SGPC ਅੰਦਰ ਵੱਡੀਆਂ ਬੇਨਿਯਮੀਆਂ, ਬਾਦਲ ਪਰਿਵਾਰ ਕਮੇਟੀ ਅੰਦਰ ਕਾਬਜ਼; ਹੈੱਡ ਗ੍ਰੰਥੀ ਦੇ ਵੱਡੇ ਇਲਜ਼ਾਮ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘਨੇ ਕਿਹਾ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ, ਅੱਜ ਮੈਂ ਮੀਡੀਆ ਦੇ ਅੱਗੇ ਪ੍ਰੈਸ ਕਾਨਫਰੰਸ ਕਰ ਰਿਹਾ ਹਾਂ। ਹੈੱਡ ਗ੍ਰੰਥੀ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਐਸਜੀਪੀਸੀ ਅੰਦਰ ਬਾਦਲ ਪਰਿਵਾਰ ਕਾਬਜ਼ ਹੈ, ਤੇ ਉਸ ਪਰਿਵਾਰ ਵੱਲੋਂ ਅਜਿਹੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪੁਸ਼ਤ-ਪਨਾਹੀ ਕਰਨਾ ਮੰਦਭਾਗੀ ਘਟਨਾ ਹੈ ਤੇ ਇਸ ਤਰ੍ਹਾਂ ਦੇ ਬਹੁਤ ਹੀ ਭੈੜੇ ਵਰਤਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਵਾਪਰ ਰਹੇ ਹਨ।
SGPC ਅੰਦਰ ਵੱਡੀਆਂ ਬੇਨਿਯਮੀਆਂ, ਬਾਦਲ ਪਰਿਵਾਰ ਕਮੇਟੀ ਅੰਦਰ ਕਾਬਜ਼; ਹੈੱਡ ਗ੍ਰੰਥੀ ਦੇ ਵੱਡੇ ਇਲਜ਼ਾਮ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਅੱਜ ਜਲੰਧਰ ‘ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਉਨ੍ਹਾਂ ਨੇ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ‘ਚ ਹੋ ਰਹੀਆਂ ਬੇਨਿਯਮੀਆਂ ਦਾ ਜ਼ਿਕਰ ਕਰਦੇ ਹੋਏ ਵੱਡੇ ਇਲਜ਼ਾਮ ਲਗਾਏ। ਉਨ੍ਹਾਂ ਨੇ ਐਸਜੀਪੀਸੀ ਅੰਦਰ ਇੱਕ ਪਰਿਵਾਰ- ਬਾਦਲ ਪਰਿਵਾਰ ਦੇ ਕਾਬਜ਼ ਹੋਣ ਦਾ ਇਲਜ਼ਾਮ ਲਗਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਰਦੁਆਰਿਆਂ ਦੀ ਜ਼ਮੀਨਾਂ ਵੇਚ-ਵੇਚ ਕੇ ਖ਼ੁਦ ਦੀਆਂ ਜੇਬਾਂ ਭਰਨ ਤੇ ਲਾਪਤਾ 328 ਪਾਵਨ ਸਰੂਪ ਮਾਮਲੇ ‘ਤੇ ਵੀ ਕਈ ਇਲਜ਼ਾਮ ਲਗਾਏ।
ਉਨ੍ਹਾਂ ਨੇ ਕਿਹਾ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ, ਅੱਜ ਮੈਂ ਮੀਡੀਆ ਦੇ ਅੱਗੇ ਪ੍ਰੈਸ ਕਾਨਫਰੰਸ ਕਰ ਰਿਹਾ ਹਾਂ। ਹੈੱਡ ਗ੍ਰੰਥੀ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਐਸਜੀਪੀਸੀ ਅੰਦਰ ਬਾਦਲ ਪਰਿਵਾਰ ਕਾਬਜ਼ ਹੈ, ਤੇ ਉਸ ਪਰਿਵਾਰ ਵੱਲੋਂ ਅਜਿਹੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪੁਸ਼ਤ-ਪਨਾਹੀ ਕਰਨਾ ਮੰਦਭਾਗੀ ਘਟਨਾ ਹੈ ਤੇ ਇਸ ਤਰ੍ਹਾਂ ਦੇ ਬਹੁਤ ਹੀ ਭੈੜੇ ਵਰਤਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਵਾਪਰ ਰਹੇ ਹਨ।
‘5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ’
ਗਿਆਨੀ ਰਘਬੀਰ ਸਿੰਘ ਨੇ ਕਿਹਾ ਸਭ ਤੋਂ ਵੱਡੀ ਗੱਲ ਸਾਹਮਣੇ ਉਸ ਸਮੇਂ ਸਾਹਮਣੇ ਆਈ ਜਦੋਂ 2 ਦਸੰਬਰ ਦੇ ਫੈਸਲੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਪਦਵੀ ਤੋਂ ਲਾਂਭੇ ਕੀਤਾ ਗਿਆ, ਮੈਨੂੰ ਲਾਂਭੇ ਕੀਤਾ ਗਿਆ ਤੇ ਪਿਛਲੇ ਸਮੇਂ ਗਿਆਨੀ ਜਦੋਂ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ- ਸੁਲਤਾਨ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ, ਮੁਕਤਸਰ ਸਾਹਿਬ ਭੇਜ ਦਿੱਤਾ ਗਿਆ।
ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਇਲਜ਼ਾਮ ਲਗਾਇਆ ਕਿ ਗਿਆਨੀ ਸੁਲਤਾਨ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਭ੍ਰਿਸ਼ਟਚਾਰ ਇੰਨਾ ਵੱਧ ਚੁੱਕਿਆ ਹੈ ਕਿ ਉਨ੍ਹਾਂ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਵਾਪਸ ਲਿਆਉਣ ਲਈ ਇੱਕ ਅਧਿਕਾਰੀ ਨੇ 5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਗਿਆਨੀ ਸਾਹਿਬ ਨੇ ਕਿਹਾ ਕਿ ਇਸ ਦਾ ਖੁਲਾਸਾ ਖ਼ੁਦ ਗਿਆਨੀ ਸੁਲਤਾਨ ਸਿੰਘ ਆਉਣ ਵਾਲੇ ਸਮੇਂ ‘ਚ ਕਰਨਗੇ। ਉਹ ਦੱਸਣਗੇ ਕਿ ਉਹ ਕਿਹੜਾ ਅਧਿਕਾਰੀ ਸੀ ਤੇ ਕਿਸ ਅਹੁਦੇ ‘ਤੇ ਸੀ।
ਇਹ ਵੀ ਪੜ੍ਹੋ
‘ਗੁਰੂ ਦੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਵੇਚ-ਵੇਚ ਕੇ ਕਰੋੜਾਂ ਦੀ ਘਪਲੇਬਾਜ਼ੀ’
ਗਿਆਨੀ ਸਾਹਿਬ ਨੇ ਕਿਹਾ ਕਿ ਛੋਟੀ ਮੋਟੀ ਚੋਰੀ ਇੰਨੀ ਵੱਡੀ ਸੰਸਥਾਂ ‘ਚ ਹੋ ਜਾਣਾ ਕੋਈ ਵੱਡੀ ਗੱਲ ਨਹੀਂ। ਪਰ ਚੋਰੀ ਲੱਖ ਦੀ ਹੋਵੇ ਜਾਂ ਕੱਖ ਦੀ ਹੋਵੇ ਦੋਵੇਂ ਮਾੜੀਆਂ ਹਨ। ਪਰ ਐਸਜੀਪੀਸੀ ਅੰਦਰ ਛੋਟੀਆਂ-ਛੋਟੀਆਂ ਚੋਰੀਆਂ ਨਹੀਂ ਗੁਰੂ ਦੀਆਂ ਗੋਲਕਾਂ ‘ਤੇ ਢਾਕੇ ਪੈ ਰਹੇ ਹਨ। ਕਿਤੇ ਗੁਰੂ ਘਰ ਦੀਆਂ ਜ਼ਮੀਨਾਂ ਅਨ-ਅਧਿਕਾਰਤ ਤਰੀਕੇ ਨਾਲ ਵੇਚ-ਵੇਚ ਕੇ ਪੈਸੇ ਆਪਣੀਆਂ ਜੇਬਾਂ ‘ਚ ਪਾਏ ਜਾ ਰਹੇ ਹਨ ਤੇ ਕਦੇ ਗੁਰੂ ਦੇ ਲੰਗਰ ਦੀਆਂ ਸੁੱਕੀਆਂ ਰੋਟੀਆਂ ਵੇਚ-ਵੇਚ ਕੇ ਕਰੋੜਾਂ ਦੀ ਘਪਲੇਬਾਜ਼ੀ ਕੀਤੀ ਜਾ ਰਹੀ ਹੈ ਤੇ ਕੀਤੇ ਬਿਲਡਿੰਗਾਂ ਬਣਾਉਣ ‘ਤੇ ਸੀਏ ਕੋਹਲੀ ਵਰਗੇ ਪੈਸੇ ਵਧਾ ਕੇ ਜੇਬਾਂ ਭਰ ਰਹੇ ਹਨ। ਦੁਕਾਨਾਂ ਕਿਰਾਏ ‘ਤੇ ਲੈ ਕੇ ਦੁਕਾਨਦਾਰ ਤੋਂ ਜ਼ਿਆਦਾ ਕਿਰਾਇਆ ਲੈ ਕੇ ਬੇਨਿਯਮੀਆਂ ਹੋ ਰਹੀਆਂ ਹਨ, ਜ਼ਮੀਨਾਂ ਘੱਟ ਠੇਕੇ ‘ਤੇ ਲੈ ਕੇ ਜਿਆਦਾ ਪੈਸੇ ਲਏ ਜਾ ਰਹੇ ਹਨ। ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾਂ ਜੋ ਕਿ ਉਸ ਸਮੇਂ 8,500 ਰੁਪਏ ਸੀ, ਉਸ ਤੋਂ ਵਧਾ ਕੇ ਉਸ ਸਮੇਂ 5-5 ਲੱਖ ਰੁਪਏ ਦੀ ਭੇਟਾਂ ਲੈ ਕੇ ਵੀ ਰਿਸ਼ਵਤ ਲੈ ਕੀਤੀ ਗਈ।
ਗੁਰੂ ਸਾਹਿਬ ਦੇ ਪਾਵਨ ਸਰੂਪ ਕਿਸ ਨੂੰ ਵੀ ਦੇ ਦਣਾਂ ਇਨ੍ਹਾਂ ਬੇਨਿਯਮੀਆਂ ‘ਚ ਸ਼ਾਮਲ ਹੈ। ਪਿਛਲੇ ਦਿਨੀਂ ਇੱਕ ਸਿੰਘ ਸਾਹਿਬ ਦੀ ਡਿਬੇਟ ‘ਚ ਜ਼ਿਕਰ ਹੋਇਆ ਕਿ ਇੱਕ ਮਰੇ ਹੋਏ ਕੁੱਤੇ ਦੀ ਜਗ੍ਹਾ ‘ਤੇ ਵੀ ਦੋ ਪਾਵਨ ਸਰੂਪ ਦਿੱਤੇ ਗਏ। ਇਹ ਕਿਸ ਦੇ ਕਹਿਣ ਤੇ ਕੌਣ ਕਰਵਾ ਰਿਹਾ ਹੈ? ਗਿਆਨੀ ਰਘਬੀਰ ਸਿੰਘ ਨੇ ਇਸ ਦੇ ਨਾਲ ਹੀ ਬਾਦਲ ਪਰਿਵਾਰ ਤੇ ਐਸਜੀਪੀਸੀ ‘ਤੇ ਹੋਰ ਵੀ ਕਈ ਵੱਡੇ ਇਲਜ਼ਾਮ ਲਗਾਏ।
