ਲੁਧਿਆਣਾ ‘ਚ ਕਾਂਗਰਸੀ ਆਗੂ ਮੰਡ ਦਾ ਹੰਗਾਮਾ, ਪੁਲਿਸ ‘ਤੇ ਲਾਏ ਘਰ ‘ਚ ਜ਼ਬਰੀ ਬੰਦ ਕਰਨ ਦੇ ਇਲਜ਼ਾਮ

Published: 

17 Jan 2024 14:40 PM

Gursimran Singh Mand Allegations: ਗੁਰਸਿਮਰਨ ਸਿੰਘ ਮੰਡ ਨੇ ਦੱਸਿਆ ਕਿ ਖਿਚਨ ਦੀ ਗ੍ਰਿਫਤਾਰੀ ਤੋਂ ਬਾਅਦ ਚੰਡੀਗੜ੍ਹ ਤੋਂ ਖੁਫੀਆ ਏਜੰਸੀ, ਇਲਾਕਾ ਏਸੀਪੀ ਅਤੇ ਐਸਐਚਓ ਉਨ੍ਹਾਂ ਦੇ ਘਰ ਆਏ ਸਨ। ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁੱਤਰ ਨੂੰ ਘਰ ਤੋਂ ਬਾਹਰ ਨਾ ਨਿਕਲਣ ਲਈ ਕਿਹਾ ਹੈ। ਮੰਡ ਨੇ ਕਿਹਾ ਕਿ ਉਹ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਹ ਬਿਨਾਂ ਕਿਸੇ ਕਾਰਨ ਕਿਧਰੇ ਵੀ ਆਉਂਦੇ-ਜਾਂਦੇ ਨਹੀਂ। ਪਰ ਰੋਟੀ-ਰੋਜੀ ਲਈ ਤਾਂ ਉਨ੍ਹਾਂ ਨੂੰ ਬਾਹਰ ਆਉਣਾ ਅਤੇ ਜਾਣਾ ਹੀ ਪਵੇਗਾ।

ਲੁਧਿਆਣਾ ਚ ਕਾਂਗਰਸੀ ਆਗੂ ਮੰਡ ਦਾ ਹੰਗਾਮਾ, ਪੁਲਿਸ ਤੇ ਲਾਏ ਘਰ ਚ ਜ਼ਬਰੀ ਬੰਦ ਕਰਨ ਦੇ ਇਲਜ਼ਾਮ

ਲੁਧਿਆਣਾ 'ਚ ਕਾਂਗਰਸੀ ਆਗੂ ਮੰਡ ਦਾ ਹੰਗਾਮਾ, ਪੁਲਿਸ 'ਤੇ ਲਾਏ ਘਰ 'ਚ ਜ਼ਬਰੀ ਬੰਦ ਕਰਨ ਦੇ ਇਲਜ਼ਾਮ

Follow Us On

ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ (Gursimran Singh Mand) ਨੇ ਬੁੱਧਵਾਰ ਨੂੰ ਜੋਰਦਾਰ ਹੰਗਾਮਾ ਕੀਤਾ। ਮੰਡ ਨੇ ਆਪਣੇ ਕੱਪੜੇ ਉਤਾਰ ਕੇ ਪੁਲਿਸ ਖ਼ਿਲਾਫ਼ ਰੋਸ ਪ੍ਰਗਟਾਇਆ। ਮੰਡ ਦੇ ਪੁੱਤਰ ਭਵਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅੱਜ ਸਵੇਰੇ ਹੀ ਗੁਰਦੁਆਰਾ ਸਾਹਿਬ ਜਾਣ ਲੱਗੇ ਸਨ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਘਰ ਦੇ ਬਾਹਰ ਤੋਂ ਹੀ ਘਰ ਵਾਪਸ ਜਾਣ ਲਈ ਕਿਹਾ।

ਗੁਰਸਿਮਰਨ ਸਿੰਘ ਮੰਡ ਨੇ ਆਰੋਪ ਲਗਾਇਆ ਕਿ ਉਨ੍ਹਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਜ਼ਬਰਦਸਤੀ ਘਰ ਵਿੱਚ ਬੰਦ ਕਰ ਦਿੱਤਾ ਗਿਆ ਹੈ। ਜੇਕਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੁੱਤਰ ਨੂੰ ਧਮਕੀਆਂ ਮਿਲਦੀਆਂ ਹਨ, ਤਾਂ ਪੁਲਿਸ ਮੁਲਾਜ਼ਮ ਉਨ੍ਹਾਂ ਦੇ ਪੁੱਤਰ ਨੂੰ ਵੱਖਰੇ ਸੁਰੱਖਿਆ ਮੁਲਾਜ਼ਮ ਮੁਹੱਈਆ ਕਰਵਾ ਸਕਦੇ ਹਨ। ਜੇਕਰ ਪੁਲਿਸ ਉਨ੍ਹਾਂ ਨੂੰ ਆਪਣਾ ਕੰਮ ਛੱਡਣ ਅਤੇ ਹਰ ਸਮੇਂ ਘਰ ਵਿੱਚ ਬੰਦ ਰਹਿਣ ਲਈ ਕਹੇ, ਤਾਂ ਉਹ ਅਜਿਹਾ ਨਹੀਂ ਕਰ ਸਕਦੇ। ਮੰਡ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਮੇਰੇ ਘਰ ਆ ਕੇ ਮੈਨੂੰ ਧਮਕੀਆਂ ਦੇ ਰਹੇ ਹਨ।

ਮੰਡ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਖਤਰਾ ਹੈ ਪਰ ਉਹ ਵੀ ਸ਼ਰੇਆਮ ਘੁੰਮਦੇ ਹਨ। ਪੁਲਿਸ ਨੂੰ ਪਹਿਲਾਂ ਮੁੱਖ ਮੰਤਰੀ ਮਾਨ ਨੂੰ ਉਨ੍ਹਾਂ ਦੇ ਘਰ ਵਿੱਚ ਕੈਦ ਕਰਨਾ ਚਾਹੀਦਾ ਹੈ। ਮੰਡ ਨੇ ਕਿਹਾ ਕਿ ਜੇਕਰ ਉਹ ਕੰਮ ਨਹੀਂ ਕਰਨਗੇ ਤਾਂ ਉਨ੍ਹਾਂ ਦੇ ਘਰੇਲੂ ਖਰਚੇ ਕਿਵੇਂ ਪੂਰੇ ਹੋਣਗੇ। ਮੰਡ ਦੇ ਹੰਗਾਮੇ ਦਾ ਪਤਾ ਲੱਗਦਿਆਂ ਹੀ ਥਾਣਾ ਸਦਰ ਦੇ ਐਸਐਚਓ ਗੁਰਪ੍ਰੀਤ ਸਿੰਘ, ਲਲਤੋਂ ਪੁਲੀਸ ਚੌਕੀ ਦੇ ਇੰਚਾਰਜ ਨੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਮੰਡ ਨੇ ਕਿਹਾ ਕਿ ਅੱਜ ਉਹ ਪੱਖੋਵਾਲ ਰੋਡ ਤੇ ਬੈਠ ਕੇ ਪੁਲਿਸ ਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਹਨ।

ਪੁਲਿਸ ਅਧਿਕਾਰੀਆਂ ਨੇ ਵੀ ਕਿਹਾ- ਬੇਟੇ ਨੂੰ ਹੈ ਹਾਈਥ੍ਰੈਟ?

ਮੰਡ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਵੀ ਹਾਈਥ੍ਰੈਟ ਹੈ। ਮੰਡ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਕਦੇ ਵੀ ਕਿਸੇ ਮਾਮਲੇ ‘ਚ ਸ਼ਾਮਲ ਨਹੀਂ ਹੁੰਦਾ ਪਰ ਜਦੋਂ ਦੇਸ਼ ਲਈ ਸ਼ਹੀਦੀ ਦੇਣ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦਾ ਪਰਿਵਾਰ ਪਿੱਛੇ ਹਟਣ ਵਾਲਾ ਨਹੀਂ ਹੈ। ਮੰਡ ਨੇ ਕਿਹਾ ਕਿ ਜੇਕਰ ਪੁਲਿਸ ਨੂੰ ਉਨ੍ਹਾਂ ਦੇ ਪੁੱਤਰ ਦੀ ਇੰਨੀ ਚਿੰਤਾ ਹੈ ਤਾਂ ਉਨ੍ਹਾਂ ਨੂੰ ਸੁਰੱਖਿਆ ਕਰਮਚਾਰੀ ਮੁਹੱਈਆ ਕਰਵਾ ਦੇਣ।

ਮੰਡ ਦੀ ਨਰਾਜ਼ਗੀ ਤੋਂ ਬਾਅਦ ਏਡੀਸੀਪੀ ਸੁਹੇਲ ਮੀਰ ਨੇ ਕਿਹਾ ਕਿ ਉਹ ਗੁਰਸਿਮਰਨ ਸਿੰਘ ਮੰਡ ਨੂੰ ਮਿਲਣਗੇ ਅਤੇ ਉਨ੍ਹਾਂ ਦੀ ਸਮੱਸਿਆ ਬਾਰੇ ਪੁੱਛਣਗੇ। ਮਾਮਲੇ ਦੀ ਜਾਂਚ ਕੀਤੀ ਜਾਵੇਗੀ।

Exit mobile version