Ludhiana Cash Van Loot: ਸੇਫਟੀ ਟੈਂਕ ‘ਚ ਲੁਕੋ ਕੇ ਰੱਖੇ ਸਨ ਪੈਸੇ, ਪੁਲਿਸ ਨੇ ਬਰਾਮਦ ਕੀਤੇ ਭਿੱਜੇ ਹੋਏ ਨੋਟ

Updated On: 

15 Jun 2023 16:48 PM

Ludhiana Cash Loot: ਲੁਧਿਆਣਾ ਪੁਲਿਸ ਕਮਿਸ਼ਨਰ ਨੇ ਕੈਸ਼ ਵੈਨ ਕੰਪਨੀ ਸੀਐਮਐਸ 'ਤੇ ਸਵਾਲ ਚੁੱਕੇ ਹਨ। ਉਹ ਕਹਿ ਚੁੱਕੇ ਹਨ ਕਿ ਕੰਪਨੀ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧ ਬਿਲਕੁੱਲ ਵੀ ਸਹੀ ਨਹੀਂ ਸਨ।

Ludhiana Cash Van Loot: ਸੇਫਟੀ ਟੈਂਕ ਚ ਲੁਕੋ ਕੇ ਰੱਖੇ ਸਨ ਪੈਸੇ, ਪੁਲਿਸ ਨੇ ਬਰਾਮਦ ਕੀਤੇ ਭਿੱਜੇ ਹੋਏ ਨੋਟ
Follow Us On

ਪੰਜਾਬ ਨਿਊਜ਼: ਲੁਧਿਆਣਾ ਲੁੱਟ ਮਾਮਲੇ ਚ ਪੁਲਿਸ ਵੱਲੋਂ ਲਗਾਤਾਰ ਇਕ ਤੋਂ ਬਾਅਦ ਇਕ ਖੁਲਾਸੇ ਕੀਤੇ ਜਾ ਰਹੇ ਹਨ, ਪੰਜ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਨ੍ਹਾਂ ਨੇ ਬਾਕੀ ਮੁਲਜ਼ਮਾਂ ਨੇ ਭੇਤ ਖੋਲਣੇ ਵੀ ਸ਼ੁਰੂ ਕਰ ਦਿੱਤੇ ਹਨ, ਪੁਲਿਸ ਨੇ ਬੀਤੇ ਦਿਨ ਛੇਵੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਨੂੰ ਲੈ ਕੇ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋ ਮੁਲਾਜ਼ਮਾਂ ਕੋਲੋਂ ਲੁੱਟ ਦੇ ਪੈਸੇ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਕੰਪਨੀ ਦੇ ਮੁਲਾਜ਼ਮ ਮਨਜਿੰਦਰ ਤੋਂ ਹੋਰ 50 ਲੱਖ ਰੁਪਏ ਤਾਂ ਗ੍ਰਿਫਤਾਰ ਕੀਤੇ ਛੇਵੇਂ ਮੁਲਜ਼ਮ ਨਰਿੰਦਰ ਕੋਲੋਂ 25 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਇਨ੍ਹਾਂ ਚੋ ਮਨਜਿੰਦਰ ਨੇ ਸਾਰੇ ਪੈਸੇ ਸੇਫਟੀ ਟੈਂਕ ਚ ਲੁਕਾ ਕੇ ਰੱਖੇ ਸਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਨਰਿੰਦਰ ਸਿੰਘ ਉਰਫ ਹੈਪੀ ਨੂੰ 25 ਲੱਖ ਰੁਪਏ ਦੀ ਰਾਸ਼ੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੁਲਿਸ ਨੇ ਇਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ ਕੰਪਨੀ ਵਿੱਚ ਕੰਮ ਕਰਨ ਵਾਲੇ ਮਨਜਿੰਦਰ ਸਿੰਘ ਉਰਫ ਮਨੀ ਤੋਂ 50 ਲੱਖ ਰੁਪਏ ਦੀ ਲੁੱਟ ਹੋਈ ਹੋਰ ਰਾਸ਼ੀ ਬਰਾਮਦ ਕੀਤੀ ਹੈ। ਜੋ ਉਸ ਨੇ ਘਰ ਦੇ ਸੇਫਟੀ ਟੈਂਕ ਦੇ ਵਿਚ ਲੁਕਾ ਕੇ ਰੱਖੀ ਹੋਈ ਸੀ। ਇਨ੍ਹਾਂ ਪੈਸਿਆਂ ਦੀ ਬਰਾਮਦਗੀ ਦੌਰਾਨ ਪੁਲਿਸ ਵੱਲੋਂ ਵੀਡੀਓ ਵੀ ਬਣਾਈ ਗਈ ਸੀ, ਜਿਸ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਪੁਲਿਸ ਦੀ ਟੀਮ ਨੇ ਮੁਲਜ਼ਮ ਕੋਲੋਂ ਭਿੱਜੇ ਹੋਏ ਨੋਟ ਬਰਾਮਦ ਕੀਤੇ।

ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ-ਕਾਨਫ਼ਰੰਸ ਦੌਰਾਨ ਦਾਅਵਾ ਕੀਤਾ ਕਿ ਬਾਕੀ ਫਰਾਰ ਮੁਲਜ਼ਮਾਂ ਨੂੰ ਛੇਤੀ ਹੀ ਫੜ ਕੇ ਸਾਹਮਣੇ ਲਿਆਵਾਂਗੇ। ਪੁਲਿਸ ਵਲੋਂ ਖੁਲਾਸਾ ਕੀਤਾ ਗਿਆ ਕਿ ਮੁਲਜਮਾਂ ਨੇ ਕਾਲੇ ਕੱਪੜਿਆਂ ਚ ਵਾਰਦਾਤ ਨੂੰ ਰਾਤ ਦੇ ਹਨ੍ਹੇਰੇ ਚ ਅੰਜਾਮ ਦਿੱਤਾ ਤਾਂ ਜੋ ਕਿਸੇ ਦੀ ਪਛਾਣ ਨਾ ਹੋ ਸਕੇ। ਜਾਂਚ ਵਿੱਚ ਸਾਹਮਣੇ ਆਇਆ ਕਿ ਫੜੇ ਗਏ ਮੁਲਜ਼ਮਾਂ ਦਾ ਕੋਈ ਕ੍ਰਿਮਿਨਲ ਰਿਕਾਰਡ ਨਹੀਂ ਹੈ। ਲਾਲਚ ਵਿੱਚ ਆ ਕੇ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਹੁਣ ਤੱਕ 5.75 ਕਰੋੜ ਰੁਪਏ ਹੋ ਚੁੱਕੇ ਹਨ ਬਰਾਮਦ

ਦੱਸ ਦੇਈਏ ਕਿ ਪੁਲਿਸ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੁੱਲ 5 ਕਰੋੜ 75 ਲੱਖ 700 ਰੁਪਏ ਦੀ ਨਗਦੀ ਬਰਾਮਦ ਕਰ ਚੁੱਕੀ ਹੈ। ਇਸ ਮਾਮਲੇ ਵਿੱਚ ਗ੍ਰਿਫਤਾਰ ਮੁਲਜ਼ਮਾਂ ਦੀ ਸ਼ਨਾਖ਼ਤ ਮਨਜਿੰਦਰ ਸਿੰਘ ਉਰਫ ਮਨੀ ਜੋ ਕਿ ਪਿੰਡ ਅੱਬੂਵਾਲ ਦਾ ਰਹਿਣ ਵਾਲਾ ਹੈ, ਉਸ ਨੇ ਮਨਦੀਪ ਕੌਰ ਜੋ ਕਿ ਉਸ ਦੇ ਸੰਪਰਕ ਵਿਚ ਆਈ ਸੀ ਉਸ ਨਾਲ ਮਿਲ ਕੇ ਹੀ ਪੂਰੀ ਸਾਜਿਸ਼ ਰਚੀ ਸੀ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਵਿਚ ਮਨਜਿੰਦਰ ਸਿੰਘ ਜੋ ਕਿ ਸੀਐਮਐਸ ਕੰਪਨੀ ਦਾ ਡਰਾਈਵਰ ਹੈ, ਉਸ ਤੋਂ ਇਲਾਵਾ ਮਨਦੀਪ ਸਿੰਘ ਪਿੰਡ ਕੋਠੇਹਾਰੀ ਜਗਰਾਓਂ, ਹਰਵਿੰਦਰ ਸਿੰਘ ਜਗਰਾਉ ਪਰਮਜੀਤ ਸਿੰਘ ਪਿੰਡ ਕਾਉਂਕੇ ਕਲਾਂ, ਹਰਪ੍ਰੀਤ ਸਿੰਘ ਵਾਸੀ ਡੇਹਲੋਂ ਸ਼ਾਮਿਲ ਸਨ।

ਜਿਨ੍ਹਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਉਨ੍ਹਾਂ ਵਿੱਚ ਇਸ ਪੂਰੇ ਕੇਸ ਦੀ ਮਾਸਟਰ ਮਾਇੰਡ ਮਨਦੀਪ ਕੌਰ ਉਰਫ਼ ਮੋਨਾ, ਨਰਿੰਦਰ ਸਿੰਘ, ਜਸਵਿੰਦਰ ਸਿੰਘ, ਗੁਲਸ਼ਨ ਅਤੇ ਨੰਨੀ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ । ਹਾਲਾਂਕਿ ਪੁਲਿਸ ਨੇ ਹਾਲੇ ਛੇਵੇਂ ਮੁਲਜ਼ਮ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਪਰ ਦਾਅਵਾ ਕੀਤਾ ਹੈ ਕਿ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਕੰਪਨੀ ਦੀ ਸੁਰੱਖਿਆ ਵਿਵਸਥਾ ਤੇ ਸਵਾਲ ਚੁੱਕ ਚੁੱਕੀ ਹੈ ਪੁਲਿਸ

ਪੁਲਿਸ ਕਮਿਸ਼ਨਰ ਸਿੱਧੂ ਨੇ ਕੰਪਨੀ ਦੀ ਸੁਰੱਖਿਆ ਵਿਵਸਥਾ ਤੇ ਸਵਾਲ ਚੁੱਕੇ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਕਿ ਇਸ ਕੰਪਨੀ ਵੱਲੋਂ ਜੋ ਵੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਸਿਸਟਮ ਲਗਾਏ ਗਏ ਨੇ ਉਹ ਸਭ ਫੇਲ ਸਾਬਤ ਹੋਏ ਨੇ। ਉਨ੍ਹਾਂ ਕਿਹਾ ਸੀ ਕਿ ਜਿਸ ਸਮੇਂ ਚੋਰੀ ਹੋਈ ਹੈ ਉੱਸ ਸਮੇਂ ਇਕ ਤਾਰ ਨੂੰ ਕੱਟ ਦਿੱਤਾ ਗਿਆ ਸੀ। ਜਿਸ ਨਾਲ ਸਾਰਾ ਸਿਸਟਮ ਬੰਦ ਹੋ ਗਿਆ ਅਤੇ ਮੁਲਜ਼ਮ ਲੁਟੇਰੇ ਅਸਾਨੀ ਨਾਲ ਇਸ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਉਨ੍ਹਾਂ ਸਿਕਉਰਿਟੀ ਵਿੱਚ ਹਥਿਆਰਾਂ ਨਾਲ ਲੈਸ ਸੁਰੱਖਿਆ ਮੁਲਾਜ਼ਮਾਂ ਤੇ ਵੀ ਸਵਾਲ ਚੁੱਕੇ ਸਨ। ਪੁਲਿਸ ਕਮਿਸ਼ਨਰ ਨੇ ਕਿਹਾ ਸੀ ਕਿ ਉਹ ਸੁਰੱਖਿਆ ਮੁਲਾਜ਼ਮ ਆਪਣੀ ਰਾਇਫ਼ਲਸ ਨੂੰ ਆਪਣੇ ਉਪਰ ਰੱਖ ਕੇ ਸੁੱਤੇ ਹੋਏ ਦਿਖਾਈ ਦਿੱਤੇ, ਜੋ ਕੰਪਨੀ ਦੀ ਸਭ ਤੋਂ ਵੱਡੀ ਲਾਪਰਵਾਹੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ