ਜਲੰਧਰ ‘ਚ ਕੁੱਲ੍ਹੜ ਪੀਜ਼ਾ ਕਪਲ ਖਿਲਾਫ਼ ਕਾਰਵਾਈ ‘ਤੇ ਅੜੇ ਨਿਹੰਗ, ਦਿੱਤਾ ਅਲਟੀਮੇਟਮ – Punjabi News

ਜਲੰਧਰ ‘ਚ ਕੁੱਲ੍ਹੜ ਪੀਜ਼ਾ ਕਪਲ ਖਿਲਾਫ਼ ਕਾਰਵਾਈ ‘ਤੇ ਅੜੇ ਨਿਹੰਗ, ਦਿੱਤਾ ਅਲਟੀਮੇਟਮ

Updated On: 

18 Oct 2024 10:50 AM

Kullhad Pizza Couple: ਨਿਹੰਗ ਬਾਬਾ ਮਾਨ ਸਿੰਘ ਨੇ ਕਿਹਾ ਕਿ ਜੇਕਰ ਪੁਲਿਸ ਨੇ 18 ਅਕਤੂਬਰ ਤੱਕ ਮਾਮਲੇ ਵਿੱਚ ਕਾਰਵਾਈ ਨਾ ਕੀਤੀ ਤਾਂ ਅਸੀਂ ਜੋੜੇ ਦਾ ਰੈਸਟੋਰੈਂਟ ਬੰਦ ਕਰ ਦੇਵਾਂਗੇ। ਇਹ ਫੈਸਲਾ ਪੁਲਿਸ ਅਧਿਕਾਰੀਆਂ ਨਾਲ ਨਿਹੰਗਾਂ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ। ਨਿਹੰਗ ਥਾਣਾ ਡਵੀਜ਼ਨ ਨੰਬਰ-4 ਪੁੱਜੇ ਸਨ।

ਜਲੰਧਰ ਚ ਕੁੱਲ੍ਹੜ ਪੀਜ਼ਾ ਕਪਲ ਖਿਲਾਫ਼ ਕਾਰਵਾਈ ਤੇ ਅੜੇ ਨਿਹੰਗ, ਦਿੱਤਾ ਅਲਟੀਮੇਟਮ

ਕੁਲ੍ਹੜ ਪੀਜ਼ਾ

Follow Us On

Kullhad Pizza Couple: ਨਿਹੰਗਾਂ ਵਲੋਂ ਜਲੰਧਰ ਪਹੁੰਚ ਕੇ ਪੰਜਾਬ ਦੇ ਜਲੰਧਰ ‘ਚ ਕੁੱਲ੍ਹੜ ਪੀਜ਼ਾ ਖਿਲਾਫ ਫਿਰ ਤੋਂ ਪ੍ਰਦਰਸ਼ਨ ਕੀਤਾ ਜਾਵੇਗਾ। ਨਿਹੰਗਾਂ ਨੇ ਜੋੜੇ ਨੂੰ 18 ਅਕਤੂਬਰ ਯਾਨੀ ਸ਼ੁੱਕਰਵਾਰ ਤੱਕ ਦਾ ਅਲਟੀਮੇਟਮ ਦਿੱਤਾ ਸੀ ਅਤੇ ਪੁਲਿਸ ਨੂੰ ਕਾਰਵਾਈ ਕਰਨ ਲਈ ਕਿਹਾ ਸੀ। ਇਸ ਸਬੰਧੀ ਅੱਜ ਨਿਹੰਗ ਸਿੰਘ ਮੁੜ ਸ਼ਹਿਰ ਵਿੱਚ ਪਹੁੰਚ ਕੇ ਜੋੜੇ ਦਾ ਵਿਰੋਧ ਕਰਨਗੇ।

ਦੱਸ ਦੇਈਏ ਕਿ ਨਿਹੰਗ ਬਾਬਾ ਮਾਨ ਸਿੰਘ ਨੇ ਕਿਹਾ ਕਿ ਜੇਕਰ ਪੁਲਿਸ ਨੇ 18 ਅਕਤੂਬਰ ਤੱਕ ਮਾਮਲੇ ਵਿੱਚ ਕਾਰਵਾਈ ਨਾ ਕੀਤੀ ਤਾਂ ਅਸੀਂ ਜੋੜੇ ਦਾ ਰੈਸਟੋਰੈਂਟ ਬੰਦ ਕਰ ਦੇਵਾਂਗੇ। ਇਹ ਫੈਸਲਾ ਪੁਲਿਸ ਅਧਿਕਾਰੀਆਂ ਨਾਲ ਨਿਹੰਗਾਂ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ। ਨਿਹੰਗ ਥਾਣਾ ਡਵੀਜ਼ਨ ਨੰਬਰ-4 ਪੁੱਜੇ ਸਨ। ਜਿੱਥੋਂ ਚਲੇ ਜਾਣ ਤੋਂ ਬਾਅਦ ਉਨ੍ਹਾਂ ਨੇ ਜੋੜੇ ਨੂੰ ਅਲਟੀਮੇਟਮ ਦਿੱਤਾ।

ਰੈਸਟੋਰੈਂਟ ਬਾਹਰ ਕੀਤਾ ਸੀ ਪ੍ਰਦਰਸ਼ਨ

ਹਾਲ ਹੀ ਵਿੱਚ ਨਿਹੰਗ ਬਾਬਾ ਮਾਨ ਸਿੰਘ ਆਪਣੇ ਸਮਰਥਕਾਂ ਸਮੇਤ ਜੋੜੇ ਦੇ ਰੈਸਟੋਰੈਂਟ ਦੇ ਬਾਹਰ ਇਕੱਠੇ ਹੋਏ ਸਨ। ਉਨ੍ਹਾਂ ਸ਼ਨੀਵਾਰ ਨੂੰ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ ਉਹ ਸੋਮਵਾਰ ਨੂੰ ਜਲੰਧਰ ਪਹੁੰਚਣਗੇ। ਜੋ ਕੋਈ ਵੀ ਗੱਲ ਕਰਨਾ ਚਾਹੁੰਦਾ ਹੈ ਉਹ ਆ ਕੇ ਸਾਡੇ ਨਾਲ ਗੱਲ ਕਰ ਸਕਦਾ ਹੈ। ਬਿਹਤਰ ਹੈ ਕਿ ਤੁਸੀਂ ਇਸ ਮਾਮਲੇ ਨੂੰ ਬਹੁਤ ਵੱਡਾ ਨਾ ਕਰੋ। ਪਿਛਲੀਆਂ ਗੱਲਾਂ ਦੇ ਆਧਾਰ ‘ਤੇ ਮੈਂ ਤੁਹਾਡੇ ਨਾਲ ਛੋਟੇ ਭਰਾ ਦੀ ਤਰ੍ਹਾਂ ਪੇਸ਼ ਆਵਾਂਗਾ।

ਇਸ ਦੇ ਨਾਲ ਹੀ ਹਿੰਦੂ ਨੇਤਾ ਸਾਧਵੀ ਦੇਵੀ ਠਾਕੁਰ ਨੇ ਕੁੱਲ੍ਹੜ ਪੀਜ਼ਾ ਕਪਲ ਦੇ ਹੱਕ ਵਿੱਚ ਇੱਕ ਵੀਡੀਓ ਜਾਰੀ ਕੀਤਾ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਦਸਤਾਰ ਸਜਾਉਣ ਦਾ ਕੋਈ ਨਿਯਮ ਨਹੀਂ ਹੈ। ਜੇਕਰ ਪੱਗ ਬੰਨ ਕੇ ਕੋਈ ਕੰਮ ਕਰਨਾ ਗਲਤ ਹੈ ਤਾਂ ਪੱਗ ਬੰਨ੍ਹ ਕੇ ਪੱਬਾਂ ਤੇ ਬਾਰਾਂ ਵਿੱਚ ਨਾ ਜਾਓ। ਮਾਸ ਖਾਣ ਵਾਲਿਆਂ ਨੂੰ ਮਾਸ ਛੱਡ ਦੇਣਾ ਚਾਹੀਦਾ ਹੈ। ਸਿਰਫ਼ ਉਕਤ ਜੋੜੇ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ? ਕਹਿੰਦੇ ਨੇ ਕਿ ਸਿੱਖ ਤੋਂ ਇਲਾਵਾ ਕੋਈ ਵੀ ਦਸਤਾਰ ਨਹੀਂ ਸਜਾ ਸਕਦਾ।

Exit mobile version