ਕੁੰਵਰ ਵਿਜੇ ਪ੍ਰਤਾਪ ਨੇ ਚੁੱਕੇ ਬਹਿਬਲਕਲਾਂ ਗੋਲੀਕਾਂਡ ਦੀ ਜਾਂਚ ‘ਤੇ ਸਵਾਲ, ਕਿਹਾ- ਸਭ ਰਾਜਨੀਤੀ ਕਰ ਕਰ ਰਹੇ

Updated On: 

01 Dec 2023 12:33 PM

ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ 'ਤੇ ਇੱਕ ਵਾਰ ਫਿਰ ਸਵਾਲ ਚੁੱਕੇ ਹਨ। ਉਨ੍ਹਾਂ ਆਪਣੀ ਪੋਸਟ ਚ ਲਿਖਿਆ ਕਿ ਇਸ ਗੋਲੀਬਾਰੀ ਦਾ ਫੈਸਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਹੋਵੇਗਾ ਅਤੇ ਉਸ ਸਮੇਂ ਤੱਕ ਜੰਗ ਜਾਰੀ ਰਹੇਗੀ। ਇਸ ਤੋਂ ਪਹਿਲਾਂ ਵੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਆਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਚੁੱਕੇ ਹਨ।

ਕੁੰਵਰ ਵਿਜੇ ਪ੍ਰਤਾਪ ਨੇ ਚੁੱਕੇ ਬਹਿਬਲਕਲਾਂ ਗੋਲੀਕਾਂਡ ਦੀ ਜਾਂਚ ਤੇ ਸਵਾਲ, ਕਿਹਾ- ਸਭ ਰਾਜਨੀਤੀ ਕਰ ਕਰ ਰਹੇ

ਕੁੰਵਰ ਵਿਜੇ ਪ੍ਰਤਾਪ

Follow Us On

ਅੰਮ੍ਰਿਤਸਰ (Amritsar) ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ‘ਤੇ ਇੱਕ ਵਾਰ ਫਿਰ ਸਵਾਲ ਚੁੱਕੇ ਹਨ। ਆਪਣੇ ਟਵੀਟਰ ਅਕਾਉਂਟ ‘ਤੇ ਪੋਸਟ ਸ਼ੇਅਰ ਕਰਦਿਆਂ ਉਨ੍ਹਾਂ ਜਾਂਚ ਕਮੇਟੀ ਅਤੇ ਸਰਕਾਰੀ ਗਵਾਹਾਂ ‘ਤੇ ਇਲਜ਼ਾਮ ਲਗਾਏ ਹਨ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਗੋਲੀਕਾਂਡ ਦਾ ਫੈਸਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਹੋਵੇਗਾ ਅਤੇ ਉਸ ਸਮੇਂ ਤੱਕ ਜੰਗ ਜਾਰੀ ਰਹੇਗੀ।

ਕੁੰਵਰ ਵਿਜੇ ਪ੍ਰਤਾਪ ਸਿੰਘ (Kunwar Vijay Pratap Singh) ਨੇ ਟਵੀਟਰ ਤੇ ਪੋਸਟ ਸ਼ੇਅਰ ਕੀਤੀ ਹੈ ਅਤੇ ਲਿਖਿਆ, ‘ਬਹਿਬਲ ਕਲਾਂ ਗੋਲੀਕਾਂਡ ਦਾ ਜਿੰਮੇਵਾਰ ਕੌਣ, ਤਿੰਨ ਸਾਲ ਬਾਅਦ ਅੱਜ Approver (ਵਾਇਦਾ ਮੁਆਫ਼ ਗਵਾਹ) ਦੇ ਮੁੱਦੇ ਤੇ ਰਾਜਨੀਤੀ ਕਿਉਂ ਹੋ ਰਹੀ ਹੈ?, ਜਦਕਿ ਸਮੇਂ ਦੀ ਸਰਕਾਰ ਨੇ ਇਸ ਨੂੰ ਪਰਵਾਨਗੀ ਵੀ ਦਿੱਤੀ ਹੈ ਅਤੇ 04 ਜੁਲਾਈ 2022 ਨੂੰ ਮਾਣਯੋਗ ਹਾਈਕੋਰਟ ਨੇ ਵੀ ਇਸ ਬਾਰੇ ਦੋਸ਼ੀਆਂ ਦੀ ਅਰਜੀ ਖ਼ਾਰਿਜ ਕਰ ਦਿੱਤੀ ਹੈ।’

ਇਸ ਤੋਂ ਅੱਗੇ ਆਪ ਵਿਧਾਇਕ ਇਨਸਾਫ਼ ਨੂੰ ਲੈ ਕੇ ਲਿਖਿਆ ਹੈ, ‘ਬਹਿਬਲ ਕਲਾਂ ਗੋਲੀਕਾਂਡ ਦਾ ਜਿੰਮੇਵਾਰ ਕੌਣ,ਸਰਕਾਰੀ SIT ਅਤੇ ਸਰਕਾਰੀ ਪੈਰੋਕਾਰ ਵੀ ਸਿਰਫ ਰਾਜਨੀਤੀ ਕਰ ਰਹੇ ਹਨ।’ ਇਸ ਪੋਸਟ ‘ਚ ਉਨ੍ਹਾਂ ਲਿਖਿਆ ਕਿ ਮੈਨੂੰ ਪਹਿਲੇ ਦਿਨ ਤੋਂ ਪੂਰੀ ਆਸ ਹੈ ਕਿ ਇੰਨਸਾਫ਼ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਹੀ ਹੋਵੇਗਾ, ਉਨ੍ਹਾਂ ਲਿਖਿਆ ਕਿ ਮੇਰੀ ਜੰਗ ਜਾਰੀ ਰਹੇਗੀ ਅਤੇ ਮੈਂ ਹਰ ਤਸੱਦਦ ਸਹਿਣ ਲਈ ਤਿਆਰ ਹਾਂ।

ਇਸ ਤੋਂ ਪਹਿਲਾਂ ਵੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਆਪਣੀ ਹੀ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਚੁੱਕੇ ਹਨ। ਉਹ ਬਹਿਬਲ ਕਲਾਂ ਮਾਮਲੇ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕਦੇ ਆਏ ਹਨ। ਇਸ ਤੋਂ ਇਲਾਵਾ ਗਵਾਹਾਂ ਨੇ ਵੀ ਕੁੰਵਰ ਵਿਜੇ ਪ੍ਰਤਾਪ ਦੇ ਕਾਰਵਾਈ ਦੇ ਢੰਗ ਤੇ ਵੀ ਸਵਾਲ ਖੜ੍ਹੇ ਕੀਤੇ ਹਨ।