ਜੰਮੂ-ਕਸ਼ਮੀਰ ਤੋਂ 18 ਕਿਲੋ ਹੈਰੋਇਨ ਲੈ ਕੇ ਆ ਰਹੇ ਮਹਿਲਾ ਸਮੇਤ ਤਿੰਨ ਤਸਕਰ ਕਾਬੂ, ਅਮਰੀਕਾ ‘ਚ ਬੈਠਾ ਮੁੱਖ ਸਰਗਨਾ ਦੇ ਰਿਹਾ ਸੀ ਕਮਾਂਡ

Updated On: 

27 Jul 2023 17:05 PM

Police PC on Drug Recovered: ਪੁਲਿਸ ਨੂੰ ਉਮੀਦ ਹੈ ਕਿ ਇਸ ਮਾਮਲੇ ਵਿੱਚ ਛੇਤੀ ਹੀ ਹੋਰ ਖੁਲਾਸੇ ਹੋਣਗੇ। ਨਾਲ ਹੀ ਪੁਲਿਸ ਅਮਰੀਕਾ ਵਿੱਚ ਬੈਠੇ ਇਨ੍ਹਾਂ ਦੇ ਸਰਗਨਾ ਬਾਰੇ ਵੀ ਜਾਣਕਾਰੀ ਜੁਟਾਉਣ ਵਿੱਚ ਲੱਗੀ ਹੈ। ਉੱਧਰ, ਇਸ ਨਸ਼ੇ ਦੀ ਖੇਪ ਦੀ ਕੀਮਤ 125 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਜੰਮੂ-ਕਸ਼ਮੀਰ ਤੋਂ 18 ਕਿਲੋ ਹੈਰੋਇਨ ਲੈ ਕੇ ਆ ਰਹੇ ਮਹਿਲਾ ਸਮੇਤ ਤਿੰਨ ਤਸਕਰ ਕਾਬੂ, ਅਮਰੀਕਾ ਚ ਬੈਠਾ ਮੁੱਖ ਸਰਗਨਾ ਦੇ ਰਿਹਾ ਸੀ ਕਮਾਂਡ
Follow Us On

ਗੁਰਦਾਸਪੁਰ ਨਿਊਜ਼। ਹੈਰੋਇਨ ਦੀ ਵੱਡੀ ਖੇਪ ਸਮੇਤ ਮਹਿਲਾ ਸਮੇਤ ਤਿੰਨ ਤਸਕਰਾਂ ਨੂੰ ਕਾਬੂ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਗਈ। ਐੱਸਐੱਸਪੀ ਦਾਇਮਾ ਹਰੀਸ਼ ਕੁਮਾਰ (Daima Harish Kumar) ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਾ ਵਿਰੋਧੀ ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਦੇ ਸਪੈਸ਼ਲ ਸੈੱਲ (Special Cell) ਦੀ ਟੀਮ ਨੇ ਸਹਾਇਕ ਕਪਤਾਨ ਅਦਿਤਿਆ ਵਾਰੀਅਰ, ਡੀਐੱਸਪੀ ਸੁਖਪਾਲ ਸਿੰਘ ਦੀ ਦੇਖਰੇਖ ਵਿੱਚ ਖੰਡ ਮਿੱਲ ਪਨਿਆੜ ਨੇੜੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਜਿਸ ਦੌਰਾਨ ਚਿੱਟੇ ਰੰਗ ਦੀ ਸਵਿਫਟ ਡਿਜਾਇਰ ਕਾਰ ਨੰਬਰ ਪੀਬੀ31 ਕਿਊ 1679 ਨੂੰ ਸ਼ੱਕ ਦੇ ਅਧਾਰ ‘ਤੇ ਰੋਕਿਆ ਗਿਆ।

ਉਨ੍ਹਾਂ ਦੱਸਿਆ ਕਿ ਕਾਰ ਵਿੱਚ ਦੋ ਪੁਰਸ਼ ਅਤੇ ਇੱਕ ਮਹਿਲਾ ਸਵਾਰ ਸੀ। ਜਿਨ੍ਹਾਂ ਨੂੰ ਜਦੋਂ ਸਵਾਲ ਕੀਤੇ ਗਏ ਤਾਂ ਉਹ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ। ਇਸ ਦੌਰਾਨ ਜਦੋਂ ਬਰੀਕੀ ਨਾਲ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੀਆਂ ਅਗਲੀਆਂ ਸੀਟਾਂ ਦੇ ਹੇਠਾਂ ਪੀਲੇ ਰੰਗ ਦੇ ਕਰੀਬ 17 ਪੈਕਟਾਂ ਵਿੱਚ ਲੁੱਕਾ ਕੇ ਰੱਖੀ ਹੋਈ ਹੈਰੋਇਨ ਬਰਾਮਦ ਹੋਈ। ਐੱਸਐੱਸਪੀ ਦਾਇਮਾ ਹਰੀਸ਼ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੂੰ ਇਹ ਵੱਡੀ ਕਾਮਯਾਬੀ ਹਾਸਿਲ ਹੋਈ।

ਪੁਲਿਸ ਨੇ ਦਿੱਤੀ ਆਪਰੇਸ਼ਨ ਦੀ ਜਾਣਕਾਰੀ

ਐੱਸਐੱਸਪੀ ਨੇ ਦੱਸਿਆ ਕਿ ਇਹ ਸਾਰੇ ਤਸਕਰ ਨੇ ਚਾਲਾਕੀ ਦਿਖਾਉਂਦਿਆਂ ਕਾਰ ਦੀਆਂ ਸੀਟਾਂ ਦੇ ਹੇਠਾਂ ਹੈਰੋਇਨ ਦੇ ਪੈਕਟ ਲੁਕਾ ਕੇ ਬਕਾਇਦਾ ਮੈਟ ਨਾਲ ਸੀਲ ਕੀਤੇ ਹੋਏ ਸਨ ਤਾਂ ਜੋ ਤਲਾਸ਼ੀ ਦੌਰਾਨ ਵੀ ਇਸ ਦਾ ਪਤਾ ਨਾ ਲੱਗ ਸਕੇ। ਇਸਦੇ ਨਾਲ ਹੀ ਇਸ ਗੱਡੀ ਵਿੱਚ ਇੱਕ ਆਧੁਨਿਕ ਕਿਸਮ ਦਾ ਆਨਲਾਇਨ ਕੈਮਰਾ ਵੀ ਇੰਸਟਾਲ ਕੀਤਾ ਹੋਇਆ ਸੀ ਜੋ ਬਕਾਇਦਾ ਫੋਨ ਨਾਲ ਕਨੈਕਟਡ ਸੀ। ਅਮਰੀਕਾ ਵਿੱਚ ਬੈਠਾ ਇਨ੍ਹਾਂ ਦਾ ਮੁੱਖ ਸਰਗਨਾ ਮਨਦੀਪ ਸਿੰਘ ਧਾਲੀਵਾਲ ਇਨ੍ਹਾਂ ਨੂੰ ਵਟਸਐੱਪ ਕਾਲ ਰਾਹੀਂ ਸਾਰੇ ਨਿਰਦੇਸ਼ ਦੇ ਰਿਹਾ ਸੀ।

ਐੱਸਐੱਸਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਮਹਿਲਾ ਦੀ ਇਨ੍ਹਾਂ ਦੋਸ਼ੀਆਂ ਨਾਲ ਕਰੀਬ ਚਾਰ ਮਹੀਨੇ ਪਹਿਲਾਂ ਹੀ ਇੰਸਟਾਗ੍ਰਾਮ ਰਾਹੀਂ ਦੋਸਤੀ ਹੋਈ ਸੀ ਅਤੇ ਉਹ ਤਿੰਨ ਮਹੀਨੇ ਵਿਦੇਸ਼ ਰਹਿ ਕੇ ਕਰੀਬ 15 ਦਿਨ ਪਹਿਲਾਂ ਹੀ ਵਿਦੇਸ਼ ਤੋਂ ਪਰਤੀ ਹੈ। ਮੁਲਜ਼ਮ ਮਹਿਲਾ ਸ਼ਾਦੀਸ਼ੁਦਾ ਹੈ, ਬਾਕੀ ਦੋਸ਼ੀਆਂ ਨੇ ਇਸ ਲਈ ਆਪਣੇ ਨਾਲ ਰੱਖਿਆ ਹੋਇਆ ਸੀ ਤਾਂ ਜੋਂ ਕਿਸੇ ਨੂੰ ਉਨ੍ਹਾਂ ‘ਤੇ ਸ਼ੱਕ ਨਾ ਹੋਵੇ।

ਦੋਸ਼ੀਆਂ ਖਿਲਾਫ ਪਹਿਲਾਂ ਵੀ ਦਰਜ ਹਨ ਕਈ ਮਾਮਲੇ

ਐੱਸਐੱਸਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਵਿਕਰਮਜੀਤ ਸਿੰਘ ਉਰਫ ਵਿੱਕੀ ਪੁਤਰ ਸਵਰਨ ਸਿੰਘ ਵਾਸੀ ਜਖੇਪਲ ਥਾਣਾ ਧਰਮਪਲ ਜਿਲ੍ਹਾ ਸੰਗਰੂਰ ਵਜੋਂ ਹੋਈ ਹੈ। ਜਦੋਂ ਕਿ ਮਹਿਲਾ ਦੀ ਪਛਾਣ ਸੰਦੀਪ ਕੌਰ ਉਰਫ ਹਰਮਨ ਪਤਨੀ ਪਰਮਿੰਦਰ ਸਿੰਘ ਵਾਸੀ ਮੀਮਸਾ ਥਾਣਾ ਧੂਰੀ ਜਿਲ੍ਹਾ ਸੰਗਰੂਰ ਵਜੋਂ ਸਾਹਮਣੇ ਆਈ ਹੈ ਅਤੇ ਤੀਸਰਾ ਦੋਸ਼ੀ ਜਿਲ੍ਹਾ ਮਾਨਸਾ ਦੇ ਥਾਣਾ ਭੀਖੀ ਅਧੀਨ ਪਿੰਡ ਗੁੜਦੀ ਦੇ ਦਰਸ਼ਨ ਸਿੰਘ ਦਾ ਪੁੱਤਰ ਕੁਲਦੀਪ ਸਿੰਘ ਹੈ। ਚਾਰਾਂ ਮੁਲਜ਼ਮਾਂ ਚੋਂ ਵਿਕਰਮ ਸਿੰਘ ਸਿੱਧੇ ਤੌਰ ‘ਤੇ ਮਨਦੀਪ ਸਿੰਘ ਧਾਲੀਵਾਲ ਦੇ ਸੰਪਰਕ ਵਿੱਚ ਸੀ ਅਤੇ ਇਹ ਕੋਰੀਅਰ ਦਾ ਕੰਮ ਵੀ ਕਰਦਾ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਖਿਲਾਫ ਥਾਣਾ ਦੀਨਾਨਗਰ ਵਿੱਚ ਸਬੰਧਿਤ ਧਰਾਵਾਂ ਅਧੀਨ ਪਰਚਾ ਦਰਜ ਕਰਕੇ ਅਗਲੇਰੀ ਪੁੱਛਗਿਛ ਕੀਤੀ ਜਾ ਰਹੀ ਹੈ। ਕਾਬੂ ਕੀਤੇ ਦੋਸ਼ੀਆਂ ਵਿਚੋਂ ਕੁਲਦੀਪ ਸਿੰਘ ਕਾਲਾ ਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਦਰਜ ਹਨ ਅਤੇ ਇਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਹੋ ਖੁਲਾਸੇ ਹੋਣ ਦੀ ਸੰਭਾਵਨ ਹੈ। ਉਨ੍ਹਾਂ ਦੱਸਿਆ ਕਿ ਵਿਕਰਮ ਸਿੰਘ ਸਿੱਧੇ ਤੌਰ ‘ਤੇ ਮਨਦੀਪ ਸਿੰਘ ਧਾਲੀਵਾਲ ਦੇ ਸੰਪਰਕ ਵਿੱਚ ਸੀ ਅਤੇ ਇਹ ਕੋਰੀਅਰ ਦਾ ਕੰਮ ਵੀ ਕਰਦਾ ਹੈ।

ਅਮਰੀਕਾ ‘ਚ ਬੈਠਾ ਮੁੱਖ ਤਸਕਰ ਦੇ ਰਿਹਾ ਸੀ ਕਮਾਂਡ

ਐੱਸ.ਐੱਸ.ਪੀ ਨੇ ਦੱਸਿਆ ਕਿ ਇਸ ਡਰੱਗ ਰਾਕੇਟ ਦਾ ਮੁੱਖ ਸਰਗਨਾ ਮਨਦੀਪ ਸਿੰਘ ਧਾਲੀਵਾਲ ਹੈ ਜੋ ਪੰਜਾਬ ਵਿੱਚ ਮੋਗੇ ਜਿਲ੍ਹੇ ਨਾਲ ਸਬੰਧਿਤ ਹੈ। ਉਕਤ ਸਰਗਨਾ ਹੀ ਇਨ੍ਹਾਂ ਦੋਸ਼ੀਆਂ ਨੂੰ ਸਾਰੀ ਕਮਾਂਡ ਦਿੰਦਾ ਸੀ। ਜਿਸਦੇ ਅਧਾਰ ‘ਤੇ ਉਕਤ ਤਿੰਨੇ ਦੋਸ਼ੀ ਸ੍ਰੀਨਗਰ ਤੋਂ ਹੈਰੋਇਨ ਦੀ ਇਹ ਖੇਪ ਲੈ ਕੇ ਆ ਰਹੇ ਸਨ ਅਤੇ ਇਨ੍ਹਾਂ ਨੇ ਇਹ ਹੈਰੋਇਨ ਅੰਮ੍ਰਿਤਸਰ ਵਿਖੇ ਡਿਲੀਵਰ ਕਰਨੀ ਸੀ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਹੈਰੋਇਨ ਦੀ ਮਾਤਰਾ 18 ਕਿਲੋ ਹੈ ਜਿਸਦੀ ਕੀਮਤ ਕਰੋੜਾਂ ਰੁਪਏ ਵਿੱਚ ਹੋਣ ਦਾ ਅਨੁਮਾਨ ਹੈ।