ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ ‘ਚ ਹਾਦਸਾ, ਸਟੀਲ ਪੈਨਲ ਯਾਤਰੀਆਂ ‘ਤੇ ਡਿੱਗਿਆ, 2 ਜ਼ਖਮੀ

Published: 

17 Sep 2023 13:08 PM

ਨਵੀਂ ਦਿੱਲੀ-ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਵਿੱਚ ਹਾਦਸਾ ਵਾਪਰੀਆ। ਟ੍ਰੇਨ ਦੀ C-13 ਕੋਚ 'ਚ ਸੀਟ ਨੰਬਰ 21 'ਤੇ ਬੈਠੀ ਇਕ ਔਰਤ ਆਪਣੀ ਸੀਟ ਤੋਂ ਉੱਠੀ ਅਤੇ ਟਾਇਲਟ ਵੱਲ ਜਾਣ ਲਈ ਕੋਚ ਦਾ ਦਰਵਾਜ਼ਾ ਖੋਲ੍ਹਿਆ। ਇਸ ਦੌਰਾਨ ਦਰਵਾਜ਼ੇ ਦੇ ਉੱਪਰ ਵਾਲਾ ਵੱਡਾ ਸਟੀਲ ਪੈਨਲ ਹੇਠਾਂ ਡਿੱਗ ਗਿਆ। ਇਹ ਪੈਨਲ ਸਿੱਧਾ ਸੀਟ ਨੰਬਰ 2-3 'ਤੇ ਬੈਠੇ ਦੋ ਯਾਤਰੀਆਂ 'ਤੇ ਡਿੱਗਿਆ।

ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ ਚ ਹਾਦਸਾ, ਸਟੀਲ ਪੈਨਲ ਯਾਤਰੀਆਂ ਤੇ ਡਿੱਗਿਆ, 2 ਜ਼ਖਮੀ
Follow Us On

ਨਵੀਂ ਦਿੱਲੀ-ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀ ਸ਼ਤਾਬਦੀ ਐਕਸਪ੍ਰੈੱਸ ਸ਼ਨੀਵਾਰ ਨੂੰ ਫਿਰ ਵਿਵਾਦਾਂ ‘ਚ ਆ ਗਈ। ਟ੍ਰੇਨ ‘ਚ ਸਵਾਰ 2 ਯਾਤਰੀ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਗੁੱਸੇ ‘ਚ ਆਏ ਯਾਤਰੀਆਂ ਦੀ ਰੇਲ ਕਰਮਚਾਰੀਆਂ ਨਾਲ ਬਹਿਸ ਹੋ ਗਈ। ਅਖਿਰ ਵਿੱਚ ਰੇਲਵੇ ਕਰਮਚਾਰੀਆਂ ਨੇ ਯਾਤਰੀਆਂ ਦਾ ਗੁੱਸਾ ਸ਼ਾਂਤ ਕਰਵਾਈਆ। ਮਿਲੀ ਜਾਣਕਾਰੀ ਮੁਤਾਬਕ ਸ਼ਤਾਬਦੀ ਐਕਸਪ੍ਰੈਸ ਸ਼ਨੀਵਾਰ ਨੂੰ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਈ ਸੀ।

ਇਸ ਦੌਰਾਨ C-13 ਕੋਚ ‘ਚ ਸੀਟ ਨੰਬਰ 21 ‘ਤੇ ਬੈਠੀ ਇਕ ਔਰਤ ਆਪਣੀ ਸੀਟ ਤੋਂ ਉੱਠੀ ਅਤੇ ਟਾਇਲਟ ਵੱਲ ਜਾਣ ਲਈ ਕੋਚ ਦਾ ਦਰਵਾਜ਼ਾ ਖੋਲ੍ਹਿਆ। ਇਸ ਦੌਰਾਨ ਦਰਵਾਜ਼ੇ ਦੇ ਉੱਪਰ ਵਾਲਾ ਵੱਡਾ ਸਟੀਲ ਪੈਨਲ ਹੇਠਾਂ ਡਿੱਗ ਗਿਆ। ਇਹ ਪੈਨਲ ਸਿੱਧਾ ਸੀਟ ਨੰਬਰ 2-3 ‘ਤੇ ਬੈਠੇ ਦੋ ਯਾਤਰੀਆਂ ‘ਤੇ ਡਿੱਗਿਆ।

ਖੁਸ਼ਕਿਸਮਤੀ ਇਹ ਰਹੀ ਕਿ ਪੈਨਲ ਯਾਤਰੀਆਂ ਦੇ ਸਿਰ ‘ਤੇ ਨਹੀਂ ਡਿੱਗਿਆ ਅਤੇ ਉਹ ਗੰਭੀਰ ਜ਼ਖਮੀ ਹੋਣ ਤੋਂ ਬਚ ਗਏ। ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜਿਸ ਤੋਂ ਬਾਅਦ ਯਾਤਰੀ ਗੁੱਸੇ ‘ਚ ਆ ਗਏ।

ਕੋਚ ਦੀ ਹਾਲਤ ਖਰਾਬ

ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈਸ ਭਾਵੇਂ ਵੀਆਈਪੀ ਟ੍ਰੇਨ ਵਜੋਂ ਰਜਿਸਟਰਡ ਹੈ ਪਰ ਇਸ ਦੇ ਡੱਬਿਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਰੇਲਵੇ ਇਸ ਦੇ ਰੱਖ-ਰਖਾਅ ਵੱਲ ਕੋਈ ਖਾਸ ਧਿਆਨ ਨਹੀਂ ਦੇ ਰਿਹਾ ਹੈ। ਜਿਸ ਕਾਰਨ ਇਸ ਰੇਲ ਗੱਡੀ ਦੇ ਯਾਤਰੀਆਂ ਨੂੰ ਹਰ ਰੋਜ਼ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

9-10 ਸਤੰਬਰ ਨੂੰ ਕੋਚ ਦੀਆਂ ਲਾਈਟਾਂ ਹੋਈ ਸੀ ਬੰਦ

ਇਸ ਤੋਂ ਪਹਿਲਾਂ ਵੀ ਇਹ ਗੱਡੀ ਵਿਵਾਦਾਂ ਵਿੱਚ ਘਿਰ ਚੁੱਕੀ ਹੈ। ਹਾਲ ਹੀ ‘ਚ 9-10 ਸਤੰਬਰ ਨੂੰ ਇਸ ਟ੍ਰੇਨ ‘ਚ ਬਿਜਲੀ ਖਰਾਬ ਹੋਣ ‘ਤੇ ਯਾਤਰੀ ਭੜਕ ਗਏ ਸਨ। 10 ਸਤੰਬਰ ਨੂੰ ਯਾਤਰੀਆਂ ਨੂੰ ਕਾਫੀ ਦੇਰ ਤੱਕ ਹਨੇਰੇ ਵਿੱਚ ਬੈਠਣਾ ਪਿਆ। 9 ਸਤੰਬਰ ਨੂੰ ਅੰਮ੍ਰਿਤਸਰ-ਦਿੱਲੀ ਵਿਚਾਲੇ ਸਫਰ ਦੌਰਾਨ C3 ਕੋਚ ‘ਚ ਲਾਈਟਾਂ ਅਤੇ ਏਸੀ ਨਾ ਹੋਣ ‘ਤੇ ਯਾਤਰੀ ਗੁੱਸੇ ‘ਚ ਆ ਗਏ।