ਪੁਲਿਸ ‘ਤੇ ਫਾਇਰ ਕਰਕੇ ਫਰਾਰ ਹੋਏ ਗੈਂਗਸਟਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ, ਇੱਕ ਪਿਸਤੌਲ ਤੇ ਕਾਰ ਬਰਾਮਦ

Published: 

09 Jul 2023 15:48 PM

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਭੈਣੀ ਮੀਆਂ ਖਾਣ ਇਲਾਕੇ ਵਿੱਚ ਕੁੱਝ ਨੌਜਵਾਨ ਅਸਲਾ ਲੈ ਕੇ ਘੁੰਮ ਰਹੇ ਨੇ ਜਿਹੜੇ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਨੇ। ਜਾਣਕਾਰੀ ਮਿਲਦੇ ਹੀ ਪੁਲਿਸ ਨੇ ਜਦੋਂ ਬਦਮਾਸ਼ਾਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਉਹ ਫਰਾਰ ਹੋ ਗਏ।

ਪੁਲਿਸ ਤੇ ਫਾਇਰ ਕਰਕੇ ਫਰਾਰ ਹੋਏ ਗੈਂਗਸਟਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ, ਇੱਕ ਪਿਸਤੌਲ ਤੇ ਕਾਰ ਬਰਾਮਦ
Follow Us On

ਗੁਰਦਾਸਪੁਰ। ਗੁਰਦਾਸਪੁਰ ਪੁਲਿਸ ਦੇ ਅਧੀਨ ਪੈਂਦੇ ਥਾਣਾ ਭੈਣੀ ਮੀਆਂ ਖਾਨ ਦੀ ਪੁਲਿਸ (Police) ਉੱਤੇ ਗੋਲੀਆਂ ਚਲਾ ਕੇ ਦੋ ਗੈਂਗਸਟਰ ਹੋਏ ਫਰਾਰ,ਭੱਜੇ ਜਾਂਦੇ ਗੈਂਗਸਟਰਾਂ ਦੇ ਦੋ ਪਿਸਤੌਲ ਅਤੇ ਇਕ ਕਾਰ ਆਈ ਪੁਲਿਸ ਦੇ ਕਾਬੂ,,ਫਰਾਰ ਗੈਂਗਸਟਰਾਂ ਨੂੰ ਕਾਬੁ ਕਰਨ ਲਈ ਕੀਤੀ ਜਾ ਰਹੀ ਛਾਪੇਮਾਰੀ ,,ਪੁਲਿਸ ਵਲੋਂ ਕੇਸ ਕੀਤਾ ਗਿਆ ਦਰਜ,, ਫਰਾਰ ਗੈਂਗਸਟਰਾਂ ਤੇ ਪਹਿਲਾ ਵੀ ਹਨ 12 ਕੇਸ ਦਰਜ ਹਨ। ਪ੍ਰੈਸ ਵਾਰਤਾ ਕਰਦੇ ਹੋਏ ਥਾਣਾ ਭੈਣੀ ਮੀਆਂ ਖਾਨ ਦੇ ਐਸ ਐਚ ਓ ਨੇ ਦੱਸਿਆ ਕਿ ਘਟਨਾਂ ਦੇਰ ਰਾਤ ਉਸ ਵੇਲੇ ਦੀ ਹੈ।

ਜਦੋ ਥਾਣਾ ਭੈਣੀ ਮੀਆਂ ਖਾਨ ਨੂੰ ਇਤਲਾਹ ਮਿਲੀ ਕੇ ਦੋ ਨੌਜਵਾਨ ਇਲਾਕੇ ਵਿਚ ਅਸਲਾ ਲੈਕੇ ਘੁੰਮ ਰਹੇ ਹਨ ਲਗਦਾ ਹੈ ਕੇ ਕਿਸੇ ਘਟਨਾਂ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਹਨ ਇਸ ਇਤਲਾਹ ਦੇ ਬਾਅਦ ਪੁਲਿਸ ਨੇ ਇਹਨਾਂ ਦੋਵੇ ਨੌਜਵਾਨਾਂ ਨੂੰ ਲੱਭਣਾ ਸ਼ੁਰੂ ਕੀਤਾ ਅਤੇ ਜਦੋਂ ਇਹਨਾਂ ਦਾ ਪਿੱਛਾ ਕੀਤਾ ਗਿਆ ਤਾਂ ਇਹਨਾਂ ਨੌਵਜਾਨਾ ਦੇ ਵਲੋਂ ਪੁਲਿਸ ਉੱਤੇ ਫਾਇਰਿੰਗ ਵੀ ਕੀਤੀ ਗਈ।

ਪਰ ਪੁਲਿਸ ਨੇ ਸਾਹਮਣੇ ਤੋਂ ਕੋਈ ਫਾਇਰਿੰਗ (firing) ਨਹੀਂ ਕੀਤੀ ਕਿਉਕਿ ਊਸ ਇਲਾਕੇ ਵਿੱਚ ਆਮ ਜਨਤਾ ਵੀ ਪੁਲਿਸ ਦਾ ਸਾਥ ਦੇ ਰਹੀ ਸੀ ਅਤੇ ਪੁਲਿਸ ਨਹੀਂ ਚਾਹੁੰਦੀ ਸੀ ਕਿ ਕਿਸੇ ਦਾ ਜਾਨੀ ਨੁਕਸਾਨ ਹੋਵੇ ਦੋਵੇਂ ਨੌਜਵਾਨ ਹਨੇਰੇ ਦਾ ਫਾਇਦਾ ਚੁਕਦੇ ਹੋਏ ਫਰਾਰ ਹੋਣ ਚ ਕਾਮਯਾਬ ਹੋ ਗਏ ਪਰ ਭੱਜਦੇ ਹੋਏ ਉਹਨਾਂ ਦੇ ਪਿਸਟਲ ਡਿਗ ਗਏ ਜੋ ਪੁਲਿਸ ਨੇ ਬਰਾਮਦ ਕਰ ਲਏ ਅਤੇ ਇਹਨਾਂ ਦੀ ਗੱਡੀ ਵੀ ਬਰਾਮਦ ਕਰ ਲਈ ਗਈ ਹੈ ਅਤੇ ਨੌਜਵਾਨਾਂ ਦੀ ਪਹਿਚਾਣ ਵੀ ਹੋ ਚੁੱਕੀ ਹੈ ਇਹ ਦੋਵੇਂ ਨੌਜਵਾਨ ਜਿਲੇ ਗੁਰਦਾਸਪੁਰ ਦੇ ਪਿੰਡ ਬੁੱਢਾਬਾਲਾ ਦੇ ਹੀ ਰਹਿਣ ਵਾਲੇ ਹਨ ਅਤੇ ਇਹਨਾਂ ਨੌਵਜਾਨਾ ਵਿਚੋਂ ਮੱਖਣ ਨਾਮਕ ਨੌਜਵਾਨ ਤੇ ਪਹਿਲਾ ਵੀ 12 ਕ੍ਰੀਮਨਲ ਕੇਸ ਦਰਜ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ