ਮਾਨਸਾ ਨਿਊਜ਼। ਪੰਜਾਬ ਜੇਲ੍ਹ ਵਿਭਾਗ ਵੱਲੋਂ ਮਾਨਸਾ ਜੇਲ੍ਹ ਦੇ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਭੱਟੀ ਨੂੰ ਸਸਪੈਂਡ ਕਰ ਦਿੱਤਾ ਹੈ। ਅਰਵਿੰਦਰ ਪਾਲ ਸਿੰਘ ਭੱਟੀ ਨੂੰ ਡਿਊਟੀ ਦੌਰਾਨ ਅਣਗਹਿਲੀ ਵਰਤਣ ਦੇ ਦੋਸ਼ਾਂ ਹੇਠਾਂ ਸਸਪੈਂਡ ਕੀਤਾ ਗਿਆ ਹੈ। ਪੰਜਾਬ ਸਰਕਾਰ ਜੇਲ੍ਹ ਵਿਭਾਗ ਵੱਲੋਂ ਪੱਤਰ ਜਾਰੀ ਕਰ ਦੱਸਿਆ ਗਿਆ ਹੈ ਕਿ DIG ਜੇਲ੍ਹ ਹੈੱਡ ਕੁਆਰਟਰ ਵੱਲੋਂ ਜਿਲ੍ਹਾ ਮਾਨਸਾ ਜੇਲ੍ਹ ਦੇ ਸੁਪਰਡੈਂਟ ਅਰਵਿੰਦਰ ਪਾਲ ਭੱਟੀ ਸੁਪਰਡੈਂਟ ਜ਼ਿਲ੍ਹਾ ਨੂੰ ਮੁੱਢਲੀ ਰਿਪੋਰਟ 18 ਸਤੰਬਰ 2023 ਦੇ ਸਨਮੁੱਖ ਆਪਣੀ ਡਿਊਟੀ ਪ੍ਰਤੀ ਅਣਗਹਿਲੀ ਕਰਨ ਕਾਰਨ ਤੁਰੰਤ ਪ੍ਰਭਾਵ ਤੋਂ ਸਸਪੈਂਡ ਕੀਤਾ ਜਾਂਦਾ ਹੈ।
ਇਸ ਪੱਤਰ ਮੁਤਾਬਕ ਹੁਣ ਇਕਬਾਲ ਸਿੰਘ ਬਰਾੜ ਡਿਪਟੀ ਸੁਪਰਡੈਂਟ ਗ੍ਰੇਡ 2 ਨੂੰ ਹੁਣ ਬਤੌਰ ਸੁਪਰਡੈਂਟ ਮਾਨਸਾ ਜ਼ਿਲ੍ਹਾ ਜੇਲ੍ਹ ਤਾਇਨਾਤ ਕੀਤਾ ਗਿਆ ਹੈ।
ਜੇਲ੍ਹ ਵਿਭਾਗ ਨੇ ਹੋਰਾਂ ‘ਤੇ ਵੀ ਕੀਤੀ ਕਾਰਵਾਈ
ਦੱਸਣਯੋਗ ਹੈ ਕਿ ਮਾਨਸਾ ਜੇਲ੍ਹ ਬੀਤੇ ਕਈ ਦਿਨੀਂ ਤੋਂ ਸੁਰਖ਼ੀਆਂ ਚ ਹੈ। ਪਰ ਮਾਮਲਾ ਉਸ ਵੇਲੇ ਵਖਿਆ ਜਦੋ ਜੇਲ੍ਹ ਚੋਂ ਰਿਹਾਅ ਹੋ ਕੇ ਆਏ ਸੁਭਾਸ਼ ਕੁਮਾਰ ਅਰੋੜਾ ਨੇ ਜੇਲ੍ਹ ਦੇ ਅਧਿਕਾਰੀਆਂ ਤੇ ਪੈਸੇ ਲੈ ਕੇ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਦੀ ਗੱਲ੍ਹ ਆਖੀ। ਇਸ ਦੌਰਾਨ ਉਸ ਨੇ ਕੈਦੀਆਂ ਨੂੰ ਜੇਲ੍ਹ ਦੇ ਅੰਦਰ ਮੋਬਾਈਲ ਉਪਲੱਬਧ ਕਰਵਾਉਣਾ ਨਸ਼ਾ, ਉਪਲਬਦ ਕਰਵਾਉਣਾ ਅਤੇ ਕੈਦਿਆਂ ਨੂੰ ਵਿਸ਼ੇਸ਼ ਬੈਰਕ ਚ ਰੱਖੇ ਜਾਣ ਦੇ ਇਲਜ਼ਾਮ ਲਗਾਏ ਸਨ। ਜਿਸ ਕਾਰਨ ਪਹਿਲਾਂ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਤਿੰਨ ਜੇਲ੍ਹ ਵਿਭਾਗ ਦੇ ਮੁਲਾਜ਼ਮ ਅਤੇ ਦੋ ਕੈਦੀ ਸ਼ਾਮਲ ਹਨ, ਹੁਣ ਜੇਲ੍ਹ ਸੁਪਰਡੈਂਟ ਨੂੰ ਵੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਆਈਜੀ ਰੂਪ ਕੁਮਾਰ ਅਰੋੜਾ ਵੱਲੋਂ ਇਸ ਮਾਮਲੇ ਵਿੱਚ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ। ਇਹ ਕੋਈ ਪਹਿਲੀ ਵਾਰ ਨਹੀਂ ਕੀ ਮਾਨਸਾ ਜੇਲ੍ਹ ਸੁੱਰਖੀਆਂ ਵਿੱਚ ਆਈ ਹੈ ਇਸ ਤੋਂ ਪਹਿਲਾਂ ਵੀ ਕੈਦਿਆਂ ਨਾਲ ਜੁੜੇ ਕਈ ਮਾਮਲੇ ਸਾਹਮਣੇ ਆਏ ਹਨ।