ਹਰ ਐਤਵਾਰ ਪੈਟਰੋਲ ਪੰਪ ਰਹਿਣਗੇ ਬੰਦ, ਲੁਧਿਆਣਾ 'ਚ PPDA ਨੇ ਕੀਤਾ ਐਲਾਨ | Ludhiana Petro Pump Closed due to PPDA Commission Price demand know full detail in punjabi Punjabi news - TV9 Punjabi

ਹਰ ਐਤਵਾਰ ਪੈਟਰੋਲ ਪੰਪ ਰਹਿਣਗੇ ਬੰਦ, ਲੁਧਿਆਣਾ ‘ਚ PPDA ਨੇ ਕੀਤਾ ਐਲਾਨ

Updated On: 

08 Aug 2024 10:36 AM

Ludhiana Petro Pump: ਪਿਛਲੇ 5 ਮਹੀਨਿਆਂ ਤੋਂ ਵੀ ਪੈਟਰੋਲ ਪੰਪ ਮਾਲਕ ਤੇਲ ਨਾ ਖਰੀਦ ਕੇ ਹੜਤਾਲ 'ਤੇ ਚਲੇ ਗਏ ਸਨ। ਉਸ ਸਮੇਂ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਕਮਿਸ਼ਨ ਵਧਾਇਆ ਜਾਵੇਗਾ, ਪਰ ਹੁਣ ਸਰਕਾਰ ਉਨ੍ਹਾਂ ਨੂੰ ਮੁੜ ਨਜ਼ਰਅੰਦਾਜ਼ ਕਰ ਰਹੀ ਹੈ।

ਹਰ ਐਤਵਾਰ ਪੈਟਰੋਲ ਪੰਪ ਰਹਿਣਗੇ ਬੰਦ, ਲੁਧਿਆਣਾ ਚ PPDA ਨੇ ਕੀਤਾ ਐਲਾਨ

Explained: 65 ਡਾਲਰ ਤੱਕ ਜਾ ਸਕਦਾ ਹੈ ਕੱਚਾ ਤੇਲ, 5 ਰੁਪਏ ਸਸਤਾ ਹੋਵੇਗਾ ਪੈਟਰੋਲ!

Follow Us On

Ludhiana Petro Pump: ਲੁਧਿਆਣਾ ‘ਚ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਵੱਡਾ ਫੈਸਲਾ ਲਿਆ ਹੈ। PPDA ਅਨੁਸਾਰ ਹੁਣ ਹਰ ਐਤਵਾਰ ਨੂੰ ਪੈਟਰੋਲ ਪੰਪਾਂ ਦੀ ਛੁੱਟੀ ਹੋਵੇਗੀ। ਇਹ ਫੈਸਲਾ 18 ਅਗਸਤ ਤੋਂ ਲਾਗੂ ਹੋ ਜਾਵੇਗਾ। PPDA ਨੇ ਖਰਚੇ ਘਟਾਉਣ ਲਈ ਪੈਟਰੋਲ ਪੰਪ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਪਿਛਲੇ 7 ਸਾਲਾਂ ਤੋਂ ਉਨ੍ਹਾਂ ਦੇ ਕਮਿਸ਼ਨ ਵਿੱਚ ਵਾਧਾ ਨਹੀਂ ਕਰ ਰਹੀ ਹੈ, ਇਸ ਕਾਰਨ ਹੁਣ ਐਸੋਸੀਏਸ਼ਨ ਇਸ ਲਈ ਸੰਘਰਸ਼ ਕਰੇਗੀ ।

ਜਾਣਕਾਰੀ ਦਿੰਦਿਆਂ ਪ੍ਰਧਾਨ ਰਣਜੀਤ ਸਿੰਘ ਗਾਂਧੀ ਨੇ ਦੱਸਿਆ ਕਿ ਸਾਰੇ ਕਾਰੋਬਾਰੀਆਂ ਦਾ ਕਮਿਸ਼ਨ ਵਧ ਜਾਂਦਾ ਹੈ ਪਰ ਪੈਟਰੋਲ ਪੰਪ ਮਾਲਕਾਂ ਦਾ ਕਮਿਸ਼ਨ ਪਿਛਲੇ 7 ਸਾਲਾਂ ਤੋਂ ਨਹੀਂ ਵਧਾਇਆ ਗਿਆ। ਅੱਜ ਜਿਹੜੀ ਵਸਤੂ 80 ਰੁਪਏ ਦੀ ਹੁੰਦੀ ਸੀ, ਉਹ ਅੱਜ 120 ਰੁਪਏ ਤੱਕ ਪਹੁੰਚ ਗਈ ਹੈ, ਪਰ ਸਰਕਾਰ ਤੇਲ ਵੇਚਣ ਵਾਲਿਆਂ ਦਾ ਕਮਿਸ਼ਨ ਵਧਾਉਣ ‘ਤੇ ਚੁੱਪ ਹੈ।

ਪਿਛਲੇ 5 ਮਹੀਨਿਆਂ ਤੋਂ ਵੀ ਪੈਟਰੋਲ ਪੰਪ ਮਾਲਕ ਤੇਲ ਨਾ ਖਰੀਦ ਕੇ ਹੜਤਾਲ ‘ਤੇ ਚਲੇ ਗਏ ਸਨ। ਉਸ ਸਮੇਂ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਕਮਿਸ਼ਨ ਵਧਾਇਆ ਜਾਵੇਗਾ, ਪਰ ਹੁਣ ਸਰਕਾਰ ਉਨ੍ਹਾਂ ਨੂੰ ਮੁੜ ਨਜ਼ਰਅੰਦਾਜ਼ ਕਰ ਰਹੀ ਹੈ।

ਇਹ ਵੀ ਪੜ੍ਹੋ: ਵਿਨੇਸ਼ ਫੋਗਾਟ ਨੇ ਸੰਨਿਆਸ ਦਾ ਕੀਤਾ ਐਲਾਨ, ਬੋਲੇ- ਕੁਸ਼ਤੀ ਜਿੱਤੀ, ਮੈਂ ਹਾਰੀ

ਐਮਰਜੈਂਸੀ ਸੇਵਾ ਚਾਲੂ ਰਹੇਗੀ

ਗਾਂਧੀ ਨੇ ਕਿਹਾ ਕਿ ਹਫਤਾਵਾਰੀ ਛੁੱਟੀਆਂ ‘ਤੇ ਸਮਾਜਿਕ ਐਮਰਜੈਂਸੀ ਸੇਵਾ ਚਾਲੂ ਰਹੇਗੀ। ਐਂਬੂਲੈਂਸ ਜਾਂ ਸਰਕਾਰੀ ਵਾਹਨਾਂ ਨੂੰ ਪੈਟਰੋਲ ਜਾਂ ਡੀਜ਼ਲ ਮੁਹੱਈਆ ਕਰਵਾਇਆ ਜਾਵੇਗਾ। ਫ਼ਿਲਹਾਲ ਅੱਜ ਜ਼ਿਲ੍ਹਾ ਪੱਧਰ ‘ਤੇ ਮੀਟਿੰਗ ਰੱਖੀ ਗਈ ਹੈ, ਜਲਦ ਹੀ ਪੰਜਾਬ ਪੱਧਰ ਅਤੇ ਸੂਬਾ ਪੱਧਰ ‘ਤੇ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਪੈਟਰੋਲ ਪੰਪ ਮਾਲਕਾਂ ਦਾ ਕਮਿਸ਼ਨ ਵਧਾਇਆ ਜਾ ਸਕੇ।

Exit mobile version