ਫਰੀਦਕੋਟ ‘ਚ ਮਜ਼ਦੂਰ ਜਥੇਬੰਦੀਆਂ ਨੇ ਕੀਤਾ ਸਰਬਜੀਤ ਸਿੰਘ ਦਾ ਵਿਰੋਧ, ਮੰਚ ਤੋਂ ਬਿਨ੍ਹਾਂ ਬੋਲੇ ਮੁੜੇ MP

sukhjinder-sahota-faridkot
Updated On: 

11 Feb 2025 01:18 AM

MP Sarabjit Singh: ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵੀ ਅਚਾਨਕ ਇਸ ਰੈਲੀ ਵਿਚ ਪਹੁੰਚ ਗਏ। ਜਿਵੇਂ ਹੀ ਉਹ ਸਟੇਜ 'ਤੇ ਪਹੁੰਚੇ ਤਾਂ ਐਕਸ਼ਨ ਕਮੇਟੀ ਦੇ ਆਗੂ ਗੁਰਪਾਲ ਸਿੰਘ ਨੰਗਲ ਨੇ ਸਾਂਸਦ ਸਰਬਜੀਤ ਸਿੰਘ ਖਾਲਸਾ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਗਿਆ ਕਿ ਤੁਸੀਂ ਅੱਜ ਤੱਕ ਇਸ ਮਾਮਲੇ ਵਿਚ ਇਕ ਸ਼ਬਦ ਵੀ ਨਹੀਂ ਬੋਲੇ।

ਫਰੀਦਕੋਟ ਚ ਮਜ਼ਦੂਰ ਜਥੇਬੰਦੀਆਂ ਨੇ ਕੀਤਾ ਸਰਬਜੀਤ ਸਿੰਘ ਦਾ ਵਿਰੋਧ, ਮੰਚ ਤੋਂ ਬਿਨ੍ਹਾਂ ਬੋਲੇ ਮੁੜੇ MP

ਸਰਬਜੀਤ ਸਿੰਘ ਖਾਲਸਾ

Follow Us On

MP Sarabjit Singh: ਫਰੀਦਕੋਟ ਵਿਚ ਮਜ਼ਦੂਰ ਜਥੇਬੰਦੀਆ ਵੱਲੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦਾ ਵਿਰੋਧ ਕੀਤਾ ਗਿਆ ਹੈ। ਫਰੀਦਕੋਟ ਵਿਚ ਅੱਜ ਚੰਦਭਾਨ ਜਬਰ ਵਿਰੋਧੀ ਬਣੀ ਐਕਸਨ ਕਮੇਟੀ ਵੱਲੋਂ ਆਪਣੇ ਪਹਿਲੇ ਦੇ ਦਿੱਤੇ ਪ੍ਰੋਗਰਾਮ ਤਹਿਤ ਫਰੀਦਕੋਟ ‘ਚ ਐਸਐਸਪੀ ਦਫਤਰ ਦਾ ਘਿਰਾਓ ਨਹੀਂ ਕੀਤਾ। ਜਥੇਬੰਦੀਆਂ ਵੱਲੋਂ ਇਕ ਜੇਤੂ ਰੈਲੀ ਸਥਾਨਕ ਬਾਸਕਿਟ ਬਾਲ ਗਰਾਂਊਂਡ ਵਿਚ ਕੀਤੀ ਗਈ। ਇਸ ਵਿਚ ਵੱਡੀ ਗਿਣਤੀ ਵਿਚ ਪੰਜਾਬ ਭਰ ਦੇ ਮਜਦੂਰਾਂ ਨੇ ਹਿੱਸਾ ਲਿਆ

ਪਿੰਡ ਚੰਦ ਭਾਨ ਦੇ ਦਲਿਤ ਮਜ਼ਦੂਰ ਪਰਿਵਾਰਾਂ ਖਿਲਾਫ਼ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵੀ ਅਚਾਨਕ ਇਸ ਰੈਲੀ ਵਿਚ ਪਹੁੰਚ ਗਏ। ਜਿਵੇਂ ਹੀ ਉਹ ਸਟੇਜ ‘ਤੇ ਪਹੁੰਚੇ ਤਾਂ ਐਕਸ਼ਨ ਕਮੇਟੀ ਦੇ ਆਗੂ ਗੁਰਪਾਲ ਸਿੰਘ ਨੰਗਲ ਨੇ ਸਾਂਸਦ ਸਰਬਜੀਤ ਸਿੰਘ ਖਾਲਸਾ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਗਿਆ ਕਿ ਤੁਸੀਂ ਅੱਜ ਤੱਕ ਇਸ ਮਾਮਲੇ ਵਿਚ ਇਕ ਸ਼ਬਦ ਵੀ ਨਹੀਂ ਬੋਲ ਸਕੇ। ਉਨ੍ਹਾਂ ਕਿਹਾ ਕਿ ਨਾਂ ਹੀ ਤੁਸੀਂ ਪੀੜਤ ਪਰਿਵਾਰਾਂ ਦਾ ਹਾਲ ਜਾਣਨ ਲਈ ਪਿੰਡ ਪਹੁੰਚ ਕੀਤੀ ਹੈ। ਇਸ ਲਈ ਐਕਸ਼ਨ ਕਮੇਟੀ ਤੁਹਾਨੂੰ ਇਥੇ ਆਉਣ ਦੀ ਆਗਿਆ ਨਹੀਂ ਦੇ ਸਕਦੀ।

ਜਥੇਬੰਦੀਆਂ ਤੋਂ ਨਾਰਾਜ਼ ਦਿਖੇ MP ਸਰਬਜੀਤ ਸਿੰਘ

ਜਥੇਬੰਦੀਆਂ ਦੇ ਆਗੂਆਂ ਨੇ ਸੁਣਦੇ ਹੀ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਆਪਣੇ ਸਾਥੀਆਂ ਸਮੇਤ ਉਥੋਂ ਚਲੇ ਗਏ। ਗੱਲਬਾਤ ਕਰਦਿਆਂ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਪਾਰਲੀਮੈਂਟ ਦਾ ਸ਼ੈਸਨ ਚਲਦਾ ਹੋਣ ਕਾਰਨ ਉਹ ਦਿੱਲੀ ਸਨ। ਇਸੇ ਲਈ ਉਹ ਪਹਿਲਾਂ ਨਹੀਂ ਆ ਸਕੇ, ਪਰ ਅੱਜ ਉਹ ਘਟਨਾਂ ਬਾਰੇ ਜਾਣਕਾਰੀ ਲੈਣ ਅਤੇ ਪੀੜਤਾਂ ਦਾ ਹਾਲ ਜਾਣਨ ਲਈ ਆਏ ਸਨ। ਇਸ ਦੌਰਾਨ ਜਥੇਬੰਦੀਆਂ ਵੱਲੋਂ ਉਹਨਾਂ ਨੇ ਸ਼ਾਮਲ ਹੀ ਨਹੀਂ ਹੋਣ ਦਿੱਤਾ। ਇੱਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਇਹਨਾਂ ਦਾ ਮਾਮਲਾ ਉਹ ਕਿਵੇਂ ਉਠਾਉਣ ਜਦੋਂ ਉਹਨਾਂ ਨੇ ਤਾਂ ਉਸ ਨੂੰ ਆਪਣੇ ਵਿਚ ਸ਼ਾਮਲ ਹੀ ਨਹੀਂ ਹੋਣ ਦਿੱਤਾ।

ਬੀਤੇ ਦਿਨ ਪੁਲਿਸ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਸੀ ਝੜਪ

ਬੀਤੇ ਦਿਨੀ ਫਰੀਦਕੋਟ ਦੇ ਪਿੰਡ ਚੰਦਭਾਨ ਵਿੱਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਪਿੰਡ ਦੇ ਕੁਝ ਲੋਕਾਂ ਵੱਲੋਂ ਇੱਕ ਸ਼ੈਲਰ ਮਾਲਕ ਦੇ ਖਿਲਾਫ਼ ਧਰਨਾ ਦਿੱਤਾ ਜਾ ਰਿਹਾ ਸੀ। ਦਰਅਸਲ ਸ਼ੈਲਰ ਦਾ ਵੇਸਟ ਪਾਣੀ ਮਜ਼ਦੂਰਾਂ ਦੀ ਵਸਤੀ ਵੱਲ ਜਾ ਰਿਹਾ ਸੀ, ਜਿਸ ਦੇ ਖਿਲਾਫ਼ ਮਜ਼ਦੂਰ ਬਸਤੀ ਵੱਲੋਂ ਸ਼ੈਲਰ ਮਾਲਕ ਦਾ ਵਿਰੋਧ ਕਰਦੇ ਹੋਏ ਧਰਨਾ ਲਗਾਇਆ ਗਿਆ ਸੀ। ਇਸ ਧਰਨੇ ਨੂੰ ਖ਼ਤਮ ਕਰਵਾਉਣ ਲਈ ਪੁਲਿਸ ਵੱਲੋਂ ਲਾਠੀ ਚਾਰਜ ਕਰਨਾ ਪਿਆ ਸੀ। ਭੜਕੇ ਹੋਏ ਧਰਨਾਕਾਰੀਆਂ ਵੱਲੋਂ ਵੀ ਪੁਲਿਸ ਉੱਤੇ ਪੱਥਰਬਾਜ਼ੀ ਕੀਤੀ ਸੀ।

ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਕੁੱਝ ਲੋਕਾਂ ਵੱਲੋਂ ਵੀ ਪ੍ਰਦਰਸ਼ਨਕਾਰੀਆਂ ‘ਤੇ ਫਾਇਰਿੰਗ ਕੀਤੀ ਗਈ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਕੁੱਟਮਾਰ ਕੀਤੀ ਗਈ। ਇਸ ਸਾਰੇ ਘਟਨਾਕ੍ਰਮ ਵਿੱਚ ਪੁਲਿਸ ਵੱਲੋਂ 39 ਦੇ ਕਰੀਬ ਧਰਨਾਕਾਰੀਆਂ ਨੂੰ ਕਾਬੂ ਕੀਤਾ ਗਿਆ ਸੀ।