ਕਿਸਾਨਾਂ ਦੀ ਮੀਟਿੰਗ ਵਿਚਾਲੇ ਡੱਲੇਵਾਲ ਨੂੰ ਡੂੰਘਾ ਸਦਮਾ, ਪੋਤਰੀ ਦੀ ਹੋਈ ਮੌਤ

sukhjinder-sahota-faridkot
Updated On: 

15 Feb 2025 12:54 PM

ਕੁਝ ਦਿਨ ਪਹਿਲਾਂ ਸਿਹਤ ਠੀਕ ਨਾ ਹੋਣ ਦੇ ਚਲਦੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਅੱਜ ਜਗਜੀਤ ਸਿੰਘ ਡੱਲੇਵਾਲ ਸੰਸਕਾਰ 'ਤੇ ਵੀ ਨਹੀਂ ਪਹੁੰਚ ਸਕੇ ਕਿਉਂਕਿ ਅੱਜ ਕੇਂਦਰੀ ਮੰਤਰੀ ਦੇ ਨਾਲ ਚੰਡੀਗੜ੍ਹ ਦੇ ਵਿੱਚ ਐਮਐਸਪੀ ਨੂੰ ਲੈ ਕੇ ਮੀਟਿੰਗ ਰੱਖੀ ਗਈ ਹੈ।

ਕਿਸਾਨਾਂ ਦੀ ਮੀਟਿੰਗ ਵਿਚਾਲੇ ਡੱਲੇਵਾਲ ਨੂੰ ਡੂੰਘਾ ਸਦਮਾ, ਪੋਤਰੀ ਦੀ ਹੋਈ ਮੌਤ
Follow Us On

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਡੂੰਘਾ ਸਦਮਾ ਲੱਗਿਆ ਹੈ। ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰੀ ਦੇ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵੱਡੀ ਭੈਣ ਦੀ ਪੋਤਰੀ ਦੀ ਮੌਤ ਹੋਈ ਹੈ। ਉਨ੍ਹਾਂ ਦੀ ਪੋਤਰੀ ਗੁਰੂਗ੍ਰਾਮ ਦੇ ਮੈਡੀਕਲ ਦੀ ਪੜ੍ਹਾਈ ਕਰਦੀ ਸੀ, ਜਿਸਦਾ ਨਾਮ ਰਾਜਨਦੀਪ ਕੌਰ ਸੀ।

ਜਾਣਕਾਰੀ ਮੁਤਾਬਿਕ ਕੁਝ ਦਿਨ ਪਹਿਲਾਂ ਸਿਹਤ ਠੀਕ ਨਾ ਹੋਣ ਦੇ ਚਲਦੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਅੱਜ ਜਗਜੀਤ ਸਿੰਘ ਡੱਲੇਵਾਲ ਸੰਸਕਾਰ ‘ਤੇ ਵੀ ਨਹੀਂ ਪਹੁੰਚ ਸਕੇ ਕਿਉਂਕਿ ਅੱਜ ਕੇਂਦਰੀ ਮੰਤਰੀ ਦੇ ਨਾਲ ਚੰਡੀਗੜ੍ਹ ਦੇ ਵਿੱਚ ਐਮਐਸਪੀ ਨੂੰ ਲੈ ਕੇ ਮੀਟਿੰਗ ਰੱਖੀ ਗਈ ਹੈ।

ਦੱਸ ਦਈਏ ਕਿ ਗੁਰੂਗ੍ਰਾਮ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਰਾਜਨਦੀਪ ਕੌਰ ਪਿਛਲੇ ਕੁਝ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਦੇ ਚਲਦੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਕੱਲ੍ਹ 13 ਫਰਵਰੀ ਦੀ ਸ਼ਾਮ ਨੂੰ ਉਸ ਦੀ ਮੌਤ ਹੋ ਗਈ ਸੀ।

ਇਸ ਦੇ ਨਾਲ ਪੂਰੇ ਪਰਿਵਾਰ ਸਕੇ ਸੰਬੰਧੀਆਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਆਪਣੀਆਂ ਜਿੁੰਮੇਵਾਰੀਆਂ ਨੂੰ ਵੱਡਾ ਸਮਝਦੇ ਹੋਏ, ਜਗਜੀਤ ਸਿੰਘ ਡੱਲੇਵਾਲ ਉਸ ਬੱਚੀ ਦੇ ਸੰਸਕਾਰ ‘ਤੇ ਨਹੀਂ ਪਹੁੰਚ ਸਕੇ ਸਨ। ਚੰਡੀਗੜ੍ਹ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰੀ ਮੰਤਰੀ ਦੇ ਨਾਲ ਬੈਠਕ ਕਰ ਰਹੇ ਹਨ।

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਮਰਨ-ਵਰਤ ‘ਤੇ ਬੈਠੇ ਹੋਏ ਹਨ। 18 ਜਨਵਰੀ ਨੂੰ, ਸੰਯੁਕਤ ਸਕੱਤਰ ਪ੍ਰਿਆ ਰੰਜਨ ਦੀ ਅਗਵਾਈ ਹੇਠ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਦੇ ਇੱਕ ਵਫ਼ਦ ਨੇ SKM (ਗੈਰ-ਰਾਜਨੀਤਿਕ) ਅਤੇ KMM ਦੇ ਪ੍ਰਤੀਨਿਧੀਆਂ ਨੂੰ ਆਪਣੀਆਂ ਮੰਗਾਂ ‘ਤੇ ਚਰਚਾ ਕਰਨ ਲਈ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਲਈ ਸੱਦਾ ਦਿੱਤਾ ਸੀ।

ਪਿਛਲੇ ਮਹੀਨੇ SKM (ਗੈਰ-ਰਾਜਨੀਤਿਕ) ਅਤੇ KMM ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਗਿਆ ਸੀ ਕਿ ਕਿਸਾਨ ਯੂਨੀਅਨਾਂ ਦੀਆਂ ਮੰਗਾਂ ਸਬੰਧੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ 14 ਫਰਵਰੀ ਨੂੰ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬ ਸੈਕਟਰ 26, ਚੰਡੀਗੜ੍ਹ ਵਿਖੇ ਇੱਕ ਮੀਟਿੰਗ ਬੁਲਾਈ ਗਈ ਹੈ।