BJP ਆਗੂਆਂ ਤੇ MLA ਦੀਆਂ ਹਿਰਾਇਸ਼ਾਂ ਬਾਹਰ ਧਰਨੇ ਲਗਾਉਣਗੇ ਕਿਸਾਨ, ਜਾਣੋ ਕੀ ਹੈ ਪਲਾਨ – Punjabi News

BJP ਆਗੂਆਂ ਤੇ MLA ਦੀਆਂ ਹਿਰਾਇਸ਼ਾਂ ਬਾਹਰ ਧਰਨੇ ਲਗਾਉਣਗੇ ਕਿਸਾਨ, ਜਾਣੋ ਕੀ ਹੈ ਪਲਾਨ

Updated On: 

18 Oct 2024 10:58 AM

Farmers Protest: ਕੇਂਦਰ ਅਤੇ ਪੰਜਾਬ ਸਰਕਾਰਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ ਹਨ। ਇਸ ਤੋਂ ਪਹਿਲਾਂ ਕੱਲ੍ਹ ਕਿਸਾਨਾਂ ਨੇ 14 ਜ਼ਿਲ੍ਹਿਆਂ ਵਿੱਚ 25 ਟੋਲ ਪਲਾਜ਼ੇ ਮੁਫ਼ਤ ਕੀਤੇ ਸਨ, ਜੋ ਅੱਜ ਵੀ ਮੁਫ਼ਤ ਰਹਿਣਗੇ। ਕਿਸਾਨ ਵੀ ਉਥੇ ਹੀ ਖੜ੍ਹੇ ਹਨ। ਇਹ ਪ੍ਰਦਰਸ਼ਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਚੱਲ ਰਿਹਾ ਹੈ।

BJP ਆਗੂਆਂ ਤੇ MLA ਦੀਆਂ ਹਿਰਾਇਸ਼ਾਂ ਬਾਹਰ ਧਰਨੇ ਲਗਾਉਣਗੇ ਕਿਸਾਨ, ਜਾਣੋ ਕੀ ਹੈ ਪਲਾਨ

ਪੰਜਾਬ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ (ਪੁਰਾਣੀ ਤਸਵੀਰ)

Follow Us On

Farmers Protest: ਅੱਜ ਪੰਜਾਬ ਵਿੱਚ ਕਿਸਾਨ ਆਮ ਆਦਮੀ ਪਾਰਟੀ (AAP) ਦੇ ਵਿਧਾਇਕਾਂ-ਮੰਤਰੀਆਂ ਅਤੇ ਭਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਪੱਕਾ ਮੋਰਚਾ ਲਾਉਣਗੇ। ਕਿਸਾਨਾਂ ਦਾ ਦੋਸ਼ ਹੈ ਕਿ ਮੰਡੀਆਂ ਵਿੱਚ ਝੋਨੇ ਦੀ ਖਰੀਦ ਸਹੀ ਢੰਗ ਨਾਲ ਨਹੀਂ ਹੋ ਰਹੀ। ਇਸ ਕਾਰਨ ਕਿਸਾਨ ਚਿੰਤਤ ਹਨ।

ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ ਹਨ। ਇਸ ਤੋਂ ਪਹਿਲਾਂ ਕੱਲ੍ਹ ਕਿਸਾਨਾਂ ਨੇ 14 ਜ਼ਿਲ੍ਹਿਆਂ ਵਿੱਚ 25 ਟੋਲ ਪਲਾਜ਼ੇ ਮੁਫ਼ਤ ਕੀਤੇ ਸਨ, ਜੋ ਅੱਜ ਵੀ ਮੁਫ਼ਤ ਰਹਿਣਗੇ। ਕਿਸਾਨ ਵੀ ਉਥੇ ਹੀ ਖੜ੍ਹੇ ਹਨ। ਇਹ ਪ੍ਰਦਰਸ਼ਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਚੱਲ ਰਿਹਾ ਹੈ।

ਬੀਕੇਯੂ ਉਗਰਾਹਾਂ ਕਰ ਰਿਹਾ ਪ੍ਰਦਰਸ਼ਨ

ਬੀਕੇਉ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੀ 5 ਮੈਂਬਰੀ ਸੂਬਾ ਲੀਡਰਸ਼ਿਪ ਟੀਮ ਨੇ ਇਹ ਫੈਸਲਾ ਲਿਆ ਹੈ। ਇਸ ਫੈਸਲੇ ਦੇ ਅਨੁਸਾਰ ਦੋਵੇਂ ਤਰ੍ਹਾਂ ਦੇ ਮਾਰਚ ਦਿਨ-ਰਾਤ ਜਾਰੀ ਰੱਖੇ ਜਾਣਗੇ। ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਕਈ ਮੰਗਾਂ ਹਨ।

ਇਨ੍ਹਾਂ ਮੰਗਾਂ ਵਿੱਚੋਂ ਇੱਕ ਮੰਗ ਹੈ ਕਿ MSP ‘ਤੇ ਝੋਨੇ ਦੀ ਨਿਰਵਿਘਨ ਖਰੀਦ ਸ਼ੁਰੂ ਕੀਤੀ ਜਾਵੇ। ਇਸ ਤੋਂ ਇਲਾਵਾ ਕਈ ਹੋਰ ਮੰਗਾਂ ਵੀ ਇਸ ਵਿੱਚ ਸ਼ਾਮਲ ਹਨ। ਜਿਸ ‘ਤੇ ਕੇਂਦਰ ਦੀ BJP ਸਰਕਾਰ ਤੇ ਸੂਬੇ ਦੀ AAP ਸਰਕਾਰ ਗੰਭੀਰਤਾ ਨਹੀਂ ਦਿਖਾ ਰਹੀ।

ਕਿਸਾਨ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਤੇ ਕਿਸਾਨਾਂ ਦੀਆਂ ਇਨ੍ਹਾਂ ਜਾਇਜ਼ ਮੰਗਾਂ ਨੂੰ ਅਣਗੌਲਿਆਂ ਕਰਨ ਦਾ ਦੋਸ਼ ਲਾਇਆ ਹੈ। ਉਹ ਕਾਰਪੋਰੇਟ ਪੱਖੀ WTO ਦੀ ਓਪਨ ਮਾਰਕੀਟ ਨੀਤੀ ਦੇ ਖਿਲਾਫ ਹਨ। ਉਨ੍ਹਾਂ ਸਮੂਹ ਪਿੰਡਾਂ ਦੇ ਕਿਸਾਨਾਂ-ਮਜ਼ਦੂਰਾਂ ਨੂੰ ਕੇਂਦਰ ਤੇ ਰਾਜ ਸਰਕਾਰਾਂ ਦੇ ਇਸ ਮਾਰੂ ਹਮਲੇ ਨੂੰ ਨਾਕਾਮ ਕਰਨ ਲਈ ਦਿਨ ਰਾਤ ਮਿਹਨਤ ਕਰਨ ਲਈ ਕਿਹਾ ਹੈ। ਇਸੇ ਤਾਕਤ ਨਾਲ ਇਨ੍ਹਾਂ ਮੋਰਚਿਆਂ ਤੱਕ ਪਹੁੰਚੋ।

Exit mobile version