ਅੱਜ ਮੁੜ ਸ਼ੁਰੂ ਹੋਵੇਗਾ ਸਹਾਨੇਵਾਲ ਏਅਰਪੋਰਟ, CM ਮਾਨ ਕਰਨਗੇ ਸ਼ੁਰੂਆਤ, ਸਵੇਰੇ 10.50 ਵਜੇ ਪਹੁੰਚੇਗੀ ਪਹਿਲੀ ਉਡਾਣ

Updated On: 

06 Sep 2023 10:25 AM

ਸਾਹਨੇਵਾਲ ਹਵਾਈ ਅੱਡਾ ਅੱਜ ਤੋਂ ਮੁੜ ਖੁੱਲ੍ਹਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਏਅਰਪੋਰਟ ਨੂੰ ਚਾਲੂ ਕਰਵਾਉਣਗੇ। ਦੱਸ ਦਈਏ ਕਿ ਹਿੰਡਨ ਡੋਮੇਸਟਿਕ ਏਅਰਪੋਰਟ ਤੋਂ ਸਾਹਨੇਵਾਲ ਏਅਰਪੋਰਟ ਲਈ ਪਹਿਲੀ ਉਡਾਣ ਸਵੇਰੇ 10.50 'ਤੇ ਪਹੁੰਚੇਗੀ।

ਅੱਜ ਮੁੜ ਸ਼ੁਰੂ ਹੋਵੇਗਾ ਸਹਾਨੇਵਾਲ ਏਅਰਪੋਰਟ, CM ਮਾਨ ਕਰਨਗੇ ਸ਼ੁਰੂਆਤ, ਸਵੇਰੇ 10.50 ਵਜੇ ਪਹੁੰਚੇਗੀ ਪਹਿਲੀ ਉਡਾਣ
Follow Us On

ਲੁਧਿਆਣਾ ਨਿਊਜ਼। ਲੁਧਿਆਣਾ ਦਾ ਸਾਹਨੇਵਾਲ ਹਵਾਈ ਅੱਡਾ ਅੱਜ ਤੋਂ ਮੁੜ ਖੁੱਲ੍ਹਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਏਅਰਪੋਰਟ ਨੂੰ ਚਾਲੂ ਕਰਵਾਉਣਗੇ। ਦੱਸ ਦਈਏ ਕਿ ਹਿੰਡਨ ਡੋਮੇਸਟਿਕ ਏਅਰਪੋਰਟ ਤੋਂ ਸਾਹਨੇਵਾਲ ਏਅਰਪੋਰਟ ਲਈ ਪਹਿਲੀ ਉਡਾਣ ਸਵੇਰੇ 10.50 ‘ਤੇ ਪਹੁੰਚੇਗੀ। ਦਸਣਯੋਗ ਹੈ ਕਿ ਟੇਕ ਆਫ ਫਲਾਈਟ ਸਵੇਰੇ 11.10 ਵਜੇ ਹੈ ਜੋ ਹਿੰਡਨ 12.25 ‘ਤੇ ਪਹੁੰਚੇਗੀ।

ਦੱਸ ਦਈਏ ਕਿ ਸਾਹਨੇਵਾਲ ਹਵਾਈ ਅੱਡੇ ਨੂੰ ਚਾਲੂ ਕਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਇਲਾਵਾ ਹੋਰ ਮੰਤਰੀ ਅਤੇ ਆਗੂ ਵੀ ਹਵਾਈ ਅੱਡੇ ‘ਤੇ ਪੁੱਜਣਗੇ। ਏਅਰਪੋਰਟ ਸਟਾਫ਼ ਵੱਲੋਂ ਸਾਰੇ ਜ਼ਰੂਰੀ ਕੰਮ ਮੁਕੰਮਲ ਕਰ ਲਏ ਗਏ ਹਨ।

ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਸਾਹਨੇਵਾਲ ਹਵਾਈ ਅੱਡੇ ਬਾਰੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫਲਾਈਟ ਦਾ ਇੱਕ ਤਰਫਾ ਕਿਰਾਇਆ 31,48 ਰੁਪਏ ਹੋਵੇਗਾ, ਜੋ ਕਿ ਦਿੱਲੀ-ਲੁਧਿਆਣਾ ਫਲਾਈਟ ਲਈ ਵਾਜਬ ਹੈ। ਐਮਪੀ ਅਰੋੜਾ ਖੁਦ ਹਿੰਡਨ ਤੋਂ ਲੁਧਿਆਣਾ ਲਈ ਰਵਾਨਾ ਹੋਣਗੇ। ਸਾਹਨੇਵਾਲ ਲਈ ਇਸ ਉਦਘਾਟਨੀ ਉਡਾਣ ਵਿੱਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਸੇਵਾਮੁਕਤ ਜਨਰਲ ਵੀ ਕੇ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।

MOCA ਸਕੱਤਰ ਨੂੰ ਲਿਖਿਆ ਪੱਤਰ

ਸੰਸਦ ਮੈਂਬਰ ਅਰੋੜਾ ਨੇ ਸਾਹਨੇਵਾਲ ਹਵਾਈ ਅੱਡੇ ਦੇ ਮੁੜ ਚਾਲੂ ਹੋਣ ਦੇ ਮੁੱਦੇ ਨੂੰ ਪੰਜਾਬ ਲਈ ਵੱਡੀ ਪ੍ਰਾਪਤੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਲਈ ਕਾਫੀ ਸਮੇਂ ਤੋਂ ਕੋਸ਼ਿਸ਼ ਕਰ ਰਹੇ ਸਨ। 16 ਅਗਸਤ ਨੂੰ ਉਨ੍ਹਾਂ ਨੇ ਉਡਾਨ ਸਕੀਮ ਤਹਿਤ ਸਾਹਨੇਵਾਲ ਹਵਾਈ ਅੱਡੇ ਲਈ ਉਡਾਣਾਂ ਸ਼ੁਰੂ ਕਰਨ ਸਬੰਧੀ MOCA ਦੇ ਸਕੱਤਰ ਰਾਜੀਵ ਬਾਂਸਲ ਨੂੰ ਪੱਤਰ ਲਿਖਿਆ ਸੀ।

ਫਲਾਈਟ 5 ਦਿਨ ਚੱਲੇਗੀ

ਐਮਪੀ ਅਰੋੜਾ ਨੇ ਦੱਸਿਆ ਕਿ ਇਹ ਫਲਾਈਟ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਦਿਨਾਂ ਲਈ ਉਡਾਣ ਭਰੇਗੀ। ਅਕਤੂਬਰ ਦੇ ਅੰਤ ਤੋਂ ਪੂਰੇ ਹਫ਼ਤੇ ਲਈ ਉਡਾਣਾਂ ਸ਼ੁਰੂ ਹੋ ਜਾਣਗੀਆਂ। ਦੱਸਿਆ ਗਿਆ ਕਿ 10 ਸਤੰਬਰ 2023 ਤੋਂ ਹਿੰਡਨ ਨੂੰ ਵੀ ਬਠਿੰਡਾ ਨਾਲ ਜੋੜ ਦਿੱਤਾ ਜਾਵੇਗਾ। ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਦਾ ਕੰਮ ਜਲਦੀ ਹੀ ਪੂਰਾ ਹੋਣ ਜਾ ਰਿਹਾ ਹੈ, ਜਿਸ ਤੋਂ ਬਾਅਦ ਉੱਥੋਂ ਵੀ ਫਲਾਈਟ ਸੁਵਿਧਾ ਸ਼ੁਰੂ ਹੋ ਜਾਵੇਗੀ।