Punjab-Guv Tussle in SC: 3 ਮਾਰਚ ਨੂੰ ਹੀ ਸ਼ੁਰੂ ਹੋਵੇਗਾ ਬਜਟ ਸੈਸ਼ਨ,ਗਵਰਨਰ ਨੇ ਦਿੱਤੀ ਮਨਜੂਰੀ,
Budget Session: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਬਜਟ ਸ਼ੈਸਨ ਦੀ ਮਨਜ਼ੂਰੀ ਨਾ ਦਿੱਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਸੀ। ਸੁਣਵਾਈ ਦੌਰਾਨ ਰਾਜਪਾਲ ਨੇ ਸੈਸ਼ਨ ਚਲਾਉਣ ਦੀ ਇਜਾਜਤ ਦੇ ਦਿੱਤੀ।
ਪੰਜਾਬ ਨਿਊਜ : ਪੰਜਾਬ ਦੇ ਬਜਟ ਸੈਸ਼ਨ ਨੂੰ ਲੈ ਕੇ ਗਵਰਨਰ ਬਨਵਾਰੀ ਲਾਲ ਪੁਰੋਹਿਤ (Banwari Lal Purohit) ਅਤੇ ਪੰਜਾਬ ਸਰਕਾਰ ਵਿਚਾਲੇ ਚੱਲ ਰਿਹਾ ਵਿਵਾਦ ਖਤਮ ਹੁੰਦਾ ਨਜਰ ਆ ਰਿਹਾ ਹੈ। ਜਾਣਕਾਰੀ ਮੁਤਾਬਕ, ਰਾਜਪਾਲ ਨੇ ਸੂਬਾ ਸਰਕਾਰ ਨੂੰ 3 ਮਾਰਚ ਤੋਂ ਪੰਜਾਬ ਦਾ ਬਜਟ ਸੈਸ਼ਨ ਬੁਲਾਉਣ ਨੂੰ ਆਖਿਰਕਾਰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਤੋਂ ਬਾਅਦ ਹੁਣ ਪੰਜਾਬ ਦਾ ਬਜਟ ਸੈਸ਼ਨ ਪਹਿਲਾਂ ਤੋਂ ਤੈਅ ਤਾਰੀਕ ਮੁਤਾਬਕ ਯਾਨੀ 3 ਮਾਰਚ ਨੂੰ ਹੀ ਹੋਵੇਗਾ।
ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਬਜਟ ਸ਼ੈਸਨ ਦੀ ਮਨਜ਼ੂਰੀ ਨਾ ਦਿੱਤੇ ਜਾਣ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਸੀ। ਜਿਸ ਨੂੰ ਲੈ ਕੇ ਮੰਗਲਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਸੁਣਵਾਈ ਦੌਰਾਨ, ਰਾਜਪਾਲ ਨੇ ਬਜਟ ਸੈਸ਼ਨ ਚਲਾਉਣ ਨੂੰ ਮਨਜ਼ੁੂਰੀ ਦੇ ਦਿੱਤੀ ।
ਇਹ ਵੀ ਪੜ੍ਹੋ – 3 ਮਾਰਚ ਤੋਂ ਸ਼ੁਰੂ ਹੋਵੇਗਾ ਪੰਜਾਬ ਵਿਧਾਨਸਭਾ ਦਾ ਬਜਟ ਸੈਸ਼ਨ, 10 ਨੂੰ ਬਜਟ
ਸੁਣਵਾਈ ਦੌਰਾਨ ਗਵਰਵਰ ਦੇ ਵਕੀਲ ਨੇ ਮੁੱਖ ਮੰਤਰੀ ਦੀ ਭਾਸ਼ਾ ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸੰਵਿਧਾਨ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਦੀ ਇਜਾਜਤ ਨਹੀਂ ਦਿੰਦਾ। ਫਿਰ ਚੀਫ ਜਸਟਿਸ ਨੇ ਕਿਹਾ ਕਿ ਗਵਰਨਰ ਇਜਲਾਸ ਬੁਲਾਉਣ ਤੋਂ ਮਨਾ ਨਹੀਂ ਕਰ ਸਕਦੇ ਅਤੇ ਨਾ ਹੀ ਉਹ ਸੰਵਿਧਾਨਿਕ ਬਲੈਕਮੇਲਿੰਗ ਨਹੀਂ ਕਰ ਸਕਦੇ ਹਨ। ਫਿਰ ਰਾਜਪਾਲ ਦੇ ਵਕੀਲ ਨੇ ਕਿਹਾ ਕਿ ਸੂਬਾ ਸਰਕਾਰ ਗਵਰਨਰ ਨੂੰ ਜਾਣਕਾਰੀ ਦੇਣ ਲਈ ਪਾਬੰਦ ਹੈ।
ਦੱਸਦੇ ਚੱਲੀਏ ਕਿ ਪੰਜਾਬ ਸਰਕਾਰ ਨੇ ਰਾਜਪਾਲ ਕੋਲੋਂ ਬਜਟ ਸੈਸ਼ਨ ਚਲਾਉਣ ਲਈ ਮਤਾ ਭੇਜਿਆ ਸੀ, ਪਰ ਰਾਜਪਾਲ ਨੇ ਇਹ ਕਹਿ ਕੇ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਪਹਿਲਾਂ ਮੁੱਖ ਮੰਤਰੀ ਉਨ੍ਹਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇਣ।