ਮੁਹਾਲੀ 'ਚ ਟ੍ਰੈਫਿਕ ਜਾਮ ਤੋਂ ਰਾਹਤ ਪਾਉਣ ਲਈ ਯੋਜਨਾ: 14 ਕਿਲੋਮੀਟਰ 'ਤੇ 5 ਫਲਾਈਓਵਰ, MLA ਕੁਲਵੰਤ ਸਿੰਘ ਨੇ ਗਮਾਡਾ ਨੂੰ ਭੇਜਿਆ ਪ੍ਰਸਤਾਵ | MLA Kulwant Singh Mohali Airport Road Traffic Jam Flyover Proposal know details in Punjabi Punjabi news - TV9 Punjabi

ਮੁਹਾਲੀ ‘ਚ ਟ੍ਰੈਫਿਕ ਜਾਮ ਤੋਂ ਰਾਹਤ ਪਾਉਣ ਲਈ ਯੋਜਨਾ: 14 ਕਿਲੋਮੀਟਰ ‘ਤੇ 5 ਫਲਾਈਓਵਰ, MLA ਕੁਲਵੰਤ ਸਿੰਘ ਨੇ ਗਮਾਡਾ ਨੂੰ ਭੇਜਿਆ ਪ੍ਰਸਤਾਵ

Published: 

07 Oct 2024 19:52 PM

ਵਿਧਾਇਕ ਕੁਲਵੰਤ ਸਿੰਘ ਵੱਲੋਂ ਪ੍ਰਸਤਾਵਿਤ ਇਸ ਯੋਜਨਾ ਦਾ ਉਦੇਸ਼ ਫਲਾਈਓਵਰ ਦੇ ਨਿਰਮਾਣ ਰਾਹੀਂ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਰਾਹਤ ਦਿਵਾਉਣਾ ਹੈ। ਇਸ ਯੋਜਨਾ ਤਹਿਤ ਏਅਰਪੋਰਟ ਰੋਡ ਦੇ ਅਹਿਮ ਹਿੱਸਿਆਂ 'ਤੇ ਪੰਜ ਫਲਾਈਓਵਰ ਬਣਾਏ ਜਾਣਗੇ ਤਾਂ ਜੋ ਖਰੜ ਵੱਲ ਜਾਣ ਵਾਲੇ ਵਾਹਨ ਸਿੱਧੇ ਫਲਾਈਓਵਰ ਦੀ ਵਰਤੋਂ ਕਰ ਸਕਣ। ਇਸ ਕਦਮ ਨਾਲ ਮੁੱਖ ਸੜਕ 'ਤੇ ਆਵਾਜਾਈ ਦਾ ਦਬਾਅ ਘੱਟ ਜਾਵੇਗਾ।

ਮੁਹਾਲੀ ਚ ਟ੍ਰੈਫਿਕ ਜਾਮ ਤੋਂ ਰਾਹਤ ਪਾਉਣ ਲਈ ਯੋਜਨਾ: 14 ਕਿਲੋਮੀਟਰ ਤੇ 5 ਫਲਾਈਓਵਰ, MLA ਕੁਲਵੰਤ ਸਿੰਘ ਨੇ ਗਮਾਡਾ ਨੂੰ ਭੇਜਿਆ ਪ੍ਰਸਤਾਵ

ਵਿਧਾਇਕ ਕੁਲਵੰਤ ਸਿੰਘ

Follow Us On

ਮੁਹਾਲੀ ਵਿੱਚ ਲਗਾਤਾਰ ਵੱਧ ਰਹੇ ਟਰੈਫਿਕ ਜਾਮ ਅਤੇ ਭੀੜ-ਭੜੱਕੇ ਦੀ ਸਮੱਸਿਆ ਨਾਲ ਨਜਿੱਠਣ ਲਈ ਏਅਰਪੋਰਟ ਰੋਡ ਤੇ 14 ਕਿਲੋਮੀਟਰ ਲੰਬੇ 5 ਫਲਾਈਓਵਰ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਅਭਿਲਾਸ਼ੀ ਯੋਜਨਾ ਦੀ ਤਜਵੀਜ਼ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਤਿਆਰ ਕਰਕੇ ਗਮਾਡਾ (ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ) ਨੂੰ ਭੇਜ ਦਿੱਤੀ ਗਈ ਹੈ ਤਾਂ ਜੋ ਏਅਰਪੋਰਟ ਕਰਾਸਿੰਗ ਤੋਂ ਖਰੜ ਤੱਕ ਦਾ ਸਫ਼ਰ ਆਸਾਨ ਬਣਾਇਆ ਜਾ ਸਕੇ। ਹਰਿਆਣਾ ਅਤੇ ਪੰਜਾਬ ਤੋਂ ਆਉਣ ਵਾਲੇ ਵਾਹਨ ਚਾਲਕ ਇਸ ਸੜਕ ‘ਤੇ ਜ਼ਿਆਦਾ ਸਫ਼ਰ ਕਰਦੇ ਹਨ, ਜਿਸ ਕਾਰਨ ਆਵਾਜਾਈ ਦਾ ਦਬਾਅ ਤੇਜ਼ੀ ਨਾਲ ਵੱਧ ਰਿਹਾ ਹੈ।

ਵਿਧਾਇਕ ਕੁਲਵੰਤ ਸਿੰਘ ਵੱਲੋਂ ਪ੍ਰਸਤਾਵਿਤ ਇਸ ਯੋਜਨਾ ਦਾ ਉਦੇਸ਼ ਫਲਾਈਓਵਰ ਦੇ ਨਿਰਮਾਣ ਰਾਹੀਂ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਰਾਹਤ ਦਿਵਾਉਣਾ ਹੈ। ਇਸ ਯੋਜਨਾ ਤਹਿਤ ਏਅਰਪੋਰਟ ਰੋਡ ਦੇ ਅਹਿਮ ਹਿੱਸਿਆਂ ‘ਤੇ ਪੰਜ ਫਲਾਈਓਵਰ ਬਣਾਏ ਜਾਣਗੇ ਤਾਂ ਜੋ ਖਰੜ ਵੱਲ ਜਾਣ ਵਾਲੇ ਵਾਹਨ ਸਿੱਧੇ ਫਲਾਈਓਵਰ ਦੀ ਵਰਤੋਂ ਕਰ ਸਕਣ। ਇਸ ਕਦਮ ਨਾਲ ਮੁੱਖ ਸੜਕ ‘ਤੇ ਆਵਾਜਾਈ ਦਾ ਦਬਾਅ ਘੱਟ ਜਾਵੇਗਾ ਅਤੇ ਵਿਚਕਾਰਲੇ ਰਸਤਿਆਂ ਤੋਂ ਲੰਘਣ ਵਾਲੇ ਸਥਾਨਕ ਯਾਤਰੀਆਂ ਨੂੰ ਸੜਕ ‘ਤੇ ਸੁਚਾਰੂ ਢੰਗ ਨਾਲ ਸਫ਼ਰ ਕਰਨ ਦਾ ਮੌਕਾ ਮਿਲੇਗਾ।

ਟਰੈਫਿਕ ਪ੍ਰਬੰਧਨ ‘ਤੇ ਵੀ ਕੀਤਾ ਜਾ ਰਿਹਾ ਕੰਮ

ਟਰੈਫਿਕ ਪ੍ਰਬੰਧਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਮੁਹਾਲੀ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਨਵੇਂ ਚੌਕ ਵੀ ਬਣਾਏ ਜਾ ਰਹੇ ਹਨ। ਗਮਾਡਾ ਵੱਲੋਂ 150 ਫੁੱਟੀ ਮੁੱਖ ਸੜਕ ‘ਤੇ ਕਈ ਚੌਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਚੌਕ ਸੈਕਟਰ 76, 77, 88, 89 ਅਤੇ ਹੋਰ ਅਹਿਮ ਚੌਰਾਹਿਆਂ ‘ਤੇ ਤਿਆਰ ਕੀਤੇ ਜਾ ਰਹੇ ਹਨ।

ਚੰਡੀਗੜ੍ਹ ਦੀ ਤਰਜ਼ ‘ਤੇ ਬਿਹਤਰ ਟਰੈਫਿਕ ਕੰਟਰੋਲ ਅਤੇ ਸੁੰਦਰੀਕਰਨ ਲਈ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਚੌਕ ਬਣਾਉਣ ਦੀ ਇਹ ਯੋਜਨਾ ਉਲੀਕੀ ਜਾ ਰਹੀ ਹੈ ਤਾਂ ਜੋ ਮੁਹਾਲੀ ਨੂੰ ਆਕਰਸ਼ਕ ਅਤੇ ਸੰਗਠਿਤ ਸ਼ਹਿਰ ਵਜੋਂ ਵਿਕਸਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਏਅਰਪੋਰਟ ਰੋਡ ਦੇ ਸਮਾਨਾਂਤਰ ਸੈਕਟਰਾਂ ਵਿੱਚ ਨਵੇਂ ਗੋਲ ਚੌਕਾਂ ਦੇ ਨਿਰਮਾਣ ਨਾਲ ਵੀ ਟਰੈਫਿਕ ਸਮੱਸਿਆ ਵਿੱਚ ਸੁਧਾਰ ਹੋਣ ਦੀ ਉਮੀਦ ਹੈ।

ਆਰਥਿਕ ਤੇ ਵਪਾਰਕ ਦ੍ਰਿਸ਼ਟੀਕੋਣ ਤੋਂ ਲਾਭਦਾਇਕ ਯੋਜਨਾ

ਫਲਾਈਓਵਰ ਅਤੇ ਚੌਕ ਦੇ ਨਿਰਮਾਣ ਤੋਂ ਬਾਅਦ ਏਅਰਪੋਰਟ ਰੋਡ ‘ਤੇ ਸਫਰ ਕਰਨ ਵਾਲੇ ਲੋਕਾਂ ਨੂੰ ਨਾ ਸਿਰਫ ਆਵਾਜਾਈ ਤੋਂ ਰਾਹਤ ਮਿਲੇਗੀ, ਸਗੋਂ ਇਸ ਯੋਜਨਾ ਨਾਲ ਸ਼ਹਿਰ ‘ਚ ਨਿਵੇਸ਼ ਅਤੇ ਵਪਾਰਕ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ। ਬਿਹਤਰ ਕਨੈਕਟੀਵਿਟੀ ਅਤੇ ਸੁਚੱਜੇ ਬੁਨਿਆਦੀ ਢਾਂਚੇ ਨਾਲ ਨਿਵੇਸ਼ਕਾਂ ਦੀ ਦਿਲਚਸਪੀ ਵਧੇਗੀ, ਜਿਸ ਨਾਲ ਮੁਹਾਲੀ ਦੀ ਆਰਥਿਕ ਸਥਿਤੀ ਵਿੱਚ ਵੀ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲੇਗਾ।

ਇਸ ਸਮੁੱਚੀ ਸਕੀਮ ‘ਤੇ ਗਮਾਡਾ ਵੱਲੋਂ ਕਰੀਬ 30 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜੋ ਕਿ ਸ਼ਹਿਰ ਦੇ ਵਿਕਾਸ ਅਤੇ ਟ੍ਰੈਫਿਕ ਪ੍ਰਬੰਧਾਂ ਵਿੱਚ ਵੱਡਾ ਕਦਮ ਸਾਬਤ ਹੋਵੇਗਾ। ਵਿਧਾਇਕ ਕੁਲਵੰਤ ਸਿੰਘ ਦਾ ਮੰਨਣਾ ਹੈ ਕਿ ਇਸ ਸਕੀਮ ਤਹਿਤ ਮੁਹਾਲੀ ਨਾ ਸਿਰਫ਼ ਟਰੈਫ਼ਿਕ ਸਮੱਸਿਆ ਤੋਂ ਮੁਕਤ ਹੋਵੇਗਾ ਸਗੋਂ ਆਧੁਨਿਕ ਅਤੇ ਵਪਾਰਕ ਤੌਰ ‘ਤੇ ਆਕਰਸ਼ਕ ਸ਼ਹਿਰ ਵਜੋਂ ਵੀ ਉਭਰੇਗਾ।

Exit mobile version