ਮਨਰੇਗਾ ਅਧੀਨ ਵਿਕਾਸ ਕੰਮਾਂ ਦੀ ਰੈਂਕਿੰਗ ‘ਚ 10 ਮਹੀਨਿਆਂ ਤੋ ਜਿਲ੍ਹਾ ਮਾਨਸਾ ਸੂਬੇ ‘ਚ ਮੋਹਰੀ

Published: 

08 Feb 2023 15:45 PM

ਜਿਲ੍ਹੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ 18 ਲੱਖ ਦਿਹਾੜੀਆਂ ਪੈਦਾ ਕਰਨ ਦਾ ਟੀਚਾ ਹੈ। ਹੁਣ ਤੱਕ 14 ਲੱਖ ਤੋ ਜਿਆਦਾ ਦਿਹਾੜੀਆ ਪੈਦਾ ਕੀਤੀਆਂ ਗਈਆ ਹਨ, ਜਿਸ ਤੋਂ ਬਾਅਦ ਮੋਹਰੀ ਜਿਲ੍ਹਾ ਹੋਣ ਦੇ ਤਹਿਤ ਮਾਨਸਾ ਨੂੰ 23 ਜਿਲਿਆਂ ਵਿੱਚੋਂ ਸਨਮਾਨਿਤ ਕੀਤਾ ਗਿਆ ਹੈ।

ਮਨਰੇਗਾ ਅਧੀਨ ਵਿਕਾਸ ਕੰਮਾਂ ਦੀ ਰੈਂਕਿੰਗ ਚ 10 ਮਹੀਨਿਆਂ ਤੋ ਜਿਲ੍ਹਾ ਮਾਨਸਾ ਸੂਬੇ ਚ ਮੋਹਰੀ

MANREGA Scam: ਮਨਰੇਗਾ 'ਚ ਮਿਲੀਆਂ ਭਾਰੀ ਬੇਨਿਯਮੀਆਂ, ਇੱਕੋ ਪਰਿਵਾਰ ਨੂੰ ਜਾਰੀ ਕੀਤੇ ਗਏ ਦੋ-ਦੋ ਕਾਰਡ।

Follow Us On

ਮਨਰੇਗਾ ਦੇ ਅਧੀਨ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋ ਕਰਵਾਏ ਜਾਦੇ ਕੰਮਾਂ ਦੀ ਰੈਂਕਿੰਗ ਵਿੱਚ ਪਿਛਲੇ 10 ਮਹੀਨਿਆਂ ਤੋ ਪੰਜਾਬ ਭਰ ਚੋ ਮਾਨਸਾ ਮੋਹਰੀ ਜਿਲ੍ਹੇ ਵਜੋ ਉਭਰਿਆ ਹੈ। ਜਿਲ੍ਹੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ 18 ਲੱਖ ਦਿਹਾੜੀਆਂ ਪੈਦਾ ਕਰਨ ਦਾ ਟੀਚਾ ਹੈ। ਹੁਣ ਤੱਕ 14 ਲੱਖ ਤੋ ਜਿਆਦਾ ਦਿਹਾੜੀਆ ਪੈਦਾ ਕੀਤੀਆਂ ਗਈਆ ਹਨ, ਜਿਸ ਤੋਂ ਬਾਅਦ ਮੋਹਰੀ ਜਿਲ੍ਹਾ ਹੋਣ ਦੇ ਤਹਿਤ ਮਾਨਸਾ ਨੂੰ 23 ਜਿਲਿਆਂ ਵਿੱਚੋਂ ਸਨਮਾਨਿਤ ਕੀਤਾ ਗਿਆ ਹੈ।

ਮਨਰੇਗਾ ਸਕੀਮ ਦੇ ਅਧੀਨ ਨੰਬਰ-1 ਤੇ ਮਾਨਸਾ

ਮਨਰੇਗਾ ਸਕੀਮ ਦੇ ਅਧੀਨ ਪਿੰਡਾਂ ਵਿੱਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਤਹਿਤ ਪਿਛਲੇ 10 ਮਹੀਨਿਆਂ ਤੋ ਮਾਨਸਾ ਜਿਲ੍ਹਾ ਪੰਜਾਬ ਦੇ 23 ਜਿਲਿਆਂ ਵਿਚੋਂ ਨੰਬਰ ਇੱਕ ਤੇ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਜਿਲ੍ਹੇ ਦੇ ਏਡੀਸੀ ( ਵਿਕਾਸ) ਨੇ ਦੱਸਿਆ ਕਿ ਮਾਨਸਾ ਜਿਲ੍ਹੇ ਦੇ ਪੰਜ ਬਲਾਕ ਹਨ ਤੇ ਸੂਬੇ ਵਿੱਚ ਉਨ੍ਹਾਂ ਦੇ ਇਲਾਕੇ ਨੂੰ ਪਹਿਲੇ ਸਥਾਨ ਦਾ ਅਵਾਰਡ ਮਿਲਿਆ ਹੈ। ਸਾਡਾ ਪੈਰਾਮੀਟਰ ਇਹ ਸੀ ਕਿ ਵੱਧ ਤੋ ਵੱਧ ਰੁਜਗਾਰ ਪੈਦਾ ਕਰਕੇ ਵੱਧ ਤੋ ਵੱਧ ਕੰਮ ਕਰਵਾਉਣਾ। ਅਧਿਕਾਰੀ ਖੁਦ ਚੈਕਿੰਗ ਵੀ ਕਰਦੇ ਹਨ ਤੇ ਲੋਕਾਂ ਨੂੰ ਸਮੇਂ ਸਿਰ ਭੁਗਤਾਨ ਵੀ ਹੋ ਰਿਹਾ ਹੈ।

ਵੱਧ ਤੋ ਵੱਧ ਲੋਕਾਂ ਨੂੰ ਦਿਹਾੜੀਆਂ ਪੈਦਾ ਕਰਵਾਊਣਾ ਹੈ ਟੀਚਾ

ਇਸ ਤੋ ਇਲਾਵਾ ਵੱਧ ਤੋ ਵੱਧ ਲੋਕਾਂ ਨੂੰ ਦਿਹਾੜੀਆਂ ਪੈਦਾ ਕਰਵਾਊਣਾ ਤੇ ਉਨ੍ਹਾਂ ਦੀ ਦਿਹਾੜੀ ਵੀ ਸਮੇ ਸਿਰ ਮਿਲੇ ਬੀਡੀਪੀਉ, ਸਰਪੰਚਾਂ ਤੇ ਜੀਆਰਐਸ ਦੀ ਮਿਹਨਤ ਸਦਕਾ ਸਾਨੂੰ ਅਵਾਰਡ ਮਿਲਿਆ ਹੈ ਉਨ੍ਹਾਂ ਦੱਸਿਆ ਕਿ ਸਾਡਾ ਟਾਰਗੇਟ 18 ਲੱਖ ਦਾ ਹੈ ਤੇ ਹੁਣ ਤੱਕ 14 ਲੱਖ 82 ਹਜਾਰ 384 ਦਿਹਾੜੀਆ ਪੈਦਾ ਕਰ ਚੁੱਕੇ ਹਾਂ ਤੇ ਲੱਗਭੱਗ 70 ਹਜਾਰ ਪਰਿਵਾਰਾਂ ਨੂੰ ਕੰਮ ਦੇ ਰਹੇ ਹਾਂ ਤੇ ਹੁਣ 100 ਦਿਨ ਦਾ ਹੁਣ ਟਾਰਗੇਟ ਰਹੇਗਾ ਕਿ ਹਰ ਪਿੰਡ ਵਿੱਚ 2000 ਹਜਾਰ ਪਰਿਵਾਰਾਂ ਨੂੰ ਕੰਮ ਦਿੱਤਾ ਜਾ ਸਕੇ। ਇਸ ਮੌਕੇ ਪਿੰਡਾਂ ਦੇ ਸਰਪੰਚਾਂ ਨੇ ਵੀ ਮਨਰੇਗਾ ਸਕੀਮ ਤਹਿਤ ਪਿੰਡਾਂ ਵਿੱਚ ਹੋਏ ਵਿਕਾਸ ਦੀ ਹਾਮੀ ਭਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਇੰਟਰਲਾਕ ਗਲੀਆਂ, ਪਾਰਕ, ਛੱਪੜਾਂ ਦੀ ਸਫ਼ਾਈ ਅਤੇ ਕਈ ਤਰ੍ਹਾਂ ਦੇ ਹੋਰ ਪ੍ਰੋਜੈਕਟ ਲੱਗੇ ਹਨ।

ਉਧਰ ਵੱਖ ਵੱਖ ਪਿੰਡਾਂ ਵਿੱਚ ਮਨਰੇਗਾ ਦੇ ਅਧੀਨ ਕੰਮ ਕਰਨ ਵਾਲੇ ਮਜਦੂਰਾਂ ਨੇ ਕਿਹਾ ਕਿ ਉਨ੍ਹਾ ਨੂੰ ਮਨਰੇਗਾ ਦੇ ਅਧੀਨ ਵਧੀਆ ਕੰਮ ਮਿਲ ਰਿਹਾ ਹੈ ਤੇ ਸਮੇਂ ਸਿਰ ਮਜਦੂਰੀ ਵੀ ਮਿਲ ਰਹੀ ਹੈ ਉਨ੍ਹਾ ਤੋ ਛੱਪੜਾਂ ਦੀ ਸਫ਼ਾਈ, ਸੜਕਾਂ, ਵਾਟਰ ਵਰਕਸ, ਪੌਦੇ ਲਗਾਉਣੇ ਅਤੇ ਨਾਲਿਆਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ।