ਕਪੂਰਥਲਾ: ਮਾਡਰਨ ਜੇਲ੍ਹ ‘ਤੇ ਘੁੰਮਦਾ ਦਿਖਿਆ ਡਰੋਨ, ਪੁਲਿਸ ਨੂੰ ਤਲਾਸ਼ੀ ਦੌਰਾਨ ਮਿਲਿਆ ਨਸ਼ੀਲਾ ਸਮਾਨ

Published: 

20 Feb 2026 14:34 PM IST

ਘਟਨਾ ਤੋਂ ਬਾਅਦ, ਕੋਤਵਾਲੀ ਪੁਲਿਸ ਨੇ ਅਣਪਛਾਤੇ ਸ਼ੱਕੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਚਓ ਕੋਤਵਾਲੀ ਹਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਜਾਂਚ ਕਰ ਰਹੀ ਹੈ ਕਿ ਜੇਲ੍ਹ ਪਰਿਸਰ 'ਚ ਡਰੋਨ ਕਿਸ ਨੇ ਅਤੇ ਕਿਸ ਮਕਸਦ ਲਈ ਭੇਜਿਆ ਸੀ।

ਕਪੂਰਥਲਾ: ਮਾਡਰਨ ਜੇਲ੍ਹ ਤੇ ਘੁੰਮਦਾ ਦਿਖਿਆ ਡਰੋਨ, ਪੁਲਿਸ ਨੂੰ ਤਲਾਸ਼ੀ ਦੌਰਾਨ ਮਿਲਿਆ ਨਸ਼ੀਲਾ ਸਮਾਨ

ਕਪੂਰਥਲਾ ਮਾਡਰਨ ਜੇਲ੍ਹ ਦੇ ਪਰਿਸਰ ‘ਤੇ ਦੇਰ ਰਾਤ 11:30 ਵਜੇ ਦੇ ਕਰੀਬ ਇੱਕ ਡਰੋਨ ਘੁੰਮਦਾ ਦੇਖਿਆ ਗਿਆ। ਇਸ ਘਟਨਾ ਦੇ ਨਾਲ ਜੇਲ੍ਹ ਪ੍ਰਸ਼ਾਸਨ ਅੰਦਰ ਹਫੜਾ-ਦਫੜੀ ਮਚ ਗਈ। ਡਰੋਨ ਨੂੰ ਦੇਖ ਕੇ, ਜੇਲ੍ਹ ਪ੍ਰਸ਼ਾਸਨ ਤੁਰੰਤ ਹਰਕਤ ‘ਚ ਆ ਗਿਆ ਤੇ ਪੂਰੇ ਜੇਲ੍ਹ ਪਰਿਸਰ ‘ਚ ਤਲਾਸ਼ੀ ਸ਼ੁਰੂ ਕਰ ਦਿੱਤੀ। ਜੇਲ੍ਹ ਸੁਰੱਖਿਆ ਗਾਰਡਾਂ ਦੁਆਰਾ ਕੀਤੀ ਗਈ ਤਲਾਸ਼ੀ ਰਾਤ ਭਰ ਡਰੋਨ ਨੂੰ ਲੱਭਣ ‘ਚ ਅਸਫਲ ਰਹੀ, ਪਰ ਸਵੇਰੇ ਦੂਜੀ ਤਲਾਸ਼ੀ ਲਈ ਗਈ। ਸੁਰੱਖਿਆ ਟਾਵਰ ਨੰਬਰ 9 ਦੇ ਪਿੱਛੇ ਬੈਰਕ ਨੰਬਰ 3 ਦੇ ਨੇੜੇ ਇੱਕ ਡਰੋਨ ਬਰਾਮਦ ਹੋਇਆ।

ਘਟਨਾ ਤੋਂ ਬਾਅਦ, ਕੋਤਵਾਲੀ ਪੁਲਿਸ ਨੇ ਅਣਪਛਾਤੇ ਸ਼ੱਕੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਚਓ ਕੋਤਵਾਲੀ ਹਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਜਾਂਚ ਕਰ ਰਹੀ ਹੈ ਕਿ ਜੇਲ੍ਹ ਪਰਿਸਰ ‘ਚ ਡਰੋਨ ਕਿਸ ਨੇ ਅਤੇ ਕਿਸ ਮਕਸਦ ਲਈ ਭੇਜਿਆ ਸੀ।

ਜੇਲ੍ਹ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ, ਬਰਾਮਦ ਕੀਤਾ ਗਿਆ ਡਰੋਨ 255 ਕੰਪਨੀ ਦਾ ਇੱਕ ਭੂਰੇ ਰੰਗ ਦਾ ਡਰੋਨ ਸੀ, ਜਿਸ ‘ਚ ਕੁੱਝ ਚੀਜ਼ਾਂ ਟੇਪ ‘ਚ ਲਪੇਟੀਆਂ ਹੋਈਆਂ ਸਨ। ਜਾਂਚ ਕਰਨ ‘ਤੇ, ਡਰੋਨ ‘ਚੋਂ ਪੱਤਾ ਛਾਪ ਤੰਬਾਕੂ ਦਾ ਇੱਕ ਪੈਕੇਟ, ਮਾਰਲਬੋਰੋ ਗੋਲਡ ਐਡਵਾਂਸ ਸਿਗਰਟਾਂ ਦਾ ਇੱਕ ਪੈਕੇਟ, ਮੇਡ ਬ੍ਰਾਂਡ ਫਿਲਟਰ ਸਿਗਰਟਾਂ ਦੇ ਦੋ ਪੈਕੇਟ, ਰੋਲਿੰਗ ਪੇਪਰ ਦਾ ਇੱਕ ਪੈਕੇਟ ਤੇ ਪੰਜ ਲਾਈਟਰ ਬਰਾਮਦ ਕੀਤੇ ਗਏ।

ਮਾਡਰਨ ਜੇਲ੍ਹ, ਕਪੂਰਥਲਾ ਦੇ ਸਹਾਇਕ ਸੁਪਰਡੈਂਟ ਧੀਰਜ ਕੁਮਾਰ ਨੇ ਇਸ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਉਹ 17/18 ਦੀ ਰਾਤ ਨੂੰ ਡਿਊਟੀ ‘ਤੇ ਸਨ ਅਤ ਗਸ਼ਤ ਦੌਰਾਨ ਉਨ੍ਹਾਂ ਨੇ ਜੇਲ੍ਹ ਦੀ ਹੱਦ ‘ਤੇ ਇੱਕ ਡਰੋਨ ਘੁੰਮਦਾ ਦੇਖਿਆ ਤੇ ਇਸ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਗਈ।

Follow Us