ਨਰਾਇਣ ਸਿੰਘ ਚੌੜਾ ਨੂੰ ਮਿਲੀ ਜਮਾਨਤ, ਸੁਖਬੀਰ ਬਾਦਲ ‘ਤੇ ਕੀਤਾ ਸੀ ਹਮਲਾ

lalit-sharma
Updated On: 

26 Mar 2025 04:21 AM

ਐਡਵੋਕੇਟ ਨੇ ਜਾਣਕਾਰੀ ਦਿੱਤੀ ਕਿ ਜਸਟਿਸ ਸੁਮਿਤ ਘਈ ਵੱਲੋਂ ਜਮਾਨਤ ਦੀ ਅਰਜੀ ਮਨਜ਼ੂਰ ਕਰ ਲਈ ਗਈ ਹੈ। ਉਹਨਾਂ ਦੱਸਿਆ ਕਿ ਨਰਾਇਣ ਸਿੰਘ ਚੋੜਾ ਸੀਨੀਅਰ ਸਿਟੀਜਨ ਹਨ ਤੇ ਉਹਨਾਂ ਦੀ ਉਮਰ 70 ਸਾਲ ਦੇ ਕਰੀਬ ਹੈ। ਪਿਛਲੇ ਚਾਰ ਮਹੀਨੇ ਤੋਂ ਉਹ ਕਸਟਡੀ ਵਿੱਚ ਹਨ, ਜਿਸ ਦੇ ਚਲਦੇ ਅਡੀਸ਼ਨਲ ਸੈਸ਼ਨ ਜੱਜ ਸੁਮਿਤ ਘਈ ਵੱਲੋਂ ਉਹਨਾਂ ਦੀ ਜਮਾਨਤ ਮਨਜ਼ੂਰ ਕਰ ਲਈ ਗਈ।

ਨਰਾਇਣ ਸਿੰਘ ਚੌੜਾ ਨੂੰ ਮਿਲੀ ਜਮਾਨਤ, ਸੁਖਬੀਰ ਬਾਦਲ ਤੇ ਕੀਤਾ ਸੀ ਹਮਲਾ
Follow Us On

ਸੁਖਬੀਰ ਸਿੰਘ ਬਾਦਲ ‘ਤੇ ਚਾਰ ਦਸੰਬਰ 2024 ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਦੇ ਵਿੱਚ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੋੜਾ ਨੂੰ ਅਦਾਲਤ ਵੱਲੋਂ ਜਮਾਨਤ ਮਨਜ਼ੂਰ ਮਿਲ ਗਈ ਹੈ। ਇਸ ਦੀ ਜਾਣਕਾਰੀ ਨਰਾਇਣ ਸਿੰਘ ਚੋੜਾ ਦੇ ਬੇਟੇ ਐਡਵੋਕੇਟ ਬਲਜਿੰਦਰ ਸਿੰਘ ਨੇ ਅੰਮ੍ਰਿਤਸਰ ਅਦਾਲਤ ਦੇ ਬਾਹਰ ਦਿੱਤੀ।

ਐਡਵੋਕੇਟ ਬਲਜਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 4 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ‘ਤੇ ਗੋਲੀ ਚਲਾਨ ਨੇ ਇਲਜ਼ਾਮ ‘ਚ ਨਰਾਇਣ ਸਿੰਘ ਚੋੜਾ ‘ਤੇ ਲੱਗੇ ਸਨ। ਥਾਣਾ ਈ ਡਿਵੀਜ਼ਨ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਹੋਇਆ ਸੀ। ਉਸ ਮਾਮਲੇ ਦੇ ਵਿੱਚ ਲਗਭਗ 12 ਦਿਨ ਤੱਕ ਦਾ ਰਿਮਾਂਡ ਵੀ ਪੁਲਿਸ ਨੇ ਨਾਰਾਇਣ ਸਿੰਘ ਚੋੜਾ ਦਾ ਲਿਆ ਸੀ। ਇਸ ਤੋਂ ਬਾਅਦ ਰੋਪੜ ਦੀ ਜੇਲ੍ਹ ਵਿੱਚ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ, ਇਸ ਮਾਮਲੇ ‘ਚ ਅੱਜ ਜਮਾਨਤ ਦੀ ਅਰਜੀ ਲਗਾਈ ਸੀ।

ਐਡਵੋਕੇਟ ਨੇ ਜਾਣਕਾਰੀ ਦਿੱਤੀ ਕਿ ਜਸਟਿਸ ਸੁਮਿਤ ਘਈ ਵੱਲੋਂ ਜਮਾਨਤ ਦੀ ਅਰਜੀ ਮਨਜ਼ੂਰ ਕਰ ਲਈ ਗਈ ਹੈ। ਉਹਨਾਂ ਦੱਸਿਆ ਕਿ ਨਰਾਇਣ ਸਿੰਘ ਚੋੜਾ ਸੀਨੀਅਰ ਸਿਟੀਜਨ ਹਨ ਤੇ ਉਹਨਾਂ ਦੀ ਉਮਰ 70 ਸਾਲ ਦੇ ਕਰੀਬ ਹੈ। ਪਿਛਲੇ ਚਾਰ ਮਹੀਨੇ ਤੋਂ ਉਹ ਕਸਟਡੀ ਵਿੱਚ ਹਨ, ਜਿਸ ਦੇ ਚਲਦੇ ਅਡੀਸ਼ਨਲ ਸੈਸ਼ਨ ਜੱਜ ਸੁਮਿਤ ਘਈ ਵੱਲੋਂ ਉਹਨਾਂ ਦੀ ਜਮਾਨਤ ਮਨਜ਼ੂਰ ਕਰ ਲਈ ਗਈ। ਹੁਣ ਜਮਾਨਤ ਦੇ ਅਰਜੀ ਭਰ ਦਿੱਤੀ ਗਈ ਹੈ ਤੇ ਜਲਦ ਹੀ ਰੋਪੜ ਦੀ ਜੇਲ੍ਹ ਦੇ ਵਿੱਚੋਂ ਨਰਾਇਣ ਸਿੰਘ ਚੋੜਾ ਜਲਦ ਹੀ ਬਾਹਰ ਆਉਣਗੇ।

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ 4 ਦਸੰਬਰ ਨੂੰ ਹਰਿਮੰਦਰ ਸਾਹਿਬ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਅਕਾਲ ਤਖ਼ਤ ਤੋਂ ਸਜ਼ਾ ਮਿਲਣ ਤੋਂ ਬਾਅਦ ਉਹ ਹਰਿਮੰਦਰ ਸਾਹਿਬ ਸੇਵਾ ਲਈ ਆਏ ਸਨ। ਇਸ ਹਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ਵਿੱਚ ਦੇਖਿਆ ਜਾ ਸਕਦਾ ਸੀ ਕਿ ਕਿਵੇਂ ਹਮਲਾਵਰ ਨੇ ਗੋਲੀ ਚਲਾਈ ਅਤੇ ਉੱਥੇ ਮੌਜੂਦ ਹੋਰ ਲੋਕਾਂ ਨੇ ਨਰਾਇਣ ਸਿੰਘ ਨੂੰ ਫੜ ਲਿਆ ਸੀ। ਇਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ।