ਸੰਗਰੂਰ ਤੋਂ ਬਾਅਦ ਨਕੋਦਰ ‘ਚ ਸਕੂਲੀ ਬੱਚੇ ਹੋਏ ਬੀਮਾਰ, ਗੰਦਾ ਪਾਣੀ ਪੀਣ ਤੋਂ ਬਾਅਦ ਹਸਪਤਾਲ ‘ਚ ਭਰਤੀ

Updated On: 

05 Dec 2023 11:13 AM

ਸੰਗਰੂਰ ਤੋਂ ਬਾਅਦ ਨਕੋਦਰ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੱਚੇ ਪਾਣੀ ਪੀਣ ਨਾਲ ਬੀਮਾਰ ਹੋਏ ਹਨ। ਇੱਥੋਂ ਦੇ ਇੱਕ ਸੈਂਟ ਜੂਦ ਸਕੂਲ ਦੇ ਵਿੱਚੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਪਾਣੀ ਪੀਣ ਦੇ ਨਾਲ 10 ਤੋਂ 12 ਬੱਚੇ ਅਚਾਨਕ ਬੀਮਾਰ ਹੋ ਗਏ। ਇਨ੍ਹਾਂ ਬੱਚਿਆ ਨੂੰ ਸਕੂਲ ਦੇ ਸਟਾਫ ਦੇ ਵੱਲੋਂ ਨਕੋਦਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ।

ਸੰਗਰੂਰ ਤੋਂ ਬਾਅਦ ਨਕੋਦਰ ਚ ਸਕੂਲੀ ਬੱਚੇ ਹੋਏ ਬੀਮਾਰ, ਗੰਦਾ ਪਾਣੀ ਪੀਣ ਤੋਂ ਬਾਅਦ ਹਸਪਤਾਲ ਚ ਭਰਤੀ
Follow Us On

ਸੰਗਰੂਰ (Sangrur) ਤੋਂ ਬਾਅਦ ਨਕੋਦਰ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੱਚੇ ਪਾਣੀ ਪੀਣ ਨਾਲ ਬੀਮਾਰ ਹੋਏ ਹਨ। ਇੱਥੋਂ ਦੇ ਇੱਕ ਸੈਂਟ ਜੂਦ ਸਕੂਲ ਦੇ ਵਿੱਚੋਂ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਪਾਣੀ ਪੀਣ ਦੇ ਨਾਲ 10 ਤੋਂ 12 ਬੱਚੇ ਅਚਾਨਕ ਬੀਮਾਰ ਹੋ ਗਏ। ਇਨ੍ਹਾਂ ਬੱਚਿਆ ਨੂੰ ਸਕੂਲ ਦੇ ਸਟਾਫ ਦੇ ਵੱਲੋਂ ਨਕੋਦਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਪਹਿਲਾਂ ਸੰਗਰੂਰ ਦੇ ਇੱਕ ਸਰਕਾਰੀ ਸਕੂਲ ਵਿੱਚ ਖਾਣਾ ਤੋਂ ਬਾਅਦ 60 ਬੱਚੇ ਬੀਮਾਰ ਹੋ ਗਏ ਸਨ। ਇਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਠੇਕੇਦਾਰ ਖ਼ਿਲਾਫ਼ ਕੀਤੀ ਸੀ।

ਇਸ ਮਾਮਲੇ ਨੂੰ ਲੈ ਕੇ ਬੱਚਿਆਂ ਦੇ ਮਾਂ ਪਿਓ ਨੇ ਸਕੂਲ ਪ੍ਰਬੰਧਕਾਂ ਤੇ ਇਲਜ਼ਾਮ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਦਾ ਪ੍ਰਸ਼ਾਸਨ ਬੱਚਿਆਂ ਦੇ ਲਈ ਬਹੁਤ ਹੀ ਜ਼ਿਆਦਾ ਲਾਪਰਵਾਹ ਵਰਤ ਰਿਹਾ ਹੈ। ਸਕੂਲ ਦੇ ਬੱਚਿਆਂ ਦਾ ਕਹਿਣਾ ਹੈ ਕਿ ਪਾਣੀ ਵਾਲੇ ਕੂਲਰ ‘ਚ ਛਿਪਕਲੀਆਂ ਅਤੇ ਚੂਹੇ ਮਰੇ ਪਏ ਸਨ। ਫਿਲਹਾਲ ਸਕੂਲ ਦੇ ਪ੍ਰਬੰਧਕਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ।

ਇਸ ਸਬੰਧੀ ਨਿੱਜੀ ਹਸਪਤਾਲ ਦੇ ਡਾਕਟਰ ਨੇ ਵੀ ਬੱਚਿਆਂ ਦੀ ਤਬੀਅਤ ਖ਼ਰਾਬ ਹੋਣ ਦਾ ਕਾਰਨ ਪੀਣ ਵਾਲਾ ਪਾਣੀ ਹੀ ਦੱਸਿਆ ਹੈ। ਡਾਕਟਰ ਅਨੁਸਾਰ, ਸਕੂਲ ਤੋਂ ਪਾਣੀ ਪੀਣ ਤੋਂ ਬਾਅਦ ਵਿਦਿਆਰਥੀ ਬੀਮਾਰ ਹੋਏ ਹਨ। ਜਿਸ ਤੋਂ ਬਾਅਦ ਉਹਨਾਂ ਨੂੰ ਉਲਟੀਆਂ ਅਤੇ ਫੂਡ ਪਾਈਜ਼ਨਿੰਗ ਦੀ ਸ਼ਿਕਾਇਤ ਹੋਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਬੱਚੇ ਖਤਰੇ ਤੋਂ ਬਾਹਰ ਨੇ ਅਤੇ ਇਲਾਜ ਲਗਾਤਾਰ ਜਾਰੀ ਹੈ।

ਜਿਕਰਯੋਗ ਹੈ ਕਿ ਕੱਲ੍ਹ ਸੰਗਰੂਰ ਦੇ ਇੱਕ ਸਰਕਾਰੀ ਸਕੂਲ ਵਿੱਚ ਖਾਣਾ ਤੋਂ ਬਾਅਦ 60 ਬੱਚੇ ਬਿਮਾਰ ਹੋ ਗਏ ਸਨ। ਇਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ।