ਲੁਧਿਆਣਾ ‘ਚ 8ਵੀਂ ਜਮਾਤ ਦੀ ਲੜਕੀ ਨਾਲ ਜਬਰ-ਜਨਾਹ, 2 ਮਹੀਨੇ ਤੱਕ ਬਣਾਇਆ ਬੰਧਕ, ਮਾਂ ਦੀ ਦੋਸਤ ਤੇ ਪਤੀ ‘ਤੇ ਮਾਮਲਾ ਦਰਜ

Updated On: 

02 Jul 2025 18:58 PM IST

Ludhiana 8th grade girl harassment case: ਲੜਕੀ ਨੇ ਦੱਸਿਆ ਕਿ ਪੰਜ ਦਿਨਾਂ ਬਾਅਦ ਇੱਕ ਹੋਰ ਅਣਜਾਣ ਵਿਅਕਤੀ ਘਰ ਆਇਆ ਅਤੇ ਉਸ ਨੇ ਉਸ ਨਾਲ ਸਰੀਰਕ ਸਬੰਧ ਵੀ ਬਣਾਏ। ਵਿਦਿਆਰਥੀ ਕਹਿੰਦਾ ਹੈ ਕਿ ਇੱਕ ਜਾਂ 2 ਦਿਨਾਂ ਬਾਅਦ ਇਹ ਸਿਲਸਿਲਾ ਜਾਰੀ ਰਿਹਾ ਹੈ। ਮੁਲਜ਼ਮ ਨੇ ਪੀੜਤਾ ਨੂੰ ਘਰ ਵਿੱਚ ਨਜ਼ਰਬੰਦ ਰੱਖਿਆ ਹੋਇਆ ਸੀ। 25 ਜੂਨ ਨੂੰ ਜਦੋਂ ਨੈਨਾ ਤੇ ਸੁਸ਼ੀਲ ਵਿਦੇਸ਼ ਗਏ ਸਨ ਤਾਂ ਪੀੜਤਾ ਭੱਜ ਕੇ ਆਪਣੀ ਭੈਣ ਦੇ ਘਰ ਪਹੁੰਚ ਗਈ।

ਲੁਧਿਆਣਾ ਚ 8ਵੀਂ ਜਮਾਤ ਦੀ ਲੜਕੀ ਨਾਲ ਜਬਰ-ਜਨਾਹ, 2 ਮਹੀਨੇ ਤੱਕ ਬਣਾਇਆ ਬੰਧਕ, ਮਾਂ ਦੀ ਦੋਸਤ ਤੇ ਪਤੀ ਤੇ ਮਾਮਲਾ ਦਰਜ
Follow Us On

ਲੁਧਿਆਣਾ ਵਿੱਚ 8ਵੀਂ ਜਮਾਤ ਦੀ ਵਿਦਿਆਰਥਣ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ 2 ਮਹੀਨਿਆਂ ਤੱਕ ਪੀੜਤਾ ਨੂੰ ਤੰਗ ਕਰਦਾ ਰਿਹਾ ਸੀ। ਜਦੋਂ ਘਰ ਦਾ ਮਾਲਕ ਵਿਦੇਸ਼ ਚਲਾ ਗਿਆ, ਤਾਂ ਪੀੜਤਾ ਆਪਣੀ ਭੈਣ ਦੇ ਘਰ ਚੱਲੀ ਗਈ ਤੇ ਉਸ ਨੂੰ ਸਾਰੀ ਕਹਾਣੀ ਦੱਸੀ।

ਇਸ ਮਾਮਲੇ ਵਿੱਚ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮਾਂ ਦੀ ਦੋਸਤ ਅਤੇ ਉਸ ਦੇ ਪਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਸੁਸ਼ੀਲ ਅਤੇ ਉਸ ਦੀ ਪਤਨੀ ਨੈਨਾ ਵਜੋਂ ਹੋਈ ਹੈ। ਦੋਵਾਂ ਵਿਰੁੱਧ ਬੀਐਨਐਸ ਦੀ ਧਾਰਾ 65(1), 61(2) ਅਤੇ ਪੋਕਸੋ ਐਕਟ ਦੀ ਧਾਰਾ 6 ਅਤੇ 17 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਦੋਂ ਕਿ ਦੋਵੇਂ ਫਰਾਰ ਹਨ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਹੈ ਕਿ ਅਪ੍ਰੈਲ ਮਹੀਨੇ ਵਿੱਚ ਉਸ ਦੀ ਮਾਂ ਕਿਸੇ ਜ਼ਰੂਰੀ ਕੰਮ ਲਈ ਸ਼ਹਿਰ ਤੋਂ ਬਾਹਰ ਗਈ ਹੋਈ ਸੀ। ਉਸ ਦੀ ਮਾਂ ਉਸ ਨੂੰ ਉਸ ਦੀ ਸਹੇਲੀ ਨੈਨਾ ਦੇ ਘਰ ਛੱਡ ਗਈ ਸੀ। ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿੱਚ, ਇੱਕ ਅਣਜਾਣ ਵਿਅਕਤੀ ਨੈਨਾ ਦੇ ਘਰ ਆਇਆ ਅਤੇ ਉਸ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਨੈਨਾ ਅਤੇ ਉਸ ਦੇ ਪਤੀ ਸੁਸ਼ੀਲ ਦੀ ਮੁਲਜ਼ਮ ਨਾਲ ਸਹਿਮਤੀ ਸੀ।

ਲੜਕੀ 25 ਜੂਨ ਨੂੰ ਭੈਣ ਦੇ ਘਰ ਪਹੁੰਚੀ

ਲੜਕੀ ਨੇ ਦੱਸਿਆ ਕਿ ਪੰਜ ਦਿਨਾਂ ਬਾਅਦ ਇੱਕ ਹੋਰ ਅਣਜਾਣ ਵਿਅਕਤੀ ਘਰ ਆਇਆ ਅਤੇ ਉਸ ਨੇ ਉਸ ਨਾਲ ਸਰੀਰਕ ਸਬੰਧ ਵੀ ਬਣਾਏ। ਇੱਕ ਜਾਂ 2 ਦਿਨਾਂ ਬਾਅਦ ਇਹ ਸਿਲਸਿਲਾ ਜਾਰੀ ਰਿਹਾ ਹੈ। ਮੁਲਜ਼ਮ ਨੇ ਪੀੜਤਾ ਨੂੰ ਘਰ ਵਿੱਚ ਨਜ਼ਰਬੰਦ ਰੱਖਿਆ ਹੋਇਆ ਸੀ। 25 ਜੂਨ ਨੂੰ ਜਦੋਂ ਨੈਨਾ ਤੇ ਸੁਸ਼ੀਲ ਵਿਦੇਸ਼ ਗਏ ਸਨ ਤਾਂ ਪੀੜਤਾ ਭੱਜ ਕੇ ਆਪਣੀ ਭੈਣ ਦੇ ਘਰ ਪਹੁੰਚ ਗਈ। ਪੁਲਿਸ ਨੇ ਸੁਸ਼ੀਲ ਤੇ ਨੈਨਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।