ਮੈਡਮ ਸਿੱਧੂ ਨੇ ਲਗਾਇਆ 100 ਏਕੜ ਜ਼ਮੀਨ ਦਾ ਇਲਜ਼ਾਮ, ਵੜਿੰਗ ਬੋਲੇ- 10-12 ਏਕੜ ਮੈਨੂੰ ਦੇ ਦਿਓ ਬਾਕੀ ਬੀਬੀ ਜੀ ਰੱਖ ਲੈਣ
ਨਵਜੋਤ ਕੌਰ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਰਾਜਾ ਵੜਿੰਗ 'ਤੇ ਇਲਜ਼ਾਮ ਲਗਿਆ ਹੈ। ਉਨ੍ਹਾਂ ਨੇ ਲਿਖਿਆ ਹੈ- ਰਾਜਾ ਵੜਿੰਗ ਕੋਰਟ 'ਚ ਜਵਾਬ ਦਿਓ ਕਿ ਤੁਸੀਂ ਜ਼ੀਰਕਪੁਰ 'ਚ 100 ਏਕੜ ਜ਼ਮੀਨ ਕਿਵੇਂ ਖਰੀਦੀ ਹੈ। 40 ਕਰੋੜ ਰੁਪਏ ਤੁਸੀਂ ਲੁੱਟੇ ਹੋਏ ਪੈਸ ਤੋਂ ਖਰੀਦੀ ਹੈ, ਜਦਕਿ 60 ਏਕੜ ਜ਼ਮੀਨ ਤੁਸੀਂ ਲੋਕਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਖੋਹੀ ਹੈ।
ਮੈਡਮ ਸਿੱਧੂ ਨੇ ਲਗਾਇਆ 100 ਏਕੜ ਜ਼ਮੀਨ ਦਾ ਇਲਜ਼ਾਮ, ਵੜਿੰਗ ਨੇ ਦਿੱਤਾ ਇਹ ਜਵਾਬ
ਕਾਂਗਰਸ ਛੱਡਣ ਤੋਂ ਬਾਅਦ ਨਵਜੋਤ ਕੌਰ ਸਿੱਧੂ ਕਾਂਗਰਸੀ ਆਗੂਆਂ ਖਿਲਾਫ਼ ਲਗਾਤਾਰ ਹਮਲਾਵਰ ਦਿਖਾਈ ਦੇ ਰਹੇ ਹਨ। ਖਾਸ ਤੌਰ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਨ੍ਹਾਂ ਦਾ ਨਿਸ਼ਾਨਾ ਬਣ ਰਹੇ ਹਨ। ਨਵਜੋਤ ਕੌਰ ਸਿੱਧੂ ਨੇ ਹੁਣ ਰਾਜਾ ਵੜਿੰਗ ‘ਤੇ ਹੜੱਪਣ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੜਿੰਗ ਨੇ ਜ਼ਿਰਕਪੁਰ ‘ਚ 100 ਏਕੜ ਜ਼ਮੀਨ ਹੜੱਪ ਲਈ ਹੈ।
ਨਵਜੋਤ ਕੌਰ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਰਾਜਾ ਵੜਿੰਗ ‘ਤੇ ਇਲਜ਼ਾਮ ਲਗਿਆ ਹੈ। ਉਨ੍ਹਾਂ ਨੇ ਲਿਖਿਆ ਹੈ- ਰਾਜਾ ਵੜਿੰਗ ਕੋਰਟ ‘ਚ ਜਵਾਬ ਦਿਓ ਕਿ ਤੁਸੀਂ ਜ਼ੀਰਕਪੁਰ ‘ਚ 100 ਏਕੜ ਜ਼ਮੀਨ ਕਿਵੇਂ ਖਰੀਦੀ ਹੈ। 40 ਕਰੋੜ ਰੁਪਏ ਤੁਸੀਂ ਲੁੱਟੇ ਹੋਏ ਪੈਸ ਤੋਂ ਖਰੀਦੀ ਹੈ, ਜਦਕਿ 60 ਏਕੜ ਜ਼ਮੀਨ ਤੁਸੀਂ ਲੋਕਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਖੋਹੀ ਹੈ। ਤੁਸੀਂ ਮਾਸੂਮ ਲੋਕਾਂ ਦੇ ਝੂਠੇ ਸਾਈਨ ਤੇ ਅੰਗੂਠੇ ਲਗਾ ਕੇ ਇਹ ਜ਼ਮੀਨ ਹਾਸਲ ਕੀਤੀ ਹੈ। 2400 ਕਰੋੜ ਰੁਪਏ ਦਾ ਘੁਟਾਲਾ, ਜੋ ਸਾਬਕਾ ਪੰਜਾਬ ਕਾਂਗਰਸ ਇੰਚਾਰਜ (ਰਾਜਸਥਾਨ) ਨਾ ਜੁੜਿਆ ਹੈ। ਇਸ ਦਾ ਜਵਾਬ ਕੋਰਟ ‘ਚ ਦਿਓ, ਜੇਲ੍ਹ ਲਈ ਤਿਆਰ ਰਹੋ।
Look whos talking??? Raja Warring ji , come and reply in court how you have bought 100 acres of land in Zirakpur?? Only 40 acres you could buy with your looted money, 60 acres you snatched illegally from innocent people by doing fake signs and taking thumb impressions of https://t.co/6G2ECzykRq
— Dr Navjot Sidhu (@NavjotSidh42212) February 19, 2026
ਰਾਜਾ ਵੜਿੰਗ ਨੇ ਨਵਜੋਤ ਕੌਰ ਸਿੱਧੂ ਦੇ ਇਲਜ਼ਾਮਾ ਦਾ ਜਵਾਬ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ- ਜਿਨ੍ਹਾਂ ਲੋਕਾਂ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੁੰਦੀ, ਉਨ੍ਹਾਂ ਦੇ ਬਾਰੇ ‘ਚ ਰੋਜ਼ਾਨਾ ਟਿੱਪਣੀ ਕਰਨਾ ਠੀਕ ਨਹੀਂ ਹੈ। ਜੇਕਰ ਕੋਈ ਕਹਿੰਦਾ ਹੈ ਕਿ ਮੇਰੇ ਪਾਸ ਹਜ਼ਾਰ ਏਕੜ ਜ਼ਮੀਨ ਹੈ ਤਾਂ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਉਹ ਜ਼ਮੀਨ ਪੈਸੇ ਦੇ ਕੇ ਖਰੀਦੀ ਗਈ ਹੋਵੇਗੀ,ਯਾਨੀ ਮੇਰੇ ਕੋਲੋ ਉਨ੍ਹਾਂ ਪੈਸਾ ਹੋਣਾ ਵੀ ਚਾਹੀਦਾ ਹੈ। ਵੜਿੰਗ ਨੇ ਕਿਹਾ ਕਿ ਜੇਕਰ ਮੇਰੇ ਕੋਲ ਅਸਲ ‘ਚ ਇੰਨੀ ਜ਼ਮੀਨ ਹੈ, ਮੇਰੇ ਕੋਲ ਇੰਨਾ ਪੈਸਾ ਵੀ ਹੋਣਾ ਚਾਹੀਦਾ ਹੈ। ਵੜਿੰਗ ਨੇ ਕਿਹਾ ਕਿ ਜੇਕਰ ਕੋਈ ਮੇਰੇ ਕੋਲੋਂ ਅਸਲ ‘ਚ ਇੰਨੀ ਜ਼ਮੀਨ ਹੈ ਤਾਂ 10-12 ਏਕੜ ਮੈਨੂੰ ਦੇ ਦਿੱਤੇ ਜਾਣ ਤੇ 990 ਏਕੜ ਬੀਬੀ ਜੀ ਖ਼ੁਦ ਰੱਖ ਲੈਣ।
