PM ਮੋਦੀ ਦੀ ਜਲੰਧਰ ਫੇਰੀ ਤੋਂ ਪਹਿਲਾਂ 3 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ ‘ਤੇ ਸੁਰੱਖਿਆ ਏਜੰਸੀਆਂ

Updated On: 

31 Jan 2026 12:11 PM IST

Jalandhar School Receive Bomb Threat: ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਜਲੰਧਰ ਫੇਰੀ 'ਤੇ ਆ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ, ਇੱਕ ਪ੍ਰਮੁੱਖ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਰਿਪੋਰਟਾਂ ਅਨੁਸਾਰ, ਤਿੰਨ ਸਕੂਲਾਂ ਨੂੰ ਮੇਲ ਜਰੀਏ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਘਟਨਾ ਨੇ ਪ੍ਰਸ਼ਾਸਨ ਵਿੱਚ ਹਲਚਲ ਮਚਾ ਦਿੱਤੀ ਹੈ।

PM ਮੋਦੀ ਦੀ ਜਲੰਧਰ ਫੇਰੀ ਤੋਂ ਪਹਿਲਾਂ 3 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅਲਰਟ ਤੇ ਸੁਰੱਖਿਆ ਏਜੰਸੀਆਂ

(Photo Credit: tv9kannada.com)

Follow Us On

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯੋਜਨਾਬੱਧ ਦੌਰੇ ਤੋਂ ਇੱਕ ਦਿਨ ਪਹਿਲਾਂ, ਸੁਰੱਖਿਆ ਵਿਵਸਥਾ ਨੂੰ ਲੈ ਕੇ ਹੜਕੰਪ ਮਚ ਗਿਆ ਹੈ। ਸ਼ਨੀਵਾਰ ਨੂੰ, ਸ਼ਹਿਰ ਦੇ ਤਿੰਨ ਸਕੂਲਾਂ – ਪੁਲਿਸ ਡੀਏਵੀ ਸਕੂਲ, ਕੈਂਬਰਿਜ ਇੰਟਰਨੈਸ਼ਨਲ ਸਕੂਲ ਅਤੇ ਐਮਜੀਐਮ ਸਕੂਲ – ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ, ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਅਲਰਟ ਹੋ ਗਿਆ ਹੈ।

ਧਮਕੀ ਤੋਂ ਬਾਅਦ ਪੁਲਿਸ ਵਿਭਾਗ ‘ਚ ਹੜਕੰਪ

ਈ-ਮੇਲ ਵਿੱਚ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਡੇਰਾ ਬੱਲਾਂ ਇਲਾਕੇ ਵਿੱਚ ਬੰਬ ਧਮਾਕੇ ਦੀ ਚੇਤਾਵਨੀ ਦਿੱਤੀ ਗਈ ਸੀ। ਧਮਕੀ ਭਰੀ ਈ-ਮੇਲ ਵਿੱਚ ਕਿਹਾ ਗਿਆ ਹੈ ਕਿ ਖਾਲਿਸਤਾਨੀਆਂ ਦਾ ਡੇਰੇ ਨਾਲ ਕੋਈ ਸਬੰਧ ਨਹੀਂ ਹੈ, ਪਰ ਪ੍ਰਧਾਨ ਮੰਤਰੀ ਉਨ੍ਹਾਂ ਦੇ ਦੁਸ਼ਮਣ ਹਨ। ਇਸ ਦੌਰਾਨ ਈ-ਮੇਲ ਬਾਰੇ ਪਤਾ ਲੱਗਦਿਆਂ ਦੀ ਸਕੂਲ ਪ੍ਰਸ਼ਾਸਨ ਨੇ ਤੁਰੰਤ ਪੁਲਿਸ ਵਿਭਾਗਾਂ ਨੂੰ ਸੂਚਿਤ ਕੀਤਾ।

ਇਸ ਤੋਂ ਬਾਅਦ, ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਸੀ ਅਤੇ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਹਾਲਾਂਕਿ, ਇਸ ਮਾਮਲੇ ‘ਤੇ ਕਿਸੇ ਵੀ ਪੁਲਿਸ ਅਧਿਕਾਰੀ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦੇ ਦੌਰੇ ਦੀ ਉਮੀਦ ਵਿੱਚ ਸ਼ਹਿਰ ਵਿੱਚ ਪਹਿਲਾਂ ਹੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਪੁਲਿਸ ਹਰ ਗਤੀਵਿਧੀ ‘ਤੇ ਨਜ਼ਰ ਰੱਖ ਰਹੀ ਹੈ।

ਅਲਰਟ ‘ਤੇ ਸੁਰੱਖਿਆ ਏਜੰਸੀਆਂ

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ 1 ਫਰਵਰੀ ਯਾਨੀ ਕੱਲ੍ਹ ਜਲੰਧਰ ਆ ਰਹੇ ਹਨ। ਇਸ ਦੌਰਾਨ ਉਹ ਡੇਰਾ ਬੱਲਾਂ ਜਾਣਗੇ ਅਤੇ ਸੰਤ ਨਿਰੰਜਨ ਦਾਸ ਨਾਲ ਵੀ ਮੁਲਾਕਾਤ ਕਰਨਗੇ। ਪ੍ਰਧਾਨ ਮੰਤਰੀ ਦਾ ਇਹ ਦੌਰਾ ਗੁਰੂ ਰਵਿਦਾਸ ਮਹਾਰਾਜ ਦੀ 649ਵੀਂ ਜੈਅੰਤੀ ਦੇ ਸ਼ੁਭ ਮੌਕੇ ਨੂੰ ਸਮਰਪਿਤ ਹੋਵੇਗਾ। ਪੀਐਮ ਮੋਦੀ ਦੇ ਇਸ ਦੌਰੇ ਨੂੰ ਲੈ ਕੇ ਤਿਆਰੀਆਂ ਜ਼ੋਰਾਂ ‘ਤੇ ਹਨ। ਇਸ ਬੰਬ ਵਾਲੀ ਧਮਕੀ ਤੋਂ ਬਾਅਦ ਕੇਂਦਰੀ ਏਜੰਸੀਆਂ ਤੋਂ ਲੈ ਕੇ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਦੇ ਨਾਲ ਚੌਕਸ ਹੋ ਗਈਆਂ ਹਨ।

Related Stories
ਦਰਬਾਰ ਸਹਿਬ ‘ਚ ਵਜ਼ੂ ਕਰਨ ਦਾ ਮਾਮਲਾ, ਕੋਰਨ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਤੇ ਭੇਜਿਆ
ਗੁਰੂ ਰਵਿਦਾਸ ਜੀ ਦੇ ਸਲਾਨਾ ਜੋੜ ਮੇਲਾ ‘ਤੇ ਨਿਕਲੇਗੀ ਸ਼ੋਭਾ-ਯਾਤਰਾ ਸਬੰਧ, ਟ੍ਰੈਫਿਕ ਰੂਟਾਂ ‘ਚ ਵੱਡਾ ਬਦਲਾਅ ਕੀਤਾ
ਨਵਜੋਤ ਕੌਰ ਸਿੱਧੂ ਪਹੁੰਚੀ ਸੰਤ ਪ੍ਰੇਮਾਨੰਦ ਮਹਾਰਾਜ ਦੀ ਸ਼ਰਨ, ਮਿਲੀ ਸਮਾਜ ਸੇਵਾ ਬਾਰੇ ਡੂੰਘੀ ਸਿੱਖਿਆ
ਸ੍ਰੀ ਹਰਿਮੰਦਰ ਸਾਹਿਬ ‘ਚ ਪੁਲਿਸ ਦੀ ਕਾਰਵਾਈ ‘ਤੇ ਭੜਕੀ SGPC, 2 ਮੁਲਾਜ਼ਮਾਂ ਨੂੰ ਕਮਰੇ ‘ਚ ਕੀਤਾ ਬੰਦ; ਜਾਣੋ ਕੀ ਹੈ ਪੂਰਾ ਮਾਮਲਾ
ਗੈਂਗਸਟਰਵਾਦ ਦੇ ਮੁੱਦੇ ‘ਤੇ ‘ਆਪ’ ਦਾ ਵੱਡਾ ਹਮਲਾ, ਪੰਨੂ ਨੇ ਸੁਖਬੀਰ ਬਾਦਲ ਤੇ ਧਾਮੀ ਦੀਆਂ ਤਸਵੀਰਾਂ ਜਾਰੀ ਕਰਕੇ ਪੁੱਛੇ ਤਿੱਖੇ ਸਵਾਲ
ਪਿਛਲੀਆਂ ਸਰਕਾਰਾਂ ਖਾ ਗਈਆਂ ਬੱਚਿਆਂ ਦੀ ਪੜ੍ਹਾਈ ਦੇ ਪੈਸੇ, ਸੀਐਮ ਮਾਨ ਦਾ ਵਿਰੋਧੀਆਂ ‘ਤੇ ਨਿਸ਼ਾਨਾ, ਮੁਹਾਲੀ ‘ਚ ਵੰਡੇ ਨਿਯੁਕਤੀ ਪੱਤਰ