ਸੜਕ ਹਾਦਸੇ ‘ਚ ਡੀਐਸਪੀ ਦੇ ਪੁੱਤਰ ਦੀ ਮੌਤ, ਇੱਕ ਨੌਜਵਾਨ ਜ਼ਖ਼ਮੀ
ਨੌਜਵਾਨ ਵਰਨਾ ਕਾਰ 'ਚ ਸਫ਼ਰ ਕਰ ਰਹੇ ਸਨ। NH-07 ਭਵਾਨੀਗੜ ਦੇ ਫੱਗੂਵਾਲਾ ਕੈਂਚੀਆਂ ਵਿਖੇ ਫਲਾਈਓਵਰ ਉੱਪਰ ਕਾਰ ਦਾ ਸੰਤੁਲਨ ਵਿਗੜਨ ਕਾਰਨ ਇਹ ਭਿਆਨਕ ਹਾਦਸਾ ਹੋਇਆ। ਮ੍ਰਿਤਕ ਨੌਜਵਾਨ ਏਕਮਵੀਰ ਸਿੰਘ ਦੇ ਪਿਤਾ ਸਤਨਾਮ ਸਿੰਘ ਪਟਿਆਲਾ ਪੁਲਿਸ ਵਿੱਚ DSP ਦੇ ਅਹੁਦੇ ਸੇਵਾ ਨਿਭਾ ਰਹੇ ਹਨ। ਉਹ ਪਟਿਆਲਾ ਦੇ ਹੀ ਵਸਨੀਕ ਹਨ।
ਭਵਾਨੀਗੜ੍ਹ ‘ਚ ਇੱਕ ਸੜਕ ਹਾਦਸੇ ‘ਚ ਡੀਐਸਪੀ ਪੁਲਿਸ ਸਤਨਾਮ ਸਿੰਘ ਦੇ 22 ਸਾਲਾ ਨੌਜਵਾਨ ਪੁੱਤਰ ਏਕਮਵੀਰ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕਾਰ ਦਾ ਸੰਤੁਲਨ ਵਿਗੜਨ ਕਰਕੇ ਹੋਇਆ। ਏਕਮਵੀਰ ਨਾਲ ਇੱਕ ਹੋਰ ਨੌਜਵਾਨ ਵੀ ਕਾਰ ‘ਚ ਸਵਾਰ ਸੀ। ਏਕਮਵੀਰ ਨੇ ਜਿੱਥੇ ਇਸ ਹਾਦਸੇ ‘ਚ ਜਿੱਥੇ ਜਾਨ ਗੁਆ ਦਿੱਤੀ, ਉੱਥੇ ਹੀ ਦੂਜਾ ਨੌਜਵਾਨ ਹਰਜੋਤ ਸਿੰਘ (23) ਗੰਭੀਰ ਜ਼ਖ਼ਮੀ ਹੈ।
ਜਾਣਕਾਰੀ ਮੁਤਾਬਕ ਨੌਜਵਾਨ ਵਰਨਾ ਕਾਰ ‘ਚ ਸਫ਼ਰ ਕਰ ਰਹੇ ਸਨ। NH-07 ਭਵਾਨੀਗੜ ਦੇ ਫੱਗੂਵਾਲਾ ਕੈਂਚੀਆਂ ਵਿਖੇ ਫਲਾਈਓਵਰ ਉੱਪਰ ਕਾਰ ਦਾ ਸੰਤੁਲਨ ਵਿਗੜਨ ਕਾਰਨ ਇਹ ਭਿਆਨਕ ਹਾਦਸਾ ਹੋਇਆ। ਮ੍ਰਿਤਕ ਨੌਜਵਾਨ ਏਕਮਵੀਰ ਸਿੰਘ ਦੇ ਪਿਤਾ ਸਤਨਾਮ ਸਿੰਘ ਪਟਿਆਲਾ ਪੁਲਿਸ ਵਿੱਚ DSP ਦੇ ਅਹੁਦੇ ਸੇਵਾ ਨਿਭਾ ਰਹੇ ਹਨ। ਉਹ ਪਟਿਆਲਾ ਦੇ ਹੀ ਵਸਨੀਕ ਹਨ।
ਇਹ ਵੀ ਪੜ੍ਹੋ
ਮੌਕੇ ‘ਤੇ ਪਹੁੰਚ ਐਸਐਸਐਫ ਨੇ ਦੋਵੇਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ ਪਹੁੰਚਾਇਆ, ਜਿਸ ਤੋਂ ਬਾਅਦ ਏਕਮਵੀਰ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਤੇ ਗੰਭੀਰ ਹਾਲਤ ਦੇਖਦੇ ਹੋਏ ਹਰਜੋਤ ਸਿੰਘ ਨੂੰ ਪਟਿਆਲਾ ਰੈਫਰ ਕਰ ਦਿੱਤਾ। ਐਸਐਸਐਫ ਕਰਮੀ ਨੇ ਇਲਜ਼ਾਮ ਲਗਾਏ ਕਿ ਸੜਕ ‘ਤੇ ਲੰਬੇ ਸਮੇਂ ਤੋਂ ਸਟਰੀਟ ਲਾਈਟਾਂ ਨਹੀਂ ਚਲਦੀਆਂ ਸਨ। ਅਸੀਂ ਕਈ ਵਾਰ ਇਸ ਦੀ ਰਿਪੋਰਟ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ।