ਮੈਂ ਮੁੱਖ ਮੰਤਰੀ ਨਹੀਂ, ਪ੍ਰਧਾਨ ਮੰਤਰੀ ਬਣਾਂਗਾ, ਬਿੱਟੂ ਨੂੰ ਨੀਟੂ ਸ਼ਟਰਾਂਵਾਲੇ ਦਾ ਜਵਾਬ

Updated On: 

13 Nov 2024 17:46 PM

Nitu Satra Wala On Ravneet Bittu: ਸ਼ੋਸਲ ਮੀਡੀਆ ਤੇ ਐਕਟਿਵ ਰਹਿਣ ਵਾਲਾ ਨੀਟੂ ਸ਼ਟਰਾਂਵਾਲਾ ਹੁਣ ਪੰਜਾਬ ਦੀ ਸਿਆਸਤ ਵਿੱਚ ਵੀ ਸਰਗਰਮ ਰਹਿਣ ਲੱਗ ਪਿਆ ਹੈ। ਨੀਟੂ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਿਆਨ ਤੇ ਪਲਟਵਾਰ ਕਰਦਿਆਂ ਜਲੰਧਰ ਤੋਂ ਸਾਂਸਦ ਚਰਨਜੀਤ ਚੰਨੀ ਦੇ ਹੱਕ ਵਿੱਚ ਹਾਮੀ ਭਰੀ ਹੈ।

ਮੈਂ ਮੁੱਖ ਮੰਤਰੀ ਨਹੀਂ, ਪ੍ਰਧਾਨ ਮੰਤਰੀ ਬਣਾਂਗਾ, ਬਿੱਟੂ ਨੂੰ ਨੀਟੂ ਸ਼ਟਰਾਂਵਾਲੇ ਦਾ ਜਵਾਬ

ਮੈਂ ਮੁੱਖ ਮੰਤਰੀ ਨਹੀਂ, ਪ੍ਰਧਾਨ ਮੰਤਰੀ ਬਣਾਂਗਾ, ਬਿੱਟੂ ਨੂੰ ਨੀਟੂ ਸ਼ਟਰਾਂਵਾਲੇ ਦਾ ਜਵਾਬ

Follow Us On

ਭਾਜਪਾ ਆਗੂ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਪੰਜਾਬ ਵਿੱਚ 4 ਵਿਧਾਨ ਸਭਾ ਦੀਆਂ ਸੀਟਾਂ ਤੇ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਸਰਗਰਮ ਦਿਖਾਈ ਦੇ ਰਹੇ ਹਨ। ਉਹ ਥਾਂ ਥਾਂ ਜਾਕੇ ਭਾਜਪਾਈ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਵੋਟਾਂ ਮੰਗ ਰਹੇ ਹਨ। ਉਹਨਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸਾਂਸਦ ਚਰਨਜੀਤ ਸਿੰਘ ਚੰਨੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੁੱਖ ਮੰਤਰੀ ਰਹਿੰਦਿਆਂ ਚੰਨੀ ਨੇ ਪੰਜਾਬ ਲਈ ਕੋਈ ਕੰਮ ਨਹੀਂ ਕੀਤਾ ਸਗੋਂ ਉਹਨਾਂ ਨੇ ਨੀਟੂ ਸ਼ਟਰਾਂਵਾਲੇ ਦਾ ਵੀ ਰੁਜ਼ਗਾਰ ਖੋਹ ਲਿਆ।

4 ਘੰਟਿਆਂ ਲਈ ਪ੍ਰਧਾਨ ਮੰਤਰੀ ਬਣਾ ਦਿਓ- ਨੀਟੂ ਸ਼ਟਰਾਂ ਵਾਲਾ

ਬਿੱਟੂ ਨੇ ਕਿਹਾ ਕਿ ਚੰਨੀ ਕਦੇ ਉਹ ਬੱਕਰੀਆਂ ਦਾ ਦੁੱਧ ਕੱਢਦਾ ਸੀ, ਕਦੇ ਉਹ ਸੱਪ ਫੜਦਾ ਸੀ ਅਤੇ ਕਦੇ ਕੁਝ ਹੋਰ ਕਰਦਾ ਸੀ। ਮੁੱਖ ਮੰਤਰੀ ਬਣ ਕੇ ਚੰਨੀ ਨੇ ਉਸ ਕੁਰਸੀ ਨੂੰ ਹਾਸੇ ਦਾ ਪਾਤਰ ਬਣਾ ਦਿੱਤਾ ਸੀ। ਬਿੱਟੂ ਨੇ ਇਹ ਵੀ ਕਿਹਾ ਕਿ ਚਰਨਜੀਤ ਸਿੰਘ ਚੰਨੀ ਲੜਕੀਆਂ ਦੇ ਸਕੂਲਾਂ-ਕਾਲਜਾਂ ਵਿੱਚ ਜਾਕੇ ਮੰਦਭਾਗੀਆਂ ਹਰਕਤਾਂ ਕਰਦੇ ਸਨ। ਬਿੱਟੂ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਇੰਨੇ ਵੱਡੇ ਲੀਜਰ ਹਨ। ਜੋ ਮੁੱਖ ਮੰਤਰੀ ਹੋਣ ਦੇ ਬਾਵਜੂਦ ਦੋਨਾਂ ਸੀਟਾਂ ਤੋਂ ਹਾਰ ਗਏ ਸਨ ਅਤੇ ਇੱਕ ਤੋਂ ਜ਼ਮਾਨਤ ਜ਼ਬਤ ਹੋ ਗਈ ਸੀ।

ਚੰਨੀ ਨੇ ਵੀ ਕੀਤਾ ਸੀ ਪਲਟਵਾਰ

ਚਰਨਜੀਤ ਸਿੰਘ ਚੰਨੀ ਨੇ ਵੀ ਬਿੱਟੂ ਦੇ ਬਿਆਨ ਤੇ ਪਲਟਵਾਰ ਕਰਦਿਆਂ ਕਿਹਾ ਸੀ ਕਿ ਨੀਟੂ ਸ਼ਟਰਾਂਵਾਲਾ ਤਾਂ ਪੰਜਾਬ ਦਾ ਮੁੱਖ ਮੰਤਰੀ ਬਣ ਸਕਦਾ ਹੈ। ਪਰ ਰਵਨੀਤ ਬਿੱਟੂ ਕਦੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਬਣ ਸਕੇਗਾ। ਬਿੱਟੂ ਥਾਂ ਥਾਂ ਤੇ ਆਪਣੇ ਮੁੱਖ ਮੰਤਰੀ ਬਣਨ ਦੇ ਦਾਅਵੇ ਕਰਦੇ ਫਿਰਦੇ ਹਨ।

Exit mobile version