ਲੁਧਿਆਣਾ ‘ਚ ਚੱਲਦੀ ਬੱਸ ਨੂੰ ਅਚਾਨਕ ਲੱਗੀ ਅੱਗ, ਡਰਾਈਵਰ ਨੇ ਮੁਸ਼ਕਲ ਨਾਲ ਬਚਾਈ ਜਾਨ
Ludhiana Bus Fire: ਐਮਪੀ ਤੋਂ ਸ਼੍ਰੀ ਨਗਰ 'ਚ ਬੱਸ ਨੂੰ ਲਿਜਾਇਆ ਜਾ ਰਿਹਾ ਸੀ। ਇਹ ਹਾਦਸਾ ਲੁਧਿਆਣਾ ਜਲੰਧਰ ਰੋਡ ਤੇ ਸਤਲੁਜ ਦਰਿਆ ਦੇ ਪੁੱਲ 'ਤੇ ਵਾਪਰਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕੀ ਬੱਸ ਦਾ ਚਾਲਕ ਅਤੇ ਸਹਾਇਕ ਦੋਵੇਂ ਠੀਕ ਹਨ। ਉਨ੍ਹਾਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਨਾਲ ਹੀ ਉਨ੍ਹਾਂ ਜਾਣਕਾਰੀ ਦਿੱਤੀ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸੱਕਦਾ ਹੈ।
ਵੀਰਵਾਰ ਸ਼ਾਮ ਨੂੰ ਸਤਲੁਜ ਦਰਿਆ ਦੇ ਪੁੱਲ ਤੇ ਐਮਪੀ ਤੋਂ ਸ਼੍ਰੀ ਨਗਰ ਜਾਂ ਰਹੀ ਨਵੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਆਵਾਜਾਈ ਠੱਪ ਹੋ ਗਈ ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆ । ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਥਾਣਾ ਲਾਡੋਵਾਲ ਅਤੇ ਫਿਲੌਰ ਦੀ ਪੁਲਿਸ ਨੇ ਮੌਕੇ ਤੇ ਫਾਇਰ ਬ੍ਰਿਗੇਡ ਮੰਗਵਾਕੇ ਤੁਰੰਤ ਅੱਗ ਤੇ ਕਾਬੂ ਪਾਇਆ ਅਤੇ ਆਵਾਜਾਈ ਨੂੰ ਨਿਰਵਿਘਨ ਸ਼ੁਰੂ ਕੀਤਾ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਫਿਲੌਰ ਦੇ ਏਐਸਆਈ ਵਿਜੇ ਕੁਮਾਰ ਨੇ ਦੱਸਿਆ ਕਿ ਬੱਸ ਦਾ ਚਾਲਕ ਅਰਵਿੰਦ ਅਹਿਰਵਾਰ ਆਪਣੇ ਸਾਥੀ ਨਾਲ ਐਮਪੀ ਤੋਂ ਨਵੀ ਬੱਸ ਨੂੰ ਲੈ ਕੇ ਸ਼੍ਰੀ ਨਗਰ ਜਾਂ ਰਿਹਾ ਸੀ। ਇਸ ਦੌਰਾਨ ਸਤਲੁਜ ਪੁਲ ਪਹੁੰਚੇ ਤਾਂ ਅਚਾਨਕ ਬੱਸ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕੀ ਡਰਾਈਵਰ ਅਤੇ ਉਸ ਦੇ ਸਾਥੀ ਨੇ ਬਹੁਤ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਹੈ।
ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕੀ ਬੱਸ ਦਾ ਚਾਲਕ ਅਤੇ ਸਹਾਇਕ ਦੋਵੇਂ ਠੀਕ ਹਨ। ਉਨ੍ਹਾਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਨਾਲ ਹੀ ਉਨ੍ਹਾਂ ਜਾਣਕਾਰੀ ਦਿੱਤੀ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸੱਕਦਾ ਹੈ। ਇਸ ਬਾਰੇ ਅਜੇ ਤੱਕ ਪੂਰੀ ਸਹੀ ਜਾਣਕਾਰੀ ਨਹੀਂ ਮਿਲ ਸਕੀ ਹੈ।
ਦੱਸ ਦਈਏ ਕੀ ਐਮਪੀ ਤੋਂ ਸ਼੍ਰੀ ਨਗਰ ‘ਚ ਬੱਸ ਨੂੰ ਲਿਜਾਇਆ ਜਾ ਰਿਹਾ ਸੀ। ਇਹ ਹਾਦਸਾ ਲੁਧਿਆਣਾ ਜਲੰਧਰ ਰੋਡ ਤੇ ਸਤਲੁਜ ਦਰਿਆ ਦੇ ਪੁੱਲ ‘ਤੇ ਵਾਪਰਿਆ ਹੈ।