ਵੜਿੰਗ ਦੀ ਮੀਟਿੰਗ ‘ਚ ਨਹੀਂ ਆਏ ਆਸ਼ੂ, ਲੁਧਿਆਣਾ ਵਿੱਚ ਸੀ ਕਾਂਗਰਸੀਆਂ ਦੀ ਬੈਠਕ | ludhiana raja warring meeting bharat bhushan ashu not reached know full in punjabi Punjabi news - TV9 Punjabi

ਵੜਿੰਗ ਦੀ ਮੀਟਿੰਗ ਚ ਨਹੀਂ ਆਏ ਆਸ਼ੂ, ਲੁਧਿਆਣਾ ਵਿੱਚ ਸੀ ਕਾਂਗਰਸੀਆਂ ਦੀ ਬੈਠਕ

Updated On: 

24 Jun 2024 17:00 PM

ਲੁਧਿਆਣਾ ਜ਼ਿਲਾ ਕਾਂਗਰਸ 'ਚ ਕਾਫੀ ਵਿਵਾਦ ਚੱਲ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਦੂਰੀ ਵਧਦੀ ਜਾ ਰਹੀ ਹੈ। ਕਈ ਵਾਰ ਆਸ਼ੂ ਵੜਿੰਗ ਦੀ ਤਸਵੀਰਾਂ ਬੋਰਡਾਂ 'ਤੇ ਨਹੀਂ ਲਗਾਉਂਦੇ ਅਤੇ ਕਈ ਵਾਰ ਵੜਿੰਗ ਦੇ ਧੰਨਵਾਦੀ ਬੋਰਡਾਂ 'ਤੇ ਆਸ਼ੂ ਦੀ ਤਸਵੀਰ ਨਹੀਂ ਮਿਲਦੀ।

ਵੜਿੰਗ ਦੀ ਮੀਟਿੰਗ ਚ ਨਹੀਂ ਆਏ ਆਸ਼ੂ, ਲੁਧਿਆਣਾ ਵਿੱਚ ਸੀ ਕਾਂਗਰਸੀਆਂ ਦੀ ਬੈਠਕ

ਪ੍ਰੈੱਸ ਕਾਨਫਰੰਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ

Follow Us On

ਲੁਧਿਆਣਾ ਤੋਂ ਨਵੇਂ ਚੁਣੇ ਗਏ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਪਹੁੰਚੇ। ਜਿੱਥੇ ਉਹਨਾਂ ਨੇ ਸਰਕਟ ਹਾਊਸ ਵਿਖੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਵੀ ਕੀਤੀ ਪਰ ਇਸ ਮੀਟਿੰਗ ਵਿੱਚ ਸੂਬਾ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਗ਼ੈਰਹਾਜ਼ਰ ਰਹੇ। ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਆਸ਼ੂ ਸਬੰਧੀ ਵੜਿੰਗ ਨੂੰ ਸਵਾਲ ਪੁੱਛਿਆ ਤਾਂ ਉਹਨਾਂ ਕਿਹਾ ਕਿ ਅਸੀਂ ਸਾਰਿਆਂ ਨੂੰ ਸੁਨੇਹਾ ਭੇਜਿਆ ਸੀ, ਕੁਝ ਲੋਕ ਆਏ ਤੇ ਕੁਝ ਨਹੀਂ ਆਏ। ਹੋ ਸਕਦਾ ਹੈ ਕਿ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੋਵੇ।

ਵੜਿੰਗ ਨੇ ਕਿਹਾ ਕਿ ਸਾਰਿਆਂ ਨੂੰ ਇਕਜੁੱਟ ਰਹਿਣ ਦੀ ਲੋੜ ਹੈ। ਉਹਨਾਂ ਕਿਹਾ ਕਿ ਜੇਕਰ ਸਾਰੇ ਆਗੂ ਵੱਖ-ਵੱਖ ਸੁਰਾਂ ਵਿੱਚ ਬਿਆਨ ਦੇਣਗੇ ਤਾਂ 2027 ਦੀ ਜਿੱਤ ਮੁਸ਼ਕਲ ਹੋ ਜਾਵੇਗੀ। ਇਸ ਲਈ ਸਾਰੇ ਕਾਂਗਰਸੀਆਂ ਨੂੰ ਇਕਜੁੱਟ ਰਹਿਣ ਦੀ ਲੋੜ ਹੈ।

ਲੁਧਿਆਣਾ ਵਿੱਚ ਖੁੱਲ੍ਹੇਗਾ ਦਫ਼ਤਰ

ਵੜਿੰਗ ਨੇ ਦੱਸਿਆ ਕਿ ਅੱਜ ਬੱਚਤ ਭਵਨ ਵਿੱਚ ਲੋਕਾਂ ਦੀ ਸੇਵਾ ਲਈ ਬਣਾਏ ਜਾ ਰਹੇ ਸਰਕਾਰੀ ਦਫ਼ਤਰ ਦਾ ਨਿਰੀਖਣ ਕੀਤਾ ਗਿਆ। ਇਸ ਦਫ਼ਤਰ ਵਿੱਚ ਕੰਮ ਇਸ ਤਰ੍ਹਾਂ ਕੀਤਾ ਜਾਵੇਗਾ ਕਿ ਲੋਕਾਂ ਨੂੰ ਲੱਗੇਗਾ ਕਿ ਰਾਜਾ ਵੜਿੰਗ ਹਰ ਸਮੇਂ ਉਨ੍ਹਾਂ ਵਿੱਚ ਹੀ ਹੈ। ਲੁਧਿਆਣਾ ਦੇ ਲੋਕਾਂ ਲਈ ਇੱਕ ਪਬਲਿਕ ਨੰਬਰ ਵੀ ਐਲਾਨ ਕੀਤਾ ਜਾਵੇਗਾ ਜਿਸ ‘ਤੇ ਲੋਕ ਸੰਪਰਕ ਕਰਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕਣਗੇ।

ਲੋਕ ਦੇਣ ਕਾਂਗਰਸ ਦਾ ਸਾਥ- ਵੜਿੰਗ

ਵੜਿੰਗ ਨੇ ਕਿਹਾ ਕਿ ਜਿਸ ਤਰ੍ਹਾਂ ਲੋਕਾਂ ਨੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਜਿੱਤ ਦਾ ਫਤਵਾ ਦਿੱਤਾ ਹੈ, ਉਸੇ ਤਰ੍ਹਾਂ ਜਲੰਧਰ ਉਪ ਚੋਣ ਵਿੱਚ ਵੀ ਲੋਕਾਂ ਨੂੰ ਕਾਂਗਰਸ ਦਾ ਸਾਥ ਦੇਣ ਦੀ ਲੋੜ ਹੈ। ਵੜਿੰਗ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਹਾਲਤ ਵਿਗੜ ਰਹੀ ਹੈ। ਪੰਜਾਬੀਆਂ ਸਿਰ 350 ਕਰੋੜ ਦਾ ਕਰਜ਼ਾ ਚੜ੍ਹਿਆ ਹੋਇਆ ਹੈ। ਜੇਕਰ ਪੰਜਾਬੀਆਂ ਨੇ ਅੱਜ ‘ਆਪ’ ਆਦਮੀ ਪਾਰਟੀ ਦੀ ਸਰਕਾਰ ਨੂੰ ਨਾ ਰੋਕਿਆ ਤਾਂ ਆਉਣ ਵਾਲੇ ਸਮੇਂ ‘ਚ ਕਰਜ਼ਾ 500 ਕਰੋੜ ਤੋਂ ਉਪਰ ਚਲਾ ਜਾਵੇਗਾ।

ਜਲੰਧਰ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਦਰਜ ਕਰਕੇ ਲੋਕ ਆਮ ਆਦਮੀ ਪਾਰਟੀ ਨੂੰ ਇਹ ਸੁਨੇਹਾ ਦੇਣਗੇ ਕਿ ਪੰਜਾਬ ਨੂੰ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ। ਭਾਜਪਾ ਨੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਭਾਜਪਾ ਚੋਣਾਂ ਹਾਰ ਜਾਂਦੀ ਹੈ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਰੱਬ ਨੇ ਆਪਣੇ ਨਾਂ ਦੀ ਦੁਰਵਰਤੋਂ ਨਾ ਕਰਨ ਦਾ ਸੁਨੇਹਾ ਦਿੱਤਾ ਹੈ। ਰੱਬ ਕਿਸੇ ਇੱਕ ਦਾ ਨਹੀਂ ਹੈ।

ਪੁਲਿਸ ਦਾ ਮਨੋਬਲ ਉੱਚਾ ਕਰਨ ਦੀ ਲੋੜ-ਵੜਿੰਗ

ਵੜਿੰਗ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਬਿਆਨ ਦਿੱਤਾ ਸੀ ਕਿ ਪੰਜਾਬ ਪੁਲਿਸ ਨਸ਼ੇ ਦੀ ਸਪਲਾਈ ਵਿੱਚ ਸ਼ਾਮਿਲ ਹੈ। ਪੁਲਿਸ ਨੂੰ ਇਸ ਤਰ੍ਹਾਂ ਟੈਗ ਕਰਨਾ ਠੀਕ ਨਹੀਂ ਹੈ। ਉਹਨਾਂ ਕਿਹਾ ਕਿ ਪੁਲਿਸ ਦੇ ਕੁਝ ਲੋਕ ਗਲਤ ਹੋ ਸਕਦੇ ਹਨ ਪਰ ਪੂਰੀ ਪੁਲਿਸ ਗਲਤ ਨਹੀਂ ਹੈ। ਅੱਜ ਹਾਲਾਤ ਅਜਿਹੇ ਹਨ ਕਿ ਪੁਲਿਸ ਜਬਰੀ ਰਿਟਾਇਰਮੈਂਟ ਲੈਣ ਦੀ ਤਿਆਰੀ ਕਰ ਰਹੀ ਹੈ। ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੁਲਿਸ ਮੁਲਾਜ਼ਮਾਂ ਨੂੰ ਗਲੇ ਲਗਾਏ। ਜੇਕਰ ਪੁਲਿਸ ਦਾ ਮਨੋਬਲ ਡਿੱਗਿਆ ਤਾਂ ਸੂਬੇ ਨੂੰ ਸੰਭਾਲਣਾ ਔਖਾ ਹੋ ਜਾਵੇਗਾ।

‘ਸਰਕਾਰ ਲੋਕਾਂ ਤੇ ਕੱਢ ਰਹੀ ਹੈ ਗੁੱਸਾ’

ਵੜਿੰਗ ਨੇ ਕਿਹਾ ਕਿ ਲੋਕ ਸਭਾ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਲੋਕਾਂ ‘ਤੇ ਆਪਣਾ ਗੁੱਸਾ ਕੱਢ ਰਹੀ ਹੈ। ਹਰ ਰੋਜ਼ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ। ਲੋਕਾਂ ਨੂੰ ਪੀਣ ਲਈ ਪਾਣੀ ਨਹੀਂ ਮਿਲ ਰਿਹਾ। ਜਦੋਂ ਵੜਿੰਗ ਨੂੰ ਪੁੱਛਿਆ ਗਿਆ ਕਿ ਕੀ ਉਹ ਟੋਲ ਪਲਾਜ਼ਾ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਸਮਰਥਨ ਕਰਦੇ ਹਨ, ਤਾਂ ਵੜਿੰਗ ਨੇ ਕਿਹਾ ਕਿ ਕਾਨੂੰਨ ਦੇ ਦਾਇਰੇ ‘ਚ ਰਹਿਣ ਵਾਲਾ ਕੰਮ ਹੀ ਮਨਜ਼ੂਰ ਹੈ। ਬਾਕੀ ਟੋਲ ਪਲਾਜ਼ਿਆਂ ਵਿੱਚ ਜੋ ਰੇਟ ਵਧਾਏ ਗਏ ਹਨ, ਉਹ ਪੂਰੇ ਭਾਰਤ ਵਿੱਚ ਵਧਾ ਦਿੱਤੇ ਗਏ ਹਨ। ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਉਹ ਕੇਂਦਰੀ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਗੱਲ ਕਰਨਗੇ ਤਾਂ ਜੋ ਸਮੱਸਿਆ ਦਾ ਕੋਈ ਹੱਲ ਕੱਢਿਆ ਜਾ ਸਕੇ।

Exit mobile version