ਬਟਾਲਾ ਦੀ ਇੱਕ ਫੈਕਟਰੀ ‘ਚੋਂ 13 ਲੱਖ ਰੁਪਏ ਦਾ ਕੱਚਾ ਲੋਹਾ ਚੋਰੀ, ਫੈਕਟਰੀ ਮਾਲਕ ਬੋਲੇ CM ਨੂੰ ਸੌਂਪਣਗੇ ਫੈਕਟਰੀ ਦੀਆਂ ਚਾਬੀਆਂ

Updated On: 

08 Sep 2023 11:39 AM

ਬਟਾਲਾ ਦੇ ਫੋਕਲ ਪੁਆਇੰਟ ਵਿੱਚ ਸਥਿਤ ਇੱਕ ਫੈਕਟਰੀ ਵਿੱਚੋਂ ਇੱਕ ਵਾਰ ਫਿਰ ਤੋਂ ਚੋਰ ਦੇਰ ਰਾਤ ਇੱਕ ਵਾਰ ਫਿਰ ਤੋਂ ਲੋਹਾ ਲੈ ਕੇ ਫਰਾਰ ਹੋ ਗਏ। ਫੈਕਟਰੀ ਮਾਲਕਾਂ ਨੇ ਕਿਹਾ ਕਿ ਫੈਕਟਰੀ ਦੀਆਂ ਚਾਬੀਆਂ ਐਸਐਸਪੀ ਬਟਾਲਾ ਰਾਹੀਂ ਮੁੱਖ ਮੰਤਰੀ ਨੂੰ ਸੌਂਪਣਗੇ ਤਾਂ ਜੋ ਉਹ ਇਸ ਦੀ ਸਾਂਭ-ਸੰਭਾਲ ਕਰ ਸਕਣ।

ਬਟਾਲਾ ਦੀ ਇੱਕ ਫੈਕਟਰੀ ਚੋਂ 13 ਲੱਖ ਰੁਪਏ ਦਾ ਕੱਚਾ ਲੋਹਾ ਚੋਰੀ, ਫੈਕਟਰੀ ਮਾਲਕ ਬੋਲੇ CM ਨੂੰ ਸੌਂਪਣਗੇ ਫੈਕਟਰੀ ਦੀਆਂ ਚਾਬੀਆਂ
Follow Us On

ਗੁਰਦਾਸਪੁਰ ਨਿਊਜ਼। ਬਟਾਲਾ ਸ਼ਹਿਰ ‘ਚ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬਟਾਲਾ ਦੇ ਫੋਕਲ ਪੁਆਇੰਟ ਵਿੱਚ ਸਥਿਤ ਇੱਕ ਫੈਕਟਰੀ ਵਿੱਚੋਂ ਇੱਕ ਵਾਰ ਫਿਰ ਤੋਂ ਚੋਰ ਦੇਰ ਰਾਤ ਇੱਕ ਵਾਰ ਫਿਰ ਤੋਂ ਲੋਹਾ ਲੈ ਕੇ ਫਰਾਰ ਹੋ ਗਏ। ਲੋਹਾ ਫੈਕਟਰੀਆਂ ਵਿੱਚ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਇਸ ਲਈ ਉਨ੍ਹਾਂ ਨੇ ਸੋਚ ਲਿਆ ਹੈ ਕਿ ਹੁਣ ਉਹ ਆਪਣੀ ਫੈਕਟਰੀ ਦੀਆਂ ਚਾਬੀਆਂ ਐਸਐਸਪੀ ਬਟਾਲਾ ਰਾਹੀਂ ਮੁੱਖ ਮੰਤਰੀ ਨੂੰ ਸੌਂਪਣਗੇ ਤਾਂ ਜੋ ਉਹ ਇਸ ਦੀ ਸਾਂਭ-ਸੰਭਾਲ ਕਰ ਸਕਣ।

CM ਨੂੰ ਸੌਂਪਣਗੇ ਫੈਕਟਰੀ ਦੀਆਂ ਚਾਬੀਆਂ

ਬਟਾਲਾ ਦੇ ਫੋਕਲ ਪੁਆਇੰਟ ਤੇ ਸਥਿਤ ਫੈਕਟਰੀ ਚ ਇਕੱਠੇ ਹੋਏ ਫੈਕਟਰੀ ਮਾਲਕ ਪਵਨ ਕੁਮਾਰ, ਸਹਿਦੇਵ ਅਤੇ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਚੋਰਾਂ ਵੱਲੋਂ ਬਟਾਲਾ ਦੇ ਫੋਕਲ ਪੁਆਇੰਟ ਤੇ ਸਥਿਤ ਫੈਕਟਰੀ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਰ ਅਜੇ ਤੱਕ ਇੱਕ ਵੀ ਚੋਰੀ ਦਾ ਮਾਮਲਾ ਬਟਾਲਾ ਪੁਲਿਸ ਦੇ ਹੱਥ ਨਹੀਂ ਲੱਗਾ ਹੈ। ਜਿਸ ਕਾਰਨ ਸਾਰੀਆਂ ਫੈਕਟਰੀਆਂ ਦੇ ਮਾਲਕ ਕਾਫੀ ਪ੍ਰੇਸ਼ਾਨ ਹਨ। ਇਸ ਲਈ ਉਨ੍ਹਾਂ ਨੇ ਮਨ ਬਣਾ ਲਿਆ ਹੈ ਕਿ ਕੱਲ੍ਹ ਉਹ ਸਾਰੇ ਇਕੱਠੇ ਹੋ ਕੇ ਬਟਾਲਾ ਦੇ ਐਸਐਸਪੀ ਦਫ਼ਤਰ ਜਾਣਗੇ ਅਤੇ ਐਸਐਸਪੀ ਬਟਾਲਾ ਰਾਹੀਂ ਉਹ ਆਪਣੀਆਂ ਫੈਕਟਰੀਆਂ ਦੀਆਂ ਚਾਬੀਆਂ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਭੇਜਣਗੇ ਤਾਂ ਜੋ ਉਹ ਇਨ੍ਹਾਂ ਫੈਕਟਰੀਆਂ ਨੂੰ ਚੋਰਾਂ ਤੋਂ ਬਚਾ ਸਕਣ।

ਫੈਕਟਰੀ ‘ਚੋਂ 13 ਲੱਖ ਰੁਪਏ ਦਾ ਲੋਹਾ ਚੋਰੀ

ਫੈਕਟਰੀ ਮਾਲਕਾਂ ਨੇ ਕਿਹਾ ਕਿ ਜਿਸ ਤਰ੍ਹਾਂ ਚੋਰ ਲਗਾਤਾਰ ਫੈਕਟਰੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ, ਉਨ੍ਹਾਂ ਨੂੰ ਆਪਣੀਆਂ ਫੈਕਟਰੀਆਂ ਬੰਦ ਕਰਨੀਆਂ ਪੈਣਗੀਆਂ। ਫੈਕਟਰੀ ਮਾਰਗ ਦੇ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਜਦੋਂ ਉਨ੍ਹਾਂ ਨੇ ਆਪਣੀ ਫੈਕਟਰੀ ਵਿੱਚੋਂ ਚੋਰਾਂ ਨੂੰ ਲੋਹਾ ਲੈ ਕੇ ਜਾਂਦੇ ਦੇਖਿਆ ਤਾਂ ਉਹ ਫੈਕਟਰੀ ਦੀ ਕੰਧ ਟੱਪ ਕੇ ਫਰਾਰ ਹੋ ਗਏ। ਅਤੇ ਫੈਕਟਰੀ ਵਿੱਚੋਂ 12 ਤੋਂ 13 ਲੱਖ ਰੁਪਏ ਦਾ ਲੋਹਾ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਚੋਰੀ ਕਰਕੇ ਲੈ ਗਏ। ਜਿਸ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ, ਇਸ ਲਈ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਚੋਰਾਂ ਨੂੰ ਕਾਬੂ ਕੀਤਾ ਜਾਵੇ। ਜਿੰਨੀ ਜਲਦੀ ਹੋ ਸਕੇ ਫੜਿਆ ਜਾਣਾ ਚਾਹੀਦਾ ਹੈ.

ਫੋਕਲ ਪੁਆਇੰਟ ‘ਤੇ ਪੱਕਾ ਨਾਕਾ ਲਗਾਇਆ

ਡੀ.ਐਸ.ਪੀ ਸਿਟੀ ਬਟਾਲਾ ਲਲਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਰੀ ਸਬੰਧੀ ਸੂਚਨਾ ਮਿਲੀ ਹੈ, ਫੈਕਟਰੀ ਮਾਲਕ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਫੋਕਲ ਪੁਆਇੰਟ ‘ਤੇ ਪੱਕਾ ਨਾਕਾ ਵੀ ਲਗਾਇਆ ਹੋਇਆ ਹੈ।

Related Stories
ਪੰਜਾਬ ਭਰ ‘ਚ ਸਿੰਥੈਟਿਕ ਟਰੈਕ ਵਾਲੇ ਖੇਡ ਮੈਦਾਨ ‘ਚ ਨਹੀਂ ਹੋਵੇਗੀ ਗਣਰਾਜ ਦਿਹਾੜੇ ਦੀ ਪਰੇਡ, ਮੁੱਖ ਮੰਤਰੀ ਮਾਨ ਨੇ ਜਾਰੀ ਕੀਤੇ ਹੁਕਮ
ਪੰਜਾਬ ‘ਚ ਮਿਸ਼ਨ 100% ਲਾਂਚ, ਸਿੱਖਿਆ ਮੰਤਰੀ ਬੈਂਸ ਨੇ ਕਿਹਾ- 2024 ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ‘ਚ ਹੋਵੇਗਾ ਸੁਧਾਰ
ਲੁਧਿਆਣਾ ਦੇ PAU ਵਿੱਚ ਸਾਈਕਲ ਰੈਲੀ ਦਾ ਆਯੋਜਨ, ਪੰਜਾਬ ਸਰਕਾਰ ਦੀ ਡਰੱਗਸ ਖਿਲਾਫ ਵੱਡੀ ਮੁਹਿੰਮ
ਸੰਘਣੀ ਧੁੰਦ ਕਾਰਨ ਸਮਰਾਲਾ ‘ਚ ਵਾਪਰਿਆ ਵੱਡਾ ਹਾਦਸਾ, ਦਰਜਨਾਂ ਗੱਡੀਆਂ ਦੀ ਹੋਈ ਆਪਸੀ ਟੱਕਰ, ਇੱਕ ਦੀ ਮੌਤ ਕਈ ਜ਼ਖਮੀ
CM ਮਾਨ ਦਾ ਦੀਵਾਲੀ ਤੋਂ ਪਹਿਲਾਂ ਵੱਡਾ ਤੋਹਫ਼ਾ, 583 ਨੌਜਵਾਨ ਮੁੰਡੇ ਕੁੜੀਆਂ ਨੂੰ ਵੰਡੇ ਨਿਯੁਕਤੀ ਪੱਤਰ, ਸਾਰਿਆਂ ਨੂੰ ਵਧਾਈਆਂ ਤੇ ਸ਼ੁੱਭਕਾਮਨਾਵਾਂ ਦਿੱਤੀਆਂ
SGPC Elections: ਪ੍ਰਧਾਨ ਦੀ ਅੱਜ ਚੋਣ, ਹਰਜਿੰਦਰ ਸਿੰਘ ਧਾਮੀ ਸਾਹਮਣੇ ਬਲਬੀਰ ਸਿੰਘ ਘੁੰਨਸ ਦੀ ਚੁਣੌਤੀ