ਪਵਿੱਤਰ ਕਾਲੀ ਵੇਈ ‘ਤੇ ਪਹੁੰਚਿਆ ਜਾਪਾਨੀ ਵਫ਼ਦ, ਚਾਰ ਘੰਟੇ ਤੱਕ ਕੀਤਾ ਪਾਠ, ਬੋਲੇ – ਬਾਬੇ ਨਾਨਕ ਦੀ ਧਰਤੀ ‘ਤੇ ਆਉਣਾ ਖੁਸ਼ਕਿਸਮਤੀ

Updated On: 

16 Aug 2023 14:58 PM

Japnese Delegate in Sultanpur Lodhi: ਇਤਿਹਾਸ ਦੀ ਜਾਣਕਾਰੀ ਰੱਖਣ ਵਾਲੇ ਜਾਪਾਨੀ ਵਫ਼ਦ ਨੇ ਕਿਹਾ ਕਿ ਜਾਪਾਨ ਅਗਸਤ ਦੇ ਮਹੀਨੇ ਨੂੰ ਕਦੇ ਨਹੀਂ ਭੁੱਲੇਗਾ ਜਦੋਂ ਉਸ ਦੇ ਦੋ ਵੱਡੇ ਸ਼ਹਿਰਾਂ ਨਾਗਾਸਾਕੀ ਅਤੇ ਹੀਰੋਸ਼ੀਮਾ 'ਤੇ ਪ੍ਰਮਾਣੂ ਬੰਬ ਸੁੱਟੇ ਗਏ ਸਨ। ਇਨ੍ਹਾਂ ਬੰਬਾਂ ਨੇ ਭਾਰੀ ਤਬਾਹੀ ਮਚਾਈ।

ਪਵਿੱਤਰ ਕਾਲੀ ਵੇਈ ਤੇ ਪਹੁੰਚਿਆ ਜਾਪਾਨੀ ਵਫ਼ਦ, ਚਾਰ ਘੰਟੇ ਤੱਕ ਕੀਤਾ ਪਾਠ, ਬੋਲੇ - ਬਾਬੇ ਨਾਨਕ ਦੀ ਧਰਤੀ ਤੇ ਆਉਣਾ ਖੁਸ਼ਕਿਸਮਤੀ
Follow Us On

ਜਾਪਾਨ ਤੋਂ ਆਏ 31 ਮੈਂਬਰੀ ਵਫ਼ਦ (Japanese Delegate) ਨੇ ਸ੍ਰੀ ਗੁਰੂ ਨਾਨਕ ਦੇਵ (Guru Nanak Dev Ji) ਜੀ ਦੀ ਚਰਨ ਛੋਹ ਕਾਲੀ ਵੇਈਂ ਦਾ ਦੌਰਾ ਕੀਤਾ ਅਤੇ ਇਸ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ।ਜਾਪਾਨੀ ਵਫ਼ਦ ਨੂੰ ਇਸ ਇਤਿਹਾਸਕ ਸਥਾਨ ‘ਤੇ 23 ਸਾਲ ਪਹਿਲਾਂ ਜਦੋਂ ਵੱਡੇ ਪੱਧਰ ‘ਤੇ ਪ੍ਰਦੂਸ਼ਣ ਬਾਰੇ ਪਤਾ ਲੱਗਾ ਤਾਂ ਉਹ ਹੈਰਾਨ ਰਹਿ ਗਏ।

ਵਫ਼ਦ ਇਸ ਗੱਲ ‘ਤੇ ਵੀ ਦੰਗ ਰਹਿ ਗਿਆ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਮਰੇ ਹੋਏ ਦਰਿਆ ਨੂੰ ਮੁੜ ਸੁਰਜੀਤ ਕਰਕੇ ਪੰਜਾਬ ਦੇ ਵਾਤਾਵਰਨ ਪ੍ਰਤੀ ਵੱਡੀ ਪੱਧਰ ‘ਤੇ ਜਾਗਰੂਕਤਾ ਪੈਦਾ ਕੀਤੀ | ਵਫ਼ਦ ਨੇ ਸਿੱਖ ਇਤਿਹਾਸ, ਨਿਰਮਲਾ ਪੰਥ ਅਤੇ ਪਾਣੀ ਦੇ ਕੁਦਰਤੀ ਸਰੋਤਾਂ ਬਾਰੇ ਜਾਣਨ ਲਈ ਪਵਿੱਤਰ ਵੇਈਂ ਦੇ ਕੰਢੇ ਚਾਰ ਘੰਟੇ ਗੁਜਾਰੇ। ਜਾਪਾਨੀ ਵਫ਼ਦ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਸਨ।

ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਧਰਤੀ ਸੁਲਤਾਨਪੁਰ ਲੋਧੀ ਵਿੱਚ ਆ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਰਬੱਤ ਦੇ ਭਲੇ ਦਾ ਸੰਦੇਸ਼ ਇੱਥੋਂ ਹੀ ਸਾਰੀ ਦੁਨੀਆ ਨੂੰ ਦਿੱਤਾ ਗਿਆ। ਪੰਜਾਬ ਵੀ ਇਸੇ ਸੰਦੇਸ਼ ਦੀ ਪਾਲਣਾ ਕਰ ਰਿਹਾ ਹੈ। ਵਫ਼ਦ ਦਾ ਸਵਾਗਤ ਕਰਦਿਆਂ ਸੰਤ ਸੁਖਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਇਸੇ ਲਈ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹੜ੍ਹਾਂ ਦੌਰਾਨ ਟੁੱਟੇ ਬੰਨ੍ਹਾਂ ਦੀ ਮੁਰੰਮਤ ਲਈ ਦਿਨ-ਰਾਤ ਕੰਮ ਕਰ ਰਹੇ ਹਨ।

ਵੇਈਂ ਦੇ ਕੰਢੇ ਕੀਤਾ ਪਾਠ ਅਤੇ ਕੀਰਤਨ

ਯੋਗੀ ਅਮਨਦੀਪ ਸਿੰਘ ਦੀ ਅਗਵਾਈ ਹੇਠ ਇਹ ਜੱਥਾ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਹੁੰਚਿਆ। ਇੱਥੇ ਉਨ੍ਹਾਂ ਨੇ ਵੇਈਂ ਦੇ ਕੰਢੇ ਪਾਠ ਅਤੇ ਕੀਰਤਨ ਕੀਤਾ। ਇਸ ਉਪਰੰਤ ਯੋਗੀ ਅਮਨਦੀਪ ਨੇ ਸਮੂਹ ਸੰਗਤਾਂ ਨੂੰ ਵੇਈਂ ਦੇ ਇਤਿਹਾਸ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Singh Seechewal) ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਜਾਣੂ ਕਰਵਾਇਆ | ਉਨ੍ਹਾਂ ਸੰਤ ਸੀਚੇਵਾਲ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਕੁਦਰਤ ਦੀ ਸੰਭਾਲ ਸਦਕਾ ਇੱਥੇ ਆ ਕੇ ਰੂਹਾਨੀਅਤ ਦਾ ਅਨੁਭਵ ਹੁੰਦਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

ਇਸ ਤੋਂ ਬਾਅਦ ਆਏ ਸਮੂਹ ਦਾ ਸਨਮਾਨ ਕੀਤਾ ਗਿਆ। ਸਮੂਹ ਸੰਗਤ ਨੇ ਪਵਿੱਤਰ ਵੇਈਂ ਦੇ ਦਰਸ਼ਨ ਕਰਨ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਸਮੂਹ ਵਿੱਚ ਇਜ਼ੂਮੀ ਯਾਨੋਗਿਮੋਟੋ, ਮੇਗਾਨਿਮੀ ਮੁਰਾਮਾਤਸੂ, ਮਿਨਾਮੀ ਉਤਾਕੇ, ਚਿਸਾ ਸੁਮਾਗਿਮਾ, ਮੇਸਾਈ ਨਾਬੇਟਾ ਅਤੇ ਮਨਸੂਰੀ ਸੋਗਾਹਾਰਾ ਸ਼ਾਮਲ ਸਨ। ਇਸ ਮੌਕੇ ਸੁਰਜੀਤ ਸਿੰਘ ਸ਼ੰਟੀ, ਦਿਲਰਾਜ ਕੌਰ, ਬਲਦੇਵ ਸਿੰਘ, ਨਿਧੀ ਕੌਰ ਆਦਿ ਵੀ ਹਾਜ਼ਰ ਰਹੇ।

Exit mobile version