ਕਪੂਰਥਲਾ ਦੇ ਫਗਵਾੜਾ ਸ਼ਹਿਰ ਵਿੱਚ ਬੇਅਦਬੀ ਦੀ ਘਟਨਾ, ਕੁੜੇ ਦੇ ਢੇਰ ਤੇ ਮਿਲੇ ਸ਼੍ਰੀ ਗੁਟਕਾ ਸਾਹਿਬ ਦੇ ਅੰਗ
ਜਿਲਾ ਕਪੂਰਥਲਾ ਦੇ ਫਗਵਾੜਾ ਸ਼ਹਿਰ ਵਿੱਚ ਬੇਅਦਬੀ ਦੀ ਘਟਨਾ, ਕੁੜੇ ਦੇ ਢੇਰ ਤੇ ਮਿਲੇ ਸ਼੍ਰੀ ਗੁਟਕਾ ਸਾਹਿਬ ਦੇ ਅੰਗ।
ਪੰਜਾਬ ਅੰਦਰ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਫਗਵਾੜਾ ਚ ਕੁਝ ਸਮਾਂ ਪਹਿਲਾਂ ਬੰਗਾ ਰੋਡ ਤੇ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਅਜੇ ਸੁਲਝਿਆ ਨਹੀਂ ਅਤੇ ਇਕ ਬਾਰ ਫਿਰ ਫਗਵਾੜਾ ਸ਼ਹਿਰ ਵਿੱਚ ਵਰਿੰਦਰ ਪਾਰਕ ਚ ਕੂੜੇ ਦੇ ਡੰਪ ਨਜਦੀਕ ਸ੍ਰੀ ਗੁਟਕਾ ਸਾਹਿਬ ਸਾਹਿਬ ਜੀ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਸਿੱਖ ਸੰਗਤਾਂ ਨੇ ਕੀਤੀ ਘਟਨਾ ਦੀ ਨਿਖੇਦੀ
ਜਾਣਕਾਰੀ ਮਿਲਦੇ ਸਾਰ ਸਿੱਖ ਸੰਗਤਾਂ ਵਲੋਂ ਮੌਕੇ ਤੇ ਪਹੁੰਚੇ ਇਸ ਘਟਨਾ ਦੀ ਕੜੀ ਨਿੰਦਾ ਕੀਤੀ ਅਤੇ ਅਰੋਪੀਆਂ ਨੂੰ ਜਲਦ ਤੋਂ ਜਲਦ ਕਾਬੂ ਕਰ ਸਖਤ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਪਹੁੰਚੀ ਸਿੱਖ ਸੰਗਤਾਂ ਨੇ ਦੱਸਿਆ ਕਿ ਸ਼ਹਿਰ ਦੇ ਵਰਿੰਦਰ ਪਾਰਕ ਨਜ਼ਦੀਕ ਕੂੜੇ ਦੇ ਡੰਪ ਕੋਲ ਸ੍ਰੀ ਗੁਟਕਾ ਸਾਹਿਬ ਜੀ ਦਾ ਸਰੂਪ ਮਿਲਣ ਦੀ ਸੂਚਨਾ ਉਨ੍ਹਾਂ ਨੂੰ ਨਜ਼ਦੀਕ ਦੁਕਾਨਦਾਰ ਵਲੋਂ ਦਿੱਤੀ ਗਈ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਸਿੱਖ ਸੰਗਤਾਂ ਵਲੋਂ ਗੁਟਕਾ ਸਾਹਿਬ ਜੀ ਦੇ ਸਰੂਪ ਨੂੰ ਮਰਿਆਦਾ ਅਨੁਸਾਰ ਚੁੱਕ ਕੇ ਗੁਰਦੁਆਰਾ ਸਾਹਿਬ ਲਿਆਂਦਾ ਗਿਆ।
ਮੌਕੇ ਤੇ ਪਹੁੰਚੀ ਪੁਲਿਸ
ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀ ਫਗਵਾੜਾ ਮੁਖਤਿਆਰ ਰਾਏ,ਐੱਸਐੱਚਓ ਸਿਟੀ ਅਮਨਦੀਪ ਨਾਹਰ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੇ ਅਤੇ ਇਸ ਘਟਨਾ ਦੀ ਜਾਣਕਾਰੀ ਹਾਸਿਲ ਕੀਤੀ ਇਸ ਮੌਕੇ ਗੱਲਬਾਤ ਕਰਦਿਆਂ ਐੱਸਪੀ ਫਗਵਾੜਾ ਮੁਖਤਿਆਰ ਰਾਏ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਰਿੰਦਰ ਪਾਰਕ ਨਜਦੀਕ ਗੁਟਕਾ ਸਾਹਿਬ ਦਾ ਸਰੂਪ ਮਿਲਿਆ ਹੈ।
ਪੁਲਿਸ ਵੱਲੋਂ ਲਿਆ ਗਿਆ ਮੌਕੇ ਦਾ ਜ਼ਾਇਜ਼ਾ
ਜਿਸ ਦੇ ਨਜਦੀਕ ਕੂੜੇ ਦਾ ਡੰਪ ਬਣਿਆ ਹੋਇਆ ਹੈ ਉਨ੍ਹਾਂ ਵਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਇਸ ਸਬੰਧੀ ਅੱਗੇ ਗੱਲਬਾਤ ਕਰਦਿਆਂ ਐੱਸਪੀ ਫਗਵਾੜਾ ਵਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਦੇ ਘਰ ‘ਚ ਗੁਟਕਾ ਸਾਹਿਬ ਜਾ ਹੋਰ ਕੋਈ ਵੀ ਧਾਰਮਿਕ ਗ੍ਰੰਥ ਜਾ ਧਾਰਮਿਕ ਤਸਵੀਰਾਂ ਜੋ ਕਿ ਬ੍ਰਿੱਧ ਹੋ ਚੁੱਕੀਆਂ ਹਨ ਉਨ੍ਹਾਂ ਨੂੰ ਮਰਿਆਦਾ ਸਹਿਤ ਧਾਰਮਿਕ ਸਥਾਨ ‘ਚ ਜਮਾਂ ਕਰਵਾਇਆ ਜਾਵੇ ਜਿਸ ਕਾਰਨ ਇਹੋ ਜਹੀਆਂ ਹੋ ਰਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਪੁਲਿਸ ਵਲੋਂ ਆਸ ਪਾਸ ਲੱਗੇ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਫਗਵਾੜਾ ‘ਚ ਵੀ ਹੋ ਚੁੱਕੀਆਂ ਹਨ ਅਜਿਹੀਆਂ ਘਟਨਾਵਾਂ
ਜਿਕਰਯੋਗ ਹੈ ਕਿ ਫਗਵਾੜਾ ਵਿਚ ਪਹਿਲਾਂ ਵੀ 31 ਅਗਸਤ ਨੂੰ ਬੰਗਾ ਰੋਡ ਤੇ ਇਸ ਤਰਾਂ ਦੀ ਬੇਅਦਬੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਜਿਸ ਵਿਚ ਵੀ ਪੁਲਿਸ ਹਾਲੇ ਤੱਕ ਆਰੋਪੀ ਨੂੰ ਕਾਬੂ ਨਹੀਂ ਕਰ ਪਾਈ ਹੈ , ਜਿਸਦਾ ਵੀ ਰੋਸ਼ ਸਿੱਖ ਜਥੇਬੰਦੀਆਂ ਦੇ ਵਿਚ ਦੇਖਿਆ ਜਾ ਸਕਦਾ ਹੈ
ਇਹ ਵੀ ਪੜ੍ਹੋ
ਸਿੱਖ ਸੰਗਤ ਨੇ ਦਿੱਤੀ ਚੇਤਾਵਨੀ
ਇਸ ਘਟਨਾ ਤੋਂ ਬਾਦ ਮੌਕੇ ਤੇ ਮੌਜੂਦ ਸਿੱਖ ਸੰਗਤ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਕੋਈ ਵੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ ਉਹ ਬਾਜ ਆ ਜਾਵੇ ਨਹੀਂ ਤਾਂ ਜਿਸ ਦਿਨ ਉਹ ਕਾਬੂ ਵਿਚ ਆ ਗਿਆ ਤਾਂ ਉਸ ਨੂੰ ਉਸ ਦੀ ਸਜਾ ਭੁਗਤਣੀ ਪਵੇਗੀ, ਇਸ ਦੇ ਨਾਲ ਹੀ ਸਿੱਖ ਸੰਗਤ ਨੇ ਲੋਕਾਂ ਨੇ ਇਹ ਵੀ ਅਪੀਲ ਕੀਤੀ ਕਿ ਜਿਹਨਾਂ ਦੇ ਘਰਾਂ ਦੇ ਵਿਚ ਕੋਈ ਵੀ ਧਾਰਮਿਕ ਪੁਸਤਕ ਜਾ ਗੁਰਬਾਣੀ ਨਾਲ ਸੰਬੰਧਿਤ ਕੋਈ ਪੁਸਤਕ ਜਾ ਪੋਥੀਆਂ ਪਈਆਂ ਹਨ ਤੇ ਉਹ ਉਹਨਾਂ ਦੀ ਸੰਭਾਲ ਨਹੀਂ ਕਰ ਸਕਦੇ ਤਾਂ ਉਹ ਉਹਨਾਂ ਪੁਸਤਕਾਂ ਨੂੰ ਸ਼੍ਰੀ ਗੁਰੂਦ੍ਵਾਰਾ ਸਾਹਿਬ ਵਿਚ ਜਮਾ ਕਰਵਾ ਦੇਣ ਤਾਂ ਕਿ ਇਸ ਤਰਾਂ ਦੀਆਂ ਬੇਅਦਬੀ ਦੀਆਂ ਵਾਰਦਾਤਾਂ ਨਾ ਹੋ ਸਕਣ।