ਲੁਧਿਆਣਾ ‘ਚ 25 ਪੁਲਿਸ ਮੁਲਾਜ਼ਮਾਂ ਨੂੰ ਨੋਟਿਸ: ਡਿਊਟੀ ਜੁਆਇਨ ਕਰਨ ਦੇ ਹੁਕਮ, ਤਬਾਦਲੇ ਤੋਂ ਬਾਅਦ ਅਧਿਕਾਰੀ ਆਪਣੇ ਨਾਲ ਲੈ ਗਏ ਗੰਨਮੈਨ ਤੇ ਰਸੋਈਏ

Updated On: 

10 Apr 2024 23:41 PM

ਦੂਜੇ ਜ਼ਿਲ੍ਹਿਆਂ ਵਿੱਚ ਤਬਾਦਲੇ ਤੋਂ ਬਾਅਦ ਉਹ ਗੰਨਮੈਨਾਂ ਨੂੰ ਆਪਣੇ ਨਾਲ ਲੈ ਗਏ ਅਤੇ ਉਨ੍ਹਾਂ ਨੂੰ ਵਾਪਸ ਨਹੀਂ ਭੇਜਿਆ। ਜੇਕਰ ਪੁਲਿਸ ਸੂਤਰਾਂ ਦੀ ਮੰਨੀਏ ਤਾਂ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਗੰਨਮੈਨ ਮਿਲੇ ਸਨ ਉਨ੍ਹਾਂ ਨੂੰ ਹੈੱਡਕੁਆਟਰ ਨੇ ਵਾਪਸ ਨਹੀਂ ਬੁਲਾਇਆ। ਜਿਸ ਤੋਂ ਬਾਅਦ ਹੁਣ ਲੁਧਿਆਣਾ ਕਮਿਸ਼ਨਰੇਟ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਡਿਊਟੀ 'ਤੇ ਵਾਪਸ ਆਉਣ ਲਈ ਕਿਹਾ ਗਿਆ ਹੈ।

ਲੁਧਿਆਣਾ ਚ 25 ਪੁਲਿਸ ਮੁਲਾਜ਼ਮਾਂ ਨੂੰ ਨੋਟਿਸ: ਡਿਊਟੀ ਜੁਆਇਨ ਕਰਨ ਦੇ ਹੁਕਮ, ਤਬਾਦਲੇ ਤੋਂ ਬਾਅਦ ਅਧਿਕਾਰੀ ਆਪਣੇ ਨਾਲ ਲੈ ਗਏ ਗੰਨਮੈਨ ਤੇ ਰਸੋਈਏ

ਪੰਜਾਬ ਪੁਲਿਸ (ਫਾਈਲ ਫੋਟੋ)

Follow Us On

ਲੁਧਿਆਣਾ ਪੁਲਿਸ ਕਮਿਸ਼ਨਰੇਟ ਵੱਲੋਂ 25 ਪੁਲਿਸ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਕਮਿਸ਼ਨਰੇਟ ਨੇ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਉਹ ਤੁਰੰਤ ਆਪਣੀਆਂ ਡਿਊਟੀਆਂ ‘ਤੇ ਵਾਪਸ ਆਉਣ ਨਹੀਂ ਤਾਂ ਉਨ੍ਹਾਂ ਨੂੰ ਤਨਖਾਹ ‘ਚ ਕਟੌਤੀ ਦਾ ਸਾਹਮਣਾ ਕਰਨਾ ਪਵੇਗਾ। ਸੇਵਾਮੁਕਤ ਪੁਲਿਸ ਅਧਿਕਾਰੀਆਂ ਨਾਲ ਕੁਝ ਪੁਲਿਸ ਮੁਲਾਜ਼ਮ ਤਾਇਤਾਤ ਹਨ ਅਤੇ ਜਿਆਦਾਤਰ ਪੁਲਿਸ ਮੁਲਾਜ਼ਮ ਲੁਧਿਆਣਾ ਪੁਲਿਸ ਕਮਿਸ਼ਨਰੇਟ ਵਿੱਚ ਤੈਨਾਤ ਅਧਿਕਾਰੀਆਂ ਦੇ ਗੰਨਮੈਨ ਹੈ।

ਤਬਾਦਲੇ ਦੇ ਬਾਵਜੂਦ ਗੰਨਮੈਨ ਨੂੰ ਵਾਪਸ ਨਹੀਂ ਭੇਜਿਆ

ਦੂਜੇ ਜ਼ਿਲ੍ਹਿਆਂ ਵਿੱਚ ਤਬਾਦਲੇ ਤੋਂ ਬਾਅਦ ਉਹ ਗੰਨਮੈਨਾਂ ਨੂੰ ਆਪਣੇ ਨਾਲ ਲੈ ਗਏ ਅਤੇ ਉਨ੍ਹਾਂ ਨੂੰ ਵਾਪਸ ਨਹੀਂ ਭੇਜਿਆ। ਜੇਕਰ ਪੁਲਿਸ ਸੂਤਰਾਂ ਦੀ ਮੰਨੀਏ ਤਾਂ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਗੰਨਮੈਨ ਮਿਲੇ ਸਨ ਉਨ੍ਹਾਂ ਨੂੰ ਹੈੱਡਕੁਆਟਰ ਨੇ ਵਾਪਸ ਨਹੀਂ ਬੁਲਾਇਆ। ਜਿਸ ਤੋਂ ਬਾਅਦ ਹੁਣ ਲੁਧਿਆਣਾ ਕਮਿਸ਼ਨਰੇਟ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਡਿਊਟੀ ‘ਤੇ ਵਾਪਸ ਆਉਣ ਲਈ ਕਿਹਾ ਗਿਆ ਹੈ।

ਵਾਪਸ ਨਾ ਆਉਣ ‘ਤੇ ਤਨਖਾਹ ਕੱਟ ਦਿੱਤੀ ਜਾਵੇਗੀ

ਲੁਧਿਆਣਾ ਪੁਲਿਸ ਨੇ ਕਿਹਾ ਹੈ ਕਿ ਜੇਕਰ ਇਹ ਪੁਲਿਸ ਮੁਲਾਜ਼ਮ ਡਿਊਟੀ ਤੇ ਵਾਪਸ ਨਹੀਂ ਆਉਂਦੇ ਹਨ ਤਾਂ ਉਨ੍ਹਾਂ ਦੀ ਤਨਖਾਹ ਵਿੱਚ ਕਟੌਤੀ ਹੋ ਸਕਦੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਲਈ ਵੋਟਿੰਗ ਹੋਣੀ ਹੈ। ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਪੁਲਿਸ ਮਹਿਕਮੇ ਵਿੱਚ ਪਹਿਲਾਂ ਤੋਂ ਮੁਲਾਜ਼ਮਾਂ ਦੀ ਕਮੀ ਹੈ। ਉਨ੍ਹਾਂ ਨੇ ਦੱਸਿਆ ਕਿ ਚੋਣ ਜ਼ਾਬਤੇ ਦੌਰਾਨ ਪੁਲਿਸ ਫੋਰਸ ਦੀ ਵੱਧ ਤੋਂ ਵੱਧ ਲੋੜ ਹੁੰਦੀ ਹੈ। ਇਸ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਵਿੱਚ 25 ਪੁਲਿਸ ਮੁਲਾਜ਼ਮਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਅਧਿਕਾਰੀ ਅਜਿਹੇ ਹਨ ਜੋ ਦੂਜਿਆਂ ਜਿਲ੍ਹਿਆਂ ਵਿੱਚ ਬਤੌਰ ਪੁਲਿਸ ਸੁਪਰੀਡੈਂਟ ਅਤੇ ਕਿਸੇ ਸੀਨੀਅਰ ਅਹੁਦੇ ‘ਤੇ ਤੈਨਾਤ ਹਨ। ਇਨ੍ਹਾਂ ਸਭ ਨੂੰ ਸਬੰਧਤ ਜਿਲ੍ਹਿਆਂ ਤੋਂ ਸੁਰੱਖਿਆ ਮਿਲਦੀ ਹੈ ਜਿੱਥੇ ਉਨ੍ਹਾਂ ਦੀ ਤੈਨਾਤੀ ਹੁੰਦੀ ਹੈ। ਇਸ ਦੇ ਬਾਵਜੂਦ ਅਧਿਕਾਰੀਆਂ ਨੇ ਆਪਣੇ ਗੰਨਮੈਨਾਂ ਨੂੰ ਜਾਣ ਲਈ ਨਹੀਂ ਕਿਹਾ ਅਤੇ ਆਪਣੇ ਨਾਲ ਲੈ ਗਏ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਨਤ ਦੇ ਸ਼ਹਿਰ ਵਜੋ ਜਾਣਿਆ ਜਾਂਦਾ ਲੁਧਿਆਣਾ ਇੱਕ ਵਿਅਸਤ ਸ਼ਹਿਰ ਹੈ, ਜਿਥੇ ਪਹਿਲਾਂ ਤੋਂ ਹੀ ਫੋਰਸ ਦੀ ਕਾਫੀ ਘਾਟ ਹੈ।

15 ਕੁੱਕ ਤੇ ਸਫਾਈ ਕਰਮਚਾਰੀ ਵੀ ਹਨ ਸ਼ਾਮਲ

ਮਿਲੀ ਜਾਣਕਾਰੀ ਮੁਤਾਬਕ 15 ਕੁੱਕ ਅਤੇ ਸਫ਼ਾਈ ਕਰਮਚਾਰੀ ਵੀ ਅਣਅਧਿਕਾਰਤ ਤੌਰ ਤੇ ਸ਼ਹਿਰ ਤੋਂ ਬਾਹਰ ਹਨ। ਦਰਅਸਲ, ਅਧਿਕਾਰੀ ਆਪਣੇ ਤਬਾਦਲੇ ਤੋਂ ਬਾਅਦ ਕੁੱਕ ਅਤੇ ਸਫਾਈ ਕਰਮਚਾਰੀਆਂ ਨੂੰ ਵੀ ਨਾਲ ਲੈ ਗਏ ਸਨ।

ਇਹ ਵੀ ਪੜ੍ਹੋ: ਲੁਧਿਆਣਾ ਪੁਲਿਸ ਦਾ ਅੱਜ ਫਲੈਗ ਮਾਰਚ, ਕਮਿਸ਼ਨਰ ਚਾਹਲ ਨਾਲ ਸੜਕਾਂ ਤੇ ਨਜ਼ਰ ਆਉਣਗੇ ਸੀਨੀਅਰ ਅਧਿਕਾਰੀ

Exit mobile version