ਗੋਲੀ ਨਹੀਂ ਚਲਾਉਣੀ… ਲਾਲ ਕਿਲ੍ਹੇ “ਤੇ ਚੜ੍ਹੇ ਕਿਸਾਨਾਂ ਨੂੰ ਲੈ ਕੇ PM ਮੋਦੀ ਨੇ ਅਮਿਤ ਸ਼ਾਹ ਨੂੰ ਕਹੀ ਸੀ ਇਹ ਗੱਲ, ਭਾਜਪਾ ਆਗੂ ਮਨਪ੍ਰੀਤ ਬਾਦਲ ਦਾ ਦਾਅਵਾ

Updated On: 

08 Nov 2024 17:51 PM

Manpreet Badal On Kisan Andolan: ਭਾਜਪਾ ਆਗੂ ਅਤੇ ਗਿੱਦੜਵਾਹਾ ਤੋਂ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਹੈਰਾਨ ਕਰ ਦੇਣ ਵਾਲਾ ਦਾਅਵਾ ਕੀਤਾ ਹੈ। ਬਾਦਲ ਨੇ ਇੰਟਰਵਿਊ ਵਿੱਚ ਕਿਹਾ ਕਿ ਕਿਸਾਨੀ ਅੰਦੋਲਨ ਦੌਰਾਨ ਲਾਲ ਕਿਲ੍ਹੇ ਤੇ ਚੜ੍ਹੇ ਹੋਏ ਕਿਸਾਨਾਂ ਉੱਪਰ ਗੋਲੀ ਨਾ ਚਲਾਉਣ ਦੇ ਹੁਕਮ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦਿੱਤੇ ਸਨ।

ਗੋਲੀ ਨਹੀਂ ਚਲਾਉਣੀ... ਲਾਲ ਕਿਲ੍ਹੇ ਤੇ ਚੜ੍ਹੇ ਕਿਸਾਨਾਂ ਨੂੰ ਲੈ ਕੇ PM ਮੋਦੀ ਨੇ ਅਮਿਤ ਸ਼ਾਹ ਨੂੰ ਕਹੀ ਸੀ ਇਹ ਗੱਲ, ਭਾਜਪਾ ਆਗੂ ਮਨਪ੍ਰੀਤ ਬਾਦਲ ਦਾ ਦਾਅਵਾ
Follow Us On

ਜ਼ਿਮਨੀ ਚੋਣਾਂ ਨੂੰ ਲੈਕੇ ਜਿੱਥੇ 20 ਤਰੀਕ ਨੂੰ ਵੋਟਾਂ ਪੈਣ ਜਾ ਰਹੀਆਂ ਹਨ ਤਾਂ ਉੱਥੇ ਹੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਜ਼ੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਜੇਕਰ ਗੱਲ ਕਰ ਲਈਏ ਗਿੱਦੜਵਾਹਾ ਸੀਟ ਦੀ ਤਾਂ ਐਥੇ ਤਿਕੌਣਾ ਮੁਕਾਬਲਾ ਦਿਖਾਈ ਦੇ ਰਿਹਾ ਹੈ। ਕਾਂਗਰਸ ਨੇ ਲੁਧਿਆਣਾ ਤੋਂ ਸਾਂਸਦ ਅਤੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ, ਆਮ ਆਦਮੀ ਪਾਰਟੀ ਨੇ ਡਿੰਪੀ ਢਿੱਲੋਂ ਅਤੇ ਭਾਜਪਾ ਨੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ।

ਚੋਣ ਪ੍ਰਚਾਰ ਵਿਚਾਲੇ ਮਨਪ੍ਰੀਤ ਸਿੰਘ ਬਾਦਲ ਨੇ ਇੱਕ ਅਜਿਹਾ ਬਿਆਨ ਦਿੱਤਾ ਹੈ। ਜਿਸ ਨੇ ਪੰਜਾਬ ਨੂੰ ਮੁੜ ਕਿਸਾਨ ਅੰਦੋਲਨ ਦੀ ਯਾਦ ਦਵਾ ਦਿੱਤੀ ਹੈ। ਦਰਅਸਲ ਇੱਕ ਮੀਡੀਆ ਚੈੱਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਉਹਨਾਂ ਦੀ ਮੁਲਾਕਾਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਹੋਈ ਸੀ ਤਾਂ ਉਹਨਾਂ ਨੇ ਆਪਣਾ ਸਿਰ ਝੁਕਾ ਕੇ ਕਿਹਾ ਸੀ ਕਿ ਉਹ ਪੰਜਾਬ ਨੂੰ ਆਪਣੇ ਸਿਰ ਤੇ ਰੱਖਦੇ ਹਨ।

ਕਿਸਾਨਾਂ ਤੇ ਗੋਲੀ ਨਾ ਚਲਾਉਣ ਦੇ ਆਦੇਸ਼

ਮਨਪ੍ਰੀਤ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਕਿ ਜਦੋਂ ਕਿਸਾਨਾਂ ਨੇ ਲਾਲ ਕਿਲ੍ਹੇ ਤੇ ਤਿਰੰਗਾ ਲਾਹ ਕੇ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਸੀ। ਉਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਫੋਨ ਲਗਾਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਹਾ ਸੀ ਕਿ ਦੇਖੀ ਗੋਲੀ ਨਾ ਚਲਾ ਦਿਓ ਕਿਉਂਕਿ ਤਿਰੰਗੇ ਵਿੱਚ ਅਤੇ ਨਿਸ਼ਾਨ ਸਾਹਿਬ ਵਿੱਚ ਕੋਈ ਫਰਕ ਨਹੀਂ ਹੈ।

ਨਰੇਂਦਰ ਮੋਦੀ ਨੇ ਅਮਿਤ ਸ਼ਾਹ ਨੂੰ ਕਿਹਾ ਕਿ ਨਿਸ਼ਾਨ ਸਾਹਿਬ ਵੀ ਸਾਡਾ ਹੀ ਹੈ। ਜੇਕਰ ਗੋਲੀ ਚੱਲ ਗਈ ਤਾਂ ਮੇਰੇ ਸਿਰ ‘ਤੇ ਕਲੰਕ ਲੱਗ ਜਾਵੇਗਾ।

ਪੰਜਾਬੀਆਂ ਨੇ ਕਾਂਗਰਸ ਨੂੰ ਕੀਤਾ ਮੁਆਫ਼

ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਕਿਹਾ ਕਿ ਕਾਂਗਰਸ ਨੇ ਤਾਂ ਕਹਿੰਦੇ ਦਰਬਾਰ ਸਾਹਿਬ ਤੇ ਟੈਂਕ ਚੜ੍ਹਾ ਦਿੱਤੇ ਪਰ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਮੁਆਫ ਕਰ ਦਿੱਤਾ। ਅਸੀਂ ਤਾਂ ਕੁਝ ਕੀਤਾ ਹੀ ਨਹੀਂ ਪਤਾ ਨਹੀਂ ਸਾਡੇ ਨਾਲ ਕੀ ਰੌਲਾ ਹੈ ਪੰਜਾਬੀਆਂ ਨੂੰ। 2-2 ਸਾਲ ਦੇ ਬੱਚਿਆਂ ਨੂੰ ਜੁੱਤੀਆਂ ਫੜਾ ਕੇ ਮੇਰੇ ਪੋਸਟਰ ਕੁੱਟੀ ਜਾਂਦੇ ਹੈ।

Exit mobile version