ਮੁਹਾਲੀ: ਖਰੜ ਦੇ ਵੈਸਟਰਨ ਟਾਵਰਸ ‘ਚ ED ਦੀ ਰੇਡ, 9ਵੀਂ ਮੰਜ਼ਿਲ ਤੋਂ ਥੱਲੇ ਸੁੱਟੇ ਗਏ ਪੈਸੇ

Updated On: 

07 May 2026 11:03 AM IST

ਈਡੀ ਟੀਮ ਨੂੰ ਆਉਂਦਾ ਦੇਖ ਕਿਸੇ ਨੇ ਟਾਵਰ ਦੀ ਨੌਵੀਂ ਮੰਜ਼ਿਲ ਤੋਂ ਪੈਸਿਆਂ ਨਾਲ ਭਰਿਆ ਬੈਗ ਥੱਲੇ ਸੁੱਟ ਦਿੱਤਾ, ਜੋ ਪਹਿਲੇ ਤੋਂ ਥੱਲੇ ਖੜ੍ਹੇ ਡਰਾਈਵਰ ਨੇ ਚੁੱਕ ਲਿਆ। ਹਾਲਾਂਕਿ, ਇਸ ਦੌਰਾਨ ਈਡੀ ਦੀ ਟੀਮ ਦੀ ਉਸ 'ਤੇ ਨਜ਼ਰ ਪੈ ਗਈ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ।

ਮੁਹਾਲੀ: ਖਰੜ ਦੇ ਵੈਸਟਰਨ ਟਾਵਰਸ ਚ ED ਦੀ ਰੇਡ, 9ਵੀਂ ਮੰਜ਼ਿਲ ਤੋਂ ਥੱਲੇ ਸੁੱਟੇ ਗਏ ਪੈਸੇ

ਖਰੜ ਦੇ ਵੈਸਟਰਨ ਟਾਵਰਸ 'ਚ ED ਦੀ ਰੇਡ, 9ਵੀਂ ਮੰਜ਼ਿਲ ਤੋਂ ਥੱਲੇ ਸੁੱਟੇ ਗਏ ਪੈਸੇ

ਮੁਹਾਲੀ ਦੇ ਖਰੜ ਦੇ ਵੈਸਟਰਨ ਟਾਵਰਸ ਸੁਸਾਇਟੀ ‘ਚ ਅੱਜ ਕੇਂਦਰੀ ਏਜੰਸੀ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਰੇਡ ਕੀਤੀ। ਇਹ ਰੇਡ ਆਈਟੀ ਸੈਕਟਰ ‘ਚ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਰਿਹਾਇਸ਼ ‘ਤੇ ਹੋਈ। ਈਡੀ ਟੀਮ ਨੂੰ ਆਉਂਦਾ ਦੇਖ ਕਿਸੇ ਨੇ ਟਾਵਰ ਦੀ ਨੌਵੀਂ ਮੰਜ਼ਿਲ ਤੋਂ ਪੈਸਿਆਂ ਨਾਲ ਭਰਿਆ ਬੈਗ ਥੱਲੇ ਸੁੱਟ ਦਿੱਤਾ, ਜੋ ਪਹਿਲੇ ਤੋਂ ਥੱਲੇ ਖੜ੍ਹੇ ਡਰਾਈਵਰ ਨੇ ਚੁੱਕ ਲਿਆ।

ਡਰਾਈਵਰ ਵੱਲੋਂ ਪੈਸੇ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਇਸ ਦੌਰਾਨ ਈਡੀ ਦੀ ਟੀਮ ਦੀ ਉਸ ‘ਤੇ ਨਜ਼ਰ ਪੈ ਗਈ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ। ਬੈਗ ‘ਚੋਂ ਲਗਭਗ 21 ਲੱਖ ਰੁਪਏ ਦੀ ਬਰਾਮਦਗੀ ਹੋਈ ਹੈ। ਜਾਣਕਾਰੀ ਮੁਤਾਬਕ, ਇਹ ਰੇਡ ਨਿਤਿਨ ਗੋਹਲ ਨਾਮ ਦੇ ਸ਼ਖ਼ਸ ਦੀ ਰਿਹਾਇਸ਼ ‘ਤੇ ਕੀਤੀ ਗਈ ਹੈ।

ਬੈਗ ਜਦੋਂ ਥੱਲੇ ਸੁੱਟਿਆ ਗਿਆ, ਉਸ ‘ਚੋਂ ਕਈ ਨੋਟਾਂ ਦੀ ਗੱਡੀਆਂ ਜ਼ਮੀਨ ‘ਤੇ ਖਿਲਰ ਗਈਆਂ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਹੁਣ ਤੱਕ ਇਸ ਮਾਮਲੇ ‘ਚ ਕਿਸੇ ਵੀ ਅਧਿਕਾਰੀ ਵੱਲੋਂ ਬਿਆਨ ਨਹੀਂ ਦਿੱਤਾ ਜਾ ਰਿਹਾ ਹੈ।

ਰਿਪੋਰਟਾਂ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਨਟੈਕ ਸਿਟੀ ਪ੍ਰੋਜੈਕਟ ‘ਚ ਕਥਿਤ ਧੋਖਾਧੜੀ ਦੇ ਸਬੰਧ ‘ਚ ਮੋਹਾਲੀ ਤੇ ਚੰਡੀਗੜ੍ਹ ‘ਚ 12 ਥਾਵਾਂ ‘ਤੇ ਛਾਪੇਮਾਰੀ ਕੀਤੀ। ਏਬੀਐਸ ਟਾਊਨਸ਼ਿਪ, ਅਲਟਸ ਬਿਲਡਰਜ਼ ਤੇ ਧੀਰ ਕੰਸਟਰਕਸ਼ਨ ਸਮੇਤ ਬਿਲਡਰਾਂ ‘ਤੇ ਲੋਕਾਂ ਨਾਲ ਧੋਖਾਧੜੀ ਕਰਨ ਤੇ ਗਮਾਡਾ ਤੋਂ ਸੀਐਲਯੂ ਲਾਇਸੈਂਸਾਂ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਹੈ।

Follow Us