ਮਨਪ੍ਰੀਤ ਇਆਲੀ “ਵਾਰਿਸ ਪੰਜਾਬ ਦੇ” ‘ਚ ਹੋਣਗੇ ਸ਼ਾਮਲ, “ਪੁਨਰ ਸੁਰਜੀਤ” ਤੋਂ ਦਿੱਤਾ ਸੀ ਅਸਤੀਫ਼ਾ

Updated On: 

08 Jun 2026 15:03 PM IST

ਮਨਪ੍ਰੀਤ ਸਿੰਘ ਇਆਲੀ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਕਿਸੇ ਵੀ ਰਾਸ਼ਟਰੀ ਜਾਂ ਦਿੱਲੀ-ਨਿਯੰਤਰਿਤ ਰਾਜਨੀਤਿਕ ਪਾਰਟੀ 'ਚ ਸ਼ਾਮਲ ਹੋਣ ਦਾ ਕੋਈ ਇਰਾਦਾ ਨਹੀਂ ਹੈ। ਅਜਿਹੇ 'ਚ, ਹੁਣ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ 'ਚ ਸ਼ਾਮਲ ਹੋਣ ਦੀ ਖ਼ਬਰ ਨੇ ਇਆਲੀ ਦੀ ਰਾਜਨੀਤੀ 'ਚ ਇੱਕ ਨਵਾਂ ਚੈਪਟਰ ਖੋਲ੍ਹ ਦਿੱਤਾ ਹੈ।

ਮਨਪ੍ਰੀਤ ਇਆਲੀ ਵਾਰਿਸ ਪੰਜਾਬ ਦੇ ਚ ਹੋਣਗੇ ਸ਼ਾਮਲ, ਪੁਨਰ ਸੁਰਜੀਤ ਤੋਂ ਦਿੱਤਾ ਸੀ ਅਸਤੀਫ਼ਾ

ਇਆਲੀ "ਵਾਰਿਸ ਪੰਜਾਬ ਦੇ" ਚ ਹੋਣਗੇ ਸ਼ਾਮਲ

ਲੁਧਿਆਣਾ ਦੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਕੱਲ੍ਹ, 9 ਜੂਨ ਨੂੰ ਅਧਿਕਾਰਤ ਤੌਰ ‘ਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ‘ਚ ਸ਼ਾਮਲ ਹੋਣ ਜਾ ਰਹੇ ਹਨ। ਬੀਤੀ ਦਿਨੀਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਦੌਰਾਨ ਇਆਲੀ ਨੇ ਕਿਹਾ ਸੀ ਕਿ ਉਹ ਕਿਸੇ ਹੋਰ ਪਾਰਟੀ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਕਾਂਗਰਸ ਜਾਂ ਆਮ ਆਦਮੀ ਪਾਰਟੀ ਹੋਵੇ, ਉਹ ਇਨ੍ਹਾਂ ‘ਚੋਂ ਕਿਸੇ ਵੀ ਰਾਜਨੀਤਿਕ ਪਾਰਟੀ ‘ਚ ਸ਼ਾਮਲ ਨਹੀਂ ਹੋਣਗੇ।

ਮਨਪ੍ਰੀਤ ਸਿੰਘ ਇਆਲੀ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਕਿਸੇ ਵੀ ਰਾਸ਼ਟਰੀ ਜਾਂ ਦਿੱਲੀ-ਨਿਯੰਤਰਿਤ ਰਾਜਨੀਤਿਕ ਪਾਰਟੀ ‘ਚ ਸ਼ਾਮਲ ਹੋਣ ਦਾ ਕੋਈ ਇਰਾਦਾ ਨਹੀਂ ਹੈ। ਅਜਿਹੇ ‘ਚ, ਹੁਣ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਪਾਰਟੀ ‘ਚ ਸ਼ਾਮਲ ਹੋਣ ਦੀ ਖ਼ਬਰ ਨੇ ਇਆਲੀ ਦੀ ਰਾਜਨੀਤੀ ‘ਚ ਇੱਕ ਨਵਾਂ ਚੈਪਟਰ ਖੋਲ੍ਹ ਦਿੱਤਾ ਹੈ।

ਇਆਲੀ ਨੇ ਪੁਨਰ ਸੁਰਜਿਤ ਤੋਂ ਅਸਤੀਫ਼ਾ ਦਿੰਦੇ ਸਮੇਂ ਕਿਹਾ ਸੀ ਕਿ ਉਹ ਰਾਜਨੀਤਿਕ ਦਬਾਅ ਦੇ ਬਾਵਜੂਦ, ਕਦੇ ਵੀ ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ, ਕਾਂਗਰਸ ਜਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਨਹੀਂ ਹੋਣਗੇ। ਇਆਲੀ ਨੇ ਉਸ ਸਮੇਂ ਸੰਕੇਤ ਦਿੱਤਾ ਸੀ ਕਿ ਪੰਜਾਬ ਦੀ ਖੇਤਰੀ ਪਛਾਣ ਤੇ ਪੰਥਕ ਰਾਜਨੀਤੀ ਉਨ੍ਹਾਂ ਦੇ ਮੁੱਖ ਮੁੱਦੇ ਰਹਿਣਗੇ ਤੇ ਇਨ੍ਹਾਂ ਸਿਧਾਂਤਾਂ ਨਾਲ ਉਹ ਸਮਝੌਤਾ ਨਹੀਂ ਕਰਨਗੇ।

ਪੰਜਾਬ ਦੀ ਭਲਾਈ ਤੇ ਤਰੱਕੀ ਲਈ ਕੰਮ ਕਰਾਂਗਾ: ਇਆਲੀ

ਉਸ ਸਮੇਂ ਭਵਿੱਖ ਦੀ ਰਾਜਨੀਤੀ ਦੀ ਗੱਲ ਕਰਦੇ ਹੋਏ ਇਆਲੀ ਨੇ ਕਿਹਾ ਸੀ ਕਿ ਅਗਲਾ ਕੋਈ ਵੀ ਫੈਸਲਾ ਸਿੱਖ ਭਾਵਨਾਵਾਂ ਤੇ ਪੰਥਕ ਭਾਈਚਾਰੇ ਦੀਆਂ ਭਾਵਨਾਵਾਂ ਅਨੁਸਾਰ ਲਿਆ ਜਾਵੇਗਾ। ਉਹ ਪੰਥ ਤੇ ਪੰਜਾਬ ਦੀ ਭਲਾਈ ਤੇ ਤਰੱਕੀ ਲਈ ਕੰਮ ਕਰਦੇ ਰਹਿਣਗੇ। ਇਆਲੀ ਨੇ ਆਪਣੇ ਸਮਰਥਕਾਂ ਤੇ ਸਿੱਖ ਸੰਗਤ ਦਾ ਰਾਜਨੀਤਿਕ ਸਫ਼ਰ ਦੌਰਾਨ ਉਨ੍ਹਾਂ ਦੇ ਨਾਲ ਖੜ੍ਹੇ ਰਹਿਣ ਲਈ ਧੰਨਵਾਦ ਵੀ ਕੀਤਾ ਸੀ।

ਕਿਉਂ ਦਿੱਤਾ ਸੀ ਅਸਤੀਫ਼ਾ?

ਮਨਪ੍ਰੀਤ ਸਿੰਘ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਦੇ ਕਾਰਨਾਂ ਬਾਰੇ ਕਿਹਾ ਸੀ ਕਿ ਉਨ੍ਹਾਂ ਕੋਲ ਕੋਈ ਵਿਕਲਪ ਨਹੀਂ ਬਚਿਆ ਸੀ। ਉਨ੍ਹਾਂ ਦਾ ਕੋਈ ਵੀ ਮੁੱਦਾ ਪਾਰਟੀ ਅੰਦਰ ਸਵੀਕਾਰ ਜਾਂ ਹੱਲ ਨਹੀਂ ਕੀਤਾ ਜਾ ਰਿਹਾ ਸੀ। ਇਆਲੀ ਨੇ ਕਿਹਾ ਸੀ ਕਿ ਜਦੋਂ ਕੋਈ ਵੀ ਮੁੱਖ ਮੁੱਦਿਆਂ ਨੂੰ ਸਮਝਣ ਜਾਂ ਉਨ੍ਹਾਂ ‘ਤੇ ਸਹਿਮਤ ਹੋਣ ਲਈ ਤਿਆਰ ਨਹੀਂ ਹੁੰਦਾ, ਤਾਂ ਉਸ ਅਹੁਦੇ ‘ਤੇ ਬਣੇ ਰਹਿਣ ਦਾ ਕਈ ਮਤਲਬ ਨਹੀਂ।

Follow Us