ਲੁਧਿਆਣਾ: ਚਾਰ ਦਿਨ ਬੰਦ ਰਹਿਣਗੇ ਮੈਡੀਕਲ ਸਟੋਰ, ਲੋਕਾਂ ਨੂੰ ਪਹਿਲਾਂ ਹੀ ਇੰਤਜ਼ਾਮ ਕਰਨ ਦੀ ਅਪੀਲ

Updated On: 

07 Jun 2026 10:04 AM IST

ਪ੍ਰੈੱਸ ਕਾਨਫਰੰਸ ਕਰਦੇ ਹੋਏ ਐਸੋਸਿਏਸ਼ਨ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੱਤੀ ਕੀ ਲੁਧਿਆਣਾ ਸ਼ਹਿਰ ਦੀਆਂ 3,800 ਮੈਡੀਕਲ ਦੁਕਾਨਾਂ 12,13, 14 ਤੇ 15 ਜੂਨ ਨੂੰ ਬੰਦ ਰਹਿਣਗੀਆਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਛੁੱਟੀਆਂ ਤੋਂ ਪਹਿਲਾਂ ਆਪਣੀਆਂ ਦਵਾਈਆਂ ਦਾ ਇੰਤਜ਼ਾਮ ਕਰਨ ਲੈਣ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਲੁਧਿਆਣਾ: ਚਾਰ ਦਿਨ ਬੰਦ ਰਹਿਣਗੇ ਮੈਡੀਕਲ ਸਟੋਰ, ਲੋਕਾਂ ਨੂੰ ਪਹਿਲਾਂ ਹੀ ਇੰਤਜ਼ਾਮ ਕਰਨ ਦੀ ਅਪੀਲ

ਲੁਧਿਆਣਾ: ਚਾਰ ਦਿਨ ਬੰਦ ਰਹਿਣਗੇ ਮੈਡੀਕਲ ਸਟੋਰ

ਲੁਧਿਆਣਾ ‘ਚ ਮੈਡੀਕਲ ਐਸੋਸਿਏਸ਼ਨ ਦੀ ਬੈਠਕ ਤੋਂ ਬਾਅਦ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਐਸੋਸਿਏਸ਼ਨ ਦੇ ਅਹੁਦੇਦਾਰਾਂ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਗਰਮੀਆਂ ਦੀਆਂ ਛੁੱਟੀਆਂ ਕਾਰਨ 4 ਦਿਨ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਐਸੋਸਿਏਸ਼ਨ ਦੇ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਛੁੱਟੀਆਂ ਦੇ ਦਿਨਾਂ ਤੋਂ ਪਹਿਲਾਂ ਹੀ ਆਪਣੀਆਂ ਜ਼ਰੂਰੀ ਦਵਾਈਆਂ ਖ਼ਰੀਦ ਲੈਣ।

ਪ੍ਰੈੱਸ ਕਾਨਫਰੰਸ ਕਰਦੇ ਹੋਏ ਐਸੋਸਿਏਸ਼ਨ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੱਤੀ ਕੀ ਲੁਧਿਆਣਾ ਸ਼ਹਿਰ ਦੀਆਂ 3,800 ਮੈਡੀਕਲ ਦੁਕਾਨਾਂ 12,13, 14 ਤੇ 15 ਜੂਨ ਨੂੰ ਬੰਦ ਰਹਿਣਗੀਆਂ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਛੁੱਟੀਆਂ ਤੋਂ ਪਹਿਲਾਂ ਆਪਣੀਆਂ ਦਵਾਈਆਂ ਦਾ ਇੰਤਜ਼ਾਮ ਕਰਨ ਲੈਣ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਐਸੋਸਿਏਸ਼ਨ ਪ੍ਰਧਾਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਹਸਪਤਾਲਾਂ ਅੰਦਰ ਚੱਲਣ ਵਾਲੀਆਂ ਮੈਡੀਕਲ ਦੁਕਾਨਾਂ ਬੰਦ ਨਹੀਂ ਹੋਣਗੀਆਂ ਤੇ ਆਮ ਵਾਂਗ ਖੁਲ੍ਹੀਆਂ ਰਹਿਣਗੀਆਂ। ਕਿਸੇ ਐਮਰਜੈਂਸੀ ਵਰਗੀ ਸਥਿਤੀ ‘ਚ ਲੋਕ ਹਸਪਤਾਲਾਂ ‘ਚ ਮੌਜੂਦ ਮੈਡੀਕਲ ਦੁਕਾਨਾਂ ਤੋਂ ਦਵਾਈਆਂ ਤੇ ਦੂਸਰੀਆਂ ਜ਼ਰੂਰੀ ਸਿਹਤ ਸੁਵਿਧਾਵਾਂ ਲੈ ਸਕਣਗੇ।

ਮੈਡੀਕਲ ਐਸੋਸਿਏਸ਼ਨ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪਹਿਲਾਂ ਤੋਂ ਹੀ ਤਿਆਰੀਆਂ ਕਰ ਲੈਣ ਤੇ ਬਿਨਾਂ ਵਜ੍ਹਾ ਆਖਿਰੀ ਸਮੇਂ ਦਾ ਇੰਤਜ਼ਾਰ ਨਹੀਂ ਕਰਨ।

Follow Us