ਆਜ਼ਾਦੀ ਦੇ ਜਸ਼ਨ ‘ਚ ਡੁੱਬਿਆ ਅਟਾਰੀ ਬਾਰਡਰ, ਸਰਹੱਦ ਦੇ ਲਹਿਰਾਇਆ ਤਿਰੰਗਾ, ਆਪ੍ਰੇਸ਼ਨ ਸਿੰਦੂਰ ਦੀ ਯਾਦ ਕੀਤੀ ਤਾਜ਼ਾ

Updated On: 

15 Aug 2025 14:15 PM IST

Independence Day Attari Border: ਬੀਐਸਐਫ ਦੇ ਡੀਆਈਜੀ ਐਸਐਸ ਚਦੇਲ ਨੇ ਕਿਹਾ ਕਿ ਇਸ ਵਾਰ ਦਾ ਆਜ਼ਾਦੀ ਦਿਹਾੜਾ ਖਾਸ ਅਹਿਮੀਅਤ ਰੱਖਦਾ ਹੈ, ਕਿਉਂਕਿ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਭਰ ਦੇ ਜਵਾਨ ਵੱਡੇ ਜ਼ੋਸ਼ ਤੇ ਉਤਸ਼ਾਹ ਨਾਲ ਤਿਉਹਾਰ ਮਨਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਸੂਰਮੇ ਜਵਾਨਾਂ ਨੇ ਆਪਣੀ ਬੇਮਿਸਾਲ ਹਿੰਮਤ ਅਤੇ ਦੇਸ਼ਭਗਤੀ ਨਾਲ ਜੋ ਉਦਾਹਰਣ ਪੇਸ਼ ਕੀਤੀ ਹੈ, ਉਹ ਸਲਾਮ ਦੇ ਯੋਗ ਹਨ।

ਆਜ਼ਾਦੀ ਦੇ ਜਸ਼ਨ ਚ ਡੁੱਬਿਆ ਅਟਾਰੀ ਬਾਰਡਰ, ਸਰਹੱਦ ਦੇ ਲਹਿਰਾਇਆ ਤਿਰੰਗਾ, ਆਪ੍ਰੇਸ਼ਨ ਸਿੰਦੂਰ ਦੀ ਯਾਦ ਕੀਤੀ ਤਾਜ਼ਾ
Follow Us On

ਭਾਰਤ-ਪਾਕਿਸਤਾਨ ਦੀ ਸਰਹੱਦ-ਅਟਾਰੀ ਬਾਰਡਰ ‘ਤੇ 79ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ। ਬੀਐਸਐਫ ਦੇ ਡੀਆਈਜੀ ਐਸਐਸ ਚੰਦੇਲ ਨੇ ਤਿਰੰਗਾ ਲਹਿਰਾਇਆ। ਉਨ੍ਹਾਂ ਨੇ ਬੀਐਸਐਫ ਜਵਾਨਾਂ ਨੂੰ ਸੰਬੋਧਨ ਕੀਤਾ ਤੇ ਮਠਿਆਈਆਂ ਭੇਟ ਕੀਤੀਆਂ। ਇਸ ਮੌਕੇ ਡੀਆਈਜੀ ਚੰਦੇਲ ਨੂੰ ਆਪ੍ਰੇਸ਼ਨ ਸਿੰਦੂਰ ‘ਚ ਜਵਾਨਾਂ ਦੀ ਬਹਾਦਰੀ ਨੂੰ ਸਲਾਮ ਕੀਤਾ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਸਿਰਫ਼ ਬੀਐਸਐਫ ਜਵਾਨਾਂ ਦੀ ਜਿੱਤ ਹੀ ਨਹੀਂ ਸੀ, ਸਗੋਂ ਇਹ ਸਰਹੱਦੀ ਪਿੰਡ ਦੇ ਲੋਕਾਂ ਦੀ ਤੇ ਹਰ ਦੇਸ਼ ਦੇ ਨਾਗਰਿਕ ਦੀ ਜਿੱਤ ਸੀ।

ਇਸ ਮੌਕੇ ਬੀਐਸਐਫ ਦੇ ਡੀਆਈਜੀ ਐਸਐਸ ਚਦੇਲ ਨੇ ਕਿਹਾ ਕਿ ਇਸ ਵਾਰ ਦਾ ਆਜ਼ਾਦੀ ਦਿਹਾੜਾ ਖਾਸ ਅਹਿਮੀਅਤ ਰੱਖਦਾ ਹੈ, ਕਿਉਂਕਿ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਭਰ ਦੇ ਜਵਾਨ ਵੱਡੇ ਜ਼ੋਸ਼ ਤੇ ਉਤਸ਼ਾਹ ਨਾਲ ਤਿਉਹਾਰ ਮਨਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਡੇ ਸੂਰਮੇ ਜਵਾਨਾਂ ਨੇ ਆਪਣੀ ਬੇਮਿਸਾਲ ਹਿੰਮਤ ਅਤੇ ਦੇਸ਼ਭਗਤੀ ਨਾਲ ਜੋ ਉਦਾਹਰਣ ਪੇਸ਼ ਕੀਤੀ ਹੈ, ਉਹ ਸਲਾਮ ਦੇ ਯੋਗ ਹਨ। ਦੇਸ਼ ਨੇ ਵੀ ਉਨ੍ਹਾਂ ਦੀ ਕੁਰਬਾਨੀ ਅਤੇ ਸੇਵਾ ਨੂੰ ਸਨਮਾਨਿਤ ਕੀਤਾ ਹੈ। ਅੱਜ ਪੂਰਾ ਦੇਸ਼ ਵਧਾਈ ਦੇ ਯੋਗ ਹੈ ਅਤੇ ਮੈਂ ਆਪਣੇ ਵੱਲੋਂ ਹਰ ਇਕ ਦੇਸ਼ਵਾਸੀ ਨੂੰ ਦਿਲੋਂ ਸ਼ੁਭਕਾਮਨਾਵਾਂ ਪੇਸ਼ ਕਰਦਾ ਹਾਂ।

‘ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪ੍ਰੇਸ਼ਨ ਸਿੰਦਰੂ ਦੌਰਾਨ ਸਾਡਾ ਸਾਥ ਦਿੱਤਾ’

ਡੀਆਈਜੀ ਐਸਐਸ ਚੰਦੇਲ ਨੇ ਆਪ੍ਰੇਸ਼ਨ ਸਿੰਦੂਰ ਦੀ ਯਾਦ ਤਾਜ਼ਾ ਕਰਦੇ ਹੋਏ ਕਿਹਾ ਕਿ ਇਹ ਸਿਰਫ ਬੀਐਸਐਫ ਦੀ ਹੀ ਨਹੀਂ, ਸਗੋਂ ਦੇਸ਼ ਦੇ ਹਰ ਨਾਗਰਿਕ ਦੀ ਸਾਂਝੀ ਜਿੱਤ ਸੀ। ਉਨ੍ਹਾਂ ਨੇ ਕਿਹਾ ਕਿ ਸਾਡੇ ਜਵਾਨਾਂ ਦੇ ਨਾਲ-ਨਾਲ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਵੀ ਪੂਰਾ ਸਹਿਯੋਗ ਦਿੱਤਾ। ਪਾਕਿਸਤਾਨ ਵੱਲੋਂ ਕੀਤੇ ਗਏ ਆਕਰਮਣ ਦੇ ਬਾਵਜੂਦ ਸਾਡੇ ਕਿਸਾਨਾਂ ਨੇ ਆਪਣੇ ਪਿੰਡ ਤੇ ਖੇਤਰ ਨੂੰ ਖਾਲੀ ਨਹੀਂ ਛੱਡਿਆ। ਇਹ ਉਨ੍ਹਾਂ ਦੇ ਹੌਸਲੇ ਤੇ ਵਿਸ਼ਵਾਸ ਦੀ ਵੱਡੀ ਨਿਸ਼ਾਨੀ ਹੈ।

ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਅਮਨ-ਸ਼ਾਂਤੀ ਬਣੀ ਰਹੇ, ਬੀਐਸਐਫ ਦੇ ਡੀਆਈਜੀ ਐਸਐਸ ਚੰਦੇਲ ਨੇ ਕਿਹਾ ਕਿ ਕਿਸੇ ਨੂੰ ਵੀ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਭਾਵੇਂ ਉਹ ਗੁਆਂਢੀ ਦੇਸ਼ ਹੀ ਕਿਉਂ ਨਾ ਹੋਵੇ। ਆਜ਼ਾਦੀ ਦਿਹਾੜੇ ਮੌਕੇ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਸ਼ੁੱਭਕਾਮਨਾਵਾਂ।