇਰੇ ਸਾਢੇ 11 ਵਜੇ ਦਰਬਾਰ ਸਾਹਿਬ ਵਿਖੇ ਪਹੁੰਚਣਗੇ ਅਤੇ ਮੱਥਾ ਟੇਕਣਗੇ। ਇਸ ਫੇਰੀ ਦੌਰਾਨ ਨਿਤਿਨ ਗਡਕਰੀ ਦਿੱਲੀ ਕਟੜਾ ਐਕਸਪ੍ਰੈਸ ਵੇਅ ਦਾ ਜਾਇਜ਼ਾ ਲੈਣਗੇ। ਇਸ ਦੌਰਾਨ ਨਿਤਿਨ ਗਡਕਰੀ ਅਟਾਰੀ ਸਰਹੱਦ ‘ਤੇ ਨਵੇਂ ਬਣਾਏ ਗਏ ਤਿਰੰਗੇ ਪੋਲ ਦਾ ਉਦਘਾਟਨ ਕਰਨਗੇ। ਇਸ ਤਿਰੰਗੇ ਦੇ ਲਹਿਰਾਉਣ ਦੇ ਨਾਲ ਹਰ ਭਾਰਤੀ ਮਾਣ ਨਾਲ ‘ਝੰਡਾ ਉਂਚਾ ਰਹੇ ਹਮਾਰਾ’ ਗਾ ਸਕੇਗਾ। ਅਟਾਰੀ ਸਰਹੱਦ ‘ਤੇ ਅੱਜ ਲਹਿਰਾਇਆ ਗਿਆ ਤਿਰੰਗਾ ਦੇਸ਼ ਦਾ ਸਭ ਤੋਂ ਉੱਚਾ ਝੰਡਾ ਹੈ।

ਇੰਨਾ ਹੀ ਨਹੀਂ ਭਾਰਤ ਨੇ ਅਟਾਰੀ ਸਰਹੱਦ ‘ਤੇ ਲਗਾਏ ਗਏ ਤਿਰੰਗੇ ਦੇ ਖੰਭੇ ਦੀ ਉਚਾਈ ਗੁਆਂਢੀ ਦੇਸ਼ ਪਾਕਿਸਤਾਨ ਨਾਲੋਂ 18 ਫੁੱਟ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਭਾਰਤੀ ਤਿਰੰਗੇ ਦੇ ਖੰਭੇ ਦੀ ਉਚਾਈ 360 ਫੁੱਟ ਸੀ, ਜਦੋਂ ਕਿ ਪਾਕਿਸਤਾਨੀ ਝੰਡੇ ਦੇ ਖੰਭੇ ਦੀ ਉਚਾਈ 400 ਫੁੱਟ ਸੀ। ਭਾਰਤ ਦਾ 418 ਫੁੱਟ ਉੱਚਾ ਝੰਡਾ ਖੰਭਾ ਉਦਘਾਟਨ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਉਡੀਕ ਕਰ ਰਿਹਾ ਹੈ।

3.5 ਕਰੋੜ ਰੁਪਏ ਖਰਚ ਕੀਤੇ

ਇਹ ਫਲੈਗ ਪੋਲ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਵੱਲੋਂ 3.5 ਕਰੋੜ ਰੁਪਏ ਵਿੱਚ ਲਗਾਇਆ ਗਿਆ ਹੈ। ਇਹ ਫਲੈਗ ਪੋਲ ਗੋਲਡਨ ਗੇਟ ਦੇ ਬਿਲਕੁਲ ਸਾਹਮਣੇ 360 ਫੁੱਟ ਉੱਚੇ ਪੁਰਾਣੇ ਝੰਡੇ ਵਾਲੇ ਖੰਭੇ ਤੋਂ 100 ਮੀਟਰ ਦੀ ਦੂਰੀ ‘ਤੇ ਲਗਾਇਆ ਗਿਆ ਹੈ। ਜ਼ਮੀਨ ਤੋਂ 4 ਫੁੱਟ ਉੱਚਾ ਆਧਾਰ ਬਣਾਇਆ ਗਿਆ ਹੈ, ਜਿਸ ‘ਤੇ ਇਹ ਝੰਡੇ ਦਾ ਖੰਭਾ ਲਗਾਇਆ ਗਿਆ ਹੈ।

ਪਾਕਿਸਤਾਨ ਨੇ ਲਗਾਇਆ ਸੀ 400 ਫੁੱਟ ਉੱਚਾ ਝੰਡਾ

ਭਾਰਤ ਨੇ 2017 ‘ਚ 360 ਫੁੱਟ ਉੱਚਾ ਝੰਡਾ ਖੰਭਾ ਲਗਾਉਣ ਤੋਂ ਬਾਅਦ ਉਸੇ ਸਾਲ ਪਾਕਿਸਤਾਨ ਨੇ ਆਪਣੀ ਸਰਹੱਦ ‘ਤੇ 400 ਫੁੱਟ ਉੱਚਾ ਝੰਡਾ ਖੰਭਾ ਲਗਾਇਆ ਸੀ। ਪਾਕਿਸਤਾਨ ਵੱਲੋਂ ਝੰਡਾ ਲਹਿਰਾਉਣ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਾਲੇ ਕਾਫੀ ਵਿਵਾਦ ਹੋਇਆ ਸੀ।

ਦੱਸਿਆ ਜਾਂਦਾ ਹੈ ਕਿ ਪਾਕਿਸਤਾਨੀ ਝੰਡੇ ਦੇ ਖੰਭੇ ‘ਤੇ ਕੈਮਰੇ ਲਗਾਏ ਗਏ ਹਨ, ਜਿਨ੍ਹਾਂ ‘ਤੇ ਪਾਕਿਸਤਾਨ ਭਾਰਤੀ ਸਰਹੱਦ ਦੇ ਅੰਦਰ ਕਈ ਕਿਲੋਮੀਟਰ ਤੱਕ ਨਜ਼ਰ ਰੱਖ ਸਕਦਾ ਹੈ। ਮੌਜੂਦਾ ਸਮੇਂ ‘ਚ NHAI ਨੇ ਨਵੇਂ ਝੰਡੇ ਦੇ ਖੰਭੇ ਦੇ ਉਦਘਾਟਨ ਲਈ ਲਗਭਗ ਪੰਜ ਰਾਸ਼ਟਰੀ ਝੰਡੇ ਰੱਖੇ ਹਨ। ਜਿਸ ਦੀ ਲੰਬਾਈ ਅਤੇ ਚੌੜਾਈ 120×80 ਫੁੱਟ ਹੈ। ਹਰ ਤਿਰੰਗੇ ਦਾ ਭਾਰ 90 ਕਿਲੋ ਹੈ।

ਦੇਸ਼ ਦਾ ਸਭ ਤੋਂ ਉੱਚਾ ਝੰਡਾ

ਹੁਣ ਤੱਕ ਕਰਨਾਟਕ ਦੇ ਬੇਲਗਾਮ ਵਿੱਚ ਦੇਸ਼ ਦਾ ਸਭ ਤੋਂ ਉੱਚਾ ਝੰਡਾ ਲਹਿਰਾਇਆ ਜਾ ਰਿਹਾ ਹੈ। ਜਿਸ ਦੀ ਉਚਾਈ 110 ਮੀਟਰ ਯਾਨੀ ਕਿ 360.8 ਫੁੱਟ ਹੈ, ਜੋ ਕਿ ਅਟਾਰੀ ਸਰਹੱਦ ‘ਤੇ ਹੁਣ ਤੱਕ ਲਹਿਰਾਏ ਜਾ ਰਹੇ ਤਿਰੰਗੇ ਤੋਂ ਮਹਿਜ਼ 0.8 ਫੁੱਟ ਜ਼ਿਆਦਾ ਹੈ। ਪਰ ਨਵੇਂ ਝੰਡੇ ਦੇ ਪੋਲ ਦੇ ਉਦਘਾਟਨ ਤੋਂ ਬਾਅਦ ਅਟਾਰੀ ਸਰਹੱਦ ‘ਤੇ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ ਲਹਿਰਾਇਆ ਜਾਵੇਗਾ।

Exit mobile version