ਲੁਧਿਆਣਾ ਦੇ ਪਬਲਿਕ ਟਾਇਲਟ ਬਣੇ ਨਸ਼ੇੜੀਆਂ ਦੇ ਅੱਡੇ, ਵੀਡੀਓ ਹੋ ਰਹੀ ਵਾਇਰਲ
Ludhiana Viral Video: ਲੁਧਿਆਣਾ ਵਿੱਚ ਲੋਕਾਂ ਨੂੰ ਦੇਖ ਨਸ਼ੇੜੀ ਮੌਕੇ ਤੋਂ ਫ਼ਰਾਰ ਹੋ ਗਏ। ਇਨ੍ਹਾਂ 'ਚੋਂ ਦੋ ਨਸ਼ੇੜੀਆਂ ਨੂੰ ਲੋਕਾਂ ਨੇ ਕਾਬੂ ਕਰ ਲਿਆ। ਫੜੇ ਗਏ ਇੱਕ ਨਸ਼ੇੜੀ ਨੇ ਖੁਦ ਨੂੰ ਨਗਰ ਨਿਗਮ ਦਾ ਕੱਚਾ ਕਰਮਚਾਰੀ ਦੱਸਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਸ਼ੇੜੀ ਰੋਜ਼ਾਨਾ ਪਬਲਿਕ ਟਾਇਲਟ 'ਚ ਆ ਕੇ ਨਸ਼ਾ ਕਰਦੇ ਹਨ। ਨਸ਼ੇੜੀ ਕਾਫ਼ੀ ਦੇਰ ਤੱਕ ਟਾਇਲਟ ਅੰਦਰ ਰਹਿੰਦੇ ਹਨ ਤੇ ਨਸ਼ਾ ਕਰਕੇ ਬਾਹਰ ਆਉਂਦੇ ਹਨ।
ਲੁਧਿਆਣਾ ਦੇ ਪਬਲਿਕ ਟਾਇਲਟ ਬਣੇ ਨਸ਼ੇੜੀਆਂ ਦੇ ਅੱਡੇ, ਵੀਡੀਓ ਹੋ ਰਹੀ ਵਾਇਰਲ
ਲੁਧਿਆਣਾ ‘ਚ ਬਣੇ ਪਬਲਿਕ ਟਾਇਲਟ ਨਸ਼ੇੜੀਆਂ ਲਈ ਨਸ਼ਾ ਦੇ ਅੱਡੇ ਬਣੇ ਗਏ ਹਨ। ਇੱਥੇ ਨਸ਼ੇੜੀ ਇਕੱਠੇ ਹੋ ਕੇ ਚਿੱਟਾ (ਡਰੱਗਸ) ਤੇ ਹੋਰ ਕਈ ਤਰ੍ਹਾਂ ਦੇ ਨਸ਼ੇ ਕਰ ਰਹੇ ਹਨ। ਅਜਿਹੀ ਹੀ ਇੱਕ ਘਟਨਾ ਸੁਭਾਨੀ ਬਿਲਡਿੰਗ ਚੌਕ ਦੇ ਨੇੜੇ ਬਣੇ ਪਬਲਿਕ ਟਾਇਲਟ ਤੋਂ ਆਈ ਹੈ। ਜਿੱਥੇ ਚਾਰ ਨਸ਼ੇੜੀ ਟਾਇਲਟ ਅੰਦਰ ਵੜ ਕੇ ਨਸ਼ਾ ਕਰ ਰਹੇ ਸਨ। ਕੁੱਝ ਲੋਕਾਂ ਨੇ ਉਨ੍ਹਾਂ ਦੀ ਨਸ਼ਾ ਕਰਦਿਆਂ ਦੀ ਵੀਡੀਓ ਬਣਾ ਲਈ।
ਲੋਕਾਂ ਨੂੰ ਦੇਖ ਨਸ਼ੇੜੀ ਮੌਕੇ ਤੋਂ ਫ਼ਰਾਰ ਹੋ ਗਏ। ਇਨ੍ਹਾਂ ‘ਚੋਂ ਦੋ ਨਸ਼ੇੜੀਆਂ ਨੂੰ ਲੋਕਾਂ ਨੇ ਕਾਬੂ ਕਰ ਲਿਆ। ਫੜੇ ਗਏ ਇੱਕ ਨਸ਼ੇੜੀ ਨੇ ਖੁਦ ਨੂੰ ਨਗਰ ਨਿਗਮ ਦਾ ਕੱਚਾ ਕਰਮਚਾਰੀ ਦੱਸਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਸ਼ੇੜੀ ਰੋਜ਼ਾਨਾ ਪਬਲਿਕ ਟਾਇਲਟ ‘ਚ ਆ ਕੇ ਨਸ਼ਾ ਕਰਦੇ ਹਨ। ਨਸ਼ੇੜੀ ਕਾਫ਼ੀ ਦੇਰ ਤੱਕ ਟਾਇਲਟ ਅੰਦਰ ਰਹਿੰਦੇ ਹਨ ਤੇ ਨਸ਼ਾ ਕਰਕੇ ਬਾਹਰ ਆਉਂਦੇ ਹਨ।
ਸਮਾਜ ਸੇਵਕ ਮਨਕੁਸ਼ ਕਪੂਰ ਨੇ ਨਸ਼ਾ ਕਰਨ ਵਾਲਿਆਂ ਨੂੰ ਰੰਗੇ ਹੱਥੀਂ ਫੜਿਆ
ਲੁਧਿਆਣਾ ਦੇ ਇੱਕ ਸਮਾਜ ਸੇਵਕ ਮਨਕੁਸ਼ ਕਪੂਰ ਨੇ ਨਸ਼ਿਆਂ ਵਿਰੁੱਧ ਇੱਕ ਵੱਡੀ ਪਹਿਲਕਦਮੀ ਸ਼ੁਰੂ ਕੀਤੀ। ਉਨ੍ਹਾਂ ਨੇ ਕੁਝ ਨਸ਼ਾ ਕਰਨ ਵਾਲਿਆਂ ਨੂੰ ਰੰਗੇ ਹੱਥੀਂ ਫੜਿਆ। ਸਥਾਨਕ ਨਿਵਾਸੀਆਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਮਨਕੁਸ਼ ਕਪੂਰ ਅਤੇ ਉਨ੍ਹਾਂ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਸ਼ੱਕੀ ਗਤੀਵਿਧੀਆਂ ਦੀ ਨਿਗਰਾਨੀ ਕੀਤੀ। ਥੋੜ੍ਹੀ ਦੇਰ ਬਾਅਦ, ਉਨ੍ਹਾਂ ਨੇ ਕਈ ਨੌਜਵਾਨਾਂ ਨੂੰ ਨਸ਼ਿਆਂ ਦਾ ਸੇਵਨ ਕਰਦੇ ਫੜਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਉਨ੍ਹਾਂ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਲਿਆ। ਮਨਕੁਸ਼ ਕਪੂਰ ਨੇ ਕਿਹਾ ਕਿ ਸਮਾਜ ਨੂੰ ਨਸ਼ਿਆਂ ਦੀ ਦੁਰਵਰਤੋਂ ਦੀਆਂ ਬੁਰਾਈਆਂ ਤੋਂ ਬਚਾਉਣ ਲਈ ਹਰ ਨਾਗਰਿਕ ਨੂੰ ਅੱਗੇ ਆਉਣਾ ਚਾਹੀਦਾ ਹੈ। ਸਥਾਨਕ ਭਾਈਚਾਰੇ ਨੇ ਉਨ੍ਹਾਂ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ।
ਸਮਾਜ ਸੇਵਕ ਮਨਕੁਸ਼ ਕਪੂਰ ਨੇ ਦੱਸਿਆ ਕਿ ਇੱਕ ਨਸ਼ੇੜੀ ਸਭ ਤੋਂ ਪਹਿਲਾਂ ਬਾਥਰੂਮ ਅੰਦਰ ਗਿਆ। ਇਸ ਤੋਂ ਬਾਅਦ ਤਿੰਨ ਹੋਰ ਨਸ਼ੇੜੀ ਉਸ ਦੇ ਪਿੱਛੇ ਟਾਇਲਟ ‘ਚ ਗਏ। ਸਭ ਤੋਂ ਪਹਿਲਾਂ ਟਾਇਲਟ ‘ਚ ਵੜਨ ਵਾਲਾ ਨਸ਼ੇੜੀ ਹੀ ਨਸ਼ਾ ਲੈ ਕੇ ਆਇਆ ਸੀ ਤੇ ਉਹ ਬਾਕੀ ਤਿੰਨ ਨਸ਼ੇੜੀਆਂ ਨਾਲ ਨਸ਼ਾ ਕਰਨ ਲੱਗਾ ਸੀ। ਉਨ੍ਹਾਂ ਨੂੰ ਲੋਕਾਂ ਨੇ ਦੇਖਿਆ ਤੇ ਵੀਡੀਓ ਬਣਾ ਲਈ, ਜਿਸ ਤੋਂ ਬਾਅਦ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ
ਸਭ ਤੋਂ ਪਹਿਲਾਂ ਟਾਇਲਟ ਅੰਦਰ ਜਾਣ ਵਾਲਾ ਨਸ਼ੇੜੀ, ਜੋ ਕਿ ਨਸ਼ਾ ਵੀ ਲੈ ਕੇ ਆਇਆ ਸੀ। ਉਹ ਮੌਕੇ ਤੋਂ ਫ਼ਰਾਰ ਹੋਣ ‘ਚ ਕਾਮਯਾਬ ਰਿਹਾ। ਹਾਲਾਂਕਿ, ਲੋਕਾਂ ਨੇ ਦੋ ਨਸ਼ੇੜੀਆਂ ਨੂੰ ਕਾਬੂ ਕਰ ਲਿਆ। ਲੋਕਾਂ ਨੇ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ। ਫੜ੍ਹੇ ਗਏ ਨਸ਼ੇੜੀਆਂ ਵਿੱਚੋਂ ਇੱਕ ਨੇ ਖੁਦ ਨੂੰ ਨਗਰ ਨਿਗਮ ਦਾ ਕੱਚਾ ਮੁਲਾਜ਼ਮ ਦੱਸਿਆ। ਉਸ ਨੇ ਕਿਹਾ ਕਿ ਉਸ ਦਾ ਸਾਥੀ ਨਸ਼ਾ ਲੈ ਕੇ ਆਇਆ ਸੀ। ਉਹ ਸਿਰਫ਼ ਸ਼ਰਾਬ ਪੀਂਦਾ ਹੈ ਤੇ ਅੱਜ ਪਹਿਲੀ ਵਾਰ ਚਿੱਟੇ ਦਾ ਨਸ਼ਾ ਕਰਨ ਲੱਗਾ ਸੀ। ਦੂਜੇ ਕਾਬੂ ਕੀਤੇ ਗਏ ਨਸ਼ੇੜੀ ਨੇ ਵੀ ਕਿਹਾ ਕਿ ਉਹ ਨਸ਼ਾ ਨਹੀਂ ਕਰਦਾ ਹੈ। ਹਾਲਾਂਕਿ, ਇਸ ਸਭ ਤੋਂ ਦੌਰਾਨ ਕਾਬੂ ਕੀਤੇ ਦੋਵੇਂ ਨਸ਼ੇੜੀ ਵੀ ਫ਼ਰਾਰ ਹੋ ਗਏ।
