ਫਾਂਸੀ ਦੀ ਸਜ਼ਾ ਦੀ ਕਰਾਂਗੇ ਸਿਫ਼ਾਰਿਸ਼…ਨਾਬਾਲਗ ਲੜਕੀ ਨਾਲ ਜਬਰ-ਜਨਾਹ ਤੇ ਕਤਲ ਮਾਮਲੇ ‘ਤੇ ਮੰਤਰੀ ਮਹਿੰਦਰ ਭਗਤ ਦਾ ਬਿਆਨ
ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਦੇ ਲਈ ਸਰਕਾਰ ਵੱਲੋਂ ਸਿਫ਼ਾਰਿਸ਼ ਕੀਤੀ ਜਾਵੇਗੀ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਹਰਕਤ ਨਾ ਕਰ ਸਕੇ। ਸਰਕਾਰ ਇਸ ਕੇਸ ਨੂੰ ਫਾਸਟ-ਟ੍ਰੈਕ ਕੋਰਟ 'ਚ ਭੇਜ ਕੇ ਫਾਂਸੀ ਦੀ ਸਜ਼ਾ ਦੀ ਮੰਗ ਕਰੇਗੀ। ਉਨ੍ਹਾਂ ਨੇ ਕਿਹਾ ਇਹ ਪੂਰੀ ਘਟਨਾ ਪੂਰੇ ਜਲੰਧਰ ਸ਼ਹਿਰ ਲਈ ਸ਼ਰਮਨਾਕ ਹੈ ਤੇ ਇਹ ਚਿੰਤਾ ਦਾ ਵਿਸ਼ਾ ਹੈ।
ਫਾਂਸੀ ਦੀ ਸਜ਼ਾ ਦੀ ਕਰਾਂਗੇ ਸਿਫ਼ਾਰਿਸ਼...ਨਾਬਾਲਗ ਲੜਕੀ ਨਾਲ ਜਬਰ-ਜਨਾਹ ਤੇ ਕਤਲ ਮਾਮਲੇ 'ਤੇ ਮੰਤਰੀ ਮਹਿੰਦਰ ਭਗਤ ਦਾ ਬਿਆਨ
ਜਲੰਧਰ ‘ਚ ਨਾਬਾਲਗ 13 ਸਾਲਾਂ ਲੜਕੀ ਨਾਲ ਜਬਰ-ਜਨਾਹ ਤੇ ਕਤਲ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੜਕੀ ਦਾ ਪੋਸਟਮਾਰਟਮ ਕਰਕੇ ਸਸਕਾਰ ਕਰ ਦਿੱਤਾ ਗਿਆ ਹੈ। ਸਸਕਾਰ ਤੋਂ ਬਾਅਦ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਸਿੰਘ ਭਗਤ ਪੀੜਤ ਪਰਿਵਾਰ ਦੇ ਘਰ ਪਹੁੰਚੇ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਮੰਤਰੀ ਨੇ ਕਿਹਾ ਕਿ ਸ਼ਰਮਸਾਰ ਕਰ ਦੇਣ ਵਾਲੀ ਇਸ ਘਟਨਾ ਨੇ ਸਭ ਨੂੰ ਦੁੱਖੀ ਕਰ ਦਿੱਤਾ ਹੈ।
ਕਰਾਂਗੇ ਫਾਂਸੀ ਦੀ ਸਿਫ਼ਾਰਿਸ਼: ਮੰਤਰੀ ਭਗਤ
ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਦੇ ਲਈ ਸਰਕਾਰ ਵੱਲੋਂ ਸਿਫ਼ਾਰਿਸ਼ ਕੀਤੀ ਜਾਵੇਗੀ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਹਰਕਤ ਨਾ ਕਰ ਸਕੇ। ਸਰਕਾਰ ਇਸ ਕੇਸ ਨੂੰ ਫਾਸਟ-ਟ੍ਰੈਕ ਕੋਰਟ ‘ਚ ਭੇਜ ਕੇ ਫਾਂਸੀ ਦੀ ਸਜ਼ਾ ਦੀ ਮੰਗ ਕਰੇਗੀ। ਉਨ੍ਹਾਂ ਨੇ ਕਿਹਾ ਇਹ ਪੂਰੀ ਘਟਨਾ ਪੂਰੇ ਜਲੰਧਰ ਸ਼ਹਿਰ ਲਈ ਸ਼ਰਮਨਾਕ ਹੈ ਤੇ ਇਹ ਚਿੰਤਾ ਦਾ ਵਿਸ਼ਾ ਹੈ।
ਮਹਿੰਦਰ ਭਗਤ ਨੇ ਕਿਹਾ ਕਿ ਥਾਣਾ ਇੰਚਾਰਜ ਨੇ ਇਸ ਮਾਮਲੇ ‘ਚ ਚੰਗਾ ਕੰਮ ਕੀਤਾ, ਪਰ ਚੌਕੀ ਦੇ ਕੁੱਝ ਮੁਲਾਜ਼ਮਾਂ ਨੇ ਸ਼ੁਰੂਆਤੀ ਸਮੇਂ ਦੌਰਾਨ ਲੋੜੀਂਦਾ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਲਾਪਰਵਾਹੀ ਕਰਨ ਵਾਲੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਣਾ ਚਾਹੀਦਾ ਹੈ। ਸਸਪੈਂਡ ਕਰਨਾ ਤਾਂ ਪਰਿਵਾਰ ਨੂੰ ਗੁਮਰਾਹ ਕਰਨ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ‘ਚ ਲਾਪਰਵਾਹੀ ਵਰਤਣ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਮਹਿੰਦਰ ਭਗਤ ਨੇ ਕਿਹਾ ਕਿ ਮੁਲਜ਼ਮ ਨੇ ਸਵਿਕਾਰ ਕੀਤਾ ਹੈ ਕਿ ਉਸ ਨੇ ਬੱਚੀ ਦਾ ਕਤਲ ਕਰ ਉਸ ਦੀ ਲਾਸ਼ ਨੂੰ ਬਾਥਰੂਮ ‘ਚ ਲੁਕਾ ਦਿੱਤਾ ਸੀ ਤੇ ਬਾਅਦ ‘ਚ ਉਸ ਨੂੰ ਕਿਤੇ ਹੋਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਮੁਹੱਲਾ ਨਿਵਾਸੀਆਂ ਨੇ ਪਰਿਵਾਰ ਦਾ ਸਾਥ ਦਿੱਤਾ, ਜਿਸ ਦੇ ਚੱਲਦੇ ਮੁਲਜ਼ਮ ਦੀ ਸੱਚਾਈ ਸਾਹਮਣੇ ਆ ਗਈ।
ਇਹ ਵੀ ਪੜ੍ਹੋ
ਪੂਰੀ ਖ਼ਬਰ ਪੜ੍ਹੋ: ਜਲੰਧਰ ਵਿੱਚ ਨਾਬਾਲਿਗ ਕੁੜੀ ਦਾ ਕਤਲ, ਮਾਰਨ ਤੋਂ ਪਹਿਲਾਂ ਕੀਤਾ ਜਬਰ ਜਨਾਹ, ਭੀੜ ਨੇ ਮੁਲਜ਼ਮ ਦੀ ਕੀਤੀ ਕੁੱਟਮਾਰ
