ਫਗਵਾੜਾ 'ਚ ਬੱਚੇ ਕੋਲੋਂ ਗਲਤੀ ਨਾਲ ਚੱਲਿਆ ਕੱਟਰ, ਬਾਹਰ ਆਈਆਂ ਢਿੱਡ ਦੀਆਂ ਅੰਤੜੀਆਂ ਹਾਲਤ ਗੰਭੀਰ | Jalandhar Phagwara child abdomen cut by cutter condition is serious know full detail in punjabi Punjabi news - TV9 Punjabi

ਫਗਵਾੜਾ ‘ਚ ਬੱਚੇ ਕੋਲੋਂ ਗਲਤੀ ਨਾਲ ਚੱਲਿਆ ਕੱਟਰ, ਬਾਹਰ ਆਈਆਂ ਢਿੱਡ ਦੀਆਂ ਅੰਤੜੀਆਂ ਹਾਲਤ ਗੰਭੀਰ

Updated On: 

08 Sep 2024 16:00 PM

Phagwara child abdomen cut: ਵਿਨੈ ਨੇ ਗਲਤੀ ਨਾਲ ਕਟਰ ਦਾ ਸਟਾਰਟ ਬਟਨ ਦਬਾ ਦਿੱਤਾ। ਜਿਸ ਕਾਰਨ ਬੱਚੇ ਦੇ ਪੇਟ ਅਤੇ ਹੱਥ 'ਤੇ ਕਟਰ ਵੱਜਿਆ। ਜਿਸ ਕਾਰਨ ਬੱਚੇ ਦੀਆਂ ਆਂਦਰਾਂ ਬਾਹਰ ਆ ਗਈਆਂ ਅਤੇ ਉਹ ਚੀਕਣ ਲੱਗਾ। ਘਟਨਾ ਤੋਂ ਬਾਅਦ ਪਰਿਵਾਰ ਵਾਲੇ ਤੁਰੰਤ ਬੱਚੇ ਨੂੰ ਹਸਪਤਾਲ ਲੈ ਗਏ, ਜਿੱਥੇ ਫਗਵਾੜਾ ਦੇ ਸਿਵਲ ਹਸਪਤਾਲ 'ਚ ਤਾਇਨਾਤ ਡਾਕਟਰਾਂ ਨੇ ਬੱਚੇ ਦਾ ਇਲਾਜ ਸ਼ੁਰੂ ਕੀਤਾ ਤਾਂ ਉਸ ਦੀਆਂ ਅੰਤੜੀਆਂ ਨਿਕਲ ਚੁੱਕੀਆਂ ਸਨ।

ਫਗਵਾੜਾ ਚ ਬੱਚੇ ਕੋਲੋਂ ਗਲਤੀ ਨਾਲ ਚੱਲਿਆ ਕੱਟਰ, ਬਾਹਰ ਆਈਆਂ ਢਿੱਡ ਦੀਆਂ ਅੰਤੜੀਆਂ ਹਾਲਤ ਗੰਭੀਰ
Follow Us On

Phagwara Child Abdomen Cut: ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਸ਼ਹਿਰ ਵਿੱਚ ਇੱਕ ਬੱਚੇ ਦੀ ਕਟਰ ਮਸ਼ੀਨ ਦੀ ਲਪੇਟ ਵਿੱਚ ਆਉਣ ਕਾਰਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ ਹੈ। ਬੱਚੇ ਦਾ ਪਿਤਾ ਲੱਕੜ ਕੱਟਣ ਦਾ ਕੰਮ ਕਰਦਾ ਹੈ। ਅਚਾਨਕ ਬੱਚੇ ਨੇ ਮਸ਼ੀਨ ਦੀ ਸਵਿੱਚ ਆਨ ਕੀਤੀ ਅਤੇ ਫਿਰ ਉਸ ਦੀ ਲਪੇਟ ‘ਚ ਆ ਗਿਆ। ਬੱਚੇ ਦੇ ਪੇਟ ‘ਤੇ ਵੱਡਾ ਚੀਰਾ ਲੱਗ ਗਿਆ ਜਿਸ ਕਾਰਨ ਉਸ ਦੀਆਂ ਆਂਦਰਾਂ ਬਾਹਰ ਆ ਗਈਆਂ ਸਨ।

ਮਸ਼ੀਨ ‘ਚੋਂ ਬੱਚੇ ਦੇ ਨਿਕਲਣ ਦੀ ਘਟਨਾ ਬੀਤੇ ਸ਼ਨੀਵਾਰ ਨੂੰ ਵਾਪਰੀ ਸੀ, ਜਿਸ ਨੂੰ ਫਗਵਾੜਾ ਦੇ ਸਿਵਲ ਹਸਪਤਾਲ ‘ਚੋਂ ਮੁੱਢਲੀ ਸਹਾਇਤਾ ਲਈ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪੀਜੀਆਈ ਰੈਫਰ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀ ਬੱਚੇ ਦੀ ਪਛਾਣ ਵਿਨੈ ਯਾਦਵ ਵਾਸੀ ਫਗਵਾੜਾ ਵਜੋਂ ਹੋਈ ਹੈ। ਜਿਸ ਦੀ ਉਮਰ ਸਿਰਫ਼ ਡੇਢ ਸਾਲ ਹੈ। ਬੱਚੇ ਦਾ ਪਿਤਾ ਕਿਸੇ ਤਰ੍ਹਾਂ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾ ਰਿਹਾ ਹੈ। ਵਿਨੈ ਆਪਣੇ ਘਰ ਖੇਡ ਰਿਹਾ ਸੀ। ਇਸ ਦੌਰਾਨ ਉਸ ਨੇ ਪਿਤਾ ਦੇ ਕੰਮ ਤੇ ਲੈਜਾਣ ਵਾਲਾ ਕਟਰ ਦੇਖਿਆ ਜੋ ਉਹ ਕੰਮ ਦੌਰਾਨ ਵਰਤਦੇ ਸਨ।

ਗਲਤੀ ਨਾਲ ਦੱਬਿਆ ਬਟਨ

ਵਿਨੈ ਨੇ ਗਲਤੀ ਨਾਲ ਕਟਰ ਦਾ ਸਟਾਰਟ ਬਟਨ ਦਬਾ ਦਿੱਤਾ। ਜਿਸ ਕਾਰਨ ਬੱਚੇ ਦੇ ਪੇਟ ਅਤੇ ਹੱਥ ‘ਤੇ ਕਟਰ ਵੱਜਿਆ। ਜਿਸ ਕਾਰਨ ਬੱਚੇ ਦੀਆਂ ਆਂਦਰਾਂ ਬਾਹਰ ਆ ਗਈਆਂ ਅਤੇ ਉਹ ਚੀਕਣ ਲੱਗਾ। ਘਟਨਾ ਤੋਂ ਬਾਅਦ ਪਰਿਵਾਰ ਵਾਲੇ ਤੁਰੰਤ ਬੱਚੇ ਨੂੰ ਹਸਪਤਾਲ ਲੈ ਗਏ, ਜਿੱਥੇ ਫਗਵਾੜਾ ਦੇ ਸਿਵਲ ਹਸਪਤਾਲ ‘ਚ ਤਾਇਨਾਤ ਡਾਕਟਰਾਂ ਨੇ ਬੱਚੇ ਦਾ ਇਲਾਜ ਸ਼ੁਰੂ ਕੀਤਾ ਤਾਂ ਉਸ ਦੀਆਂ ਅੰਤੜੀਆਂ ਨਿਕਲ ਚੁੱਕੀਆਂ ਸਨ। ਡਾਕਟਰਾਂ ਨੇ ਤੁਰੰਤ ਬੱਚੇ ਦਾ ਇਲਾਜ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: ਲਖਨਊ ਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ, ਹਾਦਸੇ ਚ 8 ਦੀ ਮੌਤ 28 ਜ਼ਖ਼ਮੀ

ਮਹਿਲਾ ਡਾਕਟਰ ਨੇ ਦੱਸਿਆ ਕਿ ਬੱਚੇ ਦਾ ਖੂਨ ਵਹਿਣਾ ਬੰਦ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਮਲਮ ਲਗਾਇਆ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ। ਕਿਉਂਕਿ ਕਟਰ ਕਾਰਨ ਉਸ ਦੇ ਪੇਟ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਿਆ ਸੀ। ਇਸ ਦਾ ਇਲਾਜ ਪੀਜੀਆਈ ਵਿੱਚ ਹੀ ਹੋਣਾ ਸੀ। ਡਾਕਟਰਾਂ ਮੁਤਾਬਕ ਬੱਚੇ ਦੀ ਹਾਲਤ ਫਿਲਹਾਲ ਨਾਜ਼ੁਕ ਬਣੀ ਹੋਈ ਹੈ।

Exit mobile version