ਵੋਟ-ਬਟੋਰ ਦੀ ਥਾਂ ਬਦਲਾਅ ਲਈ ਕੰਮ ਕਰ ਰਹੀ ਪੰਜਾਬ ਸਰਕਾਰ, ਪਿੰਡਾਂ ਨੂੰ ਮਿਲ ਰਹੀਆਂ ਗ੍ਰਾਂਟਾਂ
ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਚਮੇਲੀ ਵਿਖੇ ਸਰਪੰਚ ਦਿਲਬਾਗ ਸਿੰਘ ਬਰਾੜ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ ਪੰਜ ਲੱਖ ਰੁਪਏ ਦਾ ਚੈੱਕ ਸੌਂਪਣ ਮੌਕੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕਿ ਪਿੰਡਾਂ ਦੀਆਂ ਪੰਚਾਇਤਾਂ ਦੇ ਉਸਾਰੂ ਸੋਚ ਰੱਖਣ ਵਾਲੇ ਸੂਝਵਾਨ ਨੁਮਾਇੰਦੇ ਖੁਦ ਵੀ ਵਿਕਾਸ ਕਾਰਜਾਂ ਉਪਰ ਪਹਿਲਾਂ ਖਰਚ ਕਰਨ ਲਈ ਤਿਆਰ ਰਹਿੰਦੇ ਹਨ।
ਕੁਲਤਾਰ ਸੰਧਵਾਂ, ਆਪ ਆਗੂ
Kultar Singh Sandhwa: ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਦੇਣੀਆਂ ਸ਼ੁਰੂ ਕਰ ਦਿੱਤੀ ਹਨ। ਫਰੀਦਕੋਟ ਦੇ ਪਿੰਡ ਚਮੇਲੀ ਨੂੰ ਮਿਲਿਆ ਕੁਲਤਾਰ ਸਿੰਘ ਸੰਧਵਾ ਨੇ ਪੰਜ ਲੱਖ ਰੁਪਏ ਦਾ ਚੈੱਕ ਸੌਂਪਿਆ ਹੈ। ਇਸ ਮੌਕੇ ਉਨ੍ਹਾਂ ਵੋਟ ਬਟੋਰੂ ਨੀਤੀ ਦੀ ਬਜਾਏ ਬਦਲਾਅ ਦੀ ਰਾਜਨੀਤੀ ਲਿਆਉਣ ਦੀ ਗੱਲ ਕਹੀ ਹੈ। ਪਿੰਡ ਦੇ ਸਰਪੰਚ ਦਿਲਬਾਗ ਸਿੰਘ ਬਰਾੜ ਤੋਂ ਇਲਾਵਾ ਜ਼ਿਲ੍ਹਾ ਯੂਥ ਪ੍ਰਧਾਨ ਸੁਖਵੰਤ ਸਿੰਘ ਪੱਕਾ ਅਤੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਗਿੱਲ ਨੇ ਸਪੀਕਰ ਸੰਧਵਾਂ ਦਾ ਧੰਨਵਾਦ ਕੀਤਾ।
ਰਵਾਇਤੀ ਪਾਰਟੀਆਂ ਦੀਆਂ ਸਮੇਂ-ਸਮੇਂ ਬਣਦੀਆਂ ਰਹੀਆਂ ਸਰਕਾਰਾਂ ਦੇ ਨੁਮਾਇੰਦਿਆਂ ਨੇ ਲੋਕਾਂ ਨੂੰ ਸਿਰਫ ਗਲੀਆਂ-ਨਾਲੀਆਂ ਅਤੇ ਪਿੰਡਾਂ ਦੇ ਹੋਰ ਛੋਟੇ-ਮੋਟੇ ਕੰਮਾਂ ਲਈ ਗ੍ਰਾਂਟ ਦੇਣ ਦੇ ਮੁੱਦੇ ਤੇ ਉਲਝਾਈ ਰੱਖਿਆ ਹੈ। ਪੰਜ ਸਾਲ ਦੇ ਕਾਰਜਕਾਲ ਦੌਰਾਨ ਅਖੀਰਲੇ ਸਾਲ ਮਾਮੂਲੀ ਗ੍ਰਾਂਟਾਂ ਦੇ ਕੇ ਆਪਣੀ ਵੋਟ ਬਟੋਰੂ ਨੀਤੀ ਜਾਰੀ ਰੱਖੀ, ਪਰ ਆਪ ਸਰਕਾਰ ਨੇ ਬਦਲਾਅ ਦੀ ਰਾਜਨੀਤੀ ਤਹਿਤ ਪਹਿਲੇ ਦਿਨ ਤੋਂ ਹੀ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦੇ ਚੈੱਕਾਂ ਦੀ ਤਕਸੀਮ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ।
ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਚਮੇਲੀ ਵਿਖੇ ਸਰਪੰਚ ਦਿਲਬਾਗ ਸਿੰਘ ਬਰਾੜ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ ਪੰਜ ਲੱਖ ਰੁਪਏ ਦਾ ਚੈੱਕ ਸੌਂਪਣ ਮੌਕੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕਿ ਪਿੰਡਾਂ ਦੀਆਂ ਪੰਚਾਇਤਾਂ ਦੇ ਉਸਾਰੂ ਸੋਚ ਰੱਖਣ ਵਾਲੇ ਸੂਝਵਾਨ ਨੁਮਾਇੰਦੇ ਖੁਦ ਵੀ ਵਿਕਾਸ ਕਾਰਜਾਂ ਉਪਰ ਪਹਿਲਾਂ ਖਰਚ ਕਰਨ ਲਈ ਤਿਆਰ ਰਹਿੰਦੇ ਹਨ। ਸਰਕਾਰ ਵੱਲੋਂ ਵੀ ਸਖਤ ਹਦਾਇਤਾਂ ਹਨ ਕਿ ਜੇਕਰ ਕੋਈ ਠੇਕੇਦਾਰ ਵਿਕਾਸ ਕਾਰਜਾਂ ਵਿੱਚ ਮਿਆਰੀ ਸਮਾਨ ਨਹੀਂ ਵਰਤਦਾ ਤਾਂ ਉਸ ਖਿਲਾਫ ਬਕਾਇਦਾ ਕਾਰਵਾਈ ਕੀਤੀ ਜਾਵੇ ਹੈ।
ਲਗਾਤਾਰ ਐਕਟਿਵ ਹਨ ਕੁਲਤਾਰ ਸੰਧਵਾਂ
ਕੁਲਤਾਰ ਸਿੰਘ ਸੰਧਵਾਂ ਪੰਜਾਬ ਵਿਧਾਨ ਸਭਾ ਵਿੱਚ ਸਪੀਕਰ ਹਨ ਅਤੇ ਕੋਟਕਪੂਰਾ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰਦੇ ਹਨ। 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ, ਉਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦਾ ਸਪੀਕਰ ਨਿਯੁਕਤ ਕੀਤਾ ਗਿਆ ਸੀ। ਕੁਲਤਾਰ ਸੰਧਵਾਂ ਲਗਾਤਾਰ ਸਮਾਜਿਕ ਕਾਰਜਾਂ ਵਿੱਚ ਸਰਗਰਮ ਰਹਿੰਦੇ ਹਨ ਅਤੇ ਪੇਂਡੂ ਵਿਕਾਸ, ਸਿੱਖਿਆ ਅਤੇ ਕਿਸਾਨ ਭਲਾਈ ਦੇ ਮੁੱਦਿਆਂ ‘ਤੇ ਕੰਮ ਕਰਦੇ ਰਹੇ ਹਨ।