ਕੱਟੜਤਾ ਫੈਲਾਉਣਾ ਸਹੀ ਨਹੀਂ, ‘ਸਰਦਾਰ ਜੀ 3’ ਵਿਵਾਦ ਵਿਚਾਲੇ ਦਿਲਜੀਤ ਦੌਸਾਂਝ ਦੇ ਪੱਖ ‘ਚ ਬੋਲੇ ਹੰਸ ਰਾਜ ਹੰਸ

Updated On: 

02 Jul 2025 19:03 PM IST

SardarJi 3 movie controversy: ਹੰਸ ਰਾਜ ਹੰਸ ਨੇ ਕਿਹਾ ਕਿ ਜਦੋਂ ਫਿਲਮ ਸਰਦਾਰ ਜੀ-3 ਬਣੀ ਸੀ, ਤਾਂ ਕਿਸੇ ਨੂੰ ਨਹੀਂ ਪਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਜਿਹੀ ਸਥਿਤੀ ਪੈਦਾ ਹੋਵੇਗੀ। ਪਰ ਅਜਿਹੀ ਸਥਿਤੀ ਵਿੱਚ ਦਿਲਜੀਤ ਦੀ ਫਿਲਮ ਦਾ ਵਿਰੋਧ ਕਰਨਾ ਗਲਤ ਹੈ। ਦਿਲਜੀਤ ਅਤੇ ਫਿਲਮ ਦੇ ਨਿਰਮਾਤਾ ਬਹੁਤ ਚੰਗੇ ਅਤੇ ਨਿਮਰ ਲੋਕ ਹਨ। ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੀ ਕੱਟੜਤਾ ਨਹੀਂ ਫੈਲਾਉਣੀ ਚਾਹੀਦੀ।

ਕੱਟੜਤਾ ਫੈਲਾਉਣਾ ਸਹੀ ਨਹੀਂ, ਸਰਦਾਰ ਜੀ 3 ਵਿਵਾਦ ਵਿਚਾਲੇ ਦਿਲਜੀਤ ਦੌਸਾਂਝ ਦੇ ਪੱਖ ਚ ਬੋਲੇ ਹੰਸ ਰਾਜ ਹੰਸ

ਫਿਲਮ ਸਰਦਾਰ ਜੀ-3 ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨਾਲ ਕੰਮ ਕਰਨ ਦਾ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਅੱਜ ਪੰਜਾਬੀ ਸੂਫੀ ਗਾਇਕ ਅਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਬਾਲੀਵੁੱਡ ਅਦਾਕਾਰ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਇਸ ਵਿੱਚ ਦਲਜੀਤ ਦੁਸਾਂਝ ਦਾ ਸਾਥ ਦਿੱਤਾ ਹੈ।

ਪੰਜਾਬੀ ਸੂਫੀ ਗਾਇਕ ਅਤੇ ਸਾਬਕਾ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਕਿਹਾ ਕਿ ਜਦੋਂ ਫਿਲਮ ਸਰਦਾਰ ਜੀ-3 ਬਣੀ ਸੀ, ਤਾਂ ਕਿਸੇ ਨੂੰ ਨਹੀਂ ਪਤਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਜਿਹੀ ਸਥਿਤੀ ਪੈਦਾ ਹੋਵੇਗੀ। ਪਰ ਅਜਿਹੀ ਸਥਿਤੀ ਵਿੱਚ ਦਿਲਜੀਤ ਦੀ ਫਿਲਮ ਦਾ ਵਿਰੋਧ ਕਰਨਾ ਗਲਤ ਹੈ। ਦਿਲਜੀਤ ਅਤੇ ਫਿਲਮ ਦੇ ਨਿਰਮਾਤਾ ਬਹੁਤ ਚੰਗੇ ਅਤੇ ਨਿਮਰ ਲੋਕ ਹਨ। ਦੇਸ਼ ਵਿੱਚ ਕਿਸੇ ਵੀ ਤਰ੍ਹਾਂ ਦੀ ਕੱਟੜਤਾ ਨਹੀਂ ਫੈਲਾਉਣੀ ਚਾਹੀਦੀ।

ਹੰਸ ਰਾਜ ਹੰਸ ਨੇ ਕਿਹਾ ਕਿ ਇਹ ਪਾਕਿਸਤਾਨ ਦੇ ਲੋਕ ਨਹੀਂ ਹਨ ਜੋ ਗਲਤ ਹਨ, ਸਗੋਂ ਉੱਥੋਂ ਦੀ ਸਰਕਾਰ ਗਲਤ ਹੈ। ਮੈਂ ਪਾਕਿਸਤਾਨ ਗਿਆ ਹਾਂ, ਪਾਕਿਸਤਾਨ ਵਿੱਚ ਬਹੁਤ ਸਾਰੇ ਲੋਕ ਚਾਹੁੰਦੇ ਸਨ ਕਿ ਪਾਕਿਸਤਾਨ ਅਤੇ ਭਾਰਤ ਵੱਖ ਨਾ ਹੋਣ। ਪਾਕਿਸਤਾਨ ਵਿੱਚ ਬਹੁਤ ਸਾਰੇ ਮਹਾਨ ਕਲਾਕਾਰ ਰਹੇ ਹਨ ਜੋ ਕੰਮ ਕਰਨ ਲਈ ਭਾਰਤ ਆਉਂਦੇ ਰਹੇ ਹਨ ਅਤੇ ਅਸੀਂ ਉੱਥੇ ਜਾਂਦੇ ਰਹੇ ਹਾਂ। ਹੰਸ ਰਾਜ ਹੰਸ ਨੇ ਅੱਗੇ ਕਿਹਾ- ਜਦੋਂ ਮੈਂ ਉੱਥੇ ਗਿਆ, ਉੱਥੇ ਖਾਣ-ਪੀਣ ਅਤੇ ਉੱਥੇ ਲੋਕਾਂ ਨਾਲ ਗੱਲ ਕਰਨ ਤੋਂ ਬਾਅਦ, ਮੈਨੂੰ ਅਹਿਸਾਸ ਹੋਇਆ ਕਿ ਅਸੀਂ ਸਾਰੇ ਇੱਕੋ ਜਿਹੇ ਹਾਂ।

ਹੰਸ ਰਾਜ ਹੰਸ ਨੇ ਅੱਗੇ ਕਿਹਾ ਕਿ ਜਿੱਥੇ ਵੀ ਜੰਗ ਹੁੰਦੀ ਹੈ, ਉੱਥੇ ਸਿਰਫ਼ ਮਾਸੂਮ ਲੋਕ ਹੀ ਮਾਰੇ ਜਾਂਦੇ ਹਨ। ਬਹੁਤ ਸਾਰੇ ਆਗੂ ਰਾਜਨੀਤਿਕ ਲਾਭ ਲਈ ਜੰਗ ਵਿੱਚ ਜਾਂਦੇ ਹਨ। ਇਸ ਲਈ, ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਦੋਵਾਂ ਦੇਸ਼ਾਂ ਵਿੱਚ ਸ਼ਾਂਤੀ ਹੋਵੇ। ਤਾਂ ਜੋ ਲੋਕਾਂ ਨੂੰ ਕੋਈ ਨੁਕਸਾਨ ਨਾ ਹੋਵੇ।

Follow Us
Related Stories
ਜਲੰਧਰ ‘ਚ ਤੇਲ ਤੇ ਗੈਸ ਦੀ ਕੋਈ ਕਿੱਲਤ ਨਹੀਂ! ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ
ਪਰਿਵਾਰ ਦੇ ਸਾਹਮਣੇ ਜ਼ਿੰਦਾ ਸੜਿਆ ਸ਼ਖਸ, ਜਲੰਧਰ ਵਿੱਚ ਰਿਟਾਇਰਡ ਨਿਗਮ ਸੁਪਰਡੈਂਟ ਨੇ ਖੁਦ ਨੂੰ ਲਗਾਈ ਅੱਗ, ਚੀਕਾਂ ਸੁਣ ਕੇ ਜਾਗੀ ਪਤਨੀ
ਚੰਨ ਤੇ ਮਨੁੱਖ ਦਾ ਨਿਵਾਸ ਹੋਇਆ ਤਾਂ ਸਭ ਤੋਂ ਪਹਿਲਾਂ ਖੁੱਲ੍ਹੇਗਾ ਪੰਜਾਬੀ ਢਾਬਾ, ਪੰਜਾਬ ਦਾ Infrastructure ਨਿਵੇਸ਼ ਲਈ ਬਿਹਤਰ, ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦਾ ਸ਼ੁਰੂਆਤ
ਰੂਸੀ ਫੌਜ ‘ਚ ਜਬਰਨ ਭਰਤੀ ਕੀਤੇ ਲੁਧਿਆਣੇ ਦੇ ਨੌਜਵਾਨ ਦਾ ਸਸਕਾਰ, ਕਰਜਾ ਲੈ ਕੇ ਕੈਰੀਅਰ ਬਣਾਉਣ ਗਿਆ ਸੀ ਮਾਸਕੋ
ਬਰਨਾਲਾ ਵਿੱਚ ਸਿਲੰਡਰ ਦੀ ਲਾਈਨ ‘ਚ ਖੜੇ ਬਜੁਰਗ ਦੀ ਹਾਰਟ ਅਟੈਕ ਨਾਲ ਮੌਤ, ਲੁਧਿਆਣਾ ‘ਚ ਲੁੱਟਿਆ ਸਿਲੰਡਰ ਤਾਂ ਅੰਮ੍ਰਿਤਸਰ ਦੇ ਵੀ ਮਾੜੇ ਹਾਲ
ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਕਈ ਦੇਸ਼ਾਂ ਦੇ ਆਉਣਗੇ ਕਾਰੋਬਾਰੀ, ਸੀਐਮ ਮਾਨ ਅਤੇ ਕੇਜਰੀਵਾਲ ਵੱਲੋਂ ਉਦਘਾਟਨ