ਬਹਿਬਲਕਲਾਂ ਗੋਲੀਕਾਂਡ ਦੇ ਅਹਿਮ ਗਵਾਹ ਹਾਕਮ ਸਿੰਘ ਫੌਜੀ ਦਾ ਹੋਇਆ ਦਿਹਾਂਤ

Published: 

12 Feb 2023 15:22 PM

ਬਹਿਬਲਕਲਾਂ ਗੋਲੀਕਾਂਡ ਦੇ ਅਹਿਮ ਗਵਾਹ ਹਾਕਮ ਸਿੰਘ ਫੌਜੀ ਦਾ ਦੇਹਾਂਤ ਹੋਇਆ ਜਿਸ 'ਤੇ ਬਹਿਬਲਕਲਾਂ ਇਨਸਾਫ ਮੋਰਚੇ ਵਲੋਂ ਹਾਕਮ ਸਿੰਘ ਫੌਜੀ ਦੀ ਮੌਤ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ।

ਬਹਿਬਲਕਲਾਂ ਗੋਲੀਕਾਂਡ ਦੇ ਅਹਿਮ ਗਵਾਹ ਹਾਕਮ ਸਿੰਘ ਫੌਜੀ ਦਾ ਹੋਇਆ ਦਿਹਾਂਤ
Follow Us On

ਬਹਿਬਲਕਲਾਂ ਗੋਲੀਕਾਂਡ ਦੇ ਅਹਿਮ ਗਵਾਹ ਹਾਕਮ ਸਿੰਘ ਫੌਜੀ ਦਾ 80 ਸਾਲ ਦੀ ਉਮਰ ਵਿਚ ਦੇਰ ਸ਼ਾਮ ਅਚਾਨਕ ਦਿਹਾਂਤ ਹੋ ਗਿਆ, ਉਹ ਆਪਣੇ ਪਿੱਛੇ ਪਤਨੀ, ਅਤੇ 2 ਬੱਚੇ, (ਇਕ ਬੇਟਾ ਅਤੇ ਇਕ ਬੇਟੀ) ਛੱਡ ਗਏ ਹਨ। ਉਹ ਜਿਥੇ ਬਹਿਬਲਕਲਾਂ ਗੋਲੀਕਾਂਡ ਦੇ ਅਹਿਮ ਗਵਾਹ ਸਨ ਉਥੇ ਹੀ ਬਹਿਬਲਕਲਾਂ ਇਨਸਾਫ ਮੋਰਚੇ ਵਿਚ ਪੂਰਨ ਸਹਿਯੋਗ ਕਰ ਰਹੇ ਸਨ ਅਤੇ ਜਦੋਂ ਪਿਛਲੇ ਦਿਨੀਂ ਇਨਸਾਫ ਮੋਰਚੇ ਵਲੋਂ ਲਗਾਏ ਗਏ ਜਾਮ ਦੌਰਾਨ ਫੌਜੀ ਕਾਫਲੇ ਨੂੰ ਰੋਕਿਆ ਗਿਆ ਸੀ ਤਾਂ ਉਹ ਵੀ ਸੁਖਰਾਜ ਸਿੰਘ ਦੇ ਨਾਲ ਸਨ ਅਤੇ ਫੌਜੀ ਅਫਸਰਾਂ ਨਾਲ ਉਹਨਾਂ ਵੀ ਗੱਲਬਾਤ ਕੀਤੀ ਸੀ।ਜਿਕਰਯੋਗ ਹੈ ਕਿ ਹਾਕਮ ਸਿੰਘ ਫੌਜੀ ਬਹਿਬਲਕਲਾਂ ਇਨਸਾਫ਼ ਮੋਰਚੇ ਦਾ ਅਹਿਮ ਹਿੱਸਾ ਸਨ ਅਤੇ ਗੋਲੀਕਾਂਡ ਦੇ ਅਹਿਮ ਗਵਾਹ ਅਤੇ ਉੱਘੇ ਸਮਾਜਸੇਵੀ ਸਨ ਉਹਨਾਂ ਦੇ ਅਚਾਨਕ ਵਿਛੋੜੇ ਤੇ ਦੁੱਖ ਪ੍ਰਗਟ ਕਰਦਿਆਂ ਸੁਖਰਾਜ ਸਿੰਘ ਨਿਆਮੀਵਾਲਾ ਨੇ ਆਖਿਆ ਕਿ ਹਾਕਮ ਸਿੰਘ ਫ਼ੌਜੀ ਨੇ ਬਹਿਬਲ ਕਲਾਂ ਗੋਲੀਕਾਂਡ ਦੀ ਗਵਾਹੀ ਪੂਰੀ ਜੁਰਅੱਤ ਨਾਲ ਦਿੱਤੀ ਸੀ।

ਹਾਕਮ ਸਿੰਘ ਨੇ ਫੌਜ ‘ਚ ਵੀ ਦਿੱਤੀ ਸੇਵਾ

ਉਹਨਾਂ ਕਿਹਾ ਕਿ ਆਸ ਹੈ ਕਿ ਹਾਕਮ ਸਿੰਘ ਫੌਜੀ ਦੀ ਗਵਾਹੀ ਬਹਿਬਲਕਲਾਂ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਵਾਉਣ ਲਈ ਅਹਿਮ ਕੜੀ ਸਾਬਤ ਹੋਵੇਗੀ।
ਹਾਕਮ ਸਿੰਘ ਫੌਜੀ ਨੇ ਫੌਜ ਵਿਚ ਰਹਿੰਦਿਆਂ 1965 ਅਤੇ 72 ਦੀ ਜੰਗ ਲੜੀ ਅਤੇ ਹੁਣ ਉਹ 2015 ਵਿਚ ਵਾਪਰੇ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੇ ਇਨਸਾਫ ਲਈ ਸਿੱਖ ਸੰਗਤਾਂ ਨਾਲ ਮਿਲ ਕੇ ਸਰਕਾਰਾਂ ਨਾਲ ਲੜ ਰਹੇ ਸਨ।ਹਾਕਮ ਸਿੰਘ ਫੌਜੀ ਦੇ ਅਚਾਨਕ ਅਕਾਲ ਚਲਾਣੇ ਨਾਲ ਜਿਥੇ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਲੱਗਾ, ਉਥੇ ਹੀ ਪੰਥਕ ਸਫ਼ਾਂ ਵਿਚ ਵੀ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।

ਬਹਿਬਲਕਲਾਂ ਇਨਸਾਫ ਮੋਰਚੇ ‘ਚ ਰਿਹਾ ਅਹਿਮ ਯੋਗਦਾਨ

ਉਹਨਾਂ ਕਿਹਾ ਬਹਿਬਲਕਲਾਂ ਇਨਸਾਫ ਮੋਰਚੇ ਵਿਚ ਪਾਏ ਉਹਨਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਗੱਲਬਾਤ ਕਰਦਿਆਂ ਸੁਖਰਾਜ ਸਿੰਘ ਨਿਆਮੀਂ ਵਾਲਾ ਨੇ ਮੰਨਿਆਂ ਕਿ ਆਵਾਜਾਈ ਠੱਪ ਕਰਨ ਨਾਲ ਵਾਹਨ ਚਾਲਕਾਂ, ਰਾਹਗੀਰਾਂ, ਦੁਕਾਨਦਾਰਾਂ, ਸਕੂਲ-ਕਾਲਜਾਂ ਦੇ ਮਾਲਕਾਂ ਸਮੇਤ ਆਂਮ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਜੇਕਰ 28 ਫ਼ਰਵਰੀ ਤੱਕ ਬੇਅਦਬੀ ਮਾਮਲਿਆਂ ਦਾ ਇਨਸਾਫ਼ ਨਾ ਮਿਲਿਆ ਤਾਂ ਪੰਜਾਬ ਭਰ ਦੀਆਂ ਮੁੱਖ ਅਤੇ ਸੰਪਰਕ ਸੜਕਾਂ ਦੀ ਆਵਾਜਾਈ ਠੱਪ ਕਰ ਦਿਤੀ ਜਾਵੇਗੀ।

ਜਿਸ ਦੀ ਸਾਰੀ ਜ਼ਿੰਮੇਵਾਰੀ ਸੱਤਾਧਾਰੀ ਧਿਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਉਹਨਾਂ ਦੱਸਿਆ ਕਿ ਅੱਜ ਗੁਰਮਤਿ ਸੇਵਾ ਲਹਿਰ ਵਲੋਂ ਕਥਾ ਕੀਰਤਨਾਂ ਦੀ ਸ਼ੁਰੂ ਹੋਈ ਲੜੀ ਦੇ ਚੌਥੇ ਦਿਨ ਭਾਈ ਜਗਤਾਰ ਸਿੰਘ ਗੰਗਾ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ, ਜਦਕਿ ਭਾਈ ਸੁਖਜੀਤ ਸਿੰਘ ਖੋਸਾ ਨੇ ਇਨਸਾਫ਼ ਨਾ ਮਿਲਣ ਦੀ ਸੂਰਤ ਵਿਚ ਸੰਘਰਸ਼ ਤੇਜ਼ ਕਰਨ ਵਾਲੀ ਅਪਣੀ ਸ਼ਰਤ ਨੂੰ ਦੁਹਰਾਇਆ।