ਲੁਧਿਆਣਾ: ਸ਼ਖਸ ਨੂੰ ਚੋਰੀ ਹੋਈ ਬਾਈਕ ਦੇ 2 ਆਏ ਚਲਾਨ, ਸ਼ਹਿਰ ‘ਚ ਹੀ ਸਰੇਆਮ ਘੁੰਮ ਰਹੇ ਚੋਰ; ਨਹੀਂ ਹੋ ਰਹੀ ਕੋਈ ਕਾਰਵਾਈ

Published: 

25 Nov 2025 13:27 PM IST

ਮਾਮਲਾ ਫਤਿਹਪੁਰ ਬਾਜਵਾ ਚੌਕ ਨਿਵਾਸੀ ਰਾਹੁਲ ਸਚਦੇਵਾ ਨਾਲ ਹੋਇਆ ਹੈ। ਉਸ ਦੀ ਬਾਈਕ ਕਰੀਬ ਢਾਈ ਮਹੀਨੇ ਤੋਂ ਚੋਰੀ ਹੋ ਗਈ ਸੀ। ਇਸ ਦੀ ਸ਼ਿਕਾਇਤ ਉਸ ਨੇ ਪੁਲਿਸ ਨੂੰ ਵੀ ਦਰਜ ਕਰਵਾਈ ਸੀ। ਚੋਰੀ ਹੋਣ ਤੋਂ ਬਾਅਦ ਉਸ ਨੂੰ ਬਾਈਕ ਦੇ ਦੋ ਚਲਾਨ ਆ ਚੁੱਕੇ ਹਨ। ਸਵਾਲ ਚੁੱਕੇ ਜਾ ਰਹੇ ਹਨ ਕਿ ਪੁਲਿਸ ਨੇ ਚੋਰੀ ਦੀ ਬਾਈਕ ਫੜੀ ਕਿਉਂ ਨਹੀਂ, ਜਦਕਿ ਉਹ ਸੜਕਾਂ 'ਤੇ ਸਰੇਆਮ ਘੁੰਮ ਰਹੀ ਹੈ ਤੇ ਉਸ ਦੇ ਚਲਾਨ ਵੀ ਆ ਰਹੇ ਹਨ।

ਲੁਧਿਆਣਾ: ਸ਼ਖਸ ਨੂੰ ਚੋਰੀ ਹੋਈ ਬਾਈਕ ਦੇ 2 ਆਏ ਚਲਾਨ, ਸ਼ਹਿਰ ਚ ਹੀ ਸਰੇਆਮ ਘੁੰਮ ਰਹੇ ਚੋਰ; ਨਹੀਂ ਹੋ ਰਹੀ ਕੋਈ ਕਾਰਵਾਈ

ਲੁਧਿਆਣਾ: ਸ਼ਖਸ ਨੂੰ ਚੋਰੀ ਹੋਈ ਬਾਈਕ ਦੇ 2 ਆਏ ਚਲਾਨ, ਸ਼ਹਿਰ 'ਚ ਹੀ ਸਰੇਆਮ ਘੁੰਮ ਰਹੇ ਚੋਰ; ਨਹੀਂ ਹੋ ਰਹੀ ਕੋਈ ਕਾਰਵਾਈ

Follow Us On

ਲੁਧਿਆਣਾ ‘ਚ ਚੋਰੀ ਦੀਆਂ ਵੱਧ ਰਹੀਆਂ ਘਟਨਾਵਾਂ ਵਿਚਕਾਰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੁਲਿਸ ਤੋਂ ਲੈ ਕੇ ਆਮ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਜਿਸ ਮੋਟਰਸਾਈਕਲ ਦੇ ਚੋਰੀ ਹੋਣ ਤੋਂ ਬਾਅਦ ਉਸ ਦਾ ਮਾਲਕ ਉਸ ਨੂੰ ਭੁਲਾ ਚੁੱਕਿਆ ਸੀ, ਉਸ ਹੀ ਬਾਈਕ ਦੇ ਹੁਣ ਉਸ ਨੂੰ ਚਲਾਨ ਆ ਰਹੇ ਹਨ। ਉਸ ਦੀ ਬਾਈਕ ਸ਼ਹਿਰ ਦੀਆਂ ਸੜਕਾਂ ‘ਤੇ ਦੌੜ ਰਹੀ ਹੈ।

ਮਾਮਲਾ ਫਤਿਹਪੁਰ ਬਾਜਵਾ ਚੌਕ ਨਿਵਾਸੀ ਰਾਹੁਲ ਸਚਦੇਵਾ ਨਾਲ ਹੋਇਆ ਹੈ। ਉਸ ਦੀ ਬਾਈਕ ਕਰੀਬ ਢਾਈ ਮਹੀਨੇ ਤੋਂ ਚੋਰੀ ਹੋ ਗਈ ਸੀ। ਇਸ ਦੀ ਸ਼ਿਕਾਇਤ ਉਸ ਨੇ ਪੁਲਿਸ ਨੂੰ ਵੀ ਦਰਜ ਕਰਵਾਈ ਸੀ। ਚੋਰੀ ਹੋਣ ਤੋਂ ਬਾਅਦ ਉਸ ਨੂੰ ਬਾਈਕ ਦੇ ਦੋ ਚਲਾਨ ਆ ਚੁੱਕੇ ਹਨ। ਸਵਾਲ ਚੁੱਕੇ ਜਾ ਰਹੇ ਹਨ ਕਿ ਪੁਲਿਸ ਨੇ ਚੋਰੀ ਦੀ ਬਾਈਕ ਫੜੀ ਕਿਉਂ ਨਹੀਂ, ਜਦਕਿ ਉਹ ਸੜਕਾਂ ‘ਤੇ ਸਰੇਆਮ ਘੁੰਮ ਰਹੀ ਹੈ ਤੇ ਉਸ ਦੇ ਚਲਾਨ ਵੀ ਆ ਰਹੇ ਹਨ।

ਰਾਹੁਲ ਸਚਦੇਵਾ ਦਾ ਕਹਿਣਾ ਹੈ ਕਿ ਇਹ ਪੂਰਾ ਮਾਮਲਾ 17 ਸਤੰਬਰ ਦਾ ਹੈ। ਰਾਹੁਲ ਨੇ ਆਪਣੀ ਹੀਰੋ ਹੋਂਡਾ ਸਪਲੈਂਡਰ ਨੂੰ ਦੁਪਹਿਰ ਮਾਤਾ ਰਾਣਾ ਚੌਕ ‘ਤੇ ਇੱਕ ਬੰਦ ਸਪੇਅਰ ਪਾਰਟਸ ਦੀ ਦੁਕਾਨ ਦੇ ਬਾਹਰ ਖੜਾ ਕੀਤਾ ਸੀ। ਰਾਹੁਲ ਅਨੁਸਾਰ ਉਹ 15 ਮਿੰਟਾਂ ‘ਚ ਵਾਪਸ ਪਰਤ ਆਇਆ, ਪਰ ਉਸ ਦੀ ਬਾਈਕ ਗਾਇਬ ਸੀ। ਉਸ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ, ਪਰ ਕੋਈ ਕਾਰਵਾਈ ਨਹੀਂ ਹੋਈ।

ਇਸ ਤੋਂ ਕਰੀਬ ਦੋ ਮਹੀਨੇ ਬਾਅਦ ਉਸ ਨੂੰ ਫ਼ੋਨ ‘ਤੇ ਮੈਸੇਜ ਆਏ। ਇਸ ਮੈਸੇਜ ‘ਚ ਉਸ ਨੂੰ ਬਾਈਕ ਦੇ ਦੋ ਔਨਲਾਈਨ ਚਲਾਨ ਆਏ ਸਨ। ਪਹਿਲਾਂ ਚਲਾਨ 29 ਸਤੰਬਰ ਗਿੱਲ ਚੌਕ, ਲੁਧਿਆਣਾ ਤੇ ਦੂਜਾ ਚਲਾਨ 7 ਨਵੰਬਰ ਨੂੰ ਲਲਹੇੜੀ ਰੋਡ, ਖੰਨਾ ‘ਚ ਹੋਇਆ ਹੈ। ਬਾਈਕ ਦੇ ਮਾਲਕ ਰਾਹੁਲ ਦਾ ਕਹਿਣਾ ਹੈ ਕਿ ਉਸ ਦੀ ਬਾਈਕ ਚੋਰੀ ਹੋ ਚੁੱਕੀ ਹੈ। ਚੋਰ ਬਿਨਾਂ ਹੈਲਮੇਟ ਤੋਂ ਬਾਈਕ ਚਲਾ ਰਿਹਾ ਹੈ ਤੇ ਚਲਾਨ ਉਸ ਨੂੰ ਆ ਰਹੇ ਹਨ। ਰਾਹੁਲ ਦਾ ਕਹਿਣਾ ਹੈ ਕਿ ਉਹ ਪੁਲਿਸ ਨੂੰ ਸਾਰੇ ਸਬੂਤ ਦੇ ਚੁੱਕਿਆ ਹੈ, ਪਰ ਤਾਂ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਹੈ।