ਥਾਣੇ 'ਚ ਹੋਈ ਕੁੱਟਮਾਰ ਅਤੇ ਬੇਇੱਜ਼ਤੀ ਤੋਂ ਪ੍ਰੇਸ਼ਾਨ ਹੋ ਕੇ ਕਬੱਡੀ ਖਿਡਾਰੀ ਨੇ ਕੀਤੀ ਖੁਦਕੁਸ਼ੀ | jalandhar shahkot kabbadi player suicide feeling ashamed beatin in police station fir registered accused Punjabi news - TV9 Punjabi

ਥਾਣੇ ‘ਚ ਹੋਈ ਕੁੱਟਮਾਰ ਅਤੇ ਬੇਇੱਜ਼ਤੀ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ, FIR ਦਰਜ

Updated On: 

20 Sep 2024 10:59 AM

ਗੁਰਵਿੰਦਰ ਦਾ ਆਪਣੇ ਪੁਲਿਸ ਮੁਲਾਜ਼ਮ ਦੋਸਤ ਰਮਨ ਦੇ ਘਰ ਬਹੁਤ ਆਉਣਾ-ਜਾਣਾ ਸੀ। ਗੁਰਵਿੰਦਰ ਬੀਤੇ ਦਿਨ ਰਮਨ ਦੇ ਘਰ ਚਲਾ ਗਿਆ ਸੀ। ਇਸ ਦੌਰਾਨ ਉਸ ਦੀ ਰਮਨ ਦੀ ਪਤਨੀ ਜੋਤੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਗੱਲ ਲੜਾਈ ਤੱਕ ਪਹੁੰਚ ਗਈ। ਇਸ ਸਬੰਧੀ ਜੋਤੀ ਨੇ ਰਮਨ ਅਤੇ ਉਸ ਦੀ ਸੱਸ ਨਾਲ ਮਿਲ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਇਸ ਸ਼ਿਕਾਇਤ ਵਿੱਚ ਗੁਰਵਿੰਦਰ ਨੂੰ ਪੁਲੀਸ ਨੇ ਪੁੱਛਗਿੱਛ ਲਈ ਥਾਣੇ ਬੁਲਾਇਆ ਸੀ।

ਥਾਣੇ ਚ ਹੋਈ ਕੁੱਟਮਾਰ ਅਤੇ ਬੇਇੱਜ਼ਤੀ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ, FIR ਦਰਜ

ਥਾਣੇ 'ਚ ਹੋਈ ਕੁੱਟਮਾਰ ਅਤੇ ਬੇਇੱਜ਼ਤੀ ਤੋਂ ਪ੍ਰੇਸ਼ਾਨ ਹੋ ਕੇ ਕਬੱਡੀ ਖਿਡਾਰੀ ਨੇ ਕੀਤੀ ਖੁਦਕੁਸ਼ੀ

Follow Us On

ਪੰਜਾਬ ਦੇ ਜਲੰਧਰ ਸ਼ਹਿਰ ਸ਼ਾਹਕੋਟ ‘ਚ 29 ਸਾਲਾ ਨੌਜਵਾਨ ਨੇ ਥਾਣੇ ‘ਚ ਹੋਈ ਕੁੱਟਮਾਰ ਅਤੇ ਬੇਇੱਜ਼ਤੀ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਸੀ ਅਤੇ ਫਿਰ ਆਪਣੇ ਘਰ ਵਿੱਚ ਫਾਹਾ ਲੈ ਲਿਆ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਬੁਰਹਾਨਵਾਲ, ਸ਼ਾਹਕੋਟ (ਜਲੰਧਰ) ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ‘ਤੇ ਉਸ ਦੇ ਦੋਸਤ, ਥਾਣਾ ਮੁਖੀ ਰਮਨ, ਵਾਸੀ ਬੁੱਢਣਵਾਲ, ਉਸ ਦੀ ਪਤਨੀ ਜੋਤੀ ਅਤੇ ਸੱਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਮਾਮਲੇ ‘ਚ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾਵੇਗੀ।

ਪੁਲਿਸ ਮੁਲਾਜ਼ਮ ਦੀ ਪਤਨੀ ਨਾਲ ਹੋਇਆ ਸੀ ਝਗੜਾ

ਗੁਰਵਿੰਦਰ ਦਾ ਆਪਣੇ ਪੁਲਿਸ ਮੁਲਾਜ਼ਮ ਦੋਸਤ ਰਮਨ ਦੇ ਘਰ ਬਹੁਤ ਆਉਣਾ-ਜਾਣਾ ਸੀ। ਗੁਰਵਿੰਦਰ ਬੀਤੇ ਦਿਨ ਰਮਨ ਦੇ ਘਰ ਚਲਾ ਗਿਆ ਸੀ। ਇਸ ਦੌਰਾਨ ਉਸ ਦੀ ਰਮਨ ਦੀ ਪਤਨੀ ਜੋਤੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਗੱਲ ਲੜਾਈ ਤੱਕ ਪਹੁੰਚ ਗਈ। ਇਸ ਸਬੰਧੀ ਜੋਤੀ ਨੇ ਰਮਨ ਅਤੇ ਉਸ ਦੀ ਸੱਸ ਨਾਲ ਮਿਲ ਕੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਇਸ ਸ਼ਿਕਾਇਤ ਵਿੱਚ ਗੁਰਵਿੰਦਰ ਨੂੰ ਪੁਲਿਸ ਨੇ ਪੁੱਛਗਿੱਛ ਲਈ ਥਾਣੇ ਬੁਲਾਇਆ ਸੀ।

ਪੱਖੇ ਨਾਲ ਲਟਕ ਰਹੀ ਸੀ ਲਾਸ਼

ਬੀਤੇ ਦਿਨ ਜਦੋਂ ਰਾਤ ਦੇ ਕਰੀਬ ਗੁਰਵਿੰਦਰ ਨੂੰ ਥਾਣੇ ਬੁਲਾਇਆ ਗਿਆ ਤਾਂ ਗੁਰਵਿੰਦਰ ਦਾ ਪਰਿਵਾਰ ਪਿੰਡ ਦੇ ਕੁਝ ਲੋਕਾਂ ਨਾਲ ਥਾਣੇ ਆਇਆ ਅਤੇ ਕਿਸੇ ਤਰ੍ਹਾਂ ਗੁਰਵਿੰਦਰ ਨੂੰ ਘਰ ਲੈ ਆਏ। ਜਿੱਥੇ ਗੁਰਵਿੰਦਰ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਪੁਲਿਸ ਨੇ ਉਸ ਨੂੰ ਬਹੁਤ ਤੰਗ ਕੀਤਾ ਪਰ ਉਸ ਦਾ ਕੋਈ ਕਸੂਰ ਨਹੀਂ ਸੀ। ਪਰਿਵਾਰ ਨੇ ਗੁਰਵਿੰਦਰ ਨੂੰ ਕਾਫੀ ਸਮਝਾਇਆ ਅਤੇ ਫਿਰ ਦੇਰ ਰਾਤ ਪਰਿਵਾਰ ਸੌਂ ਗਿਆ।

ਇਸ ਦੌਰਾਨ ਜਦੋਂ ਰਾਤ ਸਮੇਂ ਗੁਰਵਿੰਦਰ ਦੀ ਮਾਂ ਨੇ ਦਰਵਾਜ਼ਾ ਖੜਕਾਇਆ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਜਿਸ ਤੋਂ ਬਾਅਦ ਖਿੜਕੀ ਕੱਟਣ ਤੋਂ ਬਾਅਦ ਗੁਰਵਿੰਦਰ ਨੂੰ ਫਾਹੇ ਨਾਲ ਲਟਕਦਾ ਦੇਖਿਆ ਗਿਆ। ਗੁਰਵਿੰਦਰ ਨੂੰ ਬੜੀ ਮੁਸ਼ਕਲ ਨਾਲ ਹੇਠਾਂ ਉਤਾਰਿਆ ਅਤੇ ਸ਼ਾਹਕੋਟ ਦੇ ਇਕ ਨਿੱਜੀ ਹਸਪਤਾਲ ‘ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਤੁਰੰਤ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਨੇ ਦਰਜ ਕੀਤਾ ਕੇਸ

ਸੂਚਨਾ ਮਿਲਣ ਤੇ ਮਾਡਲ ਥਾਣਾ ਸ਼ਾਹਕੋਟ ਦੇ ਐਸਐਚਓ ਇੰਸਪੈਕਟਰ ਅਮਨ ਸੈਣੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ। ਉਨ੍ਹਾਂ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਦੂਜੇ ਪਾਸੇ ਪਤਾ ਲੱਗਾ ਹੈ ਕਿ ਮ੍ਰਿਤਕ ਨੇ ਖੁਦਕੁਸ਼ੀ ਤੋਂ ਪਹਿਲਾਂ ਵੀਡੀਓ ‘ਚ ਮੌਤ ਦਾ ਕਾਰਨ ਵੀ ਦੱਸਿਆ ਸੀ, ਪਰ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਐਸਐਚਓ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਪੁਲੀਸ ਨੇ ਰਮਨ, ਵਾਸੀ ਬੁੱਢਣਵਾਲ, ਉਸ ਦੀ ਪਤਨੀ ਜੋਤੀ ਅਤੇ ਸੱਸ ਖ਼ਿਲਾਫ਼ ਧਾਰਾ 108 ਬੀਐੱਨਐੱਚ ਤਹਿਤ ਕੇਸ ਦਰਜ ਕਰ ਲਿਆ ਹੈ।

Exit mobile version