ਚੰਡੀਗੜ੍ਹ ਦੇ ਸਾਰੇ ਮੈਡੀਕਲ ਅਫਸਰਾਂ ਦੀਆਂ ਛੁੱਟੀਆਂ ਰੱਦ, 24×7 ਐਮਰਜੈਂਸੀ ਡਿਊਟੀ ਲਈ ਤਿਆਰ ਰਹਿਣ ਦੇ ਆਦੇਸ਼ ਜਾਰੀ

tv9-punjabi
Published: 

08 May 2025 11:25 AM

ਭਾਰਤ ਦੇ ਆਪ੍ਰੇਸ਼ਨ ਸਿੰਦੂਰ ਹਵਾਈ ਹਮਲੇ ਤੋਂ ਬਾਅਦ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਦੇ ਸਾਰੇ ਮੈਡੀਕਲ ਅਫਸਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ 24x7 ਐਮਰਜੈਂਸੀ ਡਿਊਟੀ ਲਈ ਤਿਆਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਜੋ ਇਹਨਾਂ ਨਿਰਦੇਸ਼ਾ ਦੀ ਉਲਘਣਾ ਕਰਦਾ ਹੈ ਤਾਂ ਉਸਦੇ ਖਿਲਾਫ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ ਹੈ।

ਚੰਡੀਗੜ੍ਹ ਦੇ ਸਾਰੇ ਮੈਡੀਕਲ ਅਫਸਰਾਂ ਦੀਆਂ ਛੁੱਟੀਆਂ ਰੱਦ, 24x7 ਐਮਰਜੈਂਸੀ ਡਿਊਟੀ ਲਈ ਤਿਆਰ ਰਹਿਣ ਦੇ ਆਦੇਸ਼ ਜਾਰੀ
Follow Us On

ਪਾਕਿਸਤਾਨ ‘ਚ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਹਵਾਈ ਹਮਲੇ ਤੋਂ ਬਾਅਦ, ਚੰਡੀਗੜ੍ਹ ਦੇ ਸਾਰੇ ਮੈਡੀਕਲ ਅਫਸਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ 24×7 ਐਮਰਜੈਂਸੀ ਡਿਊਟੀ ਲਈ ਤਿਆਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਰਾਸ਼ਟਰੀ ਸਿਹਤ ਮਿਸ਼ਨ, ਚੰਡੀਗੜ੍ਹ (ਯੂਟੀ) ਦੇ ਸਿਹਤ ਨਿਰਦੇਸ਼ਕ ਨੇ ਇਹ ਹੁਕਮ ਜਾਰੀ ਕੀਤੇ ਹਨ।

24 ਘੰਟੇ ਡਿਊਟੀ ਲਈ ਤਿਆਰ ਰਹਿਣ ਦੇ ਹੁੱਕਮ

ਇਸ ਨਿਰਦੇਸ਼ ‘ਚ ਲਿਖਿਆ ਗਿਆ ਹੈ ਕਿ ਏਏਐਮ ਅਤੇ ਯੂਏਏਐਮ ‘ਚ ਤਾਇਨਾਤ ਸਾਰੇ ਮੈਡੀਕਲ ਅਫਸਰਾਂ ਅਤੇ ਸਟਾਫ ਦੀਆਂ ਸਾਰੀਆਂ ਛੁੱਟੀਆਂ ਤੁਰੰਤ ਪ੍ਰਭਾਵ ਨਾਲ ਰੱਦ ਕੀਤੀਆਂ ਜਾਂਦੀਆਂ ਹਨ। ਉਹਨਾਂ ਨੂੰ ਕਿਸੇ ਵੀ ਸਮੇਂ, 24 ਘੰਟੇ ਡਿਊਟੀ ਲਈ ਤਿਆਰ ਰਹਿਣਾ ਚਾਹੀਦਾ ਹੈ। ਜੇਕਰ ਕਿਸੇ ਵੀ ਸਮੇਂ ਅਤੇ ਸਥਾਨ ‘ਤੇ ਡਿਊਟੀ ਲਈ ਬੁਲਾਇਆ ਜਾਂਦਾ ਹੈ, ਤਾਂ ਤੁਰੰਤ ਰਿਪੋਰਟ ਕਰਨ। ਫ਼ੋਨ ਕਾਲਾਂ ਦਾ ਤੁਰੰਤ ਜਵਾਬ ਦੇਣਾ ਮਹੱਤਵਪੂਰਨ ਹੈ, ਨਹੀਂ ਤਾਂ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਵੱਖਰਾ ਐਂਟਰੀ ਗੇਟ ਕੀਤਾ ਗਿਆ ਤਿਆਰ

ਪੀਜੀਆਈ ਦੇ ਮੈਡੀਕਲ ਸੁਪਰਡੈਂਟ ਪ੍ਰੋ. ਵਿਪਿਨ ਕੌਸ਼ਲ ਨੇ ਕਿਹਾ ਕਿ ਨਹਿਰੂ ਗਰਾਊਂਡ ਫਲੋਰ ‘ਤੇ ਇੱਕ ਆਫ਼ਤ ਵਾਰਡ ਅਤੇ ਇੱਕ ਵੱਖਰਾ ਪ੍ਰਵੇਸ਼ ਦੁਆਰ ਤਿਆਰ ਕੀਤਾ ਗਿਆ ਹੈ। ਹਾਲਾਂਕਿ, ਇਸ ਵੇਲੇ ਇਸਦੀ ਵਰਤੋਂ ਆਮ ਮਰੀਜ਼ਾਂ ਦੀ ਦੇਖਭਾਲ ‘ਚ ਵੀ ਕੀਤੀ ਜਾ ਰਹੀ ਹੈ। ਡਾਇਰੈਕਟਰ ਸਿਹਤ ਸੇਵਾ ਡਾ. ਸੁਮਨ ਸਿੰਘ ਨੇ ਕਿਹਾ ਕਿ ਕੋਵਿਡ ਸਮੇਂ ਵਾਂਗ, ਆਫ਼ਤ ਪ੍ਰਬੰਧਨ ਲਈ ਅਜੇ ਨੋਡਲ ਅਫ਼ਸਰ ਨਿਯੁਕਤ ਨਹੀਂ ਕੀਤੇ ਗਏ ਹਨ, ਪਰ ਪ੍ਰਬੰਧ ਪਹਿਲਾਂ ਨਾਲੋਂ ਬਿਹਤਰ ਹਨ।

ਨਰਸਿੰਗ ਸੁਪਰਡੈਂਟ ਨੂੰ ਹਦਾਇਤ

ਨਰਸਿੰਗ ਸੁਪਰਡੈਂਟ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਟਾਫ ਨੂੰ ਐਮਰਜੈਂਸੀ ਸਥਿਤੀਆਂ ‘ਚ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੰਭਾਲਣ ਲਈ ਸਿਖਲਾਈ ਦੇਣ। ਜਿਨ੍ਹਾਂ ਵਾਰਡਾਂ ‘ਚ ਪਰਦੇ ਨਹੀਂ ਹਨ, ਉੱਥੇ ਕਾਲੇ ਚਾਰਟ ਪੇਪਰ ਦੀ ਵਰਤੋਂ ਕਰਕੇ ਨਿੱਜਤਾ ਨੂੰ ਯਕੀਨੀ ਬਣਾਇਆ ਗਿਆ ਹੈ। ਮੌਕ ਡਰਿੱਲ ਦੌਰਾਨ, ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਮੋਬਾਈਲ ਫੋਨ ਦੀ ਵਰਤੋਂ ਕਰਨ ਤੋਂ ਰੋਕਿਆ ਗਿਆ।

ਕੈਮਿਸਟ ਦੀਆਂ ਦੁਕਾਨਾਂ ਅਲਰਟ ‘ਤੇ

ਪੀਜੀਆਈ ਵਿਖੇ ਲਾਇਬ੍ਰੇਰੀ ਅਤੇ ਕੈਮਿਸਟ ਦੀ ਦੁਕਾਨ ਅਲਰਟ ‘ਤੇ ਹੈ; ਇਨ੍ਹਾਂ ਦੋਵਾਂ ਥਾਵਾਂ ਦੇ ਸਟਾਫ਼ ਨੂੰ ਵੀ ਸੁਚੇਤ ਕਰ ਦਿੱਤਾ ਗਿਆ ਹੈ। ਡਾ. ਸੰਜੀਵ ਪਲਟਾ ਦੁਆਰਾ ਆਈਸੀਯੂ ਅਤੇ ਐਚਡੀਯੂ ਦਾ ਨਿਰੀਖਣ ਕੀਤਾ ਗਿਆ। ਟਰੌਮਾ ਬਲਾਕ ਨੂੰ ਇੱਕ ਮੇਕ ਸ਼ਿਫਟ ਹਸਪਤਾਲ ਵਜੋਂ ਤਿਆਰ ਕੀਤਾ ਗਿਆ ਹੈ।

ਫਾਰਮੇਸੀ ਵਿਭਾਗ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੀਆਂ ਜ਼ਰੂਰੀ ਦਵਾਈਆਂ ਲੋੜੀਂਦੀ ਮਾਤਰਾ ਵਿੱਚ ਸਟਾਕ ਵਿੱਚ ਹੋਣ। ਐਮਰਜੈਂਸੀ ਦੀ ਸਥਿਤੀ ਵਿੱਚ, ਹਸਪਤਾਲ ਦੇ ਪਰਿਸਰ ‘ਚ ਵਾਹਨਾਂ ਦੇ ਦਾਖਲੇ ਅਤੇ ਬਾਹਰ ਜਾਣ ‘ਤੇ ਪਾਬੰਦੀ ਹੋਵੇਗੀ।