ਆਟੋ ਮੈਕੇਨਿਕ ਬਲਜੀਤ ਚੰਨੀ ਬਣੇ ਮੋਗਾ ਨਗਰ ਨਿਗਮ ਦੇ ਨਵੇਂ ਮੇਅਰ, 50 ‘ਚੋਂ 42 ਕੌਂਸਲਰਾਂ ਦਾ ਮਿਲਿਆ ਸਮਰਥਨ

Updated On: 

21 Aug 2023 18:38 PM

Moga Nagar Nigam: ਸਾਲ 2021 ਵਿੱਚ ਮੋਗਾ ਨਗਰ ਨਿਗਮ ਦੇ 50 ਵਾਰਡਾਂ ਲਈ ਚੋਣਾਂ ਹੋਈਆਂ ਸਨ। ਕਾਂਗਰਸ ਨੂੰ 20 ਸੀਟਾਂ ਮਿਲੀਆਂ ਹਨ ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ 15 ਸੀਟਾਂ ਮਿਲੀਆਂ ਹਨ। ਹੋਰ 10 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ, ਜਦੋਂ ਕਿ ਚਾਰ 'ਆਪ' ਅਤੇ ਇੱਕ ਭਾਜਪਾ ਨੇ ਜਿੱਤੀ ਸੀ।

ਆਟੋ ਮੈਕੇਨਿਕ ਬਲਜੀਤ ਚੰਨੀ ਬਣੇ ਮੋਗਾ ਨਗਰ ਨਿਗਮ ਦੇ ਨਵੇਂ ਮੇਅਰ, 50 ਚੋਂ 42 ਕੌਂਸਲਰਾਂ ਦਾ ਮਿਲਿਆ ਸਮਰਥਨ
Follow Us On

ਪੰਜਾਬ ਦੇ ਮੋਗਾ ਨਗਰ ਨਿਗਮ (Moga Nagar Nigam) ‘ਤੇ ਵੀ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਬਲਜੀਤ ਸਿੰਘ ਚੰਨੀ ਮੋਗਾ ਦੇ ਨਵੇਂ ਮੇਅਰ ਬਣੇ ਹਨ। ਮੋਗਾ ਨਗਰ ਨਿਗਮ ਵਿੱਚ ਕੁੱਲ 50 ਕੌਂਸਲਰਾਂ ਵਿੱਚੋਂ 42 ਨੇ ਬਲਜੀਤ ਸਿੰਘ ਚੰਨੀ ਦਾ ਸਮਰਥਨ ਕੀਤਾ। ਵੋਟਿੰਗ ਪ੍ਰਕਿਰੀਆ ਦੌਰਾਨ 8 ਪ੍ਰਾਸ਼ਦ ਗੈਰਹਾਜ਼ਰ ਰਹੇ। ਇਨ੍ਹਾਂ ਦੀ ਗੈਰ ਹਾਜਰੀ ਤੋਂ ਬਾਅਦ ਬਲਜੀਤ ਚੰਨੀ ਨੂੰ ਸਭ ਦੀ ਸਹਿਮਤੀ ਨਾਲ ਮੇਅਰ ਚੁਣ ਲਿਆ ਗਿਆ।

ਨਵੇਂ ਮੇਅਰ ਵਾਰਡ ਨੰਬਰ 8 ਤੋਂ ਨਗਰ ਕੌਂਸਲਰ ਹਨ। ਉਨ੍ਹਾਂ ਨੇ 2021 ਦੀਆਂ ਨਿਗਮ ਚੋਣਾਂ ਆਮ ਆਦਮੀ ਦੇ ਚੋਣ ਨਿਸ਼ਾਨ ‘ਤੇ ਲੜੀਆਂ ਸਨ। ਮੀਡੀਆ ਰਿਪੋਰਟਾਂ ਮੁਤਾਬਕ ਬਲਜੀਤ ਚੰਨੀ ਇੱਕ ਸਮਾਜ ਸੇਵੀ ਹੈਨ ਅਤੇ ਵਾਹਨਾਂ ਦੀ ਮੁਰੰਮਤ ਦਾ ਕੰਮ ਵੀ ਕਰਦੇ ਹਨ।

ਬਲਜੀਤ ਚੰਨੀ ਮੇਅਰ ਚੁਣੇ ਜਾਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਉਨ੍ਹਾਂ ਕਿਹਾ ਕਿ ਉਹ ਸਾਰੇ 50 ਕੌਂਸਲਰਾਂ ਅਤੇ ਵਿਧਾਇਕ ਅਰੋੜਾ ਦਾ ਧੰਨਵਾਦ ਕਰਦੇ ਹਨ।

ਆਪ ਦੀ ਇਸ ਕਾਮਯਾਬੀ ਤੋਂ ਪਹਿਲਾਂ ਇਸੇ ਸਾਲ 4 ਜੁਲਾਈ ਨੂੰ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਨੂੰ ਬੇਭਰੋਸਗੀ ਮਤਾ ਪਾ ਕੇ ਬਾਹਰ ਦਾ ਰਾਹ ਵਿਖਾ ਦਿੱਤਾਾ ਗਿਆ ਸੀ। ਨੀਤਿਕਾ ਤਕਰੀਬਮ ਦੋ ਸਾਲਾਂ ਤੱਕ ਮੇਅਰ ਦੇ ਅਹੁਦੇ ‘ਤੇ ਰਹੇ ਸਨ। ਇਸ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸ਼ਰਮਾ ਨੂੰ ਵਾਧੂ ਚਾਰਜ ਦੇ ਕੇ ਕਾਰਜਕਾਰੀ ਮੇਅਰ ਨਿਯੁਕਤ ਕੀਤਾ ਗਿਆ ਸੀ।

ਦੱਸ ਦੇਈਏ ਕਿ ਸਾਲ 2021 ਵਿੱਚ ਮੋਗਾ ਨਗਰ ਨਿਗਮਦੇ 50 ਵਾਰਡਾਂ ਲਈ ਚੋਣਾਂ ਹੋਈਆਂ ਸਨ। ਕਾਂਗਰਸ ਨੂੰ 20 ਸੀਟਾਂ ਮਿਲੀਆਂ ਹਨ ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ 15 ਸੀਟਾਂ ਮਿਲੀਆਂ ਹਨ। ਹੋਰ 10 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ, ਜਦੋਂ ਕਿ ਚਾਰ ਆਪ ਅਤੇ 1 ਭਾਜਪਾ ਨੇ ਜਿੱਤੀ। 10 ਆਜ਼ਾਦ ਉਮੀਦਵਾਰਾਂ ਨੇ ਤਤਕਾਲੀ ਸੱਤਾਧਾਰੀ ਕਾਂਗਰਸ ਦਾ ਸਮਰਥਨ ਕੀਤਾ ਅਤੇ ਭੱਲਾ ਮੋਗਾ ਦੀ ਪਹਿਲੀ ਮਹਿਲਾ ਮੇਅਰ ਚੁਣੀ ਗਈ। ਵਿਧਾਨ ਸਭਾ ਚੋਣਾਂ ਚ ਆਪ ਦੀ ਜਿੱਤ ਤੋਂ ਬਾਅਦ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ 32 ਕਾਰਪੋਰੇਟਰ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਹਨ, ਜਿਸ ਨਾਲ ਪਾਰਟੀ ਦੀ ਅਧਿਕਾਰਤ ਗਿਣਤੀ 36 ਹੋ ਗਈ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ